Share on Facebook

Main News Page

ਪੰਜਾਬੀ ਯੂਨੀਵਰਸਿਟੀ ਦੀ ਰੈਫਰੈਂਸ ਲਾਇਬਰੇਰੀ ਵਿੱਚੋਂ ਅਹਿਮ ਦਸਤਾਵੇਜ ਰੱਦੀ ਵਿੱਚ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ

15 ਮਾਰਚ 2016  ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬਰੇਰੀ ਵਿੱਚੋਂ ਅਹਿਮ ਦਸਤਾਵੇਜ ਵੇਚੇ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਭਿਣਕ ਪੈਣ ਤੇ ਵਿਦਿਆਰਥੀਆਂ ਦੀ ਮੁਸਤੈਦਗੀ ਕਾਰਨ ਇਨ੍ਹਾਂ ਦਸਤਾਵੇਜਾਂ ਨਾਲ ਭਰਿਆ ਟਰੱਕ ਯੂਨੀਵਰਸਿਟੀ ਦੇ ਬਾਹਰ ਜਾਣ ਤੋਂ ਰੋਕ ਲਿਆ ਗਿਆ ਹੈ।

ਇਨ੍ਹਾਂ ਦਸਤਾਵੇਜਾਂ ਵਿੱਚ ਗੁਰਬਾਣੀ ਦਾ ਇੱਕ ਪੁਰਾਤਨ ਹੱਥ ਲਿਖਤ ਖਰੜਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਇਤਿਹਾਸਿਕ ਦਸਤਾਵੇਜਾਂ, ਧਾਰਮਿਕ ਗ੍ਰੰਥਾਂ ਅਤੇ ਪੁਰਾਤਨ ਹੱਥ ਲਿਖਤ ਖਰੜਿਆਂ ਨਾਲ ਭਰਿਆ ਟਰੱਕ ਵਿਦਿਆਰਥੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਉਨ੍ਹਾਂ ਨੂੰ ਇਨ੍ਹਾਂ ਦਸਤਾਵੇਜਾਂ ਦੇ ਵੇਚੇ ਜਾਣ ਬਾਰੇ ਪਤਾ ਲੱਗਾ ਤਾਂ ਵਿਦਿਆਰਥੀਆਂ ਨੇ ਲਾਈਬਰੇਰੀ ਦੀ ਇੰਚਾਰਜ ਮੈਡਮ ਸਰੋਜ ਬਾਲਾ ਕੋਲ ਇਸ ਦੀ ਸ਼ਿਕਾਇਤ ਕੀਤੀ।

ਮੈਡਮ ਨੇ ਕਿਹਾ ਕਿ ਲਾਇਬਰੇਰੀ ਵਿੱਚ ਇਨ੍ਹਾਂ ਦਸਤਾਵੇਜਾਂ ਦੀਆਂ ਦੋ-ਦੋ ਨਕਲਾਂ ਸਨ, ਇਸ ਲਈ ਇੱਕ-ਇੱਕ ਨਕਲ ਵੇਚੀ ਗਈ ਹੈ। ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਮੌਜੂਦ ਨਕਲਾਂ ਵਖਾਉਣ ਲਈ ਕਿਹਾ ਤਾਂ ਮੈਡਮ ਉਹ ਨਕਲਾਂ ਵਿਦਿਆਰਥੀਆਂ ਨੂੰ ਨਹੀਂ ਵਖਾ ਸਕੀ। ਵਿਦਿਆਰਥੀਆਂ ਦੇ ਦੱਸਣ ਅਨੁਸਾਰ ਲਾਇਬਰੇਰੀ ਇੰਚਾਰਜ ਮੈਡਮ ਨੂੰ ਜਦੋਂ ਉਨ੍ਹਾਂ ਟਰੱਕ ਵਿੱਚੋਂ ਮਿਲੇ “ਨਿਰਗੁਣਿਆਰਾ” ਮੈਗਜ਼ੀਨ ਦੀ ਕਾਪੀ ਵਖਾਉਣ ਲਈ ਕਿਹਾ ਤਾਂ ਮੈਡਮ ਨੇ ਵਿਦਿਆਰਥੀਆਂ ਤੋਂ ਟਰੱਕ ਵਿੱਚੋਂ ਮਿਲਿਆ “ਨਿਰਗੁਣਿਆਰਾ” ਮੈਗਜ਼ੀਨ ਫੜ ਕੇ ਪਾੜ ਦਿੱਤਾ। ਪਾੜਿਆ ਗਿਆ 1963 ਦਾ “ਨਿਰਗੁਣਿਆਰਾ” ਰਸਾਲਾਇਨ੍ਹਾਂ ਇਤਿਹਾਸਿਕ ਦਸਤਾਵੇਜਾਂ ਵਿੱਚ ਜਿੱਥੇ ਕਈ ਪੁਰਾਣੀਆਂ ਲਿਖਤਾਂ ਅਤੇ ਰਸਾਲੇ ਸ਼ਾਮਿਲ ਹਨ ਉਸ ਦੇ ਨਾਲ ਹੀ ਕਈ ਧਾਰਮਿਕ ਸ੍ਰੋਤ ਵੀ ਹਨ।

ਇਸ ਸਬੰਧੀ ਜਦੋਂ ਸਿੱਖ ਸਿਆਸਤ ਵੱਲੋਂ ਯੂਨੀਵਰਸਿਟੀ ਰਜਿਸਟਰਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਬਿਰੇਰੀ ਵਿੱਚੋਂ ਰੱਦੀ ਕੱਢਣ ਵੇਲੇ ਗਲਤੀ ਨਾਲ ਕੁਝ ਇਤਿਹਾਸਿਕ ਅਤੇ ਧਾਰਮਿਕ ਗ੍ਰੰਥ ਵੀ ਲਾਇਬਰੇਰੀ ਤੋਂ ਬਾਹਰ ਉਸ ਟਰੱਕ ਵਿੱਚ ਲੱਦ ਦਿੱਤੇ ਗਏ, ਜਿਸ ਦੀਯੂਨੀਵਰਸਿਟੀ ਵੱਲੋਂ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਸਤਾਵੇਜਾਂ ਨੂੰ ਵੇਚਣ ਲਈ ਯੂਨੀਵਰਸਿਟੀ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਵੇਖਣ ਦੀ ਮੰਗ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਕਰ ਰਹੇ ਹਨ, ਪਰ ਯੂਨੀਵਰਸਿਟੀ ਪ੍ਰਸ਼ਾਸਨ ਉਸ ਟੈਂਡਰ ਦੀ ਕਾਪੀ ਦੇਣ ਤੋਂ ਇਨਕਾਰੀ ਹੈ।

ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੰਦੇ ਹੋਏ ਵਿਦਿਆਰਥੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਸ ਘਟਨਾ ਦੇ ਰੋਸ ਵਜੋਂ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਦੇ ਮੇਨ ਗੇਟ 'ਤੇ ਧਰਨਾ ਲਾ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਮੰਗ ਹੈ ਕਿ ਟੈਂਡਰ ਦੀ ਕਾਪੀ ਵਿਦਿਆਰਥੀਆਂ ਨੂੰ ਦਿੱਤੀ ਜਾਵੇ, ਲਾਬਿਰੇਰੀ ਇੰਚਾਰਜਮੈਡਮ ਸਰੋਜ ਬਾਲਾ ਅਤੇ ਰੈਫਰੈਂਸ ਲਾਇਬਰੇਰੀ ਦੇ ਇੰਚਾਰਜ ਨੂੰ ਬਰਖਾਸਤ ਕੀਤਾ ਜਾਵੇ ਅਤੇ ਲਾਇਬਰੇਰੀ ਵਿੱਚੋਂ ਬੇਚੀਆਂ ਗਈਆਂ ਕਿਤਾਬਾਂ ਅਤੇ ਇਤਿਹਾਸਿਕ ਦਸਤਾਵੇਜਾਂ ਨੂੰ ਮੁੜ ਲਾਬਿਰੇਰੀ ਵਿੱਚ ਸਥਾਪਿਤ ਕਰਕੇ ਸਹੀ ਸੰਭਾਲ ਲਈ ਇਨ੍ਹਾਂ ਦਸਤਾਵੇਜਾਂ ਨੂੰ ਡਿਜੀਟਲਾਈਜ਼ ਕੀਤਾ ਜਾਵੇ।


ਟਿੱਪਣੀ: ਹੁਣ ਤਾਂ ਹੱਦ ਹੋ ਰਹੀ ਹੈ... ਪਹਿਲਾਂ ਤਾਂ ਇਤਿਹਾਸਿਕ ਅਸਥਾਨਾਂ ਦੀ ਕਾਰ ਸੇਵਾ ਦੇ ਨਾਮ 'ਤੇ ਅਨਪੜ ਸਾਧਾਂ ਨੇ ਸੰਗਮਰਮਰ ਲਾ ਕੇ ਸਿੱਖ ਵਿਰਾਸਤ ਦਾ, ਇਤਿਹਾਸ ਦਾ ਬੇੜਾ ਗਰਕ ਕਰ ਦਿੱਤਾ... ਸ੍ਰੋਮਣੀ ਕਮੇਟੀ ਨੇ ਸਿੱਖ ਇਤਿਹਾਸ ਦੇ ਨਾਮ 'ਤੇ ਕੂੜ ਕਬਾੜ ਪ੍ਰਕਾਸ਼ਿਤ ਕੀਤਾ ਗਿਆ... ਸਿੱਖ ਵਿਰਾਸਤ ਦੇ ਨਾਮ 'ਤੇ ਲੈਲਾ ਮਜਨੂੰ ਤੇ ਗੈਰ ਸਿੱਖ ਇਤਿਹਾਸ ਦਾ ਵਿਰਾਸਤ-ਏ-ਖ਼ਾਲਸਾ ਬਣਾਇਆ ਗਿਆ...

... ਤੇ ਹੁਣ ਪੰਜਾਬੀ ਯੁਨੀਵਰਸਿਟੀ ਵਿਚੋਂ ਇਤਿਜਹਾਸਿਕ ਦਸਤਾਵੇਜ਼ ਰੱਦੀ ਦੇ ਭਾਅ ਵੇਚ ਕੇ, ਖਤਮ ਕਰਣ ਦੀ ਸੋਝੀ ਸਮਝੀ ਚਾਲ, ਜਿਸ ਵਿੱਚ ਯੁਨੀਵਰਸਿਟੀ ਦੇ ਪ੍ਰਬੰਧਕ ਵੀ ਸ਼ਾਮਿਲ ਹਨ... ਇਹ ਸਭ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਗਿਣੀ ਮਿੱਥੀ ਸਾਜਿਸ਼ ਹੇਠ, ਆਰ.ਐਸ.ਐਸ. ਦੇ ਇਸ਼ਾਰਿਆਂ 'ਤੇ ਪੰਜਾਬ ਤੇ ਭਾਰਤ ਸਰਕਾਰ ਕਰਵਾ ਰਹੀ ਹੈ। ਜੇ ਹਲੇ ਵੀ ਨਾ ਸਮਝੇ ਤਾਂ ਮਿੱਟ ਜਾਉਗੇ ਸਿੱਖੋ!!!

ਸ਼ਾਬਾਸ਼ ਹੈ ਇਨ੍ਹਾਂ ਨੌਜਵਾਨਾਂ ਨੂੰ, ਜਿਨ੍ਹਾਂ ਨੇ ਬੜੀ ਸਤਰਕਤਾ ਨਾਲ, ਇਸ ਬਹੁਤ ਵੱਢੀ ਸਾਜਿਸ਼ ਨੂੰ ਨਾਕਾਮ ਕੀਤਾ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top