Share on Facebook

Main News Page

ਜਦੋਂ ਪਿਛਲੇ ਜਨਮ 'ਚ ਚਤਰਭੁਜੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਕਾਰੀ ਭਾਈ ਹਿੰਮਤ ਸਿੰਘ ਜੀ ਦਾ ਸਿਰ ਲੈਕੇ ਪਿਛਲੇ ਜਨਮ ਦੀ ਭੁਲ ਮਾਫ਼ ਕੀਤੀ
-: ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫

ਇਹ ਹਨ 'ਮਹਾਂਪੁਰਸ਼ 'ਬ੍ਰਹਮਗਿਆਨੀ 'ਗੁਰਮਤਿ ਮਾਰਤੰਡ 'ਸ੍ਰੀਮਾਨ '108 'ਸੰਤ 'ਬਾਬਾ ਗੁਰਬੱਚਨ ਸਿੰਘ ਖਾਲਸਾ ਭਿੰਡਰਾਂਵਾਲੇ...

ਇਹਨਾਂ ਦੇ ਪੈਰੋਕਾਰਾਂ ਦਾ ਮੰਨਣਾ ਹੈ, ਕਿ ਇਹ ਮਹਾਂਪੁਰਖ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਪੈਦਾ ਹੋਏ ਹਨ, ਪਰ ਸਮਝਦਾਰ ਗੁਰਸਿੱਖਾਂ ਦਾ ਮੰਨਣਾ ਹੈ ਕਿ ਇਹ ਮਹਾਂਪੁਰਖ ਕਾਂਸ਼ੀ ਦੇ ਬ੍ਰਾਹਮਣਾਂ ਦੇ ਆਸ਼ੀਰਵਾਦ ਨਾਲ ਪੈਦਾ ਹੋਏ ਹਨ...

ਇਹਨਾਂ ਨੇ ਜਿਊਂਦੇ ਜੀਅ ਕਿਰਪਾਨ ਆਪਣੇ ਤੋਂ ਵੱਖ ਨਹੀਂ ਹੋਣ ਦਿੱਤੀ, ਪਰ ਜਿਊਂਦੇ ਜੀਅ ਸਿੱਖੀ ਸਿਧਾਂਤ ਨੂੰ ਵੀ ਆਪਣੇ ਲਾਗੇ ਨਹੀਂ ਲੱਗਣ ਦਿੱਤਾ...

ਇਹਨਾਂ ਨੇ ਸਿੱਖ ਕੌਮ ਦੀ ਝੋਲ਼ੀ ਇੱਕ ਕਿਤਾਬ (ਗੁਰਬਾਣੀ ਪਾਠ ਦਰਪਣ) ਵੀ ਪਾਈ, ਜਿਸ ਵਿੱਚ ਇਨੀ ਕੁ ਝੱਖ ਮਾਰੀ ਹੋਈ ਹੈ ਕਿ ਪੜ੍ਹਨ ਵਾਲਾ ਕਦੀ ਸੱਚ ਦੇ ਨੇੜੇ ਵੀ ਨਹੀਂ ਲੱਗ ਸਕਦਾ...

ਇਹਨਾਂ ਨੇ ਆਪਣੀ ਕਿਤਾਬ ਵਿੱਚ ਪੰਨਾ ਨੰ: ੪੨-੪੩ 'ਤੇ

ਪਿਛਲੇ ਜਨਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਚਤਰਭੁਜੀ ਦੇ ਅਵਤਾਰ ਅਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਨੂੰ ਫੰਧਕ (ਸ਼ਿਕਾਰੀ) ਦੇ ਅਵਤਾਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ,

ਕਹਾਣੀ ਕੁਝ ਇਸ ਤਰਾਂ ਹੈ,

ਇੱਕ ਸ਼ਿਕਾਰੀ (ਪਿਛਲੇ ਜਨਮ ਵਿੱਚ ਫੰਧਕ ਭਾਈ ਹਿੰਮਤ ਸਿੰਘ ਜੀ) ਨੇ ਇੱਕ (ਹਿੰਦੂ) ਰਿਸ਼ੀ ਦੇ ਸੁੱਖਣਾ ਸੁੱਖ ਲਈ ਕਿ ਜੇ ਮੈਨੂੰ ਜਿਆਦਾ ਸ਼ਿਕਾਰ ਮਿਲਣ, ਤਾਂ ਮੈਂ ਦਸਵਾਂ ਹਿੱਸਾ ਰਿਸ਼ੀ ਦੇ ਝੜਾਵਾਂਗਾ ਸ਼ਿਕਾਰ ਜਿਆਦਾ ਮਿਲਣ ਤੇ ਸ਼ਿਕਾਰੀ ਦਸਵਾਂ ਹਿੱਸਾ ਲੈਕੇ ਰਿਸ਼ੀ ਕੋਲ ਚਲਾ ਗਿਆ।

ਜਦੋਂ ਰਿਸ਼ੀ ਨੂੰ ਪਤਾ ਲੱਗਾ ਕਿ ਸ਼ਿਕਾਰੀ ਨੇ ਮੇਰੇ ਸੁੱਖਣਾ ਸੁੱਖੀ ਹੈ, ਤਾਂ ਰਿਸ਼ੀ ਕਰੋਧਤ ਹੋ ਗਿਆ ਕਹਿੰਦਾ ਤੂੰ ਮੇਰੇ ਸੁੱਖਣਾ ਸੁੱਖ ਕੇ ਮੈਨੂੰ ਪਾਪੀ ਬਣਾ ਦਿੱਤਾ ਹੈ। ਹੁਣ ਮੈਂ ਤੈਨੂੰ ਸਰਾਪ ਦੇ ਦੇਵਾਂਗਾ ਜੇ ਮੇਰੇ ਸੁੱਖੀ ਸੁੱਖਣਾ ਪੂਰੀ ਹੋ ਸਕਦੀ ਹੈ, ਤਾਂ ਸਰਾਪ ਵੀ ਪੂਰਾ ਹੋਵੇਗਾ, ਇਹ ਸੁਣਕੇ ਸ਼ਿਕਾਰੀ ਡਰ ਗਿਆ ਕਹਿੰਦਾ ਮੈਨੂੰ ਮਾਫ ਕਰ ਦਿਉ, ਰਿਸ਼ੀ ਕਹਿੰਦਾ ਇੱਕ ਸ਼ਰਤ 'ਤੇ ਮਾਫ਼ ਕਰਾਂਗਾ ਮੈਨੂੰ ਚਤਰਭੁਜੀ ਜਾਨਵਰ ਫੜਕੇ ਲਿਆਕੇ ਦੇ

ਸ਼ਿਕਾਰੀ ਸੱਤ ਬਚਨ ਆਖਕੇ ਚੱਲ ਪਿਆ ਚਤਰਭੁਜੀ ਨੂੰ ਫੜਨ, ਪਰ ਕਿਤੋਂ ਵੀ ਨਾ ਮਿਲਿਆ ਘਰਵਾਲੀ ਨੇ ਸਮਝਾਇਆ ਕਿ ਛੱਡੋ ਜੀ ਐਸਾ ਕੋਈ ਜਾਨਵਰ ਨਹੀਂ ਹੈ, ਪਰ ਉਹ ਘਰਵਾਲੀ ਨੂੰ ਵੀ ਮਾਰਨ ਨੂੰ ਪਿਆ, ਫਿਰ ਉਸ ਸ਼ਿਕਾਰੀ ਨੇ ਚਿਖਾ ਬਣਾ ਲਈ ਲੱਗਾ ਉਸ ਵਿੱਚ ਸੜਨ ਇਨੇ ਚਿਰ ਨੂੰ ਚਤਰਭੁਜੀ ਜਾਨਵਰ ਨੇ ਦਰਸ਼ਨ ਦੇ ਦਿੱਤੇ, ਚਿਖਾ ਤੋਂ ਉਠਕੇ ਫਿਰ ਉਸ ਨੂੰ ਫੜਨ ਭੱਜ ਪਿਆ ਅਖੀਰ ਬੜੀ ਜੱਦੋ ਜਹਿਦ ਦੇ ਬਾਅਦ ਆਪ ਹੀ ਚਤਰਭੁਜੀ ਫੜ ਹੋ ਗਿਆ, ਸ਼ਿਕਾਰੀ ਉਸਨੂੰ ਰਿਸ਼ੀ ਕੋਲ ਲੈ ਗਿਆ, ਰਿਸ਼ੀ ਸਮਝ ਗਿਆ ਕਿ ਐਸਾ ਕੋਈ ਜਾਨਵਰ ਨਹੀਂ ਹੈ, ਇਹ ਤਾਂ ਆਪ ਹੀ ਪ੍ਰਮਾਤਮਾਂ ਚਤਰਭੁਜੀ ਦਾ ਰੂਪ ਧਾਰਕੇ ਫੜ ਹੋ ਗਿਆ ਹੈ। ਰਿਸ਼ੀ ਜੀ ਉਸ ਚਤਰਭੁਜੀ (ਪ੍ਰਮਾਤਮਾਂ) ਨੂੰ ਕਹਿੰਦੇ ਮਹਾਂਰਾਜ ਤੁਸੀਂ ਕਿੱਦਾਂ ਇਸ ਦੇ ਹੱਥ ਆ ਗਏ?

ਪ੍ਰਮਾਤਮਾਂ ਕਹਿੰਦੇ ਅਸੀਂ ਤੇਰਾ ਬਚਨ ਪੂਰਾ ਕਰਨਾ ਸੀ ਤਾਂ ਸਾਨੂੰ ਇਹ ਰੂਪ ਬਣਾਉਣਾ ਪਿਆ, ਇਹ ਸੁਣਕੇ ਉਹ ਸ਼ਿਕਾਰੀ ਚਤਰਭੁਜੀ (ਪ੍ਰਮਾਤਮਾਂ) ਅੱਗੇ ਹੱਥ ਜੋੜਕੇ ਖੜ੍ਹ ਗਿਆ, ਕਿ ਮਹਾਂਰਾਜ ਮੈਨੂੰ ਬਖਸ਼ ਦਿਉ, ਚਤਰਭੁਜੀ ਜੀ ਕਹਿੰਣ ਲੱਗੇ ਤੈਨੂੰ ਮੈਂ ਕਲ਼ਯੁਗ ਵਿੱਚ ਦਸਵੇਂ ਜਾਂਮੇ ਵਿੱਚ ਤੇਰਾ ਸਿਰ ਲੈਕੇ ਬਖਸ਼ਾਂਗਾ। ਸੋ ਇਸ ਤਰਾਂ ਚਤਰਭੁਜੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਕਾਰੀ ਭਾਈ ਹਿੰਮਤ ਸਿੰਘ ਜੀ ਦਾ ਸਿਰ ਲੈਕੇ ਪਿਛਲੇ ਜਨਮ ਦੀ ਭੁਲ ਮਾਫ਼ ਕੀਤੀ।

ਖਾਲਸਾ ਜੀ ਜਰਾ ਸੋਚੋ ਕੀ ਪਿਛਲੇ ਜਨਮ ਦੀਆਂ ਭੁਲਾਂ ਬਖਸ਼ਾਉਣ ਲਈ ਪੰਜਾਂ ਪਿਆਰਿਆਂ ਨੇ ਸਿਰ ਦਿੱਤੇ ਸੀ??

- ਮੈਂ ਪੁਛਣਾਂ ਚਾਹੁੰਦਾ ਹਾਂ ਇਸ ਦੇ ਪੈਰੋਕਾਰਾਂ ਨੂੰ ਕਿ ਜਿ ਗੁਰੂ ਗੋਬਿੰਦ ਸਿੰਘ ਜੀ ਚਤਰਭੁਜੀ ਦੇ ਅਵਤਾਰ ਸੀ, ਫਿਰ ਜਿਹੜਾ ਤੁਸੀਂ ਕਈ ਯੁਗ ਹੇਮਕੁੰਟ ਬਿਠਾਈ ਰੱਖਿਆ ਉਹ ਕੌਣ ਸੀ??
- ਮੇਰਾ ਸਵਾਲ ਹੈ ਇਸ ਨੂੰ ਬ੍ਰਹਮਗਿਆਨੀ ਮੰਨਣ ਵਾਲਿਆਂ ਨੂੰ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਹੇਮਕੁੰਟ ਕੀਤੀ ਹੋਈ ਤਪੱਸਿਆ ਕਰਕੇ ਹੈ? ਜਾਂ ਫਿਰ ਚਤਰਭੁਜੀ ਦੇ ਅਵਤਾਰ ਕਰਕੇ ਹੈ? ਤੇ ਜਾਂ ਫਿਰ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਵਾਰਸ ਕਰਕੇ ਹੈ????

ਸਿੱਖੋ ਤੁਸੀਂ ਲੁਟੇ ਜਾ ਚੁੱਕੇ ਹੋ ਤੁਹਾਡਾ ਸਿਧਾਂਤ ਲੁਟਿਆ ਜਾ ਰਿਹਾ ਹੈ...

ਇਹਨਾਂ ਆਪੂ ਬਣੇ ਅਖੌਤੀ ਬ੍ਰਾਹਮਣ ਮੳਦੲ ਬ੍ਰਹਮਗਿਆਨੀਆਂ ਦੀਆਂ ਨਜ਼ਰਾਂ ਵਿੱਚ ਤੁਹਾਡੇ ਪੰਜ ਪਿਆਰੇ ਵੀ ਪਿਛਲੇ ਜਨਮ ਦੇ ਹਿੰਦੂ ਰਿਸ਼ੀਆਂ ਵਲੋਂ ਸਰਾਪੇ ਹੋਏ ਸਨ, ਤੁਹਾਡੇ ਭਗਤ ਵੀ ਪਿਛਲੇ ਜਨਮ ਦੇ ਸਰਾਪੇ ਹੋਏ ਸਨ, ਤੇ ਤੁਹਾਡੇ ਗੁਰਸਿੱਖ (ਭਾਈ ਮਰਦਾਨੇ ਵਰਗੇ) ਵੀ ਪਿਛਲੇ ਜਨਮ ਦੇ ਸਰਾਪੇ ਹੋਏ ਸਨ, ਸਿੱਖੋ ਫਿਰ ਤੁਸੀਂ ਕਿਸ ਮੂੰਹ ਨਾਲ ਕਹਿੰਦੇ ਹੋ ਕਿ ਹਮ ਹਿੰਦੂ ਨਹੀਂ ??


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views।  Read full details...

Go to Top