Share on Facebook

Main News Page

ਕੁਛ ਖਾਹਮ ਖਿਆਲ ਜੋ ਪਾਤਸ਼ਾਹੀ ਦਸਵੀਂ ਦੇ ਨਾਮ ਨਾਲ ਬਚਿੱਤਰ ਨਾਟਕ ਵਿੱਚ ਲਿਖੇ ਗਏ
-: ਗੁਰਦੀਪ ਸਿੰਘ ਬਾਗੀ

ਇੱਕ ਅਖੌਤੀ ਬਚਿੱਤਰੀ ਵਿਦਵਾਨ ਲਿਖਦਾ ਹੈ ਕਿ ਬਚਿੱਤਰ ਨਾਟਕ ਵਿੱਚ “ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ” ਵਾਲਾ ਖਿਆਲ ਭਾਰਤੀ ਸੰਗੀਤ ਦਾ ਪਹਿਲਾ ਖਿਆਲ ਹੈ। ਅਖੌਤੀ ਬਚਿੱਤਰੀ ਵਿਦਵਾਨ ਕਾਫੀ ਸ਼ਾਤਿਰ ਅਤੇ ਝੂਠਾ ਹੈ, ਖਿਆਲ ਦਾ ਇਤਿਹਾਸ ਪੜ੍ਹੀਏ ਤਾਂ ਇਹ ਪਤਾ ਚਲਦਾ ਹੈ ਕਿ ਖਿਆਲ ਦੇ ਦੋ ਲਿਖਾਰੀ ਅਤੇ ਗਾਇਕ ਸ਼ਾਹ ਜਹਾਂ ਦੇ ਦਰਬਾਰ ਵਿੱਚ ਸਨ।

ਸੋ, ਬਚਿੱਤਰੀ ਲੋਕਾਂ ਨੂੰ ਮੁਰਖ ਬਣਾਉਣ ਦੀ ਨਾਕਾਮਯਾਬ ਕੋਸ਼ਿਸ਼ ਕਰਦੇ ਰਹਿੰਦੇ ਹਨ ਅਤੇ ਅਸੀਂ ਉਨ੍ਹਾਂ ਅਖੌਤੀ ਵਿਦਵਾਨਾਂ ਦੀ ਜਾਲਸਾਜ਼ੀ ਨੂੰ ਨੰਗਾ ਕਰਦੇ ਰਹਿੰਦੇ ਹਾਂ।

ਬਚਿੱਤਰੀ ਪ੍ਰਚਾਰ ਕਰਦੇ ਹਨ ਕਿ “ਇਸ ਵਿੱਚ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਹੈ”, ਬਚਿੱਤਰ ਨਾਟਕ ਕਿਤਾਬ ਨੂੰ ਪੜ੍ਹਨ ਦੇ ਬਾਦ ਇਕ ਗੱਲ ਸਾਮ੍ਹਣੇ ਆਈ ਕਿ ਬਚਿੱਤਰ ਨਾਟਕ ਦੇ ਲਿਖਾਰੀ ਨੂੰ ਕੋਈ ਮਾਨਸਿਕ ਬਿਮਾਰੀ ਸੀ, ਉਸ ਨੂੰ ਕੋਈ ਗੱਲ ਯਾਦ ਨਹੀਂ ਰਹਿੰਦੀ ਸੀ ਅਤੇ ਇਹ ਵੀ ਲਗਦਾ ਹੈ, ਕਿ ਉਸ ਨੇ ਹਿੰਦੂ ਪੁਰਾਣਾਂ ਦੀ ਕਹਾਣੀਆਂ ਸੁਣੀਆਂ ਹੋਣੀਆਂ ਹਨ, ਪੜ੍ਹੀਆਂ ਨਹੀਂ।

ਆੳ ਬਚਿੱਤਰ ਨਾਟਕ ਵਿੱਚ ਦਰਜ ਕੁਛ ਗਲਤੀਆਂ ਨੂੰ ਸਾਂਝਾ ਕਰ ਲਈਏ:

  1. ਪਹਿਲੀ ਗਲਤੀ ਜੋ ਆਮ ਤੌਰ 'ਤੇ ਸਭ ਨੂੰ ਪਤਾ ਹੈ ਕਿ ਬਚਿੱਤਰ ਨਾਟਕ ਦੇ ਲਿਖਾਰੀ ਦੇ ਮੁਤਾਬਿਕ ਪਹਿਲੇ ਤਿੰਨ ਗੁਰੂ ਸਾਹਿਬਾਨ ਬੇਦੀ ਸਨ। ਬਚਿੱਤਰ ਨਾਟਕ ਦੇ ਲਿਖਾਰੀ ਨੂੰ ਸ਼ਾਇਦ ਨਹੀਂ ਪਤਾ ਸੀ, ਕਿ ਗੁਰੂ ਅੰਗਦ ਸਾਹਿਬ ਤ੍ਰਿਹਾਨ ਅਤੇ ਗੁਰੂ ਅਮਰਦਾਸ ਸਾਹਿਬ ਭੱਲੇ ਸਨ।

  2. ਬਚਿੱਤਰ ਨਾਟਕ ਦਾ ਲਿਖਾਰੀ ਕਪਾਲ ਮੋਚਨ ਨੂੰ ਯਮੁਨਾ ਨਦੀ ਦੇ ਕੰਢੇ ਦਾ ਤੀਰਥ ਲਿਖਦਾ ਹੈ, ਜਦ ਕਿ ਕਪਾਲ ਮੋਚਨ ਸਰਸਵਤੀ ਨਦੀ ਦੇ ਕੰਢੇ ਦਾ ਤੀਰਥ ਹੈ। ਬਚਿੱਤਰ ਨਾਟਕ ਦੇ ਲਿਖਾਰੀ ਨੇ ਕਦੇ ਕਪਾਲ ਮੋਚਨ ਵੇਖਿਆ ਨਹੀਂ ਸੀ, ਤਾਂ ਹੀ ਗਲਤੀ ਕਰ ਗਿਆ।

  3. (ਅ)ਗਿਆਣ ਪ੍ਰਬੋਧ ਵਿੱਚ ਤੇ ਰਾਮ (ਸੁਰਜਵੰਸੀ) ਦੇ ਕੁਲ ਵਿੱਚ ਯਦੁ ਹੋਇਆ ਲਿਖਦਾ ਹੈ, ਯਦੁ ਚੰਦ੍ਰਵੰਸ਼ੀ ਰਾਜਾ ਸੀ ਤੇ ਇਸ ਯਦੁ ਦੀ ਵਜਹ ਨਾਲ ਹੀ ਕ੍ਰਿਸ਼ਨ ਨੂੰ ਯਦੁਵੰਸ਼ੀ ਕਹਿੰਦੇ ਸਨ। ਇਸ (ਅ)ਗਿਆਣ ਪ੍ਰਬੋਧ ਵਿੱਚ ਚੁਟਕਲਿਆਂ ਦੀ ਭਰਮਾਰ ਹੈ, ਅੱਗੇ ਲਿਖਾਰੀ ਲਿਖਦਾ ਹੈ ਕਿ ਕੌਰਵ ਅਤੇ ਪਾਂਡਵਾਂ ਦੇ ਬੰਸ ਵਿੱਚ ਧ੍ਰਿਤਰਾਸ਼ਟ੍ਰ ਹੋਇਆ। ਧ੍ਰਿਤਰਾਸ਼ਟ੍ਰ ਪਾਂਡਵਾਂ ਦਾ ਤਾਇਆ ਸੀ ਤੇ ਕੌਰਵਾਂ ਦਾ ਪਿਉ।

  4. ਬ੍ਰਹਮਾ ਦੇ ਅਵਤਾਰਾਂ ਵਿੱਚ ਦਰਜ ਲਗਭਗ ਹਰ ਕਹਾਣੀ ਪੁਰਾਣਾ ਨਾਲ ਮਿਲਾਣ 'ਤੇ ਗਲਤ ਸਾਬਿਤ ਹੋਂਦੀ ਹੈ। ਬਚਿੱਤਰ ਨਾਟਕ ਦਾ ਲਿਖਾਰੀ ਬਿਆਸ ਜਿਸ ਨੇ ਮਹਾਭਾਰਤ ਲਿਖੀ ਸੀ, ਉਸ ਨੂੰ ਬ੍ਰਹਮਾ ਦਾ ਅਵਤਾਰ ਲਿਖਦਾ ਹੈ, ਜਦ ਕਿ ਉਹ ਵਿਸ਼ਨੂੰ ਦਾ ਅਵਤਾਰ ਸੀ।

  5. ਬ੍ਰਹਮਾ ਦੇ ਅਵਤਾਰਾਂ ਵਿੱਚ ਦਰਜ ਕਾਲਿਦਾਸ, ਬ੍ਰਹਸਪਤਿ ਅਤੇ ਹੋਰ ਕੋਈ ਵੀ ਆਦਮੀ ਪੁਰਾਣਾਂ ਵਿੱਚ ਬ੍ਰਹਮਾ ਦਾ ਅਵਤਾਰ ਨਹੀਂ ਹੈ।

  6. ਬਚਿੱਤਰ ਨਾਟਕ ਦਾ ਲਿਖਾਰੀ ਭਗਤ ਰਾਮਾਨੰਦ ਨੂੰ ਪੈਗੰਬਰ ਮੁੰਹਮਦ ਤੂੰ ਪਹਿਲਾਂ ਹੋਇਆ ਲਿਖਦਾ ਹੈ ਅਤੇ ਇਹ ਗਲਤੀ ਦੋ ਬਾਰ ਦੁਹਰਾਈ ਹੈ। ਪੈਗੰਬਰ ਮੁੰਹਮਦ ਪਹਿਲਾਂ ਹੋਏ ਨੇ ਤੇ ਭਗਤ ਰਾਮਾਨੰਦ ਬਾਦ ਵਿੱਚ।

  7. ਬਚਿੱਤਰ ਨਾਟਕ ਵਿੱਚ ਦਰਜ ਇਕ ਕਹਾਣੀ ਵਿੱਚ ਸ਼ੰਕੁਤਲਾ ਦੇ ਪਤੀ ਅਤੇ ਭਰਤ ਦੇ ਪਿਉ ਦਾ ਨਾਮ ਪ੍ਰਿਥੂ ਲਿਖੀਆ ਹੈ, ਜਦ ਕਿ ਸ਼ੰਕੁਤਲਾ ਦੇ ਪਤੀ ਅਤੇ ਭਰਤ ਦੇ ਪਿਉ ਦਾ ਨਾਮ ਦੁਸ਼ਯੰਤ ਸੀ।

  8. ਬਚਿੱਤਰ ਨਾਟਕ ਵਿੱਚ ਦਰਜ ਹੈ, ਕਿ ਰਾਜੇ ਸਗਰ ਦੇ ਇਕ ਲੱਖ ਪੁਤਰ ਸਨ ਪਰ ਪੁਰਾਣਾਂ ਦੇ ਮੁਤਾਬਿਕ ਰਾਜੇ ਸਗਰ ਦੇ ੬੦੦੦੧ ਪੁੱਤਰ ਸਨ।

  9. ਬਚਿੱਤਰ ਨਾਟਕ ਦੇ ਲਿਖਾਰੀ ਮੁਤਾਬਿਕ ਰਾਮ ਨੂੰ ਤੇਰਹਾਂ ਸਾਲ ਦਾ ਬਣਵਾਸ ਹੋਇਆ ਸੀ। ਬਚਿੱਤਰ ਨਾਟਕ ਦਾ ਲਿਖਾਰੀ ਨੂੰ ਯਾਦ ਨ ਰਹਿਆ ਕਿ ਰਾਮ ਨੂੰ ਚੌਦਹਾਂ ਸਾਲ ਦਾ ਬਨਵਾਸ ਹੋਇਆ ਸੀ। ਤੇਰਹਾਂ ਸਾਲ ਦਾ ਬਨਵਾਸ ਪਾਂਡਵਾਂ ਨੂੰ ਹੋਇਆ ਸੀ।

  10. ਬਚਿੱਤਰ ਨਾਟਕ ਵਿੱਚ ਰਘੂ ਦੀ ਸਿਫਤ ਕਰਦੇ ਲਿਖਾਰੀ ਕਾਲ ਦੋਸ਼ ਦੀ ਸਿਰਜਨਾ ਕਰਦਾ ਹੈ ਜਦ ਉਹ ਲਿਖਦਾ ਹੈ ਕਿ ਰਘੂ ਰਾਜੇ ਰਾਮ ਦੇ ਇਕ ਵਡੇਰੇ ਨੂੰ ਮੁਸਲਮਾਨਾਂ ਨੇ ਪੈਗੰਬਰ ਮੁਹਮਦ ਦੀ ਤਰਹਾਂ ਜਾਣਿਆ। ਹੁਣ ਰਾਜੇ ਰਘੂ ਦੇ ਵੇਲੇ ਮੁਸਲਮਾਨ ਹੋਏ ਨੇ, ਇਹ ਖੋਜ ਦੇ ਸਿਰਫ ਬਚਿੱਤਰ ਨਾਟਕ ਦੇ ਲਿਖਾਰੀ ਦੀ ਹੈ ਯਾ ਸਿੱਧੇ ਸ਼ਬਦਾਂ ਵਿੱਚ ਕਹੋ ਕਿ ਇਹ ਖਾਹਮ ਖਿਆਲ ਹੈ ਬਚਿੱਤਰ ਨਾਟਕ ਦੇ ਲਿਖਾਰੀ ਦਾ।

ਬਚਿੱਤਰ ਨਾਟਕ ਵਿੱਚ ਇਸ ਤਰਹਾਂ ਦੀਆਂ ਹੋਰ ਬਹੁਤ ਗਲਤੀਆਂ ਹਨ, ਅੱਗੇ ਹੋਰ ਵੀ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਉਣਗੀਆਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top