ਇਸ ਪਖੰਡੀ ਸਾਧ ਨੂੰ ਆਪ ਹੀ ਗੁਰੂ 'ਤੇ ਵਿਸ਼ਵਾਸ ਨਹੀਂ, ਹਵਨ ਅਤੇ
ਹੋਰ ਕਰਮਕਾਂਡ ਇਹ ਆਪ ਸ਼ਰੇਆਮ ਕਰਦਾ, ਤੇ ਉਹ ਗੁਰੂ ਦੀ ਗੱਲ ਕਰੇ ? ਤੇ ਉਹ ਵੀ ਇਹ ਕਹਿ ਕੇ
ਕਿ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਉਣ ਨਾਲ ਮਨੁੱਖ ਨੂੰ ਰੱਬੀ ਗਿਆਨ
ਦੀ ਪ੍ਰਾਪਤੀ ਹੁੰਦੀ ਹੈ"... ਜੇ ਇਸ ਸਾਧ ਨੇ ਆਪ ਕਦੀ ਗੁਰਬਾਣੀ ਪੜ੍ਹੀ ਹੁੰਦੀ, ਤਾਂ ਇਹ
ਖੁਦ ਪਖੰਡ ਨਾ ਕਰਦਾ, ਜਾਂ ਇਹ ਨਾ ਕਹਿੰਦਾ ... ਗੁਰਬਾਣੀ ਤਾਂ
ਕਹਿ ਰਹੀ ਹੈ:
ਸਲੋਕੁ ਮ: 1 ॥ ...ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ
॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ
॥1॥ ਪੰਨਾਂ 470
ਜੇ ਗੁਰੂ ਦੀ ਗੱਲ ਹੀ ਨਾ ਮੰਨੀ, ਤਾਂ ਜੀ ਸਦਕੇ ਜਿਨ੍ਹਾਂ ਮਰਜ਼ੀ
ਮੱਥੇ ਟੇਕੀ ਜਾਓ, ਲੰਮੇ ਪੈ ਕੇ ਡੰਡੌਤ ਕਰੀ ਜਾਓ... ਕੁੱਝ ਨਹੀਂ ਜੇ ਹੋਣਾ... ਗੁਰੂ
ਕਹਿੰਦੇ ਹਨ
ਤੁਧਨੋ ਨਿਵਣੁ ਮੰਨਣੁ ਤੇਰਾ ਨਾਉ
॥
ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ
ਮੰਤ੍ਰੁ ਇਹੈ
ਨਿਸਿ ਬਾਸੁਰ ਹੋਇ ਕਲਯਾਨੁ ਲਹਹਿ ਪਰਮ ਗਤਿ ਜੀਉ ॥
ਪੰਨਾਂ 1403
ਗੁਰਬਾਣੀ ਨੂੰ ਜੀਵਨ 'ਚ ਉਤਾਰਨਾ, ਗੁਰੂ ਦਾ ਕਹਿਆ ਮੰਨਣਾ ਹੀ ਗੁਰੂ
ਅੱਗੇ ਨਿਵਣ ਹੈ, ਸੀਸ ਝੁਕਾਇਆਂ ਨਹੀਂ, ਗੁਰੂ ਦੀ ਦਿੱਤੀ ਮੱਤ ਆਪਣੀ ਸੁਰਤ ਵਿੱਚ ਟਿਕਾਉਣੀ,
ਤੇ ਉਸ ਅਨੁਸਾਰ ਜੀਵਨ ਨਿਰਵਾਹ ਕਰਨਾ ਹੀ, ਗੁਰੂ ਅੱਗੇ ਸੀਸ ਝੁਕਾਉਣਾ ਹੈ।
... ਬਚੋ ਇਨ੍ਹਾਂ ਪਖੰਡੀਆਂ ਤੋਂ
!!!