ਸਤਲਾਣੀ ਸਾਹਿਬ (27 ਮਾਰਚ, 2016): ਭਾਈ ਸ਼ਾਮ ਸਿੰਘ ਪ੍ਰਧਾਨ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਵੇਰੇ ਲਾਹੌਰ ਪਾਕਿਸਤਾਨ ਦੇ ਨਿੱਜੀ
ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ ਹਨ।
ਉਨ੍ਹਾਂ
ਦੀ ਮੌਤ ਦੀ ਜਾਣਕਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ
ਗੋਪਾਲ ਸਿੰਘ ਚਾਵਲਾ ਅਤੇ ਮੈਂਬਰ ਮਨਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਅੰਤਿਮ ਸਸਕਾਰ ਦੁਪਿਹਰ ਬਾਅਦ ਨਨਕਾਣਾ ਸਾਹਿਬ ਵਿਖੇ ਕਰ
ਦਿੱਤਾ ਗਿਆ।ਮਿਲੀ ਜਾਣਕਾਰੀ ਅਨੁਸਾਰ 90 ਸਾਲ ਦੇ ਕਰੀਬ ਬਾਬਾ ਸ਼ਾਮ ਸਿੰਘ ਪਿਛਲੇ 10 ਦਿਨ
ਤੋ ਦਿਮਾਗ਼ ਦੀ ਨਾੜੀ ਫਟਣ ਕਾਰਨ ਕੋਮਾਂ ਵਿਚ ਚਲੇ ਗਏ ਸਨ ‘ਤੇ ਲਗਾਤਾਰ ਲਾਹੌਰ ਦੇ ਇੱਕ
ਹਸਪਤਾਲ ਵਿਚ ਦਾਖ਼ਲ ਸਨ।
ਸਿੱਖ ਜੱਥੇਬੰਦੀ ਦਲ ਖਾਲਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ ਪਰਮਜੀਤ
ਸਿੰਘ ਸਰਨਾ ਨੇ ਪ੍ਰਧਾਨ ਸ਼ਾਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦੁੱਖ ਪ੍ਰਗਟਾਇਆ।
ਖਾਲਸਾ ਪੰਥ ਦਾ 300 ਸਾਲਾ ਸਾਜ਼ਨਾ ਦਿਵਸ ਮਨਾਉਣ ਲਈ ਪਕਿਸਤਾਨ
ਗੁਰਦੁਆਰਾ ਪ੍ਰਬੰਧਕ ਕਮੇਟੀ 11 ਅਪ੍ਰੈਲ 1999 ਨੂੰ ਹੋਂਦ ਵਿੱਚ ਆਈ ਸੀ ਅਤੇ ਭਾਈ ਸ਼ਾਮ
ਸਿੰਘ ਇਸਦੇ ਪਹਿਲੇ ਪ੍ਰਧਾਨ ਬਣੇ ਸਨ।
ਸਿੱਖ ਜੱਥੇਬੰਦੀ ਦਲ ਖਾਲਸਾ ਨੇ ਦਲ਼ ਖਾਲਸਾ ਨੇ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ
ਕੀਤੀ ਪ੍ਰਸੰਸਾ ਕਰਦਿਆਂ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।ਦਲ ਖਾਲਸਾ ਦੇ
ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ
ਸਾਹਿਬਾਨ ਦੀ ਕੀਤੀ ਸੇਵਾ ਅਤੇ ਪਾਕਿਸਤਾਨ ਦੇ ਸਿੱਖ ਦੇ ਹਿੱਤਾਂ ਲਈ ਕੀਤੇ ਕੰਮ ਹਮੇਸ਼ਾ
ਯਾਦ ਕਰਦਿਆਂ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਭਾਈ ਸ਼ਾਮ ਸਿੰਘ ਹਮੇਸ਼ਾਂ ਪੰਥ ਦੇ ਨਾਲ ਖੜੇ ਅਤੇ
ਸਿੱਖ ਰਹਿਤ ਮਰਿਆਦਾ ਅਨੁਸਾਰ ਜੀਵਨ ਜੀਵਿਆ। ਮੁਲ ਨਾਨਕਸ਼ਾਹੀ ਕੈਲੰਡਰ ਹੱਕ ਵਿੱਚ ਉਨਾਂ
ਵੱਲੋਂ ਡਟ ਕੇ ਪੈਤੜਾ ਲੈਣਾ ਦੀ ਮਿਸਾਲ ਸਾਡੇ ਸਾਹਮਣੇ ਹੈ।ਅਸੀਂ ਵਹਿਗੁਰੂ ਅੱਗੇ ਅਰਦਾਸ
ਕਰਦੇ ਹਾਂ ਕਿ ਉਹ ਵਿੱਛੜੀ ਰੁਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।