Share on Facebook | |||||||
ਸਿੱਖ ਰਹਤ ਮਰਯਾਦਾ ਬਾਰੇ ਵੀਚਾਰ ! (ਭਾਗ ਆਖਰੀ)-: ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੧੭੦੯ ਤੋਂ ਲੈ ਕੇ ੧੯੪੫ (੨੩੬ ਸਾਲ) ਤੱਕ ਕਿਹੜੀ ‘ਸਿੱਖ ਰਹਤ” ਪੁਰਾਤਨ ਸਿੱਖ ਮੰਨਦੇ ਸਨ, ਕਿਉਂਕਿ ਉਸ ਸਮੇਂ ਦੇ ਸਿੱਖ, ਹੁਣ ਦੇ ਸਿੱਖਾਂ ਨਾਲੋ ਗੁਰੂ ਉਪਦੇਸ਼ਾਂ ਅਨੁਸਾਰ ਸੁਚੱਜਾ ਜੀਵਨ ਬਤੀਤ ਕਰਦੇ ਸਨ? ਉਹ ਸਚਿਆਰ, ਗੁਰਮੁੱਖ, ਖ਼ਾਲਸੇ, ਬਹਾਦਰ, ਮੇਹਨਤੀ, ਇਮਾਨਦਾਰ, ਨਿਸ਼ਕਾਮ ਸੇਵਕ ਅਤੇ ਸਰਬੱਤ ਦੇ ਭਲੇ ਲਈ ਕਾਰਜ ਭੀ ਕਰਦੇ ਰਹਿੰਦੇ ਸਨ। ਇਵੇਂ ਹੀ, ਗੁਰਦੁਆਰਿਆਂ ਦੇ ਪ੍ਰੰਬਧ ਲਈ ੧੯੨੫ ਤੋਂ ਪਹਿਲਾਂ ਕੋਈ ਇਲੈਕਸ਼ਨ ਦਾ ਝੰਜਟ ਭੀ ਨਹੀਂ ਸੀ! ਗੁਰਬਾਣੀ ਅਨੁਸਾਰ ‘ਰਹਤ’ ਸਬੰਧਤ ਕੁੱਝ ਕੁ ਸ਼ਬਦ ਇੰਜ ਹਨ: ਗੁਰੂ ਗਰੰਥ ਸਾਹਿਬ ਪੰਨਾ ੮੩੧॥ ਬਿਲਾਵਲੁ ਮਹਲਾ ੧॥ ਗਿਆਨੁ ਧਿਆਨੁ ਸਭੁ ਗੁਰ ਤੇ ਹੋਈ॥ ਸਾਚੀ ਰਹਤ ਸਾਚਾ ਮਨਿ ਸੋਈ॥ ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ॥ ਨਾਵਹੁ ਭੁਲੇ ਥਾਉ ਨ ਕੋਈ॥ਪੰਨਾ ੨੫੯॥ ਗਉੜੀ ਬਾਵਨ ਅਖਰੀ ਮਹਲਾ ੫॥ ਦੁਖ ਸੁਖ ਉਆ ਕੈ ਸਮਤ ਬੀਚਾਰਾ॥ ਨਰਕ ਸੁਰਗ ਰਹਤ ਅਉਤਾਰਾ॥ ਪੰਨਾ ੨੬੯॥ ਗਉੜੀ ਸੁਖਮਨੀ ਮ: ੫॥ ਰਹਤ ਅਵਰ ਕਛੁ ਅਵਰ ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥ … ਉਪਾਵ ਸਿਆਨਪ ਸਗਲ ਤੇ ਰਹਤ॥ ਸਭੁ ਕਛੁ ਜਾਨੈ ਆਤਮ ਕੀ ਰਹਤ॥ ਪੰਨਾ ੨੮੩॥ ਸਚੁ ਕਰਣੀ ਸਚੁ ਤਾ ਕੀ ਰਹਤ॥ ਸਚੁ ਹਿਰਦੈ ਸਤਿ ਮੁਖਿ ਕਹਤ॥ ਪੰਨਾ ੩੯੨॥ ਆਸਾ ਮਹਲਾ ੫॥ ਸੰਤ ਰਹਤ ਸੁਨਹੁ ਮੇਰੇ ਭਾਈ॥ ਉਆ ਕੀ ਮਹਿਮਾ ਕਥਨੁ ਨ ਜਾਈ॥ ਪੰਨਾ ੮੮੭॥ ਰਾਮਕਲੀ ਮਹਲਾ ੫॥ ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮੁ ਨਹੀ ਪੂਰਨ ਰਹਤ॥ ਪੰਨਾ ੧੨੧੫॥ ਸਾਰਗ ਮਹਲਾ ੫॥ ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ॥ ਪੰਨਾ ੬੩੩॥ ਸੋਰਠਿ ਮਹਲਾ ੯॥ ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ॥ ਬਾਹਰ ਦੀ ਸਿੱਖ ਰਹਤ ਦੇ ਨਾਲ ਹਿਰਦੇ ਅੰਦਰ ਦੀ ਰਹਤ ਭੀ ਬਹੁਤ ਜ਼ਰੂਰੀ ਹੈ, ਜਿਹੜੀ ਕਿ ਅਜ-ਕਲ ਗਾਇਬ ਹੈ। ਆਓ, ਹੁਣ ਕੁੱਝ ਕੁ ਜਾਣਕਾਰੀ ‘ਸਿੱਖ ਰਹਿਤ ਮਰਯਾਦਾ, ੧੯੪੫’ ਵਿਚੋਂ ਸਾਂਝੀ ਕਰੀਏ : ਸਿਰਲੇਖ ‘ਗੁਰਦੁਆਰੇ’ ਹੇਠ ਲਿਖਿਆ ਹੋਇਆ ਹੈ: “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ”। ਫਿਰ, ਹੋਰ ਪੁਸਤਕਾਂ ਵਿਚੋਂ ਨਾਮ ਬਾਣੀ ਦਾ ਅਭਿਆਸ ਕਿਉਂ ਕਰਾਉਣ ਦੀ ਪ੍ਰੌੜਤਾ ਕੀਤੀ ਗਈ? ਜਿਵੇਂ,
(1)
“ਜਾਪੁ”
ਬਚਿਤ੍ਰ ਨਾਟਕ, ਦਸਮ ਗ੍ਰੰਥ ਵਿਚੋਂ; ਕੀ ਉਸ ਸਮੇਂ ਦੇ ਬੁੱਧੀ-ਜੀਵ ਵਿਦਵਾਨਾਂ ਦਾ ਫ਼ਰਜ ਨਹੀਂ ਸੀ ਬਣਦਾ ਕਿ ਸਿੱਖਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਏ? ਇਹ ਭੀ ਸਮਝ ਨਹੀਂ ਆ ਰਿਹਾ ਕਿ ਜਨਵਰੀ-ਫਰਵਰੀ ੧੯੪੫ ਨੂੰ ਕਿਹੜੀ ਜਲਦੀ ਪੈ ਗਈ ਸੀ ਕਿ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਜਦੋਂ ਦੁਨੀਆਂ ਦੀ ਦੂਜੀ ਲੜਾਈ ਜੋਰ-ਛੋਰ ਨਾਲ ਚਲ ਰਹੀ ਸੀ ਅਤੇ ਬੇਅੰਤ ਸਿੱਖ ਫੌਜੀ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਸਨ! ਹੁਣ ਭੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਤਾ-ਧਰਤਾ ਸਹੀ ਜਾਣਕਾਰੀ ਦੇਣ ਲਈ ਕੋਈ ਓਪਰਾਲਾ ਨਹੀਂ ਕਰ ਰਹੇ। ਸਗੋਂ, ਜੇ ਕੋਈ ਸਿੱਖ ਕੋਈ ਸਵਾਲ ਕਰਦਾ ਹੈ, ਉਸ ਨੂੰ ਪੰਥ ਵਿਚੋਂ ਹੀ ਛੇਕ ਦਿੱਤਾ ਜਾਂਦਾ ਹੈ? ਗੁਰਬਾਣੀ ਸਾਨੂੰ ਓਪਦੇਸ਼ ਕਰਦੀ ਹੈ:
ਗੁਰੂ ਨਾਨਕ ਸਾਹਿਬ ਨੇ “ਜਪੁ” ਦੀ ਪਹਿਲੀ ਪਉੜੀ ਵਿਖੇ ਹੀ ਸੱਭ ਲੋਕਾਈ ਨੂੰ ਓਪਦੇਸ਼ ਕਰ ਦਿੱਤਾ ਸੀ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ ਇਸ ਲਈ, ਸਾਨੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ, ਕਿਉਂਕਿ ਕਿਸੇ ਪ੍ਰਾਣੀ ਵਲੋਂ ਕੋਈ ਹੁਕਮ ਨਹੀਂ ਦਿੱਤਾ ਜਾ ਸਕਦਾ। ਇਸ ਲਈ, ਸਾਰੇ ਸਿੱਖਾਂ ਨੂੰ ਗੁਰਬਾਣੀ ਅਤੇ ਗੁਰੂ-ਓਪਦੇਸ਼ਾਂ ਅਨੁਸਾਰ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਬਾਹਰਲੇ ਦੇਸ਼ਾਂ ਵਿਖੇ ਰਹਿੰਦੇ ਸਿੱਖਾਂ ਨੂੰ ਇਹ ਭੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਨ੍ਹਾਂ ਵਲੋਂ ਨਿਯੁਕਤ ਕੀਤੇ ਮੁੱਖੀ ਪੁਜਾਰੀਆਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੇ। ਇਕ ਭੁਲਣਹਾਰ ਦਾਸਰਾ, ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿ ਗੁਰੂ ਜੀ ਕੀ ਫ਼ਤਿਹ
|
|||||||
| |||||||
|