Share on Facebook

Main News Page

ਰਾਗੀ ਬਲਦੇਵ ਸਿੰਘ ਵਡਾਲਾ ਦਾ ਹਾਲ " ਲੂਣੁ ਖਾਇ ਕਰਹਿ ਹਰਾਮਖੋਰੀ " ਵਾਲਾ ਹੈ
-: ਸੰਪਾਦਕ ਖ਼ਾਲਸਾ ਨਿਊਜ਼

ਬਲਦੇਵ ਸਿੰਘ ਵਡਾਲਾ ਬਾਰੇ ਖ਼ਾਲਸਾ ਨਿਊਜ਼ ਨੇ 5 ਅਪ੍ਰੈਲ 2016 ਨੂੰ ਥੋੜ੍ਹਾ ਜਿਹਾ ਲਿਖਿਆ ਸੀ। ਇਹ ਵਡਾਲਾ ਕੋਈ ਬਹੁਤੀ ਵੱਡੀ ਸ਼ੈਅ ਨਹੀਂ, ਜਿਸ ਬਾਰੇ ਲਿਖਣ ਦੀ ਲੋੜ ਪਵੇ, ਪਰ ਕਈ ਵਾਰੀ ਇਸ ਤਰ੍ਹਾਂ ਦੇ ਟੁੱਕੜਬੋਚ ਆਪਣੀ ਬਦਨਾਮੀ ਰੂਪੀ ਸ਼ੋਹਰਤ ਲਈ ਬਹੁਤੇ ਕਾਹਲੇ ਹੁੰਦੇ ਹਨ, ਇਨ੍ਹਾਂ ਵਿੱਚੋਂ ਹੀ ਇਹ ਵਡਾਲਾ ਹੈ।

ਇਸਦੀ ਬੋਲਬਾਣੀ ਦੇਖੋ, ਲਗਦਾ ਹੈ ਕਿਸੇ ਪਾਸੋਂ ਕੀਰਤਨੀਆ? ਨਾ ਗੁਰਬਾਣੀ ਦੀ ਸਮਝ, ਨਾ ਬੋਲਣ ਦੀ ਅਕਲ। ਜੇ ਐਨਾ ਹੀ ਹੇਜ ਹੈ ਅਖੌਤੀ ਦਸਮ ਗ੍ਰੰਥ ਨਾਲ ਤਾਂ ਭਾਈ ਪੜੋ ਚਰਿਤ੍ਰੋਪਾਖਿਆਨ, ਤੇ ਕਰੋ ਵਿਖਿਯਾਨ... ਨਾਲੇ ਹੁਣੇ ਹੀ ਕਾਨਪੁਰ ਦੇ ਸਿੰਘਾਂ ਨੇ ਇੱਕ ਮੁਕਾਬਲਾ ਸੁਰੂ ਕੀਤਾ ਹੋਇਆ ਹੈ, ਭੇਜੇ ਖਾਂ ਕੋਈ ਯੋਧਾ ਉਥੇ... ਸਿਰਫ ਲੋਕਾਂ ਨੂੰ ਭੜਕਾਉਣ ਲਈ ਇਹ ਸਿਰਫਿਰੇ ਇਸ ਤਰ੍ਹਾਂ ਦੀ ਕਰਤੂਤ ਕਰਦੇ ਹਨ।  ਜਿਹੜਾ ਆਪਣੇ ਗੁਰੂ ਦਾ ਨਾ ਹੋ ਸਕਿਆ, ਉਹ ਸਿਰਫ ਫੋਕੀ ਸ਼ੁਹਰਤ ਲਈ ਐਵੇਂ ਕਲਾਬਾਜੀਆਂ ਖਾ ਰਿਹਾ ਹੈ। ਕਦੀ ਪੁਲਿਸ ਵੱਲੋਂ ਫੜ ਹੋਣ ਦਾ ਡਰਾਮਾ, ਕਦੀ ਜੇਲ ਚੋਂ ਛੁੱਟਣ ਦਾ ਡਰਾਮਾ... ਡਰਾਮੇਬਾਜ਼ ਹੈ ਇਹ...

ਪਿਛੇ ਜਿਹੇ ਇਕ ਹੋਰ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਨੇ ਬੜ੍ਹਕ ਮਾਰੀ ਸੀ, ਕਿ "ਜਿਹੜੇ ਦਸਮ ਦੀ ਬਾਣੀ ਦਾ ਵਿਰੋਧ ਕਰਣ ਉਸਦੀ ਜ਼ੁਬਾਨ ਕੱਟ ਦੇਵੋ।" ਇਹੀ ਯੋਧਾ ਇਸੇ ਮਹੀਨੇ ਕਾਨਪੁਰ ਆਇਆ ਸੀ, ਜਿੱਥੇ ਸ. ਇੰਦਰਜੀਤ ਸਿੰਘ ਕਾਨਪੁਰ ਨੇ ਇਸ ਨੂੰ ਚੈਲੰਜ ਕੀਤਾ ਸੀ, "ਜੇ ਹੈ ਹਿੰਮਤ ਤਾਂ ਕੱਟ ਮੇਰੀ ਜ਼ੁਬਾਨ, ਮੈਂ ਨਹੀਂ ਮੰਨਦਾ ਪੂਰੇ ਅਖੌਤੀ ਦਸਮ ਗ੍ਰੰਥ ਨੂੰ।" ਉਥੇ ਮਨਪ੍ਰੀਤ ਕਾਨਪੁਰੀ ਨੇ ਪੂਛ ਦੱਬੀ ਰੱਖੀ, ਨਾ ਕੋਈ ਫਾਲਤੂ ਲਫ਼ਜ਼ ਬੋਲਿਆ, ਨਾ ਹੀ ਆਪਣੀ ਅਖੌਤੀ ਦਸਮ ਬਾਣੀ ਦਾ ਇੱਕ ਵੀ ਅੱਖਰ ਪੜਿਆ... ਐਨੀ ਕੁ ਬਹਾਦਰੀ ਹੈ ਬਚਿੱਤਰੀਆਂ ਦੀ।

ਇਸੇ ਤਰ੍ਹਾਂ ਹੈ ਇਹ ਬਾਦਲੀ ਵਡਾਲਾ ਹੈ, ਜਿਹੜਾ ਟੁਕੱੜ ਭਾਲ ਰਿਹਾ ਹੈ... ਤੇ ਕਹਿੰਦਾ ਕਿ "ਗੁਰੂ ਗੋਬਿੰਦ ਸਿੰਘ ਆਕੇ ਕਹਿ ਦੇਣ ਜਾਪੁ ਸਾਹਿਬ, ਸਵੱਈਏ, ਚੌਪਈ ਮੈਂ ਨਹੀਂ ਉਚਾਰਣ ਕੀਤੀ, ਅਸੀਂ ਤਾਂ ਵੀ ਕਰਾਂਗੇ, ਅਸੀਂ ਨਰਕਾਂ ਨੂੰ ਤਾਂ ਜਾ ਸਕਦੇ ਹਾਂ, ਪਰ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਰਚਨਾ ਨੂੰ ਕੋਈ ਜਨਮ ਦੇ ਹੀ ਨਹੀਂ ਸਕਦਾ।"

ਇਹ ਗੱਲ ਸਹੀ ਹੈ ਕਿ ਇਸ ਤਰ੍ਹਾਂ ਦੀ ਰਚਨਾ ਦੇ ਰਚੈਤਾ ਗੁਰੂ ਗੋਬਿੰਦ ਸਿੰਘ ਨਹੀਂ ਹੋ ਸਕਦੇ। ਹੈ ਨਾ ਕੈਸਾ ਬੇ-ਵਾਕਿਫ (ਬੇਵਕੂਫ), ਜਿਹੜਾ ਆਪਣੇ ਗੁਰੂ ਦਾ ਕਿਹਾ ਨਹੀਂ ਮੰਨ ਸਕਦਾ, ਉਹ ਸਿੱਖ ਕਿਵੇਂ? ਇਹ ਟੁੱਕੜਬੋਚ, ਖਾਂਦਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਕੀਰਤਨੀਆ ਅਖਵਾ ਕੇ ਹੈ, ਤੇ ਗੀਤ ਸ਼ਰੀਕ ਦੇ ਗਾ ਰਿਹਾ ਹੈ, ਤੇ ਜਿਹੜਾ ਕਿਸੇ ਦਾ ਖਾਕੇ ਹਰਾਮ ਕਰੇ, ਉਸ ਨੂੰ ਕਿਹਾ ਜਾਂਦਾ ਹੈ... ਹਰਾਮਖੋਰ। ਗੁਰਬਾਣੀ ਦਾ ਫੁਰਮਾਨ ਹੈ:

ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ
ਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ। ਜਿਸਦਾ ਸਭ ਕੁਝ ਦਿੱਤਾ ਖਾ ਰਿਹਾ ਹੈਂ, ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ ।1।

ਜੇ ਇਸਨੂੰ ਐਨਾ ਹੀ ਜੇਜ ਹੈ ਅਖੌਤੀ ਦਸਮ ਗ੍ਰੰਥ (ਅਸਲ 'ਚ ਬਚਿੱਤਰ ਨਾਟਕ ਗ੍ਰੰਥ) ਦਾ, ਤਾਂ ਜਦੋਂ ਵਰਜੀਨੀਆ 'ਚ, ਅਤੇ ਉਸ ਤੋਂ ਬਾਅਦ ਦੋ ਹੋਰ ਥਾਵਾਂ 'ਤੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਜਾਪੁ, ਚੌਪਈ, ਸਵੱਈਏ ਨੂੰ ਰੱਦ ਕਰਦਿਆਂ, ਸਿਰਫ ਗੁਰੂ ਗ੍ਰਥ ਸਾਹਿਬ ਦੀਆਂ ਬਾਣੀਆਂ ਨਾਲ ਪਾਹੁਲ ਛਕਾਈ ਗਈ, ਉਦੋਂ ਇਸ ਨੂੰ ਸੱਪ ਸੁੰਘ ਗਿਆ ਸੀ, ਕਿਉਂ ਨਾ ਪਹੁੰਚਿਆ ਮਾਂ ਦਾ ਲਾਲ, ਕਰਦਾ ਆਕੇ ਦੋ ਦੋ ਹੱਥ, ਨਾਲੇ ਪਤਾ ਚਲਦਾ, ਇਸ ਢਾਈ ਫੁਟੀਏ ਨੂੰ ਸਟੇਜ 'ਤੇ ਆਪਣੇ ਲੋਕਾਂ ਵਿੱਚ ਬੈਠ ਕੇ ਫੜ ਮਾਰਨੀ ਕਿੰਨੀ ਸੌਖੀ ਹੈ, (ਤੇ ਨਾਲ ਬਾਦਲ ਦਾ ਸੂਹੀਆ ਬੈਠਾ ਹੋਵੇ ਪੀਰ ਮੁਹੰਮਦ, ਤਾਂ ਫੜ ਮਾਰਨੀ ਤਾਂ ਲਾਜ਼ਮੀ ਹੈ) ਤੇ ਅਸਲ 'ਚ ਆਪਣੇ ਮੌਰ ਭਨਾਉਣੇ ਕਿੰਨੇ ਔਖੇ।

ਵਡਾਲਾ ਨੂੰ ਸ਼ਰੇਆਮ ਚੁਣੌਤੀ ਹੈ, ਜੇ ਤਾਂ ਹਰਾਮਖੋਰ ਨਹੀਂ ਹੈਂ, ਤਾਂ ਆਵੇ ਜਿਹੜੇ ਮੈਦਾਨ 'ਚ ਆਉਣਾ, ਬਾਹਰਲੇ ਮੁਲਕ 'ਚ ਆਉਣਾ ਜਾਂ ਬਾਦਲ ਦੀ ਕੁੱਛੜ 'ਚ... ਕਰੇ ਦਲੇਰੀ, ਰੱਖੇ ਸਮਾਂ, ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਸਿੱਖ ਤੇਰੇ ਨਾਲ ਸਭਿਯਕ ਭਾਸ਼ਾ 'ਚ ਵੀਚਾਰ ਕਰਣ ਨੂੰ ਤਿਆਰ ਹੈ। ਹੁਣ ਮਨਪ੍ਰੀਤ ਕਾਨਪੁਰੀ ਵਾਂਙ ਪੂਛ ਨਾ ਦੱਬ ਲਵੀਂ, ਨਹੀਂ ਤਾਂ ਵਡਾਲਾ ਪੂਛ ਵਢਾਲਾ...

ਜਿਹੜਾ ਵੀ ਸ਼ਖਸ ਅਖੌਤੀ ਦਸਮ ਗ੍ਰੰਥ ਨੂੰ ਸਮਰਥਨ ਦਿੰਦਾ ਹੈ, ਉਹ ਆਪਣੇ ਗੁਰੂ ਪ੍ਰਤੀ ਸਮਰਪਿਤ ਨਹੀਂ, ਤੇ ਜਿਹੜਾ ਆਪਣੇ ਗੁਰੂ ਪ੍ਰਤੀ ਸਮਰਪਿਤ ਨਹੀਂ, ਉਹ ਸਹੀ ਕਿਵੇਂ? ਇਹ ਅਖੌਤੀ ਦਸਮ ਗ੍ਰੰਥ ਦਾ ਬਹੁਤ ਵੱਡਾ ਹਿਮਾਇਤੀ ਹੈ। ਇਸ ਆਰ.ਐਸ.ਐਸ. ਦੇ ਸਹਿਯੋਗ ਨਾਲ ਕੀਤੇ ਗਏ ਸਮਾਗਮ ਵਿੱਚ ਵਡਾਲਾ ਵੀ ਵਿਸ਼ੇਸ਼ ਤੌਰ 'ਤੇ ਪੁੱਜਾ। ਦਰਬਾਰ ਸਾਹਿਬ ਤੋਂ ਕੱਢੇ ਜਾਣ ਨਾਲ ਲੋਕਾਂ ਦੀ ਹਮਦਰਦੀ ਲੈ ਕੇ, ਆਰ.ਐਸ.ਐਸ. ਦੇ ਖੇਮੇ ਤੋਂ ਇਸ ਵਡਾਲੇ ਦੀ ਪਿੱਛਲੇ ਦਰਵਾਜਿਉਂ ਦਾਖਿਲ ਕੀਤਾ ਗਿਆ ਹੈ। ਇਹੀ ਵਡਾਲਾ ਸੀ ਜੋ ਉਨ੍ਹਾਂ ਰਾਗੀਆਂ ਨਾਲ ਛਾਲਾਂ ਮਾਰ ਰਿਹਾ ਸੀ ਕਿ ਭਾਈ ਧੂੰਦਾ ਨੂੰ ਹੁਣ ਅਸੀਂ ਦਸਮ ਗ੍ਰੰਥ ਦਾ ਕੀਰਤਨ ਸਰਵਣ ਕਰਵਾਵਾਂਗੇ। ਪ੍ਰੋ. ਦਰਸ਼ਨ ਸਿੰਘ ਖਿਲ਼ਾਫ ਵੀ ਆਪਣੀ ਜ਼ਹਿਰ ਉਗਲ ਚੁਕਾ ਹੈ।

... ਤੇ ਆਹ ਹੈ ਪਰੂਫ ਕਿ ਇਸਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ... ਹਾਲੇ ਵੀ ਜੇ ਅੱਖਾਂ ਨਾ ਖੁੱਲੀਆਂ ਤਾਂ...

ਜੱਦਾ ਗੁਰਦੁਆਰੇ ਆਜ਼ਾਦ ਕਰਵਾਉਣ ਦਾ... ਪਹਿਲਾਂ ਆਪਣੀ ਸੋਚ ਤਾਂ ਆਜ਼ਾਦ ਕਰ ਲਾ ਭਾਈ...

ਇਹ ਮਨਪ੍ਰੀਤ ਕਾਨਪੁਰੀ ਦਾ ਹੀ ਦੂਜਾ ਰੂਪ ਹੈ... ਇਸ ਤੋਂ ਵੱਧ ਕੱਖ ਨਹੀਂ ਹੈ ਇਹ... ਸੰਭਲ ਜਾਓ ਸਿੱਖੋ !!!

ਜਿਹੜਾ ਵੀ ਸ਼ਖਸ ਅਖੌਤੀ ਦਸਮ ਗ੍ਰੰਥ ਨੂੰ ਸਮਰਥਨ ਦਿੰਦਾ ਹੈ,
ਉਹ ਆਪਣੇ ਗੁਰੂ ਪ੍ਰਤੀ ਸਮਰਪਿਤ ਨਹੀਂ...

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top