Share on Facebook

Main News Page

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ ?
(ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ) - ਭਾਗ ਚੌਥਾ
-: ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726

ਲੜੀ ਜੋੜਨ ਲਈ ਪੜ੍ਹੋ : ਭਾਗ ਪਹਿਲਾ, ਦੂਜਾ, ਤੀਜਾ

ਲਓ ਹੁਣ ਇਕ ਹੋਰ ਕਹਾਣੀ ਸੁਣੋ ਜੋ (ਅਖੌਤੀ ਦਸਮ ਗ੍ਰੰਥ) ਨਾਮੀ ਪੁਸਤਕ ਵਿਚਲੀ ਰਚਨਾ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ ਦਾ 387ਵਾਂ ਚਰਿਤ੍ਰ ਹੈ। ਮਾਰਵਾੜ ਦਾ ਇਕ ਰਾਜਾ ਸੀ ਚੰਦ੍ਰ ਸੈਨ। ਉਸ ਦੀ ਰਾਣੀ ਜਗਮੋਹਨ ਦੇਵੀ ਸੀ ਜੋ ਬਹੁਤ ਸੁੰਦਰ ਸੀ।

ਇਕ ਦਿਨ ਰਾਜੇ ਅਤੇ ਉਸ ਦੀ ਪਤਨੀ ਵਿੱਚ ਇਕ ਸ਼ਰਤ ਲਗ ਗਈ। ਰਾਜੇ ਨੇ ਕਿਹਾ ਕਿ ਅਜ ਤੱਕ ਕੋਈ ਐਸੀ ਇਸਤ੍ਰੀ ਨਾ ਹੀ ਸੁਣੀ ਹੈ ਅਤੇ ਨਾ ਹੀ ਵੇਖੀ ਹੈ ਜੋ ਪਤੀ ਨੂੰ ਢੋਲ ਦੀ ਢਮਕ ਸੁਣਾਵੇ ਤੇ ਨਾਲ ਹੀ ਆਪਣੇ ਯਾਰ ਨਾਲ ਰਮਣ ਕਰੇ। ਰਾਣੀ ਨੇ ਮਨ ਬਣਾ ਲਿਆ ਕੇ ਮੈਂ ਰਾਜੇ ਨਾਲ ਚਰਿਤ੍ਰ ਕਰ ਕੇ ਵਿਖਾਵਾਂਗੀ ਕਿ ਯਾਰ ਨਾਲ ਰਮਣ ਵੀ ਕਰਾਂ ਤੇ ਢੋਲ ਵੀ ਵਜਾਵਾਂ। ਕੁਝ ਦਿਨਾਂ ਬਾਅਦ ਉਸ ਨੇ ਇਹ ਆਦਤ ਬਣਾ ਲਈ ਕਿ ਉਹ ਸਿਰ ਤੇ ਗਾਗਰ ਧਰ ਕੇ ਰਾਜੇ ਲਈ ਪਾਣੀ ਭਰ ਕੇ ਲਿਆਉਂਦੀ। ਉਸ ਨੇ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਵੀ ਇਹ ਗੱਲ ਦਸ ਦਿੱਤੀ ਕਿ ਮੈਂ ਸਿਰ ਤੇ ਗਾਗਰ ਚੁਕ ਕੇ ਰਾਜੇ ਲਈ ਪਾਣੀ ਭਰ ਕੇ ਲਿਆਵਾਂਗੀ।

ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੋਇਆ ਕਿ ਰਾਣੀ ਆਪਣੇ ਸਿਰ ਤੇ ਘੜਾ ਚੁੱਕ ਕੇ ਲਿਆ ਕੇ ਉਸ ਨੂੰ ਪਾਣੀ ਪਿਆਉਂਦੀ ਹੈ। ਉਹ ਉਸ ਨੂੰ ਬਹੁਤ ਪਤਿਬ੍ਰਤਾ ਸਮਝਣ ਲੱਗ ਪਿਆ।

ਇਕ ਦਿਨ ਰਾਣੀ ਨੇ ਰਾਜੇ ਨੂੰ ਸੁਤੇ ਹੋਏ ਨੂੰ ਜਗਾਇਆ ਤੇ ਹਥ ਵਿੱਚ ਘੜਾ ਲੈਕੇ ਕਿਹਾ ਕਿ ਜਦੋਂ ਤੁਸੀਂ ਢੋਲ ਦੀ ਪਹਿਲੀ ਧਮਕ ਸੁਣੋ ਤਾਂ ਸਮਝ ਜਾਣਾ ਕਿ ਰਾਣੀ ਨੇ ਡੋਲ ਨੂੰ ਖੂਹ ਵਿੱਚ ਲਟਕਾ ਦਿੱਤਾ ਹੈ ਤੇ ਜਦੋਂ ਦੂਜੀ ਭਾਰੀ ਢਮਕ ਸੁਣੋ ਤਾਂ ਸਮਝਣਾ ਕਿ ਰਾਣੀ ਨੇ ਡੋਲ ਖੂਹ ਵਿਚੋਂ ਕਢਿਆ ਹੈ।

ਉਸ ਰਾਣੀ ਦਾ ਇਕ ਯਾਰ ਸੀ ਜਿਸ ਦਾ ਨਾਂਅ ਲਹੌਰੀ ਰਾਇ ਸੀ ਜਿਸ ਨਾਲ ਉਸ ਦੇ ਨਾਜਾਇਜ਼ ਸੰਬੰਧ ਸਨ। ਰਾਣੀ ਨੇ ਉਸ ਨੁੰ ਬੁਲਾ ਲਿਆ ਤੇ ਮਨ ਲਾਕੇ ਉਸ ਨਾਲ ਭੋਗ ਕੀਤਾ। ਇਸ ਤੋਂ ਬਾਅਦ ਇਸ ਦਾ ਲੇਖਕ ਇੰਝ ਲਿਖਦਾ ਹੈ:

‘ਪ੍ਰਥਮ ਜਾਰ ਜਬ ਧਕਾ ਲਗਾਯੋ। ਤਬ ਰਾਨੀ ਲੈ ਢੋਲ ਬਜਾਯੋ।
ਜਬ ਤਿਹ ਲਿੰਗ ਸੁ ਭਗ ਤੇ ਕਾਢਾ। ਤ੍ਰਿਯ ਦਿਯ ਢੋਲ ਢਮਾਕਾ ਗਾਢਾ।10।’

ਅਰਥ: ਜਦੋਂ ਯਾਰ ਨੇ ਪਹਿਲਾ ਜ਼ੋਰ ਲਗਾਇਆ ਤਦ ਰਾਣੀ ਨੇ ਡੱਗਾ ਲੈ ਕੇ ਢੋਲ ਵਜਾਇਆ। ਜਦੋਂ ਉਸ ਪੁਰਸ਼ ਨੇ ਇੰਦ੍ਰੀ ਨੂੰ ਯੋਨੀ ਤੋਂ ਬਾਹਰ ਕਢਿਆ, ਤਦ ਰਾਣੀ ਨੇ ਤਕੜੀ ਤਰ੍ਹਾਂ ਨਾਲ ਢੋਲ ਢਮਕਾਇਆ।

‘ਤਬ ਰਾਜੈ ਇਹ ਭਾਤਿ ਬਿਚਾਰੀ। ਡੋਰਿ ਕੂਪ ਤੇ ਨਾਰਿ ਨਿਕਾਰੀ।
ਤਿਨ ਤ੍ਰਿਯ ਭੋਗ ਜਾਰ ਸੌ ਕੀਨਾ। ਰਾਜਾ ਸੁਨਤ ਦਮਾਮੋ ਦੀਨਾ।11।’

ਅਰਥ: ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ ਕਿ ਰਾਣੀ ਨੇ ਰਸੀ ਖੂਹ ਵਿੱਚੋਂ ਕਢੀ ਹੈ। ਉਸ ਇਸਤਰੀ ਨੇ ਯਾਰ ਨਾਲ ਰਮਣ ਵੀ ਕੀਤਾ ਅਤੇ ਰਾਜੇ ਨੂੰ ਸੁਣਨ ਲਈ ਢੋਲ ਵੀ ਵਜਾ ਦਿੱਤਾ।

ਇਸ ਤੋਂ ਬਾਅਦ ਇਸ ਦਾ ਲੇਖਕ ਕਹਾਣੀ ਨੂੰ ਇਸ ਤਰ੍ਹਾਂ ਖਤਮ ਕਰਦਾ ਹੈ:
‘ਪ੍ਰਥਮ ਜਾਰ ਸੌ ਭੋਗ ਕਮਾਯੋ। ਬਹੁਰੋ ਢੋਲ ਢਮਾਕ ਸੁਨਾਯੋ।
ਭੂਪ ਕ੍ਰਿਯਾ ਕਬਹੂੰ ਨਾ ਬਿਚਾਰੀ। ਕਹਾ ਚਰਿਤ੍ਰ ਕਿਯਾ ਇਮ ਨਾਰੀ। 12।1।’

ਅਰਥ: ਪਹਿਲਾਂ ਯਾਰ ਨਾਲ ਭੋਗ ਵੀ ਕੀਤਾ। ਫਿਰ ਰਾਜੇ ਨੂੰ ਢੋਲ ਦੀ ਢਮਕ ਵੀ ਸੁਣਾ ਦਿੱਤੀ। ਰਾਜੇ ਨੇ ਇਸ ਕ੍ਰਿਆ ਨੂੰ ਬਿਲਕੁਲ ਨਾ ਸਮਝਿਆ ਕਿ ਰਾਣੀ ਨੇ ਕੀ ਚਰਿਤ੍ਰ ਕੀਤਾ ਹੈ।

ਪਾਠਕ ਜੀ ! ਸਾਰੀ ਕਹਾਣੀ ਵਿੱਚ ਇਕ ਵੀ ਸ਼ਬਦ ਐਸਾ ਨਹੀਂ ਜਿਸ ਤੋਂ ਮਾੜੇ ਕਰਮ ਛੱਡ ਕੇ ਉੱਚਾ ਆਚਰਣ ਬਨਾਉਣ ਦੀ ਸਿਖਿਆ ਮਿਲਦੀ ਹੋਵੇ। ਹੁਣ ਜੋ ਇਨ੍ਹਾਂ ਕਹਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਲਿਖਤ ਮੰਨਦੇ ਹਨ ਅਤੇ ਇਹ ਦਲੀਲ ਦੇਂਦੇ ਹਨ ਕਿ ਸਤਿਗੁਰੁ ਨੇ ਇਹ ਕਹਾਣੀਆਂ ਸਾਨੂੰ ਸਿਖਿਆ ਦੇਣ ਲਈ ਲਿਖੀਆਂ ਹਨ, ਉਹ ਆਪ ਹੀ ਸੋਚ ਵਿਚਾਰ ਕੇ ਦਸਣ ਕਿ ਇਸ ਕਹਾਣੀ ਚੋਂ ਸਿਵਾਏ ਪਤੀ ਨੂੰ ਧੋਖਾ ਦੇਣ, ਉਸ ਨੂੰ ਮੂਰਖ ਬਨਾਉਣ ਅਤੇ ਗ਼ੈਰ ਮਰਦ ਨਾਲ ਨਾਜਾਇਜ਼ ਸੰਬੰਧ ਬਨਾਉਣ ਦੇ, ਹੋਰ ਕਿਹੜੇ ਸ਼ਬਦ ਚੋਂ ਕਿਹੜੀ ਚੰਗੀ ਸਿਖਿਆ ਮਿਲਦੀ ਹੈ?

ਇਕ ਕਹਾਣੀ ਹੋਰ ਸਾਂਝੀ ਕਰ ਲੈਂਦੇ ਹਾਂ।

(ਅਖੌਤੀ ਦਸਮ ਗ੍ਰੰਥ) ਨਾਮੀ ਪੁਸਤਕ ਵਿਚਲੀ ਰਚਨਾ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ ਵਿੱਚ 325ਵੇਂ ਚਰਿਤ੍ਰ ਦੀ ਜੋ ਕਹਾਣੀ ਲਿੱਖੀ ਹੈ, ਉਹ ਇੰਝ ਹੈ:

ਇਕ ਸੁਲਤਾਨ ਸੈਨ ਨਾਂਅ ਦਾ ਰਾਜਾ ਸੀ ਅਤੇ ਉਸ ਦੀ ਪਤਨੀ ਦਾ ਨਾਂਅ ਸੁਲਤਾਨ ਦੇਵੀ ਸੀ। ਉਨ੍ਹਾਂ ਦੇ ਇਕ ਪੁੱਤਰੀ ਪੈਦਾ ਹੋਈ। ਕਹਾਣੀ ਦੇ ਲੇਖਕ ਨੇ, ਉਸ ਲੜਕੀ ਦੀ ਖੂਬਸੂਰਤੀ ਨੂੰ ਜੁਆਨ ਹੋਣ ਤੇ, ਬੜੇ ਕਾਮ-ਉਕਸਾਊ ਸ਼ਬਦਾਂ ਵਿੱਚ ਬਿਆਨ ਕੀਤਾ ਹੈ, ਜਿਸਨੂੰ ਆਮ ਤੌਰ ਤੇ ਸਾਡੇ ਵਿਦਵਾਨ ਲੋਕ ਸ਼ਿੰਗਾਰ ਰਸ ਕਹਿ ਦੇਂਦੇ ਹਨ।

ਅੱਗੋਂ ਇਸ ਦਾ ਲੇਖਕ ਲਿਖਦਾ ਹੈ ਕਿ ਉਸ ਰਾਜ ਕੁਮਾਰੀ ਨੂੰ ਵੇਖਣ ਲਈ ਬਹੁਤ ਰਾਜ ਕੁਮਾਰ ਆਉਂਦੇ ਸਨ, ਉਨ੍ਹਾਂ ਦੇ ਦਰਵਾਜ਼ੇ ਉਤੇ ਭੀੜ ਲਗੀ ਰਹਿੰਦੀ ਸੀ ਅਤੇ ਵੇਖਣ ਦੀ ਵਾਰੀ ਨਹੀਂ ਸੀ ਆਉਂਦੀ। ਉਨ੍ਹਾਂ ਵਿੱਚ ਇਕ ਨੌਜੁਆਨ ਉਸ ਰਾਜ ਕੁਮਾਰੀ ਨੂੰ ਬਹੁਤ ਜੱਚ ਗਿਆ। ਰਾਜ ਕੁਮਾਰੀ ਨੇ ਆਪਣੀ ਸਹੇਲੀ ਭੇਜ ਕੇ ਉਸ ਨੂੰ ਬੁਲਾ ਲਿਆ ਅਤੇ ਉਸ ਨਾਲ ਬਹੁਤ ਤਰ੍ਹਾਂ ਨਾਲ ਕਾਮ-ਕੇਲ ਕੀਤੀ। ਸਵੇਰੇ ਉਸ ਨਾਲ ਸੁਅੰਬਰ ਰਚਾ ਲਿਆ।

ਜਦ ਵਿਆਹ ਹੋ ਗਿਆ ਤਾਂ ਫੇਰ ਉਹ ਰਾਜ ਕੁਮਾਰੀ ਆਪਣੇ ਪਤੀ ਨਾਲ ਦਿਨ ਰਾਤ ਭਾਂਤ ਭਾਤ ਦੇ ਤਰੀਕਿਆਂ ਨਾਲ ਰਤੀ-ਕ੍ਰੀੜਾ ਕਰਦੀ। ਉਸ ਨਾਲ ਬਹੁਤ ਦਿਨਾਂ ਤੱਕ ਭੋਗ ਵਿਲਾਸ ਕੀਤਾ ਤੇ ਉਸ ਮਰਦ ਦੀ ਸਾਰੀ ਤਾਕਤ ਖਿਚ ਲਈ। ਉਸ ਦਾ ਉਹ ਪਤੀ ਸ਼ਕਤੀਹੀਨ ਹੋ ਗਿਆ। ਜਦੋਂ ਪਤੀ ਨਾਮਰਦ ਹੋ ਗਿਆ ਤਾਂ ਉਸ ਨੇ ਹੋਰ ਕਈ ਮਰਦਾਂ ਨਾਲ ਸੰਬੰਧ ਬਣਾ ਲਏ ਅਤੇ ਦਿਨ ਰਾਤ ਕਾਮ-ਕ੍ਰੀੜਾ ਕਰਦੀ।

ਉਨ੍ਹਾਂ ਵਿੱਚੋਂ ਬਿਰਹ ਰਾਇ ਨਾਂ ਦੇ ਇਕ ਯਾਰ ਨਾਲ ਰਾਜ ਕੁਮਾਰੀ ਦਾ ਪ੍ਰੇਮ ਬਹੁਤ ਵਧ ਗਿਆ, ਉਹ ਉਸ ਤੇ ਲੱਟੂ ਹੋ ਗਈ ਅਤੇ ਉਸ ਨਾਲ ਆਪਣੀ ਕਾਮ ਪਿਆਸ ਮਿਟਾਉਣ ਲਗ ਪਈ। ਇਸ ਤੋਂ ਬਾਅਦ ਇਸ ਦਾ ਲੇਖਕ ਆਪਣੀ ਅਸ਼ਲੀਲਤਾ ਦੀ ਹਵਸ ਪੂਰੀ ਕਰਦਾ ਹੋਇਆ ਲਿਖਦਾ ਹੈ:

‘ਇਕ ਦਿਨ ਭਾਂਗ ਮਿਤ੍ਰ ਤਿਹ ਲਈ। ਪੋਸਤ ਸਹਿਤ ਅਫੀਮ ਚੜਈ।
ਬਹੁ ਰਤਿ ਕਰੀ ਨ ਬੀਰਜ ਗਿਰਾਈ। ਆਠ ਪਹਿਰ ਲਗਿ ਕੁਅਰਿ ਬਜਾਈ।10।’

ਇਸ ਦੇ ਅਰਥ ਉਘੇ ਵਿਦਵਾਨ ਰਤਨ ਸਿੰਘ ਜੱਗੀ ਜੀ ਨੇ ਇੰਝ ਕੀਤੇ ਹਨ: ਇਕ ਦਿਨ ਉਸ ਦੇ ਮਿੱਤਰ ਨੇ ਭੰਗ ਪੀਤੀ ਅਤੇ ਪੋਸਤ ਸਹਿਤ ਅਫੀਮ ਚੜ੍ਹਾ ਲਈ। ਉਸ ਨੇ ਬਿਨਾ ਵੀਰਜ ਡਿਗੇ ਅੱਠ ਪਹਿਰ ਤਕ ਰਾਜ ਕੁਮਾਰੀ ਨਾਲ ਰਤੀ-ਕ੍ਰੀੜਾ ਕੀਤੀ।10।

‘ਸਭ ਨਿਸਿ ਨਾਰਿ ਭੋਗ ਜਬ ਪਾਯੋ। ਬਹੁ ਆਸਨ ਕਰਿ ਹਰਖ ਬਢਾਯੋ।
ਤਾ ਪੁਰ ਤਰੁਨਿ ਚਿਤ ਤੇ ਅਟਕੀ। ਭੂਲਿ ਗਈ ਸਭ ਹੀ ਸੁਧਿ ਘਟ ਕੀ।11।’

ਅਰਥ: ਜਦ ਇਸਤ੍ਰੀ ਨੇ ਸਾਰੀ ਰਾਤ ਸੰਯੋਗ ਸੁਖ ਕੀਤਾ ਅਤੇ ਬਹੁਤ ਸਾਰੇ ਆਸਨ ਕਰ ਕੇ ਸੁਖ ਮਾਣਿਆ। ਤਦ ਇਸਤਰੀ ਮਨੋ ਉਸ ਉਤੇ ਅਟਕ ਗਈ ਅਤੇ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ।11।

‘ਦਵੈ ਘਟਿਕਾ ਜੋ ਭੋਗ ਕਰਤ ਨਰ। ਤਾ ਪਰ ਰੀਝਤ ਨਾਰਿ ਬਹੁਤ ਕਰਿ।
ਚਾਰਿ ਪਹਰ ਜੋ ਕੇਲ ਕਮਾਵੈ। ਸੋ ਕਯੋ ਨ ਤ੍ਰਿਅ ਕੌ ਚਿਤ ਚੁਰਾਵੈ।12।’

ਅਰਥ: ਜੋ ਪੁਰਸ਼ ਦੋ ਘੜੀਆਂ ਤਕ (ਇਸਤਰੀ ਨਾਲ) ਭੋਗ ਕਰਦਾ ਹੈ ਤਾਂ ਉਸ ਉਤੇ ਇਸਤਰੀ ਬਹੁਤ ਰੀਝਦੀ ਹੈ। ਜੋ ਵਿਅਕਤੀ ਚਾਰ ਪਹਿਰ ਤਕ ਕਾਮ-ਕ੍ਰੀੜਾ ਕਰੇਗਾ ਤਾਂ ਉਹ ਭਲਾ ਇਸਤਰੀ ਦਾ ਚਿਤ ਕਿਉਂ ਨਹੀਂ ਚੁਰਾਏਗਾ।12।

‘ਰੈਨਿ ਸਕਲ ਤਿਨ ਤਰੁਨਿ ਬਜਾਈ। ਭਾਤਿ ਭਾਤਿ ਕੇ ਸਾਥ ਹੰਢਾਈ
ਆਸਨ ਕਰੇ ਤਰੁਨਿ ਬਹੁ ਬਾਰਾ। ਚੁੰਬਨਾਦਿ ਨਖ ਘਾਤ ਅਪਾਰਾ।13।’

ਅਰਥ: ਉਸ ਨੇ ਸਾਰੀ ਰਾਤ ਇਸਤਰੀ ਨਾਲ ਸੰਭੋਗ ਕੀਤਾ ਅਤੇ ਕਈ ਤਰ੍ਹਾਂ ਨਾਲ ਵਰਤਿਆ। ਉਸ ਇਸਤਰੀ ਦੇ ਬਹੁਤ ਵਾਰ ਆਸਣ ਜਮਾਏ ਅਤੇ ਬਹੁਤ ਸਾਰੇ ਚੁੰਬਣ (ਲਏ) ਅਤੇ ਨਹੂਆਂ ਦੇ ਜ਼ਖਮ ਕੀਤੇ।13।

‘ਭਾਤਿ ਭਾਤਿ ਕੇ ਚਤੁਰਾਸਨ ਕਰਿ। ਭਜਯੋ ਤਾਹਿ ਤਰ ਦਾਬਿ ਭੁਜਨ ਭਰਿ।
ਚੁੰਬਨ ਆਸਨ ਕਰਤ ਬਿਚਛਨ। ਕੋਕ ਕਲਾ ਕੋਬਿਦ ਸਭ ਲਛਨ।14।’

ਅਰਥ: ਕਈ ਤਰ੍ਹਾਂ ਦੇ ਚਤੁਰਤਾ ਵਾਲੇ ਆਸਣ ਕੀਤੇ ਅਤੇ ਭੁਜਾਵਾਂ ਵਿੱਚ ਲੈ ਕੁ ਉਸ ਨਾਲ ਚੰਗੀ ਤਰ੍ਹਾਂ ਸੰਭੋਗਾ ਕੀਤਾ। ਚਤੁਰਾਈ ਭਰੇ ਚੁੰਬਣ ਅਤੇ ਆਸਣ ਕੀਤੇ ਜੋ ਸਾਰੇ ਕੋਕ ਕਲਾ(ਭਾਵ ਕੋਕ ਸ਼ਾਸਤਰ) ਵਿੱਚ ਦਸੇ ਲੱਛਣਾਂ ਅਨੁਸਾਰ ਸਨ।

“ਦੋਹਰਾ” ‘ਪੋਸਤ ਸ੍ਰਾਬ ਅਫੀਮ ਬਹੁ ਘੋਟਿ ਚੜਾਵਤ ਭੰਗ। ਚਾਰ ਪਹਿਰ ਭਾਮਹਿ ਭਜਾ ਤਊ ਨ ਮੁਚਾ ਅਨੰਗ। 15।’
ਅਰਥ: ‘ਦੋਹਰਾ’ ਪੋਸਤ, ਸ਼ਰਾਬ, ਅਫੀਮ ਅਤੇ ਚੰਗੀ ਤਰ੍ਹਾਂ ਨਾਲ ਘੋਟੀ ਹੋਈ ਭੰਗ ਚੜ੍ਹਾ ਕੇ ਚਾਰ ਪਹਿਰ ਤਕ ਉਸ ਇਸਤਰੀ ਨਾਲ ਸੰਯੋਗ ਕਤਿਾ, ਪਰ ਤਾਂ ਵੀ ਉਸ ਦਾ ਕਾਮ ਸ਼ਾਂਤ ਨਾ ਹੋਇਆ। 15।

“ਚੌਪਈ” ‘ਭੋਗ ਕਰਤ ਸਭ ਰੈਨਿ ਬਿਤਾਵਤ। ਦਲਿਮਲਿ ਸੇਜ ਮਿਲਿਨ ਹਵੈ ਜਾਵਤ।
ਹੋਤ ਦਿਵਾਕਰ ਕੀ ਅਨੁਰਾਈ। ਛੈਲ ਸੇਜ ਮਿਲਿ ਬਹੁਰਿ ਬਿਛਾਈ। 16।’

ਅਰਥ: ‘ਚੌਪਈ’ ਸੰਭੋਗ ਕਰਦਿਆਂ ਸਾਰੀ ਰਾਤ ਬਿਤਾ ਦਿੰਦੇ। ਮਿਲਣ ਨਾਲ ਸੇਜ ਮਧੋਲੀ ਜਾਂਦੀ। ਜਦੋਂ ਸਵੇਰ ਦੀ ਲਾਲੀ ਹੁੰਦੀ, ਤਾਂ ਪ੍ਰੀਤਮ ਨਾਲ ਮਿਲ ਕੇ ਸੇਜ ਨੂੰ ਫੇਰ ਵਿਛਾ ਲੈਂਦੀ। 16।

‘ਪੌਢਿ ਪ੍ਰਜੰਕ ਅੰਕ ਭਰਿ ਸੋਊ। ਭਾਂਗ ਅਫੀਮ ਪਿਯਤ ਮਿਲ ਦੋਊ।
ਬਹੁਰਿ ਕਾਮ ਕੀ ਕੇਲ ਮਚਾਵੈ। ਕੋਕ ਸਾਰ ਮਤ ਪ੍ਰਗਟ ਦਿਖਾਵੈ। 17।’

ਅਰਥ: ਪਲੰਘ ਉਤੇ ਦੋਵੇਂ ਜਫੀ ਪਾ ਕੇ ਸੌਂਦੇ ਅਤੇ ਦੋਵੇਂ ਮਿਲ ਕੇ ਅਫ਼ੀਮ ਅਤੇ ਭੰਗ ਪੀਂਦੇ। ਫਿਰ ਕਾਮ-ਕ੍ਰੀੜਾ ਸ਼ੁਰੂ ਕਰ ਦਿੰਦੇ ਅਤੇ ਕੋਕ-ਸ਼ਾਸਤਰ ਦੇ ਸਾਰ ਨੂੰ ਕ੍ਰਿਆਸ਼ੀਲ ਕਰਦੇ। 17।

‘ਕੈਫਨ ਸਾਥ ਰਸ ਮਸੇ ਹਵੈ ਕਰਿ। ਪ੍ਰੋਢਿ ਪ੍ਰਜੰਕ ਰਹਤ ਦੋਊ ਸਵੈ ਕਰਿ।
ਬਹੁਰਿ ਜਗੈ ਰਸ ਰੀਤਿ ਮਚਾਵੈ। ਕਵਿਤ ਉਚਾਰਹਿ ਧੁਰਪਦ ਗਾਵੈ। 18।’

ਅਰਥ: ਨਸ਼ਿਆਂ ਦੇ ਰਸ ਵਿੱਚ ਮਸਤ ਹੋ ਕੇ (‘ਰਸ ਮਸੇ’) ਦੋਵੇਂ ਪਲੰਘ ਉਤੇ ਸੁਤੇ ਰਹਿੰਦੇ। ਜਾਗਣ ਤੇ ਫਿਰ ਕਾਮ-ਕ੍ਰੀੜਾ ਸ਼ੁਰੂ ਕਰਦੇ, ਕਵਿਤਾ ਪੜ੍ਹਦੇ ਅਤੇ ਧੁਰਪਦ ਗਾਉਂਦੇ। 18।

ਅਨੈਤਿਕਤਾ ਅਤੇ ਆਚਰਣ-ਹੀਨਤਾ ਦਾ ਨੰਗੇਜ ਭਰੀ ਅਸ਼ਲੀਲ ਸ਼ਬਦਾਵਲੀ ਵਿੱਚ ਵਰਨਣ ਕਰਨ ਤੋਂ ਬਾਅਦ ਇਸ ਦਾ ਲੇਖਕ ਲਿਖਦਾ ਹੈ ਕਿ ਉਹ ਇਹੀ ਖੇਹ ਖਾਣ ਵਿੱਚ ਮਸਤ ਸਨ ਕਿ ਉਸ ਇਸਤਰੀ ਦਾ ਮੂਰਖ ਮਤ ਵਾਲਾ ਪਤੀ ਬਿਰਹ ਨਟਾ ਉਥੇ ਆ ਨਿਕਲਿਆ। ਤਦ ਉਸ ਚਲਾਕ ਇਸਤਰੀ ਨੇ ਚਰਿਤ੍ਰ ਕਰ ਕੇ ਉਸ ਨੂੰ ਗਲੇ ਵਿੱਚ ਫਾਹੀ ਪਾ ਕੇ ਮਾਰ ਦਿੱਤਾ। ਆਪਣੇ ਯਾਰ ਨੂੰ ਇਕ ਕੋਠੜੀ ਵਿੱਚ ਛੁਪਾ ਦਿੱਤਾ ਅਤੇ ਆਪ ਉੱਚੀ ਉੱਚੀ ਰੋਣ ਲਗ ਪਈ।

ਰਾਜਾ ਅਤੇ ਪ੍ਰਜਾ ਰੋਣ ਦੀ ਆਵਾਜ਼ ਸੁਣ ਕੇ ੳਸ ਦੇ ਘਰ ਵਲ ਭਜਦੇ ਆਏ। ਸਭ ਨੇ ਉਸ ਦੇ ਮਰੇ ਹੋਏ ਪਤੀ ਨੂੰ ਵੇਖਿਆ ਅਤੇ ਰਾਜੇ ਨੇ ਪੁੱਛਿਆ ਕਿ ਹੇ ਪੁਤਰੀ ਇਸ ਦੀ ਇਹ ਹਾਲਤ ਕਿਵੇਂ ਹੋਈ ਹੈ ਭਾਵ ਇਹ ਕਿਵੇਂ ਮਰ ਗਿਆ? ਅਗੋਂ ਰਾਜ ਕੁਮਾਰੀ ਨੇ ਕਿਹਾ ਕਿ ਇਸਨੂੰ ਤਾਂ ਕੋਈ ਰੋਗ ਵੀ ਨਹੀਂ ਸੀ, ਇਸ ਨੂੰ ਅਚਾਨਕ ਹੀ ਕੁਝ ਹੋਇਆ ਹੈ ਅਤੇ ਪਤਾ ਨਹੀਂ ਇਹ ਕਿਵੇਂ ਅਚਾਨਕ ਹੀ ਮਰ ਗਿਆ ਹੈ।

ਉਸ ਤੋਂ ਬਾਅਦ ਉਸ ਨੇ ਇਕ ਡਰਾਮਾ ਰਚਿਆ ਅਤੇ ਕਿਹਾ ਕਿ ਜੇ ਮੇਰੇ ਵਿੱਚ ਕੁਝ ਸਤ ਹੈ ਅਤੇ ਜੇ ਵੇਦਾਂ ਦਾ ਮਤ ਸੱਚਾ ਹੈ, ਤਾਂ ਮੈਂ ਹੁਣ ਰੁਦ੍ਰ ਭਾਵ ਸ਼ਿਵਜੀ ਦੀ ਤਪਸਿਆ ਕਰਦੀ ਹਾਂ। ਜਾਂ ਤਾਂ ਇਸ ਨੂੰ ਜਿੰਦਾ ਕਰ ਲਵਾਂਗੀ ਜਾਂ ਫਿਰ ਇਸ ਦੇ ਨਾਲ ਹੀ ਸੜ ਕੇ ਮਰ ਜਾਵਾਂਗੀ। ਉਸ ਨੇ ਆਪਣੇ ਮਾਤਾ-ਪਿਤਾ ਅਤੇ ਉਥੇ ਆਏ ਹੋਏ ਸਾਰਿਆਂ ਨੂੰ ਕਿਹਾ ਕਿ ਤੁਸੀਂ ਸਾਰੇ ਇਥੇ ਵਿਹੜੇ ਵਿੱਚ ਬੈਠ ਕੇ ਸ਼ਿਵਜੀ ਦੀ ਪੂਜਾ ਕਰੋ, ਮੈਂ ਇਸ ਦੀ ਲਾਸ਼ ਨੂੰ ਅੰਦਰ ਲੈ ਜਾਂਦੀ ਹਾਂ ਅਤੇ ਪੂਜਾ ਕਰ ਕੇ ਇਸ ਨੂੰ ਫਿਰ ਤੋਂ ਜ਼ਿੰਦਾ ਕਰਦੀ ਹਾਂ।

ਉਹ ਪਤੀ ਦੀ ਲਾਸ਼ ਨੂੰ ਚੁਕ ਕੇ ਅੰਦਰ ਲੈ ਗਈ ਜਿਥੇ ਯਾਰ ਨੂੰ ਛੁਪਾਇਆ ਹੋਇਆ ਸੀ। ਅੰਦਰੋਂ ਦਰਵਾਜ਼ਾ ਘੁਟ ਕੇ ਬੰਦ ਕਰ ਲਿਆ ਅਤੇ ਮਜ਼ੇ ਨਾਲ ਆਪਣੇ ਯਾਰ ਨਾਲ ਐਯਾਸ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਕਾਮ ਕ੍ਰੀੜਾ ਦੀ ਜੋ ਅਵਾਜ਼ ਆਉਂਦੀ ਸੀ, ਬਾਹਰ ਸਾਰੇ ਸਮਝਦੇ ਸਨ ਕਿ ਉਹ ਸ਼ਿਵਜੀ ਨੂੰ ਬੁਲਾ ਰਹੀ ਹੈ। ਪਿਤਾ ਸਮੇਤ ਸਾਰੇ ਦਰਵਾਜ਼ੇ ਤੇ ਬੈਠੇ ਸਨ ਪਰ ਕੋਈ ਭੇਦ ਨੂੰ ਸਮਝ ਨਹੀਂ ਸਕਿਆ। ਸਾਰੇ ਇਹ ਸੋਚ ਰਹੇ ਸਨ ਕਿ ਜੇ ਉਹ ਸ਼ਿਵਜੀ ਦੀ ਪੂਜਾ ਕਰ ਰਹੀ ਹੈ ਤਾਂ ਫਿਰ ਅਜ ਉਸ ਦੀ ਸਤਿਤਾ ਦੀ ਪਰਖ ਹੋਵੇਗੀ ਅਤੇ ਉਸ ਦਾ ਪਤੀ ਜਿਉਂਦਾ ਹੋ ਜਾਵੇਗਾ।

ਕਾਮ-ਕ੍ਰੀੜਾ ਕਰਕੇ ਦੋਹਾਂ ਨੇ ਰਲ ਕੇ ਅੰਦਰ ਇਕ ਟੋਆ ਪੁਟਿਆ ਅਤੇ ਪਤੀ ਦਾ ਲਾਸ਼ ਨੂੰ ਪੂਰੀ ਤਰ੍ਹਾਂ ਉਸ ਵਿੱਚ ਲੁਕਾ ਦਿੱਤਾ। ਉਸ ਤੋਂ ਬਾਅਦ ਆਪਣੇ ਯਾਰ ਨੂੰ ਲੈ ਕੇ ਬਾਹਰ ਆ ਗਈ। ਬਾਹਰ ਆਕੇ ਕਹਿਣ ਲੱਗੀ ਕਿ ਜਦੋਂ ਮੈਂ ਸ਼ਿਵ ਦਾ ਧਿਆਨ ਧਰਿਆ ਤਾਂ ਸ਼ਿਵ ਜੀ ਨੇ ਮੈਨੂੰ ਕਿਹਾ ਕਿ ਹੇ ਪੁਤਰੀ ਜੋ ਇਸ ਵੇਲੇ ਤੇਰੇ ਹਿਰਦੇ ਵਿੱਚ ਹੈ, ਮਨ ਭਾਉਂਦਾ ਵਰ ਮੰਗ ਲੈ। ਮੈਂ ਕਿਹਾ ਕਿ ਜੇ ਮੇਰੀ ਮਤ ਤੁਹਾਡੇ ਚਰਨਾਂ ਵਿੱਚ ਲਗੀ ਹੋਈ ਹੈ ਤਾਂ ਮੇਰੇ ਪਤੀ ਨੂੰ ਜੀਉਂਦਾ ਕਰ ਦਿਓ। ਫਿਰ ਸ਼ਿਵਜੀ ਨੇ ਕਿਹਾ ਕਿ ਮੈਂ ਇਸ ਨੂੰ ਪਹਿਲਾਂ ਨਾਲੋਂ ਸੁੰਦਰ ਅਤੇ ਜੁਆਨ ਬਣਾ ਦਿੱਤਾ ਹੈ। ਉਹ ਕਹਿਣ ਲਗੀ ਕਿ ਸ਼ਿਵਜੀ ਦੀ

ਕ੍ਰਿਪਾ ਕਟਾਖ ਨਾਲ ਮੇਰਾ ਪਤੀ ਜੀਵਤ ਹੋ ਗਿਆ ਹੈ।
ਇਸ ਕਹਾਣੀ ਦੀ ਸਮਾਪਤੀ ਇਸ ਦੇ ਲੇਖਕ ਨੇ ਇਨ੍ਹਾਂ ਪੰਕਤੀਆਂ ਨਾਲ ਕੀਤੀ ਹੈ:

‘ਸਭਹਿਨ ਬਚਨ ਸਤ ਕਰ ਜਾਨਾ। ਸਿਵ ਕੋ ਸਤ ਬਚਨ ਅਨੁਮਾਨਾ।
ਤਬ ਤੇ ਤਜਿ ਸੁੰਦਰ ਜੀਯ ਤਰਾਸਾ। ਨਿਤ ਪ੍ਰਤਿ ਤਾ ਸੌ ਕਰਤ ਬਿਲਾਸਾ।
34।1।
ਅਰਥ: ਸਭ ਨੇ ਇਹ ਬਚਨ ਸਚ ਮੰਨ ਲਿਆ ਅਤੇ ਸ਼ਿਵ ਦੇ ਬਚਨ ਨੂੰ ਵੀ ਸਚ ਸਮਝ ਲਿਆ। ਤਦ ਉਹ ਸੁੰਦਰੀ ਮਨ ਦਾ ਸਾਰਾ ਭੈ ਛਡ ਕੇ ਉਸ ਨਾਲ ਨਿੱਤ ਭੋਗ ਵਿਲਾਸ ਕਰਨ ਲਗੀ। 34।

ਪਾਠਕ ਜੀ ! ਸਾਰੀ ਕਹਾਣੀ ਨੂੰ ਵਿਚਾਰ ਕੇ ਹੁਣ ਆਪ ਹੀ ਸੋਚ ਲਓ ਕਿ ਇਸ ਸਾਰੀ ਕਹਾਣੀ ਵਿੱਚੋਂ ਅਨੈਤਿਕਤਾ, ਆਚਰਣ-ਹੀਨਤਾ, ਨਸ਼ੇ ਕਰਨ, ਹਰ ਵੇਲੇ ਕਾਮ ਵਾਸਨਾ ਵਿੱਚ ਲਿਪਤ ਰਹਿਣ, ਆਪਣੇ ਮਾਤਾ ਪਿਤਾ ਤੇ ਲੋਕਾਈ ਨੂੰ ਮੂਰਖ ਬਨਾਉਣ ਅਤੇ ਲੋੜ ਪੈਣ ਤੇ ਆਪਣੇ ਪਤੀ ਦਾ ਕਤਲ ਕਰਨ ਤੋਂ ਇਲਾਵਾ ਹੋਰ ਕਿਹੜੀ ਸਿਖਿਆ ਮਿਲਦੀ ਹੈ? ਉਂਝ ਵੀ ਕੀ 10 ਤੋਂ 18 ਬੰਦਾਂ ਤੱਕ ਵਰਤੀ ਅਸ਼ਲੀਲ ਸ਼ਬਦਾਵਲੀ ਤੋਂ ਬਗੈਰ ਕੀ ਇਹ ਕਹਾਣੀ ਨਹੀਂ ਸੀ ਲਿਖੀ ਜਾ ਸਕਦੀ? ਕੁਝ ਲੋਕ ਇਹ ਕਹਿੰਦੇ ਹਨ ਕਿ ਇਨ੍ਹਾਂ ਕਹਾਣੀਆਂ ਰਾਹੀ ਸਤਿਗੁਰੁ ਨੇ ਸਾਨੂੰ ਇਨ੍ਹਾਂ ਵਿਕਾਰਾਂ ਤੋਂ ਬਚਣ ਦੀ ਸਿਖਿਆ ਦਿੱਤੀ ਹੈ, ਪਰ ਇਸ ਸਾਰੀ ਕਹਾਣੀ ਵਿੱਚ ਤਾਂ ਇਕ ਵੀ ਸ਼ਬਦ ਐਸਾ ਨਹੀਂ ਹੈ।

ਇਥੇ ਇਹ ਦਸ ਦੇਣਾ ਵੀ ਯੋਗ ਹੋਵੇਗਾ ਕਿ ਬਚਿਤ੍ਰ ਨਾਟਕ ਵਿਚਲੇ ਬੰਦਾਂ ਦੇ ਸਾਰੇ ਅਰਥ ਮੈਂ ਡਾ. ਰਤਨ ਸਿੰਘ ਜੱਗੀ ਜੀ ਦੁਆਰਾ ਕੀਤੇ ਹੋਏ ਵਰਤੇ ਹਨ, ਕਿਉਂਕਿ ਇਕ ਤਾਂ ਉਹ ਸਭ ਤੋਂ ਪਮ੍ਰਾਣਿਕ ਮੰਨੇ ਜਾਂਦੇ ਹਨ, ਦੂਸਰਾ ਡਾ. ਜੱਗੀ ਜੀ ਨੇ ਨੰਗੇਜ਼ ਭਰਪੂਰ ਅਸਲੀਲ ਸ਼ਬਦਾਂ ਦੇ ਅਰਥ ਵੀ ਪੜਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਚਲਦਾ...

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top