Share on Facebook

Main News Page

ਪ੍ਰੋ. ਦਰਸ਼ਨ ਸਿੰਘ ਨੂੰ ਬਦਨਾਮ ਕਰਣ ਲਈ ਕੀਤੀਆਂ ਜਾ ਰਹੀਆਂ ਸਾਜਿਸ਼ਾਂ

ਜਿਸ ਤਰ੍ਹਾਂ ਕੱਲ ਇਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਦੇ ਨਾਮ ਹੇਠ ਇੱਕ ਜਾਅਲੀ ਪੋਸਟਰ ਬਣਾਇਆ ਗਿਆ ਸੀ, ਉਸੇ ਤਰ੍ਹਾਂ ਉਨ੍ਹਾਂ ਦੇ ਨਾਮ ਹੇਠ ਕਈ ਫੇਸਬੁੱਕ ਪੇਜ ਹੋਂਦ 'ਚ ਆਏ ਨੇ, ਜਿਨ੍ਹਾਂ ਵਿੱਚੋਂ ਇੱਕ ਹੈ:

 https://www.facebook.com/profile.php?id=100011699046350

ਇਹ ਅਕਾਊਂਟ 2016 'ਚ ਹੀ ਬਣਾਇਆ ਗਿਆ ਹੈ, ਇੱਕ ਪੋਸਟ ਨੂੰ ਛੱਡ ਕੇ ਬਾਕੀ ਹੋਰ ਪੋਸਟਾਂ ਭਾਂਵੇਂ ਗੁਰਮਤਿ ਮੁਤਾਬਿਕ ਹਨ, ਪ੍ਰੋ. ਦਰਸ਼ਨ ਸਿੰਘ ਵੱਲੋਂ ਬਣਾਏ ਗਏ ਗੁਰਮਤਿ ਆਧਾਰਿਤ ਸੰਦੇਸ਼, ਉਥੇ ਪੋਸਟ ਕੀਤੇ ਗਏ ਹਨ, ਪਰ ਇਹ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਆਪਣਾ ਫੇਸਬੁੱਕ ਅਕਾਉਂਟ ਨਹੀਂ ਹੈ। ਇਸ ਅਕਾਉਂਟ 'ਤੇ ਕੋਈ ਗੁਰਮਤਿ ਵਿਰੋਧੀ ਜਾਂ ਕਿਸੇ ਸ਼ਖਸੀਅਤ ਦੇ ਖਿਲਾਫ ਕਿਸੀ ਵੀ ਪੋਸਟ ਨਾਲ ਪ੍ਰੋ. ਦਰਸ਼ਨ ਸਿੰਘ  ਦਾ ਸੰਬੰਧ ਨਹੀਂ ਹੈ।

ਪ੍ਰੋ. ਦਰਸ਼ਨ ਸਿੰਘ ਨਾਲ ਗਲਬਾਤ ਦੌਰਾਨ ਉਨ੍ਹਾਂ ਨੇ ਸਾਫ ਕੀਤਾ ਕਿ ਉਹ ਫੇਸਬੁੱਕ ਸਿਰਫ ਤਾਜ਼ਾ ਹਾਲਾਤਾਂ ਅਤੇ ਕੁੱਝ ਜਾਣਕਾਰੀ ਹਾਸਲ ਕਰਣ ਲਈ ਵਰਤਦੇ ਹਨ, ਉਹ ਵੀ ਬਹੁਤ ਘੱਟ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਣ ਲਈ ਇਹ ਸਭ ਕੀਤਾ ਜਾ ਰਿਹਾ ਹੈ, ਜਿਸਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਗੁਰਮਤਿ ਦੇ ਰਾਹ 'ਤੇ ਬੇਖੌਫ ਹੋਕੇ ਦ੍ਰਿੜਤਾ ਨਾਲ ਚੱਲ ਰਹੇ ਨੇ। ਉਨ੍ਹਾਂ ਦਾ ਇੱਕ ਫੈਨ ਪੇਜ ਹੈ, ਉਹ ਵੀ ਆਪ ਨਹੀਂ ਚਲਾਉਂਦੇ। ਜਿਸਦਾ ਲਿੰਕ ਥੱਲੇ ਦਿੱਤਾ ਗਿਆ ਹੈ:

https://www.facebook.com/pdskhalsa/

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top