15 ਅਪ੍ਰੈਲ 2016,
ਵਿਰਜੀਨੀਆ, ਅਮਰੀਕਾ
(www.KhalsaNews.org)
1699 ਦੀ ਵੈਸਾਖੀ 'ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਗਏ ਪਾਹੁਲ ਸੰਚਾਰ ਤੋਂ
ਬਾਅਦ, 21 ਵੀਂ ਸਦੀ 'ਚ ਪਹਿਲੀ ਵਾਰ,
ਜਿਸ
ਦਿਨ ਦਾ ਸਦੀਆਂ ਤੋਂ ਇੰਤਜ਼ਾਰ ਸੀ, ਕਿ ਸਿੱਖ ਆਪਣੇ ਇੱਕੋ ਸਮਰੱਥ ਗੁਰੂ ਸ੍ਰੀ ਗੁਰੂ ਗ੍ਰੰਥ
ਸਾਹਿਬ ਨੂੰ ਪੂਰਣਤਾ ਨਾਲ ਸਮਰਪਿਤ ਹੋਵੇ,
ਉਹ ਦਿਨ 15 ਅਪ੍ਰੈਲ 2016 ਨੂੰ ਵਿਰਜੀਨੀਆ, ਅਮਰੀਕਾ ਵਿੱਚ ਸੱਚ ਹੋ ਗਿਆ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ, ਭਾਈ
ਕੁਲਦੀਪ ਸਿੰਘ ਦੀ ਪ੍ਰੇਰਣਾ ਸਦਕਾ, ਸਿੱਖ ਸੰਗਤ ਆਫ ਵਿਰਜੀਨੀਆ, ਅਮਰੀਕਾ ਵਿਖੇ ਪਾਹੁਲ
ਸੰਚਾਰ ਵਿੱਚ ਸੰਗਤ ਨੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਰਾਹੀਂ
ਪਾਹੁਲ ਲਈ ਅਤੇ ਆਪਣੇ ਗੁਰੂ ਨੂੰ ਦ੍ਰਿੜਤਾ ਨਾਲ ਸਮਰਪਿਤ ਹੋਏ।
ਸਿੱਖ ਸੰਗਤ ਆਫ ਵਿਰਜੀਨੀਆ, ਅਮਰੀਕਾ
ਵਿਖੇ ਪਾਹੁਲ ਸੰਚਾਰ ਵਿੱਚ ਸੰਗਤ
ਨੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਰਾਹੀਂ ਪਾਹੁਲ ਲਈ
ਅਤੇ ਆਪਣੇ ਗੁਰੂ ਨੂੰ ਦ੍ਰਿੜਤਾ ਨਾਲ ਸਮਰਪਿਤ ਹੋਏ।
ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਵੱਲ ਪ੍ਰੇਰ
ਕੇ, ਅਖੌਤੀ ਦਸਮ ਗ੍ਰੰਥ ਦਾ ਪੂਰੀ ਤਰ੍ਹਾਂ ਖਹਿੜਾ ਛੁੜਾਉਣ ਵੱਲ ਇਹ ਪਹਿਲਕਦਮੀ ਹੈ, ਜੋ
ਇੱਕ ਕ੍ਰਾਂਤੀਕਾਰੀ ਕਦਮ ਹੈ।
ਵਿਰਜੀਨੀਆ ਦੀ ਸਿੱਖ ਸੰਗਤ
- ਦਾ ਨਿਤਨੇਮ
- ਸ੍ਰੀ ਗਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨਿਆਂ 'ਤੇ ਦਰਜ ਗੁਰਬਾਣੀ ਹੈ - ਜਪੁ,
ਸੋਦਰੁ, ਸੋ ਪੁਰਖੁ, ਸੋਹਿਲਾ
- ਦੀ ਅਰਦਾਸ - "ਪ੍ਰਿਥਮ
ਅਕਾਲਪੁਰਖ ਸਿਮਰ ਕੈ... " ਤੋਂ ਸ਼ੁਰੂ ਹੁੰਦੀ ਹੈ ਤੇ ਅੰਤ ਵਿਚ "ਤੂ
ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ
ਕੀ ਅਰਦਾਸਿ ॥" ਪੜਿਆ ਜਾਂਦਾ ਹੈ।
- ਨੇ ਪਾਹੁਲ (ਅੰਮ੍ਰਿਤ) ਸੰਚਾਰ ਵੀ ਗੁਰਬਾਣੀ
ਵਿੱਚੋਂ ਜਪੁ, ਸੋਦਰੁ ਸੋ ਪੁਰਖੁ, ਸੋਹਿਲਾ,
ਬਾਰਹ ਮਾਹੁ, ਅਨੰਦੁ ਦੀ ਬਾਣੀ ਪੜ੍ਹਕੇ ਹੀ ਤਿਆਰ
ਕੀਤਾ।
ਖ਼ਾਲਸਾ ਨਿਊਜ਼ ਵੱਲੋਂ ਸਿੱਖ
ਸੰਗਤ ਆਫ ਵਿਰਜੀਨੀਆ, ਅਮਰੀਕਾ ਦੀਆਂ ਜਾਗਰੂਕ ਸਿੱਖ ਸੰਗਤਾਂ ਨੂੰ ਹਾਰਦਿਕ ਵਧਾਈ ਅਤੇ ਇਸ
ਇਤਿਹਾਸਿਕ ਕਦਮ ਲਈ ਨਮਸਕਾਰ ਹੈ।