ਟਿੱਪਣੀ:
ਇਹ ਧੋਖਾ ਹੈ, ਤੇ ਇਸਨੇ ਹੁਣ ਮਾਨ ਨਾਲ ਰੱਲਣਾ ਹੈ, ਦੇਖ ਲਿਓ... ਬੱਚ ਕੇ ਇਸ ਤੋਂ!!! -
ਸੰਪਾਦਕ ਖ਼ਾਲਸਾ ਨਿਊਜ਼
ਬਰਨਾਲਾ
ਦੇ ਪ੍ਰਸਿੱਧ ਫੌਜਦਾਰੀ ਵਕੀਲ ਰਾਜਦੇਵ ਸਿੰਘ (ਖਾਲਸਾ) ਨੇ ਐਰ.ਐਸ.ਐਸ. RSS ਛੱਡ ਦਿੱਤੀ
ਹੈ। ਹੁਣ ਰਾਜਦੇਵ ਸਿੰਘ ਨੇ ਕਿਹਾ ਹੈ ਕਿ ਐਰ.ਐਸ.ਐਸ. ਸਿੱਖਾਂ ਲਾਈ ਖਤਰਨਾਕ
ਜਥੇਬੰਦੀ ਹੈ। ਜਦ ਐਰ.ਐਸ.ਐਸ. ਉਹਨਾਂ ਨੂੰ ਮਾਲਵਾ ਦਾ ਇੰਨਚਾਰਜ ਲਾਇਆ ਸੀ, ਤਾਂ ਭਾਈ (ਖਾਲਸਾ)
ਨੇ ਐਰ.ਐਸ.ਐਸ. ਦੀਆਂ ਤਰੀਫਾਂ ਦੇ ਪੁਲ਼ ਬੰਨ੍ਹੇ ਸੀ।
ਹੁਣ ਕੋਈ ਕਿਹੜੀ ਗੱਲ ਨੂੰ ਸੱਚ ਮੰਨੇ
?
ਰਾਸ਼ਟਰੀਯ ਸਿੱਖ
ਸੰਗਤ ਨੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ (ਖਾਲਸਾ ?) ਨੂੰ
ਮਾਲਵਾ ਖੇਤਰ ਦੀ ਜ਼ਿਮੇਵਾਰੀ ਸੌਂਪੀ
ਦਿੱਲੀ (4 ਜੁਲਾਈ, 2015): ਪੰਜਾਬ ਵਿੱਚ ਭਾਜਪਾ ਦੇ ਪੈਰ ਪੱਕੇ
ਕਰਨ ਲਈ ਅਤੇ 2017 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਚੰਗੀ ਮੱਲ ਮਾਰਨ ਲਈ ਇਸ
ਦੀਆਂ ਸਹਿਯੋਗੀ ਜੱਥੇਬੰਦੀਆਂ ਨੇ ਪੂਰੀ ਸਰਗਰਮੀ ਨਾਲ ਕੰਮ ਸ਼ੁਰੂ ਕੀਤਾ ਹੋਇਆ ਹੈ।
ਰਾਸ਼ਟਰੀਯ ਸਿੱਖ ਸੰਗਤ ਜੋ ਕਿ ਆਰ. ਐੱਸ.
ਐੱਸ ਦਾ ਇੱਕ ਵਿੰਗ ਹੈ, ਨੇ ਸਿੱਖ ਸਫਾਂ ਵਿੱਚ ਸੰਨ ਲਾਉਣ ਦੀ ਨੀਤੀ ਅਪਨਾਈ ਹੋਈ ਹੈ ਅਤੇ
ਇਸੇ ਕੜੀ ਤਹਿਤ ਹੀ ਰਾਜਦੇਵ ਸਿੰਘ (ਖਾਲਸਾ) ਨੂੰ ਅੱਜ ਰਾਸ਼ਟਰੀ ਸਿੱਖ ਸੰਗਤ ਦਾ ਮੈਂਬਰ
ਬਣਾ ਕੇ ਮਾਲਵਾ ਖੇਤਰ ਦੀ ਜਿਮੇਵਾਰੀ ਉਸਨੂੰ ਸੌਂਪ ਦਿੱਤੀ ਹੈ।
ਦਿੱਲੀ ਸਥਿਤ ਦਫ਼ਤਰ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਸ. ਗੁਰਚਰਨ ਸਿੰਘ ਗਿੱਲ ਵੱਲੋਂ
ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਸਰਪ੍ਰਸਤ ਚਿਰੰਜੀਵ ਸਿੰਘ ਤੇ ਪੰਜਾਬ
ਦੇ ਪ੍ਰਧਾਨ ਗੁਰਬਚਨ ਸਿੰਘ ਮੋਖਾ ਨੇ ਉਨ੍ਹਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ।
ਇਸ
ਮੌਕੇ ਸੰਗਠਨ ਦੇ ਰਾਸ਼ਟਰੀ ਸਕੱਤਰ ਸ੍ਰੀ ਅਵਿਨਾਸ਼ ਜਾਇਸਵਾਲ ਤੇ ਸ੍ਰੀ ਦੀਪਕ ਵੀ ਮੌਜੂਦ
ਸਨ।
ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ
।
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਖ਼ਾਸ ਕਰਕੇ ਸਿੱਖਾਂ ਵਿੱਚ ਆਪਣਾ ਆਧਾਰ ਬਣਾਉਣ
ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਨੂੰ ਪੂਰੀ ਤਰਾਂ ਸਰਗਰਮ ਕੀਤਾ ਹੋਇਆ ਹੈ।ਆਰ. ਐੱਸ. ਐੱਸ
ਦੀ ਸਾਖਾ ਰਾਸ਼ਟਰੀਯ ਸਿੱਖ ਸੰਗਤ ਇਸ ਪਾਸੇ ਵਿਸ਼ੇਸ਼ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ
ਸਿੱਖ ਚਿਹਰੇ ਮੋਹਰੇ ਵਾਲੇ ਆਗੂਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ।