Share on Facebook

Main News Page

ਪੱਪੂ ਦੁਰਬਚਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਗੁਰਬਾਣੀ ਅੰਮ੍ਰਿਤ ਛਕਾਉਣ ਵਾਲਿਆਂ ਖਿਲਾਫ ਗਿੱਦੜ ਭਬਕੀ
-: ਸੰਪਾਦਕ ਖ਼ਾਲਸਾ ਨਿਊਜ਼

ਪੱਪੂ ਦੁਰਬਚਨ ਆਪਣੀ ਖੁੱਡ 'ਤੋਂ ਇੱਕ ਵਾਰੀ ਫਿਰ ਮਿਆਂਕਿਆ ਅਖੇ, "ਘਟਨਾਕ੍ਰਮ ਦੇ ਦੋਸ਼ੀਆਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।" ਹੁਣ ਹੱਸ ਲਈਏ !!!

ਇਸ ਪੱਪੂ ਨੂੰ ਆਪਣੀ ਫਜ਼ੀਹਤ ਹੁੰਦਿਆਂ ਦਿਖ ਰਹੀ ਹੈ, ਹਾਲੇ ਵੀ ਅਪਾਣੇ ਆਪ ਨੂੰ ਜਥੇਦਾਰ ਸਮਝ ਰਿਹਾ ਹੈ। ਜਾਗਰੂਕ ਸਿੱਖ, ਜਿਹੜੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ, ਉਨ੍ਹਾਂ ਲਈ ਤਾਂ ਇਸ ਬਦਬਖ਼ਤ ਦੀ ਕੌਈ ਔਕਾਤ ਨਹੀਂ, ਪਰ ਹਾਲੇ ਵੀ ਕਈ ਧਿਰਾਂ ਹੈਗੀਆਂ ਜਿਹੜੀਆਂ ਇਨ੍ਹਾਂ ਲੂਣਹਰਮੀਆਂ ਦੀ ਪਗ ਬੰਦਨਾ ਕਰਣਗੀਆਂ।

ਖੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਗੁਰਬਾਣੀ ਅੰਮ੍ਰਿਤ ਨੂੰ ਜੇ ਇਹ ਲੋਕ ਪੰਥਕ ਰਵਾਇਤਾਂ ਦਾ ਘਾਣ ਦੱਸਦੇ ਹਨ, ਤਾਂ ਇਹ ਕਹਿ ਦੇਣ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਮ੍ਰਿਤ ਤਿਆਰ ਕਰਣ ਦੇ ਕਾਬਿਲ ਨਹੀਂ।

ਇਹ ਲੋਕ ਜਿਸ ਦਾ ਦਿੱਤਾ ਖਾ ਰਹੇ ਹਨ, ਉਸ ਦੇ ਸ਼ਰੀਕ ਦੀ ਪੈਰਵੀ ਕਰ ਰਹੇ ਹਨ। ਖੈਰ... ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਕੋਈ ਪਰਵਾਹ ਨਹੀਂ, ਅਸੀਂ ਤਾਂ ਹੁਣ ਨਿਸ਼ਚਾ ਕਰ ਲਿਆ ਹੋਇਆ ਹੈ ਕਿ ਸਾਡਾ ਨਿਤਨੇਮ, ਸਾਦੀ ਪਾਹੁਲ, ਅਰਦਾਸ ਤੇ ਹੋਰ ਕਰਮ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰੀ ਹੋਣਗੇ।

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ॥

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top