Share on Facebook

Main News Page

ਵਾਹਿ ! ਵਰਜੀਨੀਆਂ ਦੇ ਵਾਸੀਓ, ਲੱਖ ਲੱਖ ਤੁਸਾਂ ਨੂੰ ਵਧਾਈਆਂ
-: ਪ੍ਰੋ. ਕਸ਼ਮੀਰਾ ਸਿੰਘ USA

ਵਾਹਿ! ਵਰਜੀਨੀਆਂ ਦੇ ਵਾਸੀਓ, ਲੱਖ ਲੱਖ ਤੁਸਾਂ ਨੂੰ ਵਧਾਈਆਂ।
ਬਿਪਰਨ ਰੀਤ ਰੱਦ ਕਰ ਕੇ, ਚੰਗੀਆਂ ਹੀ ਪਿਰਤਾਂ ਨੇ ਪਾਈਆਂ।
ਦੁਰਗਾ ਤੇ ਮਹਾਂਕਾਲ਼ ਦੇਵਤੇ, ਚੰਗਾ ਹੋਇਆਂ ਸਿੱਖਾਂ ਵਿੱਚੋਂ ਕੱਢਤੇ।
ਜਾਗਰੂਕ ਹੋਏ ਸੱਭ ਸਿੱਖਾਂ ਨੇ, ਚੰਗਾ ਹੋਇਆ ਪੂਜਣੇ ਇਹ ਛੱਡਤੇ।
ਸਿੱਖਾਂ ਦਾ ਗੁਰੂ ਤਾਂ ਗੁਰੂ ਗ੍ਰੰਥ ਹੈ, ਦੋਖੀਆਂ ਨੇ ਪਾਈਆਂ ਸੀ ਲੜਾਈਆਂ।
ਵਾਹ! ਵਰਜੀਨੀਆਂ-----------

ਗੁਰੂ ਗ੍ਰੰਥ ਵਿੱਚੋਂ ਪੜ੍ਹ ਬਾਣੀਆਂ, ਰੀਤ ਸੱਚੀ ਗੁਰੂ ਦੀ ਚਲਾਈ ਹੈ।
ਕੱਚੀਆਂ ਜੋ ਪੜ੍ਹਦੇ ਸੀ ਬਾਣੀਆਂ, ਇਹ ਰੀਤ ਤੁਸੀਂ ਹੀ ਮਿਟਾਈ ਹੈ।
ਕੱਚੀਆਂ ਨੂੰ ਛੱਡ ਪੜ੍ਹ ਸੱਚੀਆਂ, ਬਾਣੀਆਂ ਨੇ ਦੁਬਿਧਾ ਮਿਟਾਈਆਂ।
ਵਾਹਿ! ਵਰਜੀਨੀਆਂ----------

ਗੁਰੂ ਗ੍ਰੰਥ ਵਿੱਚੋਂ ਪੜ੍ਹ ਬਾਣੀਆਂ, ਅੰਮ੍ਰਿਤ ਤੁਸਾਂ ਨੇ ਛਕਾਅਤਾ।
ਬਿਪਰਾਂ ਦੀ ਸੋਚ ਨੂੰ ਨਕਾਰ ਕੇ, ਚੰਗਾ ਹੋਇਆ ਏਸ ਨੂੰ ਭਜਾਅਤਾ।
ਨਕਲੀ ਗੁਰੂ ਨੂੰ ਰੱਦ ਕਰ ਕੇ, ਸੱਚੇ ਨਾਲ਼ ਯਾਰੀਆਂ ਨੇ ਪਾਈਆਂ।
ਵਾਹ! ਵਰਜੀਨੀਆਂ-----------

 

ਦਸਵੇਂ ਗੁਰੂ ਜੀ ਸੱਚੇ ਪਾਤਿਸ਼ਾਹ, ਆਪ ਗੁਰੂ ਗ੍ਰੰਥ ਅੱਗੇ ਝੁਕੇ ਸੀ।
ਸਿੱਖੋ ਤੁਹਾਡਾ ਗੁਰੂ ਗੁਰੂ ਗ੍ਰੰਥ ਹੈ, ਵਚਨ ਇਹੋ ਕਹਿਣ ਤੋਂ ਨਾ ਰੁਕੇ ਸੀ।
ਸੱਚੇ ਗੁਰੂ ਵਾਲ਼ੀਆਂ ਇਹ ਖ਼ਬਰਾਂ, ਸਿੱਖੋ ਵਰਜੀਨੀਆਂ ਤੋਂ ਆਈਆਂ।
ਵਾਹਿ! ਵਰਜੀਨੀਆਂ----------

ਸੋਲ਼ਾਂ ਸੌ ਨੜ੍ਹਿਨਵੇਂ ਵਿਸਾਖੀ ਨੂੰ, ਕੱਚੀ ਬਾਣੀ ਓਥੇ ਕਿਸੇ ਪੜ੍ਹੀ ਨਹੀਂ।
ਗੁਰੂ ਪੰਜ ਪਿਆਰਿਆਂ ਦੀ ਸੋਚ ਜੋ, ਦੁਰਗਾ ਦੀ ਭੇਟ ਓਥੇ ਚੜ੍ਹੀ ਨਹੀਂ।
ਕੱਤੀ ਤੋਂ ਪੰਤਾਲ਼ੀ ਵਾਲ਼ੀ ਰਹਿਤ ਨੇ, ਗੁਰੂ ਦੀਆਂ ਰਹਿਮਤਾਂ ਉਡਾਈਆਂ।
ਵਾਹਿ! ਵਰਜੀਨੀਆਂ-----------

ਰਲ਼ ਕੇ ਕਮੇਟੀ ਨਾਲ਼ ਸੰਗਤਾਂ, ਗੁਰੂ ਵਾਲ਼ੀ ਕਾਰ ਹੀ ਕਮਾਈ ਏ।
ਗੁਰੂ ਗ੍ਰੰਥ ਵਿੱਚੋਂ ਗ੍ਰੰਥੀ ਸਿੰਘ ਨੇ, ਠੀਕ ਠੀਕ ਦਿੱਤੀ ਅਗਵਾਈ ਹੈ।
ਪਿੱਛੇ ਮੁੜ ਹੁਣ ਨਾਹੀਂ ਦੇਖਿਓ, ਗੁਰੂ ਸੱਚਾ ਦੇਊ ਵਡਿਆਈਆਂ।
ਵਾਹਿ! ਵਰਜੀਨੀਆਂ----------

ਲੱਗਣੀ ਹੈ ਅੱਗ ਸੱਤੀਂ ਕੱਪੜੀਂ, ਪਾਠ ਜਿਨ੍ਹਾਂ ਦੁਰਗਾ ਪੜ੍ਹਾਇਆ ਸੀ।
ਕੱਚੀ ਬਾਣੀ ਨਾਲ਼ ਜਿਨ੍ਹਾਂ ਜੋੜਿਆ, ਕੱਚੇ ਨਾਲ਼ ਪਿਆਰ ਵੀ ਸਿਖਾਇਆ ਸੀ
ਬਖ਼ਸ਼ੀਂ ਸੁਮੱਤਿ ਸੱਚੇ ਪਾਤਿਸ਼ਾਹ! ਓਹ ਵੀ ਸੱਚੇ ਵਲ ਪਾਉਣ ਧਾਈਆਂ।
ਵਾਹਿ! ਵਰਜੀਨੀਆਂ----------

ਸਿੱਖ ਏਕਤਾ ਦਾ ਏਹੋ ਵਾਸਤਾ, ਲੜ ਲੱਗੋ ਸ਼੍ਰੀ ਗੁਰੂ ਗ੍ਰੰਥ ਦੇ।
ਦਸਵੇਂ ਗੁਰਾਂ ਦਾ ਏਹੋ ਹੁਕਮ ਹੈ, ਚੰਗੇ ਗੁਣ ਏਹੋ ਚੰਗੇ ਪੰਥ ਦੇ।
ਪਾਹੁਲ ਜੋ ਛਕਾਈ ਗੁਰੂ ਗ੍ਰੰਥ ਨਾਲ਼, ਗੁਰੂ ਕੋਲ਼ੋਂ ਖ਼ੁਸ਼ੀਆਂ ਇਹ ਆਈਆਂ।
ਵਾਹ! ਵਰਜੀਨੀਆਂ-----------

ਸਿੱਖ ਇਤਿਹਾਸ ਵਿੱਚ ਆਪਣਾ, ਥਾਂ ਤੁਸੀਂ ਪੱਕਾ ਹੈ ਬਣਾ ਲਿਆ।
ਗੜ੍ਹ ਜੋ ਬਣਾਇਆ ਬਿਪਰਵਾਦੀਆਂ, ਗੁਰ ਮਿਲਿ ਓਸ ਨੂੰ ਹੈ ਢਾਹ ਲਿਆ।
ਭਰਮਾਂ ਦੇ ਛੱਪਰਾਂ ਨੂੰ ਤੋੜਿਆ, ਗਿਆਨ ਦੀਆਂ ਆਂਧੀਆਂ ਵਗਾਈਆਂ।
ਵਾਹਿ! ਵਰਜੀਨੀਆਂ ਦੇ ਵਾਸੀਓ, ਲੱਖ ਲੱਖ ਤੁਸਾਂ ਨੂੰ ਵਧਾਈਆਂ।

 

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top