Share on Facebook

Main News Page

ਅਸੀਂ ਕੋਈ ਆਪਣੀ ਵਖਰੀ ਮਰੀਆਦਾ ਜਾਂ ਵਖਰਾ ਪੰਥ ਨਹੀਂ ਚਲਾ ਰਹੇ, ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਲੜ ਲਗ ਰਹੇ ਹਾਂ ਅਤੇ ਲਾ ਰਹੇ ਹਾਂ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਜਿਸ ਤਰਾਂ ਪਿਛਲੇ ਵਰਿਆਂ ਵਿੱਚ ਕਦੀ ਸਿੱਖ ਕੌਮ ਨੇ ਹਮੇਸ਼ਾਂ ਲਈ ਬ੍ਰਾਹਮਣ ਦੀ ਗ਼ੁਲਾਮੀ ਵਿਚੋਂ ਨਿਕਲਣ ਲਈ ਬਿਕਰਮੀ ਕਲੰਡਰ ਤੋਂ ਖਹਿੜਾ ਛੁਡਾ ਕੇ, ਨਾਨਕ ਸ਼ਾਹੀ ਕੈਲੰਡਰ ਰਾਹੀਂ ਆਪਣੇ ਪੁਰਬ ਨਿਸਚਿਤ ਤਾਰੀਖਾਂ 'ਤੇ ਮਨਾਉਣ ਦਾ ਫੈਸਲਾ ਕੀਤਾ, ਤਾਂ ਆਰ.ਐਸ .ਐਸ ਨੇ ਸਖਤ ਵਿਰੋਧ ਕੀਤਾ। ਆਰ.ਐਸ.ਐਸ ਮੁਖੀ ਸੁਦਰਸ਼ਨ ਨੇ ਅੰਮ੍ਰਿਤਸਰ ਆ ਕੇ ਧਮਕੀ ਭਰਿਆ ਬਿਆਨ ਦਿਤਾ, ਜਿਸ ਦਾ ਜਵਾਬ ਦਾਸ ਨੇ ਚੈਲੰਜ ਕਰਕੇ ਦਿਲੀ ਜ਼ੀ ਟੀ ਵੀ ਤੋਂ ਦਿੱਤਾ ਸੀ, ਜਿਸਦੀ ਵੀਡੀਓ ਯੂ.ਟਿਉਬ ਤੇ ਮੌਜੂਦ ਹੈ। ਆਰ.ਐਸ.ਐਸ ਨੇ ਜ਼ੋਰ ਨਾਲ ਬੀਜੇਪੀ ਦੇ ਪ੍ਰੈਸ਼ਰ ਰਾਹੀਂ ਧੁਮਕੜ ਕਮੇਟੀ ਕੋਲੋਂ ਅਸਲ ਨਾਨਕ ਸ਼ਾਹੀ ਕੈਲੰਡਰ ਰੁਕਵਾਇਆ।

ਆਰ.ਐਸ.ਐਸ ਮੁਖੀ ਸੁਦਰਸ਼ਨ ਨੇ ਅੰਮ੍ਰਿਤਸਰ ਆ ਕੇ ਧਮਕੀ ਭਰਿਆ ਬਿਆਨ ਦਿਤਾ, ਜਿਸ ਦਾ ਜਵਾਬ ਦਾਸ ਨੇ ਚੈਲੰਜ ਕਰਕੇ ਦਿਲੀ ਜ਼ੀ ਟੀ.ਵੀ ਤੋਂ ਦਿੱਤਾ ਸੀ

ਉਸੇ ਤਰਾਂ ਬ੍ਰਾਹਮਣ ਦੀ ਦੇਵੀ ਕਿਰਪਾ ਨਾਲ ਸੰਪਾਦਿਤ ਹੋਇਆ ਬਚਿੱਤਰ ਨਾਟਕ ਗਰੰਥ ਜਿਸ ਵਿਚ ਬੇਨਾਮ ਲਿਖਾਰੀ ਨੇ ਖੁਦ ਲਿਖਿਆ ਹੈ “ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਭ ਰਾਤਾ” ਜਿਸ ਦਿਨ ਇਹ ਗ੍ਰੰਥ ਪੈਦਾ ਹੋਇਆ, ਉਸ ਦਿਨ ਤੋਂ ਹੀ ਇਸ ਕੋਲੋਂ ਖਹਿੜਾ ਛੁੜਾਉਣ ਲਈ ਸਿੱਖੀ ਵਿੱਚ ਆਵਾਜ਼ਾਂ ਉਠਦੀਆਂ ਰਹੀਆਂ, ਪਰ ਬ੍ਰਾਹਮਣਵਾਦ ਦੀ ਸਾਜਸ਼ ਨਾਲ ਹਮੇਸ਼ਾਂ ਇਸ ਨੂੰ ਬਚਾਈ ਰਖਿਆ ਗਿਆ, ਅਤੇ ਸਿੱਖੀ ਘਾਣ ਕਰਨ ਲਈ ਇਸ ਦੀ ਵਰਤੋਂ ਹੋਂਦੀ ਰਹੀ।

ਆਖਰ 1925 ਵਿਚ ਬਕਾਇਦਾ ਜਥੇਬੰਦ ਹੋਈ ਆਰ.ਐਸ.ਐਸ ਅਤੇ 1925 ਵਿੱਚ ਹੀ ਗੁਰਦੁਆਰਾ ਐਕਟ ਦੇ ਸੰਗਲਾਂ ਨਾਲ ਜਕੜ ਕੇ ਸ਼੍ਰੋਮਣੀ ਕਮੇਟੀ ਦੇ ਮੋਢੇ 'ਤੇ ਧਰਕੇ 1932 ਤੋਂ 1945 ਦੇ ਲੰਬੇ ਸੰਘਰਸ਼ ਵਿਚੋਂ ਸਮਝੌਤੇ ਦੀ ਆੜ ਵਿੱਚ ਬਣੀ ਰਹਿਤ ਮਰੀਯਾਦਾ ਵਿੱਚ ਛੁਪਾ ਕੇ ਸਿੱਖੀ ਦਾ ਘਾਣ ਕਰਨ ਲਈ, ਸਿੱਖੀ ਦੀ ਜਿੰਦ ਜਾਣ ਅੰਮ੍ਰਿਤ, ਅਰਦਾਸ ਅਤੇ ਨਿਤਨੇਮ ਵਿੱਚ ਇਸ ਗ੍ਰੰਥ ਨੂੰ ਵਾੜ ਦਿਤਾ ਗਿਆ ਅਤੇ ਉਦੋਂ ਤੋਂ ਹੀ ਆਰ.ਐਸ.ਐਸ ਦੇ ਕਬਜ਼ੇ ਵਾਲੇ ਤਖਤਾਂ, ਸੰਪਰਦਾਈ ਡੇਰਿਆਂ ਅਤੇ ਨਸ਼ਿਆਂ ਦੇ ਆਦੀ ਨਹਿੰਗ ਜਥਿਆਂ ਤੋਂ ਇਸ ਦੀ ਪੂਜਾ ਅਤੇ ਸੰਭਾਲ ਹੋ ਰਹੀ ਹੈ।

ਹੁਣ ਤਾਂ ਰਾਜ ਹੀ ਸੰਘ ਪ੍ਰਵਾਰ ਦਾ ਹੈ, ਹੁਣ ਜੇ ਕਿਸੇ ਪਾਸਿਓਂ ਜਾਗਰਤ ਸਿੱਖੀ ਵਲੋਂ ਇਸ ਬਚਿੱਤਰ ਨਾਟਕ ਕੋਲੋਂ ਖਹਿੜਾ ਛੁੜਾਉਣ ਲਈ ਆਵਾਜ਼ ਉਠਦੀ ਹੈ, ਜਾਂ ਕਦਮ ਉਠਦਾ ਹੈ ਤਾਂ ਸਰਕਾਰੀ ਦਹਿਸ਼ਤ, ਵਿਕਾਊ ਮੀਡੀਆ ਅਤੇ ਵਿਕਾਊ ਲੋਕਾਂ ਨੂੰ ਵਰਤ ਕੇ ਉਸ ਆਵਾਜ਼ ਨੂੰ ਦਬਾਜ਼ੁਣ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਹੋਰ ਦੁਖ ਦੀ ਗਲ ਹੈ ਕਿ ਸਾਡੇ ਚਿਹਰਿਆਂ ਵਿਚ ਕੁੱਝ ਸਾਜਸ਼ ਦਾ ਹਿੱਸਾ ਅਤੇ ਕੁਛ ਸਾਜਸ਼ ਨੂੰ ਨਾ ਸਮਝਣ ਵਾਲੇ ਲੋਕ ਭੀ ਇਸ ਕੌਮ ਘਾਤਕ ਹਮਲੇ ਦਾ ਹਿਸਾ ਬਣ ਜਾਂਦੇ ਹਨ ਅਤੇ ਇਹ ਨਹੀਂ ਸਮਝਦੇ ਕੇ ਇਸ ਘਾਤਕ ਗ਼ਲਤੀ ਦਾ ਨੁਕਸਾਨ ਕੌਮ ਸਦੀਆਂ ਤਕ ਭੋਗੇਗੀ ਅਤੇ ਇਤਹਾਸ ਐਸੇ ਬੇ ਸਮਝ ਲੋਕਾਂ ਨੂੰ ਭੀ ਕਦੀ ਨਹੀਂ ਬਖਸ਼ੇਗਾ। ਇਹ ਗਲ ਅੰਦਰਲੇ ਦਰਦ ਨਾਲ ਭਾਈ ਕਾਨ ਸਿੰਘ ਨਾਭਾ ਨੇ ਭੀ ਲਿਖੀ ਹੈ ਕਿ ਭਾਈ ਮਨੀ ਸਿੰਘ ਜੀ ਦੀ ਇਸ ਗ਼ਲਤੀ ਨਾਲ ਕੌਮ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਹੋਂਦਾ ਰਹੇਗਾ।

ਅਜ ਜਦੋ ਇੰਟਰਨੈਟ ਦੇ ਯੁਗ ਵਿਚ ਸਟੱਡੀ ਦੇ ਸਾਧਨ ਹਨ, ਗੁਰੂ ਦੇ ਸਿੱਖ ਪੜਚੋਲ ਕਰਕੇ ਕੌਮ ਨਾਲ ਹੋਇ ਇਸ ਧੋਖੇ ਨੂੰ ਜਾਣ ਗਏ ਹਨ ਅਤੇ ਇਸ ਗ੍ਰੰਥ ਦੀਆਂ ਰਚਨਾਵਾਂ ਨੂੰ ਛਡ ਕੇ ਗੁਰੂ ਦਸਮ ਪਾਤਸ਼ਾਹ ਜੀ ਦੇ ਫੈਸਲੇ ਅਨੁਸਾਰ ਆਪਣੇ ਸ਼ਬਦ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ "ਇਕਾ ਬਾਣੀ ਇਕ ਗੁਰੁ ਇਕੋ ਸਬਦ ਵੀਚਾਰ" ਨਾਲ ਸਬੰਧਤ ਅੰਮ੍ਰਿਤ, ਨਿਤਨੇਮ, ਅਰਦਾਸ ਨਾਲ ਜੁੜ ਰਹੇ ਹਨ, ਤਾਂ ਬ੍ਰਾਹਮਣ ਵਾਦੀਆਂ ਦੇ ਟੁੱਕੜਾਂ 'ਤੇ ਪੱਲਣ ਵਾਲੇ ਕੁਝ ਚੌਧਰੀਆਂ ਦੇ ਸੀਨੇ ਤੇ ਸੱਪ ਲੇਟ ਰਹੇ ਹਨ, ਉਹ ਵੀਰ ਬੁਖਲਾਟ ਵਿੱਚ ਇਹ ਭੀ ਨਹੀਂ ਸਮਝ ਰਹੇ ਕਿ ਅਸੀਂ ਕੋਈ ਆਪਣੀ ਵਖਰੀ ਮਰੀਆਦਾ ਜਾਂ ਵਖਰਾ ਪੰਥ ਨਹੀਂ ਚਲਾ ਰਹੇ, ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਲੜ ਲਗ ਰਹੇ ਹਾਂ ਅਤੇ ਲਾ ਰਹੇ ਹਾਂ, ਅਤੇ ਰੋਜ਼ ਕਹਿੰਦੇ ਹਾਂ, ਸਿੰਘੋ ਸਾਡੇ ਕਿਸੇ ਆਪਣੇ ਫੈਸਲੇ ਨੂੰ ਬੇਸ਼ਕ ਨਾ ਮੰਨੋ, ਪਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਹੋ ਜਾਵੋ। ਜੋ ਲੋਕ ਗੁਰੂ ਨਾਲ ਭੀ ਧੋਖਾ ਕਰ ਰਹੇ ਹਨ, ਮੁਹੋਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਹਨ, ਪਰ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵਿਰੋਧ ਕਰਦੇ ਹਨ, ਪਤਾ ਨਹੀਂ ਉਹ ਵੀਰ ਗੁਰੂ ਤੋਂ ਵਖਰੇ ਤੇ ਵਡੇ ਹੋਰ ਕਿਸ ਪੰਥ ਦੇ ਸਿੱਖ ਹਨ, ਜਿਸ ਦੀ ਮਰੀਯਾਦਾ ਦਾ ਹਾਲ ਪਾਹਰਿਆ ਪਾਉਂਦੇ ਹਨ। ਜਿਹੜਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਤੋੜ ਕੇ ਸ਼ਰਾਬ ਪੀਣੇ ਮਹਾਕਾਲ , ਖੂਨ ਪੀਣੀ ਕਾਲਕਾ, ਦੁਰਗਾ ਦੇਵੀ, ਦੀ ਉਸਤਤ ਜੱਪਣ ਲਈ ਮਜਬੂਰ ਕਰਦਾ ਹੈ, ਐਸਾ ਪੰਥ ਗੁਰੂ ਗ੍ਰੰਥ ਦਾ ਪੰਥ ਨਹੀਂ ਹੋ ਸਕਦਾ ਅਤੇ ਗੁਰੂ ਗ੍ਰੰਥ ਤੋਂ ਵਖਰੇ ਕਿਸੇ ਪੰਥ ਦੀ ਮਰੀਯਾਦਾ ਸਿੱਖ 'ਤੇ ਲਾਗੂ ਨਹੀਂ ਹੋਂਦੀ।

ਅਗਲੀ ਗਲ ਜਿਹੜੀ ਇਹ ਬੁਖਲਾਏ ਹੋਇ ਵੀਰ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਕਰ ਰਹੇ ਹਨ, ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਹੋਣ ਵਾਲੇ ਸਿੱਖ ਕੌਮ ਵਿੱਚ ਵੰਡੀਆਂ ਪਾ ਰਹੇ ਹਨ, ਇਹ ਗੱਲ ਅਜ ਕੇਸਾਧਾਰੀ ਬ੍ਰਾਹਮਣ ਜਥੇਦਾਰ ਨੇ ਭੀ ਕਹੀ ਹੈ, ਇਸ ਗੱਲ ਲਈ ਕੁੱਝ ਸਵਾਲ ਮੈਂ ਲਗਾਤਾਰ ਲੜੀਵਾਰ ਏਹਨਾ ਵੀਰਾਂ ਦੇ ਸਾਹਮਣੇ ਰੱਖ ਰਿਹਾ ਹਾਂ ਆਸ ਹੈ, ਸਭਿਅਤਾ ਭਰਪੂਰ ਢੰਗ ਨਾਲ ਹਰ ਸੁਆਲ ਦਾ ਜਵਾਬ ਜ਼ਰੂਰ ਦੇਣਗੇ। ਕਿਉਂਕਿ ਮੈਂ ਸਮਝਦਾ ਹਾਂ, ਅੱਜ ਜਿਵੇਂ ਕੌਮ ਵਿਚ ਵੰਡੀਆਂ ਪੈ ਚੁਕੀਆਂ ਹਨ ਅਤੇ ਕੌਮ ਖੇਰੂੰ ਖੇਰੂੰ ਹੋ ਚੁਕੀ ਹੈ, ਇਸਦਾ ਅੱਜ ਦੇ ਕਿਸੇ ਹੋਰ ਗ੍ਰੰਥ ਸੰਤ ਪੰਥ ਦੇ ਮੱਕੜ ਜਾਲ ਵਿਚੋਂ ਨਿਕਲ ਕੇ ਇਕੋ ਇਕ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੋਦੀ ਵਿਚ ਆ ਜਾਣਾ ਹੀ ਆਖਰੀ ਹੱਲ ਹੈ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top