Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀਆਂ ਪੜ੍ਹ ਕੇ ਤਿਆਰ ਕੀਤੇ ਗਏ ਅੰਮ੍ਰਿਤ ਸੰਬੰਧੀ, ਸਖਤ ਕਾਰਵਾਈ ਕੀਤੇ ਜਾਣ ਵਾਲਿਆਂ ਲਈ ਕੁੱਝ ਸਵਾਲ
-: ਗਿਆਨੀ ਕੁਲਦੀਪ ਸਿੰਘ ਵਰਜੀਨੀਆ

27 ਅਪ੍ਰੈਲ 2016 ਖਾਲਸਾ ਨਿਊਜ਼ ਸਾਈਟ 'ਤੇ ਲਗੀ ਖਬਰ ਸੰਬੰਧੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀਆਂ ਪੜ੍ਹ ਕੇ ਤਿਆਰ ਕੀਤੇ ਗਏ ਅੰਮ੍ਰਿਤ ਸੰਚਾਰ ਸੰਬੰਧੀ, ਸਖਤ ਕਾਰਵਾਈ ਕੀਤੇ ਜਾਣ ਵਾਲਿਆਂ ਲਈ ਕੁੱਝ ਸਵਾਲ।

  1. ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਗੁਰੂ ਮੰਨਦੇ ਹੋ ?

  2. ਕੀ ਸਮਰੱਥ ਗੁਰੂ ਦੀ ਬਾਣੀ ਅੰਮ੍ਰਿਤ ਤਿਆਰ ਕਰਨ ਦੀ ਸਮਰੱਥਾ ਨਹੀਂ ਰੱਖਦੀ ?

  3. ਜੇ ਜਵਾਬ ‘ਹਾਂ’ ਵਿੱਚ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰਨਾ ਕਿਵੇਂ ਜਾਇਜ਼ ਨਹੀਂ?

  4. ਜੇ ਜਵਾਬ ‘ਨਾਂਹ’ ਵਿੱਚ ਹੈ, ਤਾਂ ਤੁਸੀਂ ਸਿੱਧੇ ਰੂਪ ਵਿੱਚ ਗੁਰਤਾ ਗੱਦੀ ਪ੍ਰਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀ ਹੋਣ ਦਾ ਬੱਜਰ ਗੁਨਾਹ ਤੇ ਪਾਪ ਨਹੀਂ ਕਰ ਰਹੇ?

  5. ਜਿਸ ਪਦਵੀ 'ਤੇ ਬੈਠ ਕੇ ਤੁਸੀਂ ਸਖਤ ਕਾਰਵਾਈ ਕਰਨ ਦੀ ਧਮਕੀ ਦੇ ਰਹੇ ਹੋ, ਕੀ ਸਾਰੇ ਸਿੱਖ ਜਗਤ ਵੱਲੋਂ ਆਪਜੀ ਨੂੰ ਇਸ (ਕਾਰਜ ਕਰਨ) ਪਦਵੀ ਦੀ ਮਾਨਤਾ ਪ੍ਰਾਪਤ ਹੈ?

  6. ਇਹ ਕਹਿ ਕੇ ਆਮ ਭੋਲੇ ਭਾਲੇ ਸਿੱਖਾਂ ਨੂੰ ਭਰਮਾ ਕੇ ਗੁੰਮਰਾਹ ਨਹੀਂ ਕੀਤਾ ਜਾ ਰਿਹਾ ਹੈ, ਕਿ ਪੰਥਕ ਮਰਿਯਾਦਾ ਦੀ ਉਲੰਘਣਾ ਕੀਤੀ ਗਈ ਹੈ?

  7. ਕੀ ਇਸ ਦੀ ਉਲੰਘਣਾ 1945 ਤੋਂ ਹੀ ਨਹੀਂ ਹੋ ਰਹੀ, ਜਦੋਂ ਦੀ ਸਿੱਖ ਰਹਿਤ ਮਰਿਯਾਦਾ ਹੋਂਦ ਵਿੱਚ ਆਈ ਹੈ। ਸੱਚਖੰਡ ਤਖਤ ਹਜ਼ੂਰ ਸਾਹਿਬ – ਸਖਤ ਪਟਨਾ ਸਾਹਿਬ ‘ਤੇ ਅਨੇਕਾਂ ਡੇਰਿਆਂ ‘ਤੇ ਸਮਪਰਦਾਵਾਂ ਨੇ ਇਸ ਕਦੀ ਵੀ ਨਹੀਂ ਮੰਨਿਆ, ਉਹ ਤੁਹਾਡੀ ਨਜ਼ਰੀਂ ਕਿਉਂ ਨਹੀਂ ਪੈ ਰਿਹਾ ?

  8. ਅੱਜ ਦਿਨ ਦੇ ਚਿੱਟੇ ਚਾਨਣ ਵਾਂਗ ਪਰਤੱਖ ਰੂਪ ਵਿੱਚ ਸਿੱਖੀ ਸਿਧਾਂਤ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਅੱਖੋਂ ਉਹਲੇ ਕਰ ਕੇ ਬਾਹਰੀ ਦਬਾਅ ਵਿੱਚ ਸਮਝੌਤੇ ਕੀਤੇ ਜਾ ਰਹੇ ਹਨ, ਜਦੋਂ ਕਿ ਅੱਜ ਦੇ਼ਸ਼ ਵੀ ਆਜ਼ਾਦ ਹੈ ਅਤੇ "ਪੰਥਕ" ਸਰਕਾਰ ਵੀ ਹੈ।

  9. ਕੀ ਇਹ ਸੱਚ ਨਹੀਂ ਜਿਸ ਵਕਤ 1932 ਤੋਂ 1945 ਵਿੱਚ ਇਹ ਪੰਥਕ ਰਹਿਤ ਮਰਯਾਦਾ ਬਣੀ ਸੀ, ਉਸ ਵਕਤ ਤਾਂ ਨਾ ਦੇ਼ ਆਜ਼ਾਦ ਸੀ ਤੇ ਨਾ ਹੀ ਕੋਈ ਪੰਥਕ ਸਰਕਾਰ ਸੀ। ਉਸ ਸਮੇਂ ਦੇ ਕਿਸੇ ਬਾਹਰੀ ਦਬਾਅ ਤੋਂ ਕਿਵੇਂ ਮੁਨਕਰ ਹੋ ਸਕਦੇ ਹਾਂ, ਜਿਸ ਦਾ ਪਰਤੱਖ ਰੂਪ ਦਿਸ ਰਿਹਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੋਂ ਪਰੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਿੱਠ ਦੇ ਕੇ ਬਾਹਰਲੀਆਂ ਰਚਨਾਵਾਂ ਸ਼਼ਾਮਿਲ ਕੀਤੀਆਂ ਗਈਆਂ, ਜਿਸ ਦਾ ਸੰਤਾਪ ਅੱਜ ਆਮ ਸਿੱਖ ਭੋਗਣ ਨੂੰ ਮਜਬੂਰ ਹੈ।

  10. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਸਿਰਫ ਸਮੱਸਤ ਸਿੱਖੀ ਨੂੰ “ਗੁਰੂ ਮਾਨਿੳ ਗ੍ਰੰਥ” ਫਰਮਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕੀਤਾ ਹੈ’ ਸਗੋਂ ਆਪ ਵੀ ਇਸੇ ਅੱਗੇ ਸੀਸ ਨਿਵਾਇਆ ਹੈ। ਫਿਰ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨੀਐ ਜਾਂ ਕਿਸੇ ਹੋਰ ਦਾ?

  11. ਕੀ ਕੋਈ ਵੀ ਐਸੀ ਪ੍ਰਮਾਣਿਤ ਲਿਖਤ ਪ੍ਰਾਪਤ ਹੋ ਸਕਦੀ ਹੈ, ਜਿਸ ਵਿੱਚ ਅੱਜ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਆਦੇ਼ਸ਼ ਕੀਤਾ ਗਿਆ ਹੋਵੇ?

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top