Share on Facebook

Main News Page

ਵਰਜੀਨੀਆ ਵਿਚ ਪਾਹੁਲ ਦੀ ‘ਵਖਰੀ’ ਰੀਤ ਦਾ ਜ਼ਿੰਮੇਦਾਰ ਕੌਣ ਹੈ ?
-: ਡਾ. ਹਰਜਿੰਦਰ ਸਿੰਘ ਦਿਲਗੀਰ

1. 2006 ਵਿਚ ਦਿਆਲਪੁਰਾ ਭਾਈਕਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੰਦ ਨਾਲ ਭਰਪੂਰ ਕਿਤਾਬ ਦਾ ਪ੍ਰਕਾਸ਼ ਕਰਨਾ। ਪੰਥ ਵਿਚ ਭਾਰੀ ਵਿਰੋਧਤਾ ਦੇ ਬਾਵਜੂਦ ਅਖੌਤੀ ਦਸਮ ਗ੍ਰੰਥ ਰੂਪੀ ਇਸ ਗੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਕਹਿ ਕੇ ਗੁਰੂ ਜੀ ਨੂੰ ਐਨਾ ਨੀਚ ਸਾਬਿਤ ਕਰਨ ਦੀ ਕੋਸ਼ਿਸ਼ ਕਰਨਾ।

2. ਰਾਗੀ ਦਰਸ਼ਨ ਸਿੰਘ ਨੂੰ ਬਿਨਾ ਕਾਰਨ ਪੁਜਾਰੀਆਂ ਵੱਲੋਂ ਅਖੌਤੀ ਤੌਰ 'ਤੇ ਖਾਰਜ ਕਰਨਾ। ਮੈਂ ਉਸ ਮੀਟਿੰਗ ਤੋਂ ਪਹਿਲਾਂ ਗੁਰਬਚਨ ਸਿੰਘ, ਤਰਲੋਚਨ ਸਿੰਘ ਤੇ ਇਕਬਾਲ ਸਿੰਘ ਨਾਲ ਲੰਮੀ ਮੀਟਿੰਗ ਕਰ ਕੇ ਇਸ ਦੇ ਨਤੀਜਿਆਂ ਤੋਂ ਖ਼ਬਰਦਾਰ ਕੀਤਾ ਸੀ।

3. ਪਰ ਨਿਰਮਲਿਆਂ (ਚੌਕ ਮਹਿਤਾ ਡੇਰਾ), ਵਿਰਸਾ ਸਿੰਘ ਡੇਰਾ, ਗੁਰੂ ਬਣ ਬੈਠੇ ਈਸ਼ਰ ਸਿੰਘ ਕਲੇਰਾਂ ਡੇਰਾ, ਸਤਿਗੁਰੂ ਬਣ ਬੈਠੇ ਭੈਣੀ ਡੇਰਾ, ਭਾਈ ਰਣਧੀਰ ਸਿੰਘ ਦੇ ਚੇਲਿਆਂ ਦਾ ਡੇਰਾ, ਆਰ.ਐਸ.ਐਸ. ਦੀਆਂ ਏ, ਬੀ, ਤੇ ਸੀ ਟੀਮਾਂ ਦੇ ਪਿੱਛੇ ਲਗ ਕੇ ਪੰਥ ਦੇ ਦੋ ਹਿੱਸੇ ਕੀਤੇ।

4. ਨਿਰਮਲਿਆਂ ਨੇ 1780 ਤੋਂ ਬਾਅਦ ਦਰਬਾਰ ਸਾਹਿਬ 'ਤੇ ਕਬਜ਼ੇ ਮਗਰੋਂ ਪਾਹੁਲ ਦੀਆਂ ਬਾਣੀਆਂ ਵਿਚ ਤਿੰਨ ਕਵਿਤਾਵਾਂ ਪਾਈਆਂ ਸਨ। ਪੁਰਾਣੀ ਕਿਸੇ ਲਿਖਤ ਵਿਚ 5 ਬਾਣੀਆਂ ਦਾ ਜ਼ਿਕਰ ਹੀ ਨਹੀਂ ਬਲਕਿ ਜਪੁਜੀ ਸਾਹਿਬ ਤੇ ਅਨੰਦ ਸਾਹਿਬ ਦਾ ਜ਼ਿਕਰ ਹੈ (ਯਾਨਿ 5 ਵੀ ਨਹੀਂ ਬਲਕਿ 2 ਬਾਣੀਆਂ ਦਾ ਜ਼ਿਕਰ ਹੈ)।

ਨਿਤਨੇਮ ਤੇ ਪਾਹੁਲ ਦੀਆਂ ਬਾਣੀਆਂ ਨੂੰ ਤਾਂ ਦਰਅਸਲ ਹੁਣ ਸਹੀ ਕੀਤਾ ਗਿਆ ਹੈ। ਇਸ ਵਿਚੋਂ ਖੋਟ ਕੱਢ ਦਿੱਤਾ ਗਿਆ ਹੈ।

ਇਹ ਉਵੇਂ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚੋਂ ਇਹ ਕੂੜ ਕੱਢਿਆ ਸੀ: ਸਲੋਕ ਜਿਤ ਦਰ ਮੁਹੰਮਦਾ..., ਗੋਸ਼ਟ ਮਲਿਆਰ ਨਾਲ, ਹਕੀਕਤ ਰਾਹ ਮੁਕਾਮਿ ਰਾਜੇ ਸ਼ਿਵਨਾਭ ਕੀ, ਸਾਖੀ ਮਹੱਲਾ 5, ਰਤਨ ਮਾਲਾ, ਪ੍ਰਾਣ ਸੰਗਲੀ ਵਗ਼ੈਰਾ ਪੰਥ ਨੇ ਕੱਢੇ ਸਨ (ਇਕ ਰਾਗ ਮਾਲਾ ਰਹਿ ਗਈ ਸੀ)

5. ਰੌਲਾ ਉਹ ਪਾ ਰਹੇ ਹਨ, ਜਿਨ੍ਹਾਂ ਵਿਚੋਂ ਇਕ ਵੀ 1945 ਵਾਲੀ ਰਹਿਤ ਮਰਿਆਦਾ ਨੂੰ ਨਹੀਂ ਮੰਨਦਾ।

ਓਏ ਪੰਥ ਦੇ ਦੁਸ਼ਮਣੋ ! ਕੰਡੇ ਤਾਂ ਤੁਸੀਂ ਆਪ ਬੀਜੇ ਹਨ, ਹੁਣ ਫੁੱਟ ਪੈਣ ਦੀਆਂ ਗੱਲਾਂ ਕਰਦੇ ਹੋ। ਓਏ ਤੁਸੀਂ ਡੇਰਾਵਾਦ ਛੱਡ ਕੇ, ਖ਼ੁਦ ਗੁਰੂ ਵਾਲੇ ਬਣ ਕੇ ਆ ਜਾਓ, ਤਾਂ ਪੰਥ ਵਿਚ ਏਕਤਾ ਹੋ ਸਕਦੀ ਹੈ।

Source: https://www.facebook.com/notes/harjinder-singh-dilgeer/%E0%A8%B5%E0%A8%B0%E0%A8%9C%E0%A9%80%E0%A8%A8%E0%A9%80%E0%A8%86-%E0%A8%B5%E0%A8%BF%E0%A8%9A-%E0%A8%AA%E0%A8%BE%E0%A8%B9%E0%A9%81%E0%A8%B2-%E0%A8%A6%E0%A9%80-%E0%A8%B5%E0%A8%96%E0%A8%B0%E0%A9%80-%E0%A8%B0%E0%A9%80%E0%A8%A4-%E0%A8%A6%E0%A8%BE-%E0%A9%9B%E0%A8%BF%E0%A9%B0%E0%A8%AE%E0%A9%87%E0%A8%A6%E0%A8%BE%E0%A8%B0-%E0%A8%95%E0%A9%8C%E0%A8%A3-%E0%A8%B9%E0%A9%88/1110256385682188

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top