Share on Facebook

Main News Page

ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ ; ਕਿਹੜਾ ਮਾਅਰਕਾ ਮਾਰ ਕੇ ਆਇਆ ਸਰਕਾਰੀ ਨਿਹੰਗ ਅਵਤਾਰ ਸਿੰਘ ਬਿਧੀਚੰਦੀਆ
-: ਸਿਰਦਾਰ ਪ੍ਰਭਦੀਪ ਸਿੰਘ, ਟਾਈਗਰ ਜਥਾ

ਸਿੱਖ ਅਤੇ ਅਕਲ ਦਾ ਆਪਿਸ ਵਿੱਚ ਬੜਾ ਗੂੜਾ ਸੰਬੰਧ ਹੈ, ਕਿਉਂ ਕਿ ਸਾਡਾ ਹਰ ਕਰਮ ਗੁਰੂ ਨੇ ਅਕਲ ਦੇ ਆਧਾਰਿਤ ਕੀਤਾ ਹੈ, ਜਿਵੇਂ ਕਿ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਫੁਰਮਇਆ ਹੈ ਕਿ : ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ਸਲੋਕ ਮ: ੧॥

ਜਿਹੜਾ ਕਰਮ ਅਕਲ 'ਤੇ ਆਧਾਰਿਤ ਨਹੀਂ, ਉਹ ਮਨੁੱਖੀ ਕਰਮ ਨਹੀਂ, ਬੈਤਾਲੀ ਜਾਂ ਸੈਤਾਨੀ ਕਰਮ ਹੀ ਹੋਵੇਗਾ। ਇਸੇ ਸੈਤਾਨੀ ਕਰਮ ਦੀ ਇੱਕ ਜਿਊਂਦੀ ਜਾਗਦੀ ਮਿਸਾਲ ਪਿਛਲੇ ਦਿਨੀਂ ਇੰਗਲੈਂਡ ਵਿੱਚ ਮੈਨਚੇਸਟਰ ਏਅਰਪੋਰਟ 'ਤੇ ਦੇਖਣ ਨੂੰ ਮਿਲੀ, ਜਦੋਂ ਆਪਣੇ ਆਪ ਨੂੰ ਬਿਧੀ ਚੰਦ ਸੰਪਰਦਾ ਦੇ ਜਾਨਸ਼ੀਨ ਅਖਵਾਉਣ ਵਾਲੇ ਅਖੌਤੀ ਬਾਬਾ ਅਵਤਾਰ ਸਿੰਘ (ਪੁੱਤਰ ਬਾਬਾ ਦਯਾ ਸਿੰਘ ਸੁਰ ਸਿੰਘ ਵਾਲੇ) ਦਾ ਯੂ.ਕੇ. ਦੀ ਧਰਤੀ 'ਤੇ ਆਗਮਨ ਹੋਇਆ ।

ਜੇ ਕੋਈ ਪੁੱਛੇ ਕਿ ਭਾਈ ਸਿੱਖ ਅਕਲ ਦੇ ਪੱਕੇ ਵੈਰੀ ਕਿਵੇਂ, ਤਾਂ ਇਹ ਵੀਡਿਉ ਹੀ ਜੁਆਬ ਲਈ ਕਾਫੀ ਹੈ।

ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ। ਧੰਨ ਗੁਰੂ ਸਮਰੱਥ ਨਾਗ ਵੱਸ ਕੀਨੇ ਜ਼ਹਿਰੀ।
ਧੰਨ ਗੁਰੂ ਕੇ ਸਿੱਖ ਅਕਲ ਕੇ ਨਿਕਟ ਨਾ ਜਾਇ ਹੈਂ। ਧੰਨ ਗੁਰੂ ਸਮਰੱਥ ਬੈਠ ਇਨੈ ਸਮਝਾਏ ਹੈਂ।

ਅਸਲ ਵਿੱਚ ਇਹ ਸਭ ਸਰਕਾਰੀ ਸਾਧ ਹਨ, ਜੋ ਕਿ ਸਮੇਂ-ਸਮੇਂ ਸਿੱਖ ਪੰਥ ਦੀਆਂ ਜੜਾ ਵਿੱਚ ਤੇਲ ਦੇਣ ਦਾ ਕੰਮ ਕਰਦੇ ਰਹਿੰਦੇ ਹਨ। ਅੱਜ ਕੱਲ ਇਹਨਾਂ ਦਾ ਪੂਰਾ ਜ਼ੋਰ ਅਖੌਤੀ ਦਸ਼ਮ ਗਰੰਥ ਨੂੰ ਗੁਰੂ ਗਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਨੂੰ ਲੱਗਾ ਹੈ। ਬਿਧੀ ਚੰਦੀਆਂ ਦੇ ਇਸ ਡੇਰੇ ਵੱਲੋਂ ਇਸ ਅਖੌਤੀ ਗਰੰਥ ਦੀ ਵਿਚਾਰ ਨੂੰ ਘਰ ਘਰ ਤੱਕ ਪਹੁਚਾਉਣ ਲਈ ਇੱਕ ਵੱਡਾ ਰੋਲ ਅਦਾ ਹੋ ਰਿਹਾ ਹੈ। ਹੁਣ ਜੋ ਇਹਨਾਂ ਦੇ ਸਵਾਗਤ 'ਤੇ ਸੰਖ, ਬੀਨਾਂ ਅਤੇ ਨਗਾਰੇ ਵਜਾਉਣ ਵਾਲੀ ਇੰਗਲੈਂਡ ਦੀ ਜੂਨੀਅਨ ਹੈ, ਇਹ ਸਭ ਵਿਚਾਰੇ ਆਪਣੇ ਇੰਡੀਆਂ ਜਾਣ ਦੇ ਟਰਿੱਪ ਸਮੇਂ ਬਿਧੀ ਚੰਦੀਆਂ ਦੇ ਡੇਰੇ ਤੇ ਬੱਜੇ ਹਾਥੀਆਂ ਦੀ ਸਵਾਰੀ ਨੂੰ ਪੱਕਿਆਂ ਕਰਨ ਵਾਲੇ ਹੀ ਹਨ, ਜਾਂ ਫਿਰ ਵਿਦੇਸ਼ੀ ਅਖੌਤੀ ਨਿਹੰਗ ਨੂੰ ਭੰਗ ਦਾ ਪਿਆਲਾ ਥੋੜਾ ਵਧੀਕ ਮਿਲ ਜਾਵੇ, ਬੱਸ ਇੰਨੀ ਕੁ ਹੀ ਦੌੜ ਹੈ ਇਹਨਾਂ ਇੰਗਲੈਂਡ ਵਾਲੇ ਨਿਹੰਗਾਂ ਦੀ।

ਪਰ ਮਸਲਾ ਸਿੱਖ ਦੀ ਪਹਿਚਾਣ ਦੇ ਸਹੀ ਉਪਯੋਗ ਦਾ ਪੈਦਾ ਹੋ ਜਾਂਦਾ ਹੈ, ਜਿਸ ਤਰਾਂ ਏਅਰਪੋਰਟ 'ਤੇ ਤੂਤੀਆਂ ਵਾਜੇ ਵੱਜ ਰਹੇ ਹਨ, ਕੀ ਇਸ ਨਾਲ ਆਮ ਸਿੱਖ ਸ਼ਰਮਸਾਰ ਨਹੀਂ ਹੁੰਦਾ?

- ਕੀ ਇਹ ਸਾਧ ਪੰਜਾਬ ਵਿੱਚ ਕਿਰਸਾਨਾਂ ਦਾ ਕਰਜਾ ਮੁਆਫ ਕਰਵਾ ਕੇ ਆਇਆ ਸੀ?
- (ਬਾਦਲ ਪਰਿਵਾਰ ਇਹਨਾਂ ਦਾ ਬਹੁਤ ਚਹੇਤਾ ਹੈ), ਪਾਣੀਆਂ ਦਾ ਮਸਲਾ ਹੱਲ ਕਰਵਾ ਕੇ ਆਇਆ ਹੈ?
- ਚੌਰਾਸੀ ਦੌਰਾਨ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾ ਕੇ ਆਇਆ ਹੈ?
- ਜਾਂ ਡੇਰਾਵਾਦੀਆਂ ਦੇ ਚੁੰਗਲ ਵਿੱਚੋਂ ਭੁੱਲੜ ਸਿੱਖਾਂ ਦਾ ਖਹਿੜਾ ਛੁੜਵਾ ਕੇ ਆਇਆ ਹੋਵੇ ਤਾਂ ਦੱਸਣਾ ਕਿ ਅਸੀਂ ਆਪਣੀ ਖੁਸੀ ਤੇ ਕਾਬੂ ਨਹੀਂ ਕਰ ਪਾਏ, ਤੇ ਇਸ ਅਖੌਤੀ ਸਾਧ ਦੇ ਸਵਾਗਤ ਤੂਤੀਆਂ ਵਾਜੇ ਵਜਾ ਦਿੱਤੇ?

ਫਿਰ ਇਹ ਸਾਧ ਭੀ ਸਿਰੇ ਦੇ ਪਾਖੰਡੀ ਹੁੰਦੇ ਹਨ, ਜ਼ਰਾ ਇਸਦੇ ਪੈਰਾਂ ਵੱਲ ਦੇਖੋ ਕਿ ਕਿਵੇਂ ਖੜਾਵਾਂ ਪਾਈਆਂ ਹਨ? ਜ਼ਰਾ ਸੋਚੇ ਕਿ ਨਿਹੰਗ ਕੀ ਤੇ ਖੜਾਵਾਂ ਕੀ ?

ਹੁਣ ਅਖੀਰ 'ਤੇ... ਇਸ ਜਨਾਬ ਦਾ ਇੰਗਲੈਂਡ ਆਉਣ ਦਾ ਕਾਰਣ ਭੀ ਜਾਣ ਲੈਣਾ ਬਿਹਤਰ ਹੋਵੇਗਾ। ਪਹਿਲਾਂ ਅਤੇ ਵਿਸੇਸ਼ ਕਾਰਣ ਹੈ ਅਖੌਤੀ ਦਸ਼ਮ ਗਰੰਥ ਦਾ ਪ੍ਰਚਾਰ ਅਤੇ ਦੂਜਾ ਕਾਰਣ ਹੈ ਮਾਇਆ ਦੀ ਇੱਕਤਰਤਾ। ਜੋ ਕਿ ਜਦੋਂ ਦਾ ਇਹ ਇੰਗਲੈਂਡ ਦੀ ਧਰਤੀ 'ਤੇ ਆਇਆ ਹੈ, ਜੋਰਾਂ ਸ਼ੋਰਾਂ ਨਾਲ ਇਸ ਕਾਰਜ ਨੂੰ ਸਮਰਪਿਤ ਹੋ ਵਿਚਰ ਰਿਹਾ ਹੈ।

ਤਸਵੀਰਾਂ ਬਿਆਨ ਕਰਦੀਆਂ ਹਨ
ਇਸ ਸਰਕਾਰੀ ਨਿਹੰਗ ਅਵਤਾਰ ਸਿੰਘ ਬਿਧੀਚੰਦੀਏ ਦੀ ਅਸਲੀਅਤ; ਕਿ ਇਸ ਦੀਆਂ ਤਾਰਾਂ ਕਿੱਥੇ ਜੁੜਦੀਆਂ ਹਨ !!!

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top