ਰਾਗ ਅਤੇ ਕੀਰਤਨ
-: ਨਵਯੋਧ ਸਿੰਘ "ਹਰੀਕੇ"
01.05.2016
#KhalsaNews #NavjodhSinghHarike #Kirtan
#Raag
ਰਾਗ
ਕੁਦਰਤ ਦੀ ਉਹ ਦੇਣ ਹੈ ਜਿਸ ਦੀ ਕੋਈ ਕੀਮਤ ਨਹੀਂ, ਭਾਈ ਮਰਦਾਨਾ ਜੀ ਸ਼ਬਦ ਗਾਉਣ
ਤੋਂ ਪਹਿਲਾ, ਰਬਾਬ ਬਾ ਕਮਾਲ ਵਜਾਉਂਦੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ,
ਮਰਦਾਨਿਆਂ
ਰਬਾਬ ਭਲੀ (ਬਹੁਤ ਸੋਹਣੀ) ਵਜਾਉਨੈ, ਸ਼ਬਦ ਪਾਇ ਕੈ ਗਾਵੇਂ ਤਾਂ ਕਰਤਾਰ ਤੇਰਾ ਭਲਾ ਕਰੇਗਾ।
ਭਾਵ ਰਬਾਬ ਵਿੱਚੋਂ ਨਿਕਲੇ ਰਾਗ ਦਾ ਭਾਂਡਾ ਅਤੇ ਗੁਰ ਸ਼ਬਦ ਦਾ
ਅੰਮ੍ਰਿਤ। ਭਾਂਡੇ ਵਿੱਚ, ਅੰਮ੍ਰਿਤ।
ਰਾਗਾਂ ਦੇ ਆਪਣੇ ਪ੍ਰਕ੍ਰਿਤਿਕ ਰੂਪ ਹਨ, ਕਿਸੇ ਰਾਗ ਦਾ ਸੁਭਾਅ ਖੁਸ਼
ਮਿਜ਼ਾਜ਼ ਹੈ ਤੇ ਕਿਸੇ ਰਾਗ ਦਾ ਬਹੁਤ ਹੀ ਗੰਭੀਰ ਹੈ।
ਸਿਰੀਰਾਗੁ ਬਹੁਤ ਹੀ ਗੰਭੀਰ ਰਾਗ ਹੈ।
ਬਿਲਾਵਲ ਰਾਗ, ਇਸਦੇ ਬਿਲਕੁਲ ਉਲਟ ਹੈ।
ਖ਼ਾਸ ਧਿਆਨਯੋਗ ਗੱਲ, ਕੇਵਲ ਤੰਤੀ ਸਾਜ਼ ਹੀ ਰਾਗ ਦਾ ਸਹੀ ਰੂਪ ਪੇਸ਼ ਕਰ ਸਕਦਾ ਹੈ, ਕਿਉਂਕਿ
ਤੰਤੀ ਸਾਜ਼ਾ ਵਿੱਚ ਸੁਰ ਦੀ ਸਹੀ ਪੇਸ਼ਕਾਰੀ ਤੇ ਆਵਾਜ਼ ਮੂਲ ਰੂਪ ਵਿੱਚ ਆਉਂਦੀ ਹੈ, ਜੋ
ਸੰਗੀਤ ਜਾਣਦੇ ਹੋਣਗੇ ਉਹਨਾਂ ਨੂੰ ਸੁਰ ਦਾ ਮੀਂਡ ਲਗਾ ਕੇ ਦੂਜੀ ਸੁਰ 'ਤੇ ਜਾਣ ਦਾ ਪਤਾ
ਹੋਵੇਗਾ।
ਉਦਾਹਰਨ, ਤੁਸੀਂ ਪਿੱਤਲ ਦੀ ਖ਼ਾਲੀ ਗਾਗਰ ਤੇ ਸੋਟੀ
ਨਾਲ ਚੋਟ ਮਾਰੋ, ਤਾਂ ਉਸ ਵਿੱਚ ਕਿਨੀ ਦੇਰ ਤੱਕ ਅਵਾਜ ਆਵੇਗੀ ਤੇ ਆਵਾਜ ਪਹਿਲਾਂ ਤਿਖੀ
ਨਿਕਲੇਗੀ ਬਾਅਦ ਵਿੱਚ ਭਾਰੀ ਜਿਹੀ' ਹੋ ਜਾਵੇਗੀ, ਦੂਜਾ, ਕਿਸੇ ਤਾਰ ਨੂੰ ਖਿਚਾਵ ਪਾ ਕੇ
ਟਣਕਾਉ, ਉਸਦੀ ਅਵਾਜ ਤਿਖੀ ਹੋਵੇਗੀ, ਫਿਰ ਉਸਨੂੰ ਢਿੱਲੀ ਕਰ ਦਿਉ ਉਹ ਹੋਰ ਸੁਰ ਤੇ ਆਵਾਜ
ਦੇਵੇਗੀ। ਇਸ ਸੁਰ ਦੇ ਉਤਰਾਅ ਚੜਾਅ ਨੂੰ "ਮੀਂਡ" ਕਹਿੰਦੇ ਹਨ, ਇਹੋ ਕੰਮ ਤੰਤੀ ਸਾਜ਼ ਵਾਲਾ
ਆਪਣੇ ਹੱਥ ਦੀਆ ਗਤੀਵਿਧੀਆਂ ਨਾਲ ਕਰਦਾ ਹੈ।
ਤੰਤੀ ਸਾਜ਼ਾ ਨਾਲ ਨਿਰੋਲ ਰਾਗਾਂ ਵਿੱਚ ਕੀਰਤਨ ਕਰਨਾ ਗੁਰਮਤਿ ਹੈ, ਪਰ ਏਨੀ ਮਿਹਨਤ ਕੌਣ
ਕਰੇ !
ਹਾਰਮੋਨੀਅਮ, ਇੱਕ ਸਥਿਰ ਸੁਰ ਵਾਲਾ ਸਾਜ਼
ਹੈ, ਜਿਸ ਵਿੱਚ ਕੋਈ ਮੀਂਡ ਨਹੀਂ, ਇਸ ਨਾਲ ਸਿਰਫ ਸੁਰ ਮਿਲਦੀ, ਅੰਦਰੂਨੀ
ਸ਼ਰੁੱਤੀਆਂ ਨਹੀਂ ਜਿਸ ਨੇ ਰਾਗ ਦਾ ਸਹੀ ਸਰੂਪ ਪੇਸ਼ ਕਰਨਾ ਹੁੰਦਾ ਹੈ, ਸਾਫ ਲਫਜ਼ਾਂ ਵਿੱਚ
ਸੰਗੀਤ ਦੀ ਦੁਨੀਆਂ ਦਾ ਅਪਾਹਜ ਸਾਜ਼, ਹਾਰਮੋਨੀਅਮ ਹੈ, ਪਰ ਕੀ ਕਰੀਏ ਰਾਗੀਆਂ ਨੂੰ ਇਸਦਾ
ਨਸ਼ਾ ਹੈ ਕਿਉਂਕਿ ਹਰਮੋਨੀਅਮ ਹਰ ਇੱਕ ਕਮੀ ਤੇ ਬੇਸੁਰਤਾ ਨੂੰ ਬੜੀ ਬਾ ਖ਼ੂਬੀ ਨਾਲ ਛੁਪਾ
ਲੈਂਦਾ ਹੈ। ਸੋ ਮੇਰੇ ਵਰਗੇ ਅੱਤ ਦੇ ਬੇਸੁਰੇ ਨੂੰ ਹੋਰ ਅੰਬ ਚਾਹੀਦੇ ਨੇ !
ਸਾਡੇ ਵਿੱਚ ਕੀਰਤਨੀਆਂ ਦਾ ਹੜ੍ਹ ਕਿਉਂ ਆਇਆ, ਕਿਉਂਕਿ ਸਭ
ਕਮੀਆਂ ਇਸ ਸਾਜ਼ ਨੇ ਲਕੋ ਲਈਆਂ। ਬਾਬਾ ਜੀ ਦੇ ਅਸ਼ੀਰਵਾਦ ਨਾਲ ਹੀ ਰਾਤੋ ਰਾਤ ਰਾਗੀ
ਬਣ ਗਏ, ਬਾਬਾ ਜੀ ਨੇ ਕਿਹਾ ਹੱਥ ਰੱਖ ਤੇ ਉਹਨੂੰ ਗਾਉਣਾ ਆ ਗਿਆ। ਪਰ ਨਾਲ ਰਬਾਬ (ਰੱਬੇ+ਆਬ)
ਦਾ ਰਸ ਵੀ ਮਾਣਿਆ। ਰਬਾਬ ਹੁਣ ਵੀ ਮੇਰੇ ਘਰ ਨੂੰ ਆਪਣੀਆਂ ਸੁਰਾਂ ਨਾਲ ਮਹਿਕਾ ਰਹੀ ਹੈ।
ਜੋ ਰਬਾਬ ਦੀਆਂ ਸੁਰਾਂ ਦੱਸਦੀਆਂ ਹਨ, ਹੋਰ ਕੋਈ ਨਹੀਂ ਦੱਸ ਸਕਦਾ।
ਹੁਣ ਤਾਰ ਤੇ ਗਜ ਵਾਲਾ ਸਾਜ਼ ਦਿਲਰੁਬਾ ਸਿੱਖਣ ਦੀ ਕੋਸ਼ਿਸ਼ ਵਿੱਚ ਹਾਂ।
ਲਉ ਜੀ ਰਾਗਾਂ ਦਾ ਸਮਾਂ :
ਦਿਨ ਦੇ
ਪਹਿਲੇ ਪਹਿਰ ੬ ਤੋਂ ੯ am
ਬਿਲਾਵਲ, ਰਾਮਕਲੀ, ਭੈਰਉ, ਪ੍ਰਭਾਤੀ
ਦੂਜਾ ਪਹਿਰ ੯ ਤੋਂ ੧੨ am
ਗਾਉੜੀ, ਦੇਵਗੰਧਾਰੀ, ਟੋਡੀ, ਸੂਹੀ, ਗੋਂਡ, ਬਸੰਤ
ਤੀਜਾ ਪਹਿਰ - ੧੨ ਤੋਂ ੩ pm
ਧਨਾਸਰੀ, ਤਿਲੰਗ, ਮਾਰੂ
ਚੌਥਾ ਪਹਿਰ - ੩ ਤੋਂ ੬ pm
ਜੈਤਸਰੀ, ਬੈਰਾੜੀ, ਮਾਲੀਗਉੜਾ, ਤੁਖਾਰੀ |
ਰਾਤ ਦਾ
ਪਹਿਲਾ ਪਹਿਰ ੬ ਤੋਂ ੯ pm
ਸਿਰੀਰਾਗੁ, ਮਾਝ, ਗਾਉੜੀ, ਕੇਦਾਰਾ, ਕਲਿਆਣ
ਦੂਜਾ ਪਹਿਰ ੯ ਤੋਂ ੧੨ pm
ਬਿਹਾਗੜਾ, ਨਟ ਨਰਾਇਨ, ਕਾਨੜਾ, ਜੈਜਾਵੰਤੀ, ਸੋਰਠਿ
ਤੀਜਾ ਪਹਿਰ ੧੨ ਤੋਂ ੩ am
ਮਲਾਰ
ਚੌਥਾ ਪਹਿਰ ੩ ਤੋਂ ੬ am
ਆਸਾ
ਦੁਪਿਹਰ ਦੇ ਪੂਰੇ ਬਾਰਾਂ (੧੨) ਵਜੇ ਤੋਂ ਸਾਰੰਗ ਤੇ ਵਡਹੰਸ ਰਾਗ |
|
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ
ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ,
ਸ'ਚ ਬੋਲਣ
ਅਤੇ ਸ'ਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|