Share on Facebook

Main News Page

ਸ੍ਰੀ ਗੁਰੂ ਕਥਾ ਕ੍ਰਿਤ ਭਾਈ ਜੈਤਾ ਦਾ ਵਿਸ਼ਲੇਸ਼ਣ; ਇਹ ਰਚਨਾ ਭਾਈ ਜੈਤਾ ਜੀ ਉਰਫ ਭਾਈ ਜੀਵਨ ਸਿੰਘ ਦੀ ਨਹੀਂ !
-: ਬਲਦੀਪ ਸਿੰਘ ਰਾਮੂੰਵਾਲੀਆ

ਭਾਈ ਕਾਹਨ ਸਿੰਘ ਜੀ ਨਾਭਾ ਨੇ ਆਪਣੀ ਸ਼ਾਹਕਾਰ ਰਚਨਾ "ਗੁਰਸ਼ਬਦ ਰਤਨਾਕਾਰ ਮਹਾਨਕੋਸ਼" ਦੇ ਅੰਦਰ ਪੰਨਾਂ ਨੰਬਰ ੧੨੩ (ਭਾਸ਼ਾ ਵਿਭਾਗ) ਉੱਤੇ "ਇਤਿਹਾਸ" ਲਫਜ਼ ਦੀ ਵਿਆਖਿਆ ਕਰਦੇ ਲਿਖਦੇ ਹਨ :- ਇਤਿਹਾਸ, ਸੰ-ਇਤਿ-ਹ-ਆਸ, ਐਸਾ ਪ੍ਰਸਿੱਧ ਥਾਂ, ਅਰਥਾਤ ਅਜੇਹਾ ਗ੍ਰੰਥ ਜਿਸ ਵਿਚ ਬੀਤੀ ਹੋਈ ਘਟਨਾ ਦਾ ਕ੍ਰਮ ਅਨੁਸਾਰ ਜ਼ਿਕਰ ਹੋਵੇ, ਤਵਾਰੀਖ਼ ,ਹਿਸਟਰੀ ।

ਸੌਖਾ ਜਾ ਕਹਿਣਾ ਹੋਵੇ ਕਿਸੇ ਮਨੁੱਖ, ਕੌਮ, ਕਬੀਲੇ ਨਾਲ ਸਬੰਧਿਤ ਘਟਨਾਵਾਂ ਦਾ ਸਿਲਸਲੇਵਾਰ ਜ਼ਿਕਰ ਪੁਖਤਾ ਇਤਿਹਾਸ ਹੁੰਦਾ ਹੈ /ਇਤਿਹਾਸਿਕ ਲਿਖਤਾਂ 'ਚ ਇਕਸਾਰਤਾ ਦੀ ਕਮੀ ਪਾਈ ਜਾਂਦੀ ਹੈ, ਪਰ ਸਮਕਾਲੀਨ ਲਿਖਤਾਂ ਨਾਲ ਟਾਕਰਾ ਕਰਕੇ ਕਿਸੇ ਵੀ ਇਤਿਹਾਸਿਕ ਰਚਨਾਂ ਦੀ ਅਹਿਮੀਅਤ ਤੋਂ ਜਾਣੂ ਹੋਇਆ ਜਾ ਸਕਦਾ......ਇਤਿਹਾਸ ਦੀ ਪੜਚੋਲ ਲਈ ਛਾਣਨਾ ਬਹੁਤ ਬਾਰੀਕ ਹੋਣਾ ਚਾਹੀਦਾ ਹੈ।

ਅੱਜ ਜਿਸ ਇਤਿਹਾਸਿਕ ਰਚਨਾਂ 'ਤੇ ਅਸੀਂ ਵਿਚਾਰ ਕਰਨ ਜਾ ਰਹੇਂ ਹਾਂ ਉਹ ਹੈ "ਸ੍ਰੀ ਗੁਰੂ ਕਥਾ " ਜਿਸਦਾ ਸਬੰਧ ਭਾਈ ਜੀਵਨ ਸਿੰਘ ਉਰਫ ਭਾਈ ਜੈਤਾ ਜੀ (ਰੰਘਰੇਟੇ ਗੁਰੂ ਕੇ ਬੇਟੇ) ਨਾਲ ਜੋੜਿਆ ਜਾਂਦਾ ਹੈ ....ਇਸ ਵਿਚਲੀਆਂ ਘਟਨਾਵਾਂ ਦੇ ਆਧਾਰ 'ਤੇ ਅਸੀਂ ਇਹ ਦੇਖਣਾ ਹੈ ਕਿ ਕੀ ਇਹ ਭਾਈ ਜੈਤਾ ਜੀ ਦੀ ਕ੍ਰਿਤ ਹੋ ਸਕਦੀ ਹੈ? ਇਸਦਾ ਲਿਖਣ ਕਾਲ ਕੀ ਹੈ? ..

ਲਿਖਤ ਬਾਰੇ ਗੱਲ ਕਰਨ ਤੋਂ ਪਹਿਲ੍ਹਾਂ ਥੌੜਾ ਜਾਂ ਸੰਖੇਪ 'ਚ ਭਾਈ ਜੈਤਾ ਜੀ ਦਾ ਜੀਵਨ ਜਾਣ ਲਈਏ .....ਭਾਈ ਜੀਵਨ ਸਿੰਘ (ਜੈਤਾ ਜੀ) ਦਾ ਜਨਮ ਮਨੌਤ ਅਨੁਸਾਰ ੨ਸੰਤਬਰ ੧੬੬੧ ਨੂੰ ਹੋਇਆ। ਆਪ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਉਮਰ ਸਨ, ਆਪ ਦੇ ਪਿਤਾ ਜੀ ਭਾਈ ਆਗਿਆ ਰਾਮ ਜੀ (ਭੱਟ ਵਹੀ ਅਨੁਸਾਰ) ਗੁਰੂ ਘਰ ਦੇ ਬਹੁਤ ਪ੍ਰੇਮੀ ਸਨ ਤੇ ਦਿਲੀ ਦੇ ਦਿਲਵਾਲੀ ਮੁਹਲੇ ਦੇ ਬਾਸ਼ਿੰਦੇ ਸਨ, ਆਪ ਦੇ ਪਿਤਾ ਜੀ ਗੁਰੂ ਘਰ ਚ ਰਹਿ ਕੇ ਸੇਵਾ ਕਰ ਰਹੇ ਸਨ, ਇਸ ਲਈ ਆਪ ਦਾ ਪਾਲਣ ਪੋਸ਼ਣ ਗੁਰੂ ਘਰ 'ਚ ਹੋਇਆ। ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਉਣਾ ਦਿੱਲੀ ਤੋਂ ਆਪ ਦੀ ਮਹਾਨ ਸੇਵਾ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ "ਰੰਘਰੇਟੇ ਗੁਰੂ ਕੇ ਬੇਟੇ "।

ਆਪ ਮਹਾਨ ਯੋਧੇ ਸਨ, ਉਥੇ ਭਜਨੀਕ ਵਿਅਕਤਿਤਵ ਦੇ ਮਾਲਕ ਸਨ। ਆਪ ੧੭੦੫ 'ਚ ਅੰਨਦਪੁਰ ਦੀ ਆਖਰੀ ਲੜਾਈ ਤੋਂ ਬਾਅਦ ਜਦ ਪਿਤਾ ਦਸਮੇਸ਼ ਨੇ ਅੰਨਦਪੁਰ ਛੱਡ ਦਿੱਤਾ ਤਾਂ ਨਾਲ ਸਨ। ਸਰਸਾ ਦੇ ਕਿਨਾਰੇ ਜਦ ਪਹਾੜੀ ਰਾਜਿਆਂ ਤੇ ਮੁਗਲ ਸੈਨਾ ਨਾਲ ਜੰਗ ਹੋਈ, ਤਾਂ ਆਪ ਆਪਣੇ ਸਾਥੀਆਂ ਸਮੇਤ "ਝੱਖੀਆ" ਪਿੰਡ 'ਚ ਸ਼ਹੀਦ ਹੋ ਗਏ। ਇੰਝ ਆਪ ਦਾ ਸਾਰਾ ਜੀਵਨ ਗੁਰੂ ਦੀ ਚਰਨ ਸ਼ਰਨ 'ਚ ਨੇਪਰੇ ਲੱਗਾ...

ਹਰ ਛੋਟੀ ਵੱਡੀ ਘਟਨਾ ਆਪ ਦੇ ਸਾਹਮਣੇ ਵਾਪਰੀ, ਪਰ ਜਦ ਇਸ ਲਿਖਤ ਦਾ ਮੁਲਾਕਣ ਕਰਾਂਗੇ ਤਾਂ ਪਤਾ ਲੱਗਦਾ ਕਿ ਲਿਖਾਰੀ ਇਤਿਹਾਸਿਕ ਘਟਨਾਵਾਂ ਦੇ ਸਹੀ ਸਮੇਂ ਤੋਂ ਬਿਲਕੁਲ ਅਣਜਾਣ ਹੈ। ਆਉ ਦੇਖੀਏ !!!

ਸ੍ਰੀ ਗੁਰੂ ਕਥਾ ਕਾਵਿਕ ਰੂਪ ਦੀ ਕ੍ਰਿਤ ਹੈ, ਜਿਸਦੇ ਕੁਲ ੧੨੪ ਬੰਦ ਹਨ। ਕਵੀ ਕਾਵਿਕ ਨਜ਼ਰ ਤੋਂ ਸ਼੍ਰਸ਼ੇਟ ਹੈ, ਪਰ ਇਤਿਹਾਸਕਿ ਤੌਰ 'ਤੇ ਬਿਲਕੁਲ ਬਚਕਾਨਾ ਤੇ ਨਾਲਾਇਕ, ਕਿਵੇਂ ? ਆਉ ਦੇਖੀਏ ...

# ਕਵਿਤਾ ਦੇ ਬੰਦ ਨੰਬਰ ੫੨ ਜੋ ਕੁਝ ਸਵਾਲ ...

ਕਵੀ ਜੀ ਲਿਖਦੇ ਹਨ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਦਾ ਸੀਸ ਦੇਖਿਆ ਤਾਂ ਉਸਤੋਂ ਬਾਅਦ ਸਵਾਲ ਕੀਤਾ ਭਾਈ ਜੈਤਾ ਜੀ ਨੂੰ ਕਿ "ਕਾਹੇ ਦਿਲੀ ਕੇ ਸਿੱਖ ਗੁਰ ਤੇ ਬੇਮੁਖ ਹੋਇ '?....

ਪਰ ਕਵੀ ਮਹਾਰਾਜ ਨੂੰ ਕੀ ਬੇਮੁਖ ਤਾਈ ਦਿਸੀ ਦਿੱਲੀ ਦੇ ਸਿੱਖਾਂ ਦੀ? ਇਹ ਨਹੀਂ ਦਸਿਆ ...ਜਦਕਿ ਹਕੀਕਤ ਇਹ ਹੈ ਕਿ ਦਿੱਲੀ ਦੇ ਸਿੱਖਾਂ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਧੜ ਤੇ ਸੀਸ ਦੀ ਬੇ ਅਦਬੀ ਹੋਣ ਤੋਂ ਬਚ ਗਈ ..ਭਾਈ ਕਲਿਆਣਾ, ਭਾਈ ਤੁਲਸੀ, ਭਾਈ ਸਦਾ ਨੰਦ, ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਨਿਗਾਹੀਆ, ਭਾਈ ਹੇਮਾ, ਭਾਈ ਹਾੜੀ, ਭਾਈ ਧੂਮਾ, ਭਾਈ ਨਾਨੂੰ, ਭਾਈ ਜੈਤਾ, ਭਾਈ ਊਦਾ ਆਦਿ ਮਹਾਨ ਸਿੱਖਾਂ ਦੀ ਕੁਰਬਾਨੀ ਜੋ ਬਹੁਤਾਤ 'ਚ ਦਿੱਲੀ ਦੇ ਸਨ ਚੰਗਾ ਮੁਲ ਪਾਇਆ ਉਨ੍ਹਾਂ ਤੇ ਉਂਗਲ ਚੁਕ ਕੇ ਕਵੀ ਮਹਾਰਾਜ ਨੇ ....."ਹੁਣ ਤੁਸੀਂ ਆਪ ਨਿਰਨਾ ਕਰੋ ਕੀ ਦਿੱਲੀ ਦੇ ਰਹਿਣ ਵਾਲੇ ਤੇ ਉਥੋਂ ਦੇ ਸਿੱਖਾਂ ਦੀ ਸੇਵਾ ਤੋਂ ਜਾਣੂ ਭਾਈ ਜੀਵਨ ਸਿੰਘ ਜੀ ਇਹ ਗੱਲ ਲਿਖ ਸਕਦੇ ਹਨ? "

# ਫਿਰ ਉਪਰੋਕਤ ਬੰਦ 'ਚ ਹੀ ਇਕ ਬਚਨ ਹੋਰ ਹੈ "ਕਾਹੇ ਨਹੀ ਤੁਰਕੂ ਭੀ ਸਿੱਖ ਪਹਿਚਾਨਯੋਂ ".....ਕਵੀ ਜੀ ਇਹ ਗੱਲ ਵੀ ਦਸ਼ਮੇਸ਼ ਪਿਤਾ ਦੇ ਮੂੰਹੋਂ ਕੱਢਵਾ ਰਹੇ ਹਨ ....ਪਤਾ ਨਹੀਂ ਕਵੀ ਸਾਹਬ ਕੀ ਸਾਬਿਤ ਕਰਨਾ ਚਾਹੁੰਦੇ ਹਨ ...ਕਿ ਗੁਰੂ ਸਾਹਿਬ ਨੂੰ ਦੁੱਖ ਹੋਇਆ ਕਿ ਦਿੱਲੀ ਦੇ ਸਾਰੇ ਸਿੱਖ ਕਿਉਂ ਨਾ ਜਰਵਾਣਿਆ ਸ਼ਹੀਦ ਕਰ ਦਿਤੇ ...?...ਕੀ ਕਹੀਏ ਇਹੋ ਜਿਹੇ ਕਵੀ ਨੂੰ ਜੋ ਗੁਰੂ ਦੇ ਮੂੰਹੋ ਇਹ ਬੋਲ ਕਢਵਾ ਰਿਹ .."..ਇਹ ਭਾਈ ਜੀਵਨ ਸਿੰਘ ਕਦੇ ਨਹੀਂ ਹੋ ਸਕਦੇ।".....

# ਫਿਰ ਅਗੇ ਕਵੀ ਜੀ ਬੰਦ ਨੰਬਰ ੫੩ 'ਚ ਆਖਦੇ ਹਨ ਕਿ ਗੁਰੂ ਸਾਹਿਬ ਨੇ ਕਿਹਾ ਕਿ "ਸਾਬਤ ਸੂਰਤ ਸਿੱਖ ਜਤੀ ਸਤੀ ਹੋਇਗੋ ਔ, ਗਿਆਨੀ ਧਿਆਨੀ ਯੋਧਾ ਗੁਰ ਸਿਖ ਕੋ ਬਨਾਉਂਗਾ "...ਕਵੀ ਜੀ ਇਹ ਬੋਲ ਵੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸੀਸ ਦੇ ਸੰਸਕਾਰ ਤੋਂ ਬਾਅਦ ਜੋ ਭਾਈ ਜੈਤੇ ਨਾਲ ਸਵਾਲ ਜੁਆਬ ਕੀਤੇ, ਉਸ ਆਧਾਰ 'ਤੇ ਗੁਰੂ ਗੋਬਿੰਦ ਸਿੰਘ ਦੇ ਮੂੰਹੋਂ ਕੱਢਵਾ ਰਹੇ ਹਨ .....ਪਰ ਕਵੀ ਸਾਹਬ ਨੂੰ ਸਵਾਲ ਕਰਨੇ ਬਣਦੇ ਹਨ....

੧. ਕੀ ਗੁਰੂ ਗੋਬਿੰਦ ਸਿੰਘ ਤੋਂ ਪਹਿਲ੍ਹਾਂ ਸਿੱਖ ਕੇਸਾਧਾਰੀ ਸਾਬਤ ਸਰੂਤ ਨਹੀਂ ਸਨ?
੨. ਕੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲੇ ਸਿੱਖ ਜਤ ਸਤ 'ਚ ਪਕੇ ਨਹੀਂ ਸਨ? .ਕੀ ਉਹ ਆਚਾਰਹੀਣਤਾ ਦੇ ਸ਼ਿਕਾਰ ਸਨ?
੩. ਕੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲ੍ਹਾਂ ਸਿੱਖ ਗਿਆਨ ਵਾਨ ਤੇ ਜੁਝਾਰੂ ਨਹੀਂ ਸਨ? ..ਗੁਰੂ ਹਰਿ ਗੋਬਿੰਦ ਸਾਹਿਬ ਨੇ ਜੁਝਾਰੂ ਯੋਧੇ ਕਿਥੋਂ ਲਿਆਂਦੇ ਸਨ?

ਆਹ ਆਧਾਰ 'ਤੇ ਅਸੀਂ ਸਾਫ ਕਹਿ ਸਕਦੇ ਹਾਂ ਕਿ ਇਹ ਲਿਖਤ ਭਾਈ ਜੈਤਾ ਜੀ ਦੀ ਨਹੀਂ, ਕਿਉਂਕਿ ਉਹ ਤਾਂ ਪੀੜੀਆਂ ਤੋਂ ਗੁਰੂ ਘਰ ਹਨ ਤੇ ਗੁਰੂ ਘਰ ਦੇ ਨੇਮਾਂ ਤੋ, ਸਿਧਾਂਤਾਂ ਤੋਂ ਜਾਣੂ ਹਨ ਕਿ ਸਿੱਖ ਲਈ ਪ੍ਰਮਾਤਮਾਂ ਵਾਲਾ ਬਖਸ਼ਿਆ ਸਰੂਪ ਜਿਉਂ ਦਾ ਤਿਉਂ ਰੱਖਣਾ ਜ਼ਰੂਰੀ ਹੈ ....ਨਿਰਣਾ ਪਾਠਕ ਆਪ ਕਰ ਲੈਣ...

#....ਫਿਰ ਇਸ ਸ੍ਰੀ ਗੁਰੂ ਕਥਾ ਦੇ ਲਿਖਾਰੀ ਨੇ ਵੱਡੀ ਗਲਤੀ ਕੀਤੀ ਖਾਲਸਾ ਸਾਜਨ ਦੀ ਘਟਨਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਇਕ ਦਮ ਮਗਰੋਂ ਹੋਈ ਦਸ ਕਿ ਜਦ ਕਿ ਹਕੀਕਤ ਇਹ ਹੈ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ੨੪-੨੫ ਸਾਲ ਬਾਅਦ ਖਾਲਸਾ ਸਾਜਿਆ ਗਿਆ ਸੀ ...ਹੁਣ ਤੁਸੀਂ ਆਪ ਸੋਚੋ ਕੀ ਭਾਈ ਜੈਤਾ ਜੀ ਨੂੰ ਸਹੀ ਸਮੇਂ ਦਾ ਗਿਆਨ ਨਹੀਂ ਸੀ? ਇਹ ਕਿਵੇਂ ਹੋ ਸਕਦਾ?...ਇਹੋ ਜਿਹੇ ਇਤਿਹਾਸਿਕ ਘਟਨਾਵਾਂ ਦੇ ਹੋਰ ਵੀ ਕ੍ਰਮ ਤੋੜ ਹਨ ....ਜਿਵੇਂ

# ਕਵੀ ਮਹਾਰਾਜ ਨੇ ਭੰਗਾਣੀ ਦੇ ਯੁਧ ਤੋਂ ਪਹਿਲ੍ਹਾਂ ਬ੍ਰਾਹਮਣ ਦੀ ਬ੍ਰਾਹਮਣੀ ਛਡਾਉਣ ਦੀ ਘਟਨਾ ਦਰਜ ਕੀਤੀ ਹੈ ...ਜਦਕਿ ਹਕੀਕਤ ਇਹ ਹੈ ਕਿ ਭੰਗਾਣੀ ਦਾ ਯੁਧ ੧੬੮੮ 'ਚ ਹੋਇਆ ਜਦਕਿ ਬ੍ਰਾਹਮਣੀ ਵਾਲੀ ਘਟਨਾ ੧੭੦੩ ਦੀ ਹੈ ....ਇਥੇ ਫਿਰ ਕਾਲ ਭੰਗ ਦੋਸ਼ ਦਾ ਸ਼ਿਕਾਰ ਕਵੀ ਹੋ ਗਿਆ ....ਕੀ ਇਸ ਤਰ੍ਹਾਂ ਦਾ ਟਪਲਾ ਭਾਈ ਜੈਤਾ ਜੀ ਖਾ ਸਕਦੇ ਹਨ, ਜਿਨ੍ਹਾਂ ਸਾਹਮਣੇ ਸਾਰੀਆਂ ਘਟਨਾਵਾਂ ਵਾਪਰੀਆਂ ਹੋਣ ?

# ਭੰਗਾਣੀ ਦਾ ਯੁਧ ਖਾਲਸਾ ਸਾਜਨ ਤੋਂ ਪਹਿਲ੍ਹਾਂ ਹੋਇਆ, ਉਹ ਕਵੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਤੋਂ ਬਾਅਦ ਦਾ ਅੰਕਿਤ ਕੀਤਾ ਹੈ, ਫਿਰ ਇਹ ਯੁਧ ਗੜ੍ਹਵਾਲ ਤੇ ਉਸਦੇ ਸਾਥੀ ਰਾਜਿਆਂ ਨਾਲ ਗੁਰੂ ਸਾਹਿਬ ਦੁਆਰਾ ਲੜਿਆ ਗਿਆ ਸੀ .....ਇਸ ਯੁਧ 'ਚ ਭੀਮ ਚੰਦ ਨਹੀਂ, ਪਤਾ ਨਹੀਂ ਕਵੀ ਮਹਾਰਾਜ ਨੇ ਕਿਥੋਂ ਭੀਮ ਚੰਦ ਨੂੰ ਮੋਢੀ ਬਣਾ ਦਿਤਾ ਤੇ ਇਸ ਜੰਗ ਦਾ ਅਸਲ ਕਾਰਨ ਗੁਰਬਖਸ਼ੇ ਮੰਸਦ ਨੂੰ ਮਨਫੀ ਕਰ ਦਿਤਾ ......ਇਹੋ ਜਿਹੀ ਇਤਿਹਾਸਿਕ ਗਲਤੀ ਭਾਈ ਜੈਤਾ ਜੀ ਨਹੀਂ ਕਰ ਸਕਦੇ ਜੋ ਖੁਦ ਇਸ ਜੰਗ ਵਿਚ ਲੜੇ ਹੋਣ ....ਇਸਤੋਂ ਵੀ ਸਾਫ ਜੋ ਜਾਂਦਾ ਕਿ ਇਹ ਲਿਖਤ ਉਨ੍ਹਾਂ ਦੀ ਨਹੀਂ ਹੈਗੀ ......

ਹੁਣ ਅਸੀਂ ਆਉਨੇ ਹਾਂ ਇਸ ਲਿਖਤ ਦੇ ਲਿਖਣ ਕਾਲ ਵਲ ਕਿ ਇਹ ਕਦ ਲਿਖੀ ਗਈ ਹੋਵੇਗੀ ........

$ ਇਸ ਲਿਖਤ 'ਚ ਇਕ ਪੰਕਤੀ ਆਉਂਦੀ ਹੈ "ਗੁਰੂ ਅਰਜਨ ਬੋਹਿਥ ਬਾਣੀ ਕੈ " ਬੰਦ ਨੰਬਰ ੧੭ 'ਚ ....ਪਾਠਕ ਜਨੋ ੧੭੭੬ ਚ ਮਹਿਮਾ ਪ੍ਰਕਾਸ਼ 'ਚ ਪਹਿਲੀ ਵਾਰ ਇਹ ਪੰਕਤੀ ਵਰਤੀ ਗਈ ਮਿਲਦੀ ਹੈ, ਪੁਰਾਤਨ ਇਤਿਹਾਸ ਚੋਂ "ਬਾਨੀ ਬੋਹਥ ਸ੍ਰੀ ਮੁਖ ਕਹਾ "(ਪੰਨਾ ੩੧੦)....ਇਸ ਤੋਂ ਪਹਿਲਾ ਬੰਸਵਾਲੀਨਾਮਾ ਜੋ ੧੭੬੯ ਦੀ ਲਿਖਤ ਹੈ ਉਸ 'ਚ ਲਿਖਿਆ ਹੈ ਕਿ "ਇਹ ਬਡਾ ਪੁਰਖ ਹੈ ਭਾਰੀ /ਇਨ ਮੰਜੀ ਹਿਲਾਈ ਅਸਾਡੀ ਸਾਰੀ " (ਪੰਨਾ ੬੬).....ਇਸ ਆਧਾਰ 'ਤੇ ਇਹ ਨਿਰਨਾ ਕਰਨਾ ਕੋਈ ਔਖਾ ਨਹੀਂ ਕਿ ਇਹ" ਸ੍ਰੀ ਗੁਰੂ ਕਥਾ " ਜੋ ਭਾਈ ਜੈਤਾ ਜੀ ਦੇ ਨਾਮ ਮੜੀ ਜਾ ਰਹੀ ਹੈ, ਅਸਲ 'ਚ ਉਨ੍ਹਾਂ ਦੀ ਸ਼ਹਾਦਤ ਤੋਂ ਬਹੁਤ ਸਮਾਂ ਬਾਅਦ 'ਚ ਕਿਸੇ ਨੇ ਲਿਖੀ ਹੈ ........

$ ਇਸ ਤੋਂ ਬਿਨ੍ਹਾਂ ਕੁਝ ਹੋਰ ਪੰਕਤੀਆਂ ਜਿਨ੍ਹਾਂ ਨੂੰ ਪੜਣ ਤੋਂ ਬਾਅਦ ਲੱਗਦਾ ਸ਼ਾਇਦ ਇਹ ਮਿਸਲ ਕਾਲ ਤੋਂ ਵੀ ਬਾਅਦ ਦੀ ਹੋਵੇ ਜਿਵੇਂ ....
* "ਹਿੰਦਵਾਨੀ" ਜਿਮ ਕੀਓ ਕੁਕਾਜਾ (ਚੌਪਈ ੪੯)
* ਕਾਹੇ ਨਾਹੀ "ਹਿੰਦ"ਖੁਨਸ ਮਨਹਿ ਆਨਯੋਂ (ਕਬਿਤ ੫੨)

ਇਹਨ੍ਹਾਂ ਨੂੰ ਪੜਣ ਤੋਂ ਬਾਅਦ ਇਹ ਸਪਸ਼ੱਟ ਹੋ ਜਾਂਦਾ ਹੈ ਕਿ ਪੰਜਾਬ ਤੋਂ ਬਾਹਰ ਦੇ ਇਲਾਕੇ ਨੂੰ ਜਮਨਾ ਵਲ ਹਿੰਦ ਕਿਹਾ ਜਾਂਦਾ ਸੀ, ਜਦ ਪੰਜਾਬ ਤੇ ਸਿੱਖਾਂ ਦਾ ਰਾਜ ਸੀ .....ਉਸ ਬਾਰੇ ਇਹ ਕਵੀ ਲਿਖ ਰਿਹਾ ...ਜਿਵੇਂ ਸ਼ਾਹ ਮੁਹੰਮਦ ਆਖਦਾ .....ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ..........ਸੋ ਇਹ ਵੀ ਹੋ ਸਕਦਾ ਕਿ ਇਹ ਲਿਖਤ ਮਿਸਲ ਕਾਲ 'ਚ ਹੋਂਦ 'ਚ ਆਈ ਹੋਵੇ ..........

ਉਪਰੋਕਤ ਵਿਚਾਰਾਂ ਤੋਂ ਇਸ ਸਿੱਟੇ 'ਤੇ ਪਹੁੰਚਣਾ ਆਸਾਨ ਬਣ ਜਾਂਦਾ ਹੈ ਕਿ "ਸ੍ਰੀ ਗੁਰੂ ਕਥਾ " ਜਿਸ ਨੂੰ ਭਾਈ ਜੈਤਾ ਜੀ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ, ਅਸਲ ਵਿਚ ਉਨ੍ਹਾਂ ਤੋਂ ਬਹੁਤ ਪਿਛੋ ਮਿਸਲ ਕਾਲ ਜਾਂ ਰਣਜੀਤ ਸਿੰਘ ਕਾਲ ਦੀ ਰਚਨਾ ਹੈ ....ਇਸ ਲਿਖਤ ਲਈ ਸਿਰਫ ਨਾਮ ਭਾਈ ਜੈਤੇ ਦਾ ਵਰਤਿਆ ਗਿਆ ਹੈ ਜਿਵੇ ...ਗੁਰਬਿਲਾਸ ਪਾਤਸ਼ਾਹੀ ੬ ਲਈ ਭਾਈ ਮਨੀ ਸਿੰਘ, ਜਨਮ ਸਾਖੀ ਗੁਰੂ ਨਾਨਕ ਸਾਹਿਬ ਦੀ ਲਈ ਭਾਈ ਮਨੀ ਸਿੰਘ ਦਾ, ਗਿਆਨ ਰਤਨਾਵਲੀ, ਸਿੱਖਾਂ ਦੀ ਭਗਤਮਾਲਾ ਲਈ ਭਾਈ ਮਨੀ ਸਿੰਘ ਦਾ ......ਉਸੇ ਤਰ੍ਹਾਂ ਸ੍ਰੀ ਗੁਰੁ ਕਥਾ ਲਈ ਭਾਈ ਜੀਵਨ ਸਿੰਘ ਉਰਫ ਭਾਈ ਜੈਤਾ ਜੀ ਦਾ ....ਪਰ ਉਨ੍ਹਾਂ ਦੀ ਇਹ ਰਚਨਾ ਨਹੀਂ ..... ਇਤਿ ਸਮਾਪਤੰ.....

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top