ਸਲੋਕ ਮ: 3 ॥ ਇਕਨਾ ਦਰਸਨ ਕੀ ਪਰਤੀਤਿ
ਨ ਆਈਆ ਸਬਦਿ ਨ ਕਰਹਿ ਵੀਚਾਰੁ ॥
ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥
ਪੰਨਾਂ 587
ਪੰਜ ਸਾਲ ਪਹਿਲਾਂ ਇਸ ਮਸਲੇ ਦਾ
ਹੱਲ ਹੁਣ ਨਾਲੋਂ ਆਸਾਨ ਸੀ, ਪਰ ਇਸੇ ਹੱਲ ਲਈ ਜਦੋਂ ਮੈਂ ਅਕਾਲ ਤਖ਼ਤ 'ਤੇ ਹਾਜ਼ਿਰ ਹੋਇਆ।
ਮਸਲਾ ਹੱਲ ਕਰਣ ਦੀ ਥਾਂਵੇਂ ਸੱਚ ਦੀ ਜ਼ੁਬਾਨ ਬੰਦ ਕਰਨ ਲਈ ਤੁਸਾਂ ਮੈਂਨੂੰ ਛੇਕਣ ਦਾ ਹਰਬਾ
ਵਰਤਿਆ, ਪਰ ਗੁਰਬਾਣੀ ਸੱਚ ਦਾ ਪੱਲਾ ਨਾ ਛੱਡਦਿਆਂ ਮੈਂ ਤੁਹਾਡਾ ਫੈਸਲਾ ਪ੍ਰਵਾਨ ਕਰਕੇ ਇਸ
ਕਾਲਕਾ ਪੰਥ ਨਾਲੋਂ ਰਿਸ਼ਤਾ ਤੋੜ ਲਿਆ। ਹੁਣ ਤੁਹਾਡੇ ਪੰਥ ਦੀ ਕੋਈ ਮਰਿਆਦਾ ਜਾਂ ਫੈਸਲਾ
ਮੇਰੇ 'ਤੇ ਲਾਗੂ ਹੀ ਨਹੀਂ ਹੋਂਦਾ ਅਤੇ ਹੁਣ ਤੁਹਾਨੂੰ ਆਪਣੀ ਕੋਈ ਮਰਿਆਦਾ ਜਾਂ ਫੈਸਲਾ
ਮੇਰੇ 'ਤੇ ਲਾਗੂ ਕਰਣ ਦੀ ਇੱਛਾ ਭੀ ਨਹੀਂ ਰੱਖਣੀ ਚਾਹੀਦੀ।
ਵੀਰੋ! ਤੁਸੀਂ ਭਾਂਵੇਂ ਦਸਾਂ ਗ੍ਰੰਥਾਂ
ਨੂੰ ਗੁਰੂ ਮੰਨੋ, ਭਾਂਵੇਂ ਦਸ ਗ੍ਰੰਥਾਂ ਦੀਆਂ ਰਚਨਾਵਾਂ ਅੰਮ੍ਰਿਤ ਅਤੇ ਨਿਤਨੇਮ ਵਿੱਚ
ਸ਼ਾਮਿਲ ਕਰੋ, ਮੈਂਨੂੰ ਕੋਈ ਇਤਰਾਜ਼ ਨਹੀਂ। ਹਰ ਕਿਸੇ ਨੂੰ ਆਪਣੇ ਧਰਮ ਵਿਸ਼ਵਾਸ ਨਾਲ
ਜੀਵਨ ਜੀਊਣ ਦਾ ਅਧਿਕਾਰ ਹੈ।
ਮੈਂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਦੀ
ਗੁਰਬਾਣੀ ਨੂੰ ਸਮਰਪਿਤ ਹਾਂ, ਮੇਰਾ ਅੰਮ੍ਰਿਤ, ਨਿਤਨੇਮ, ਜੀਵਨ ਰਹਿਤ ਸਭ ਕੁੱਝ ਗੁਰਬਾਣੀ
ਹੈ, ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਮੇਰੇ ਜਾਂ ਮੇਰੇ ਵਰਗੇ ਹੋਰ ਵਿਕਤੀਆਂ ਦੇ ਧਰਮ
ਵਿਸ਼ਵਾਸ ਵਿੱਚ ਕੋਈ ਦਖ਼ਲ ਦੇਵੇ।
29 ਜਨਵਰੀ 2010 ਅਸੀਂ ਤੁਸੀਂ ਵੱਖ ਹੋ ਗਏ ਸੀ, ਮੈਂ ਹਰ 29
ਜਨਵਰੀ ਨੂੰ ਲਿਖਦਾ ਹਾਂ ਕਿ ਅੱਜ ਉਹ ਸੁਭਾਗਾ ਆਜ਼ਾਦੀ ਦਿਨ ਹੈ ਜਿਸ ਦਿਨ ਗੁਰੂ
ਗ੍ਰੰਥ ਸਾਹਿਬ ਦੇ ਸਿੱਖ ਨੂੰ ਕਾਲਕਾ ਪੰਥੀਆਂ ਤੋਂ ਆਜ਼ਾਦੀ ਮਿਲੀ। ਹੁਣ ਤਾਂ ਤੁਹਾਡਾ ਸਾਡਾ
ਕੋਈ ਝਗੜਾ ਹੋਣਾ ਹੀ ਨਹੀਂ ਚਾਹੀਦਾ।
ਪੰਡਿਤ ਮੁਲਾਂ ਜੋ ਲਿਖਿ ਦੀਆ ॥
ਛਾਡਿ ਚਲੇ ਹਮ ਕਛੂ ਨ ਲੀਆ ॥3॥ ਪੰਨਾਂ 1158