ਸੰਸਾਰ-ਜੇਤੂ ਸਿਕੰਦਰ (ਜਾਂ ਅਲੈਗਜ਼ੈਂਡਰ, Alexander) 356 BC
ਵਿੱਚ ਜੰਮਿਆ ਅਤੇ 323 ਬੀਸੀ ਵਿਚ 33 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਤੋਂ ਵਿਦਾ ਹੋ
ਗਿਆ। ਉਹ ਅਰਸਤੂ ਦਾ ਸ਼ਗਿਰਦ ਸੀ। ਉਸ ਦੀ ਛੋਟੀ ਜਿਹੀ ਜਿੰਦਗੀ ਦੇ ਕਈ ਅਜਿਹੇ ਪੱਖ ਹਨ
ਜਿਨ੍ਹਾਂ ਨੇ ਦੱਖਣ-ਏਸ਼ੀਆ (ਖਾਸ ਕਰਕੇ ਉਹ ਇਲਾਕਾ ਜਿਹੜਾ ਅੱਜ "ਭਾਰਤ" ਦੇ ਨਾਮ ਨਾਲ
ਜਾਣਿਆ ਜਾਂਦਾ ਹੈ) ਦੇ ਇਤਿਹਾਸ ਉੱਤੇ ਬੜਾ ਡੂੰਘਾ ਅਸਰ ਪਾਇਆ।
ਮਿਸਾਲ ਵਜੋਂ ਰਮਾਇਣ ਅਤੇ ਮਹਾਂਭਾਰਤ ਦੋ ਅਜਿਹੇ ਗ੍ਰੰਥ ਹਨ,
ਜਿਨ੍ਹਾਂ ਦਾ ਜ਼ਿਕਰ ਸਿਕੰਦਰ ਦੇ ਹਮਲੇ ਤੋਂ ਪਹਿਲਾਂ (that is before 326 BC) ਭਾਰਤੀ
ਉੱਪ-ਮਹਾਂਦੀਪ ਦੇ ਇਤਿਹਾਸ ਵਿਚ ਕਿਤੇ ਵੀ ਨਹੀਂ ਮਿਲਦਾ।
ਇਸ
ਗੁੰਝਲ ਨੂੰ ਸੁਲਝਾਉਣ ਲਈ ਇਕ ਨੁਕਤਾ ਵਿਚਾਰਨਾ ਬਣਦਾ ਹੈ।
ਹੋਮਰ (Homer) 9ਵੀਂ ਸਦੀ ਬੀਸੀ ਦਾ ਇਕ
ਯੁਨਾਨੀ ਕਵੀ ਸੀ। ਦੁਨੀਆ ਵਿਚ ਸੱਭ ਤੋਂ ਪਹਿਲਾ ਮਹਾਂਕਾਵ ਲਿਖਣ ਦਾ ਸਿਹਰਾ ਹੋਮਰ
ਦੇ ਸਿਰ ਬੰਨਿਆਂ ਜਾਂਦਾ ਹੈ। ਉਸ ਤੋਂ ਪਹਿਲਾਂ ਕਿਸੇ ਨੇ ਕਦੀ ਵੀ ਮਹਾਂਕਾਵ ਨਹੀਂ ਸੀ
ਲਿਖਿਆ। ਹੋਮਰ ਨੇ ਇਕ ਨਹੀਂ ਦੋ ਮਹਾਂਕਾਵਿ ਲਿਖੇ - ਪਹਿਲਾ "ਇਲੀਅਡ"
(Iliad) ਅਤੇ ਦੂਜਾ "ਓਡੀਸੀ" (Odyssey)
1. ਇਲੀਅਡ ਦੀ ਕਹਾਣੀ ਇਕ ਮਹਾਂਯੁਧ ਦੀ
ਕਹਾਣੀ ਹੈ ਜਿਸ ਵਿਚ ਦੋ ਧਿਰਾਂ ਦੇ ਧੁਰੰਦਰ ਯੋਧੇ ਆਪਸ ਵਿਚ ਟਕਰਾਉਂਦੇ ਹਨ।
ਜੇਕਰ ਤੁਸੀਂ ਭਾਰਤੀ ਉੱਪ-ਮਹਾਂਦੀਪ ਅਤੇ ਯੁਨਾਨ ਦੇ ਇਲਾਕਾਈ ਅਤੇ ਸਭਿਅਤਾਵਾਂ ਦੇ ਵਖਰੇਵੇਂ
ਪਾਸੇ ਕਰ ਦਿਓ ਤਾਂ ਸਾਫ ਹੋ ਜਾਂਦਾ ਹੈ ਕਿ
"ਮਹਾਂਭਾਰਤ" ਅਸਲ ਵਿਚ "ਇਲੀਅਡ" ਦਾ
ਉਤਾਰਾ ਹੈ।
2. "ਓਡੀਸੀ" ਇਕ ਰਾਜੇ ਓਡੀਸੀਅਸ (Odysseus) ਦੀ ਦੱਸ ਸਾਲ
ਭਟਕਣ ਦੀ ਕਹਾਣੀ ਹੈ। ਇਥੇ ਵੀ ਸਭਿਅਤਾ ਅਤੇ ਇਲਾਕੇ ਦੇ ਵਖਰੇਵੇਂ ਪਾਸੇ ਕਰ ਦਿਓ
ਤਾਂ ਸਾਫ ਹੋ ਜਾਂਦਾ ਹੈ ਕਿ ਰਮਾਇਣ ਦੀ ਕਹਾਣੀ ਇਸੇ ਯੁਨਾਨੀ ਮਹਾਂਕਾਵ ਦਾ ਉਤਾਰਾ ਹੈ।
ਜਿਵੇਂ ਰਾਜੇ ਓਡੀਸੀਅਸ ਦੀ ਕਹਾਣੀ "ਓਡੀਸੀ",
ਉਵੇਂ ਹੀ ਰਾਜੇ ਰਾਮ ਦੀ ਕਹਾਣੀ "ਰਾਮਾਇਣ"।
ਕੱਟੜ-ਹਿੰਦੂ ਜਮਾਤ, ਆਰ ਐਸ ਐਸ, ਇਹਨਾਂ ਤੱਥਾਂ ਤੋਂ ਹਿੰਦੂ ਧਰਮ ਦੀ ਹੋਂਦ ਨੂੰ ਖਤਰੇ
ਤੋਂ ਭਲੀ ਭਾਂਤ ਜਾਣੂ ਹੈ। ਇਸ ਲਈ ਉਹ 5 ਤੋਂ 10 ਸਾਲ ਦੀ ਉਮਰ
ਦੇ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਆਪਣੇ ਸਕੂਲਾਂ ਅਤੇ ਆਪਣੀਆਂ ਸ਼ਖਾਵਾਂ ਵਿਚ ਪੜਾਉਂਦੀ
ਹੈ ਉਹਨਾਂ ਵਿਚ ਇਕ ਸਵਾਲ ਇਹ ਵੀ ਹੈ, ਕਿ "ਉਹ ਕਿਹੜੇ ਯੁਨਾਨੀ ਮਹਾਂਕਾਵ ਹਨ ਜਿਹੜੇ
ਰਮਾਇਣ ਅਤੇ ਮਹਾਂਭਾਰਤ ਦੀ ਨਕਲ ਮਾਰ ਕੇ ਲਿਖੇ ਗਏ ਹਨ?!" ਪਰ ਖਤਰਾ ਟਾਲਿਆ ਜਾ
ਸਕਦਾ ਹੈ ਖਤਮ ਨਹੀਂ ਕੀਤਾ ਜਾ ਸਕਦਾ - ਕਿਉਂਕਿ ਹੋਮਰ ਅਤੇ ਉਸਦੇ ਇਹਨਾਂ ਮਹਾਂਕਾਵਾਂ ਦੇ
ਹਵਾਲੇ ਰਮਾਇਣ ਅਤੇ ਮਹਾਂਭਾਰਤ ਦੇ ਪਹਿਲੇ ਹਵਾਲਿਆਂ ਤੋਂ ਘਟੋ-ਘੱਟ ਸੱਤ-ਅੱਠ ਸੌ ਸਾਲ
ਪੁਰਾਣੇ ਹਨ!...
ਧੰਨਵਾਦ ਸਹਿਤ ਵੀਰ ਵਰਪਾਲ ਸਿੰਘ ਜੀ ਦੀ ਕੰਧ ਤੋਂ...