ਬਚਿੱਤਰ ਨਾਟਕ ਦੇ ਹਿਮਾਇਤੀ ਅਕਸਰ ਬਚਿੱਤਰ ਨਾਟਕ ਦੇ ਘਟਿਆਪੁਣੇ
ਨੂੰ ਸਹੀ ਸਾਬਿਤ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਨਾਲ ਤੁਲਨਾ ਕਰ ਦੇਂਦੇ ਹਨ। ਬਿਚਿਤਰੀਆਂ
ਦਾ ਇਹ ਬਚਿੱਤਰ ਨਾਟਕ ਗ੍ਰੰਥ ਦੇਵੀ ਉਪਾਸਕ ਦਾ ਗ੍ਰੰਥ ਹੈ ਅਤੇ ਉਹ ਕਿਨ੍ਹਾ ਵੱਡਾ ਦੇਵੀ
ਭਗਤ ਹੈ, ਇਹ ਤੇ ਬਚਿੱਤਰ ਨਾਟਕ ਕਿਤਾਬ ਪੜ੍ਹ ਕੇ ਪਤਾ ਚਲ ਜਾਂਦਾ ਹੈ।
ਕ੍ਰਿਸ਼ਨ ਅਵਤਾਰ ਦੇ ਸ਼ੁਰੂ ਵੱਚ ਦੇਵੀ ਉਸਤਿਤ ਕਰਦੇ ਹੋਏ ਬਚਿੱਤਰ
ਨਾਟਕ ਦਾ ਲਿਖਾਰੀ ਲਿਖਦਾ ਹੈ "ਬਿਨੁ ਚੰਡ ਕ੍ਰਿਪਾ ਤੁਮਰੀ ਕਬਹੂੰ
ਮੁਖ ਤੇ ਨਹੀ ਅੱਛਰ ਹਉ ਕਰਿ ਹੌਂ ॥", ਸਿੱਖ ਕੌਮ ਦੇ ਗੱਦਾਰ ਬਚਿੱਤਰ ਇਸ ਗੱਲ
ਨੂੰ ਪਤਾ ਨਹੀਂ ਕਿਉਂ ਗੋਲ ਕਰ ਜਾਂਦੇ ਹਨ। ਗੱਲ ਇਥੇ ਹੀ ਨਹੀਂ ਮੁੱਕਦੀ ਬਚਿੱਤਰ ਨਾਟਕ ਦਾ
ਲਿਖਾਰੀ ਅਾਪਣੀ ਇਸ਼ਟ ਨੂੰ ਦੇਵੀ ਕਹਿ ਕੇ ਵੀ ਸੰਬੋਧਿਤ ਕਰਦਾ ਹੈ
"ਦੇਵੀ ਬਰ ਲਾਇਕ ਸਬੁੱਧਿਹੂ ਕੀ ਦਾਇਕ
ਸੁ ਦੇਹ ਬਰ ਪਾਇਕ ਬਨਾਵੈ ਗ੍ਰੰਥ ਹਾਲ ਹੈ ॥੭॥"
ਬਚਿੱਤਰ ਨਾਟਕ ਕਿਤਾਬ ਦਾ ਲਿਖਾਰੀ ਦੇਵੀ ਭਗਤ ਹੋਣ ਕਰ ਕੇ,
ਦੇਵੀ ਭਗਤੀ ਦੀ ਬਹੁਤ ਮਸ਼ਹੂਰ ਕਿਤਾਬ "ਦੁਰਗਾ ਸਪਤਸਤੀ" ਦਾ ਗਿਆਨ ਦੇਵੀ ਉਪਾਸਨਾ ਵਿੱਚ
ਇਸਤੇਮਾਲ ਕਰਦਾ ਹੈ। ਬਚਿੱਤਰ ਨਾਟਕ ਦਾ ਲਿਖਾਰੀ ਚਰਿਤ੍ਰੋਪਾਖਿਆਣ ਦੀ ਸ਼ੁਰੂਆਤ
ਦੇਵੀ ਉਪਾਸਨਾ ਨਾਲ ਕਰਦਾ ਹੈ ਅਤੇ ਪਹਿਲਾ ਚਰਿਤ੍ਰ ਭਗਉਤੀ ਦਾ ਲਿਖਦਾ ਹੈ, ਭਗਉਤੀ ਨੂੰ
ਨਮਸਕਾਰ ਕਰਨ ਵਾਸਤੇ ਉਹ ਦੁਰਗਾ ਸਪਤਸਤੀ ਦੇ ਸਲੋਕ ਦਾ ਹੀ ਇਸਤੇਮਾਲ ਕਰਦਾ ਹੈ-
ਜਯੰਤੀ ਤੁਹੀ ਮੰਗਲਾ ਰੂਪ ਕਾਲੀ ॥
ਕਪਾਲਨਿ ਤੁਹੀ ਹੈ ਤੁਹੀ ਭਦ੍ਰਕਾਲੀ ॥
ਦੁਰਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ ॥ ਤੁ ਧਾਤ੍ਰੀ ਸ੍ਵਾਹਾ ਨਮਸਕਾਰ ਮੋਰੋ ॥੧੨॥
ਗੁਰੂ ਗ੍ਰੰਥ ਸਾਹਿਬ ਨਾਲ ਬਚਿੱਤਰ ਨਾਟਕ ਦੀ ਤੁਲਨਾ ਕਰਨ ਵਾਲਿਆਂ
ਨੂੰ ਥੋੜਾ ਸ਼ੀਸ਼ਾ ਵਿਖਾਣਾ ਠੀਕ ਰਹੇਗਾ ਕਿ ਤੁਹਾਡੀ ਬਚਿੱਤਰ
ਨਾਟਕ ਦੀ ਬੇਬੇ ਦੀ ਇਹ ਉਸਤਿਤ "ਦੁਰਗਾ ਸਪਤਸਤੀ" ਦੇ ਸ਼ਲੋਕ ਦੀ ਨਕਲ ਹੈ, ਉਸ
ਸ਼ਲੋਕ ਦੀ ਫੋਟੋ ਪਾ ਰਹਿਆ ਹਾਂ -