ਦਸਮ ਗ੍ਰੰਥੀਉ ! ਇਹ
ਦੋਵੇਂ ਇਕ ਹੀ ਗੱਲ ਕਹ ਰਹੇ ਨੇ
। ਤੁਸੀਂ ਇਹ
ਵੀਡਿਉ ਸੁਣਦਿਆਂ ਹੀ ਇਨ੍ਹਾਂ ਨੂੰ ਗਾਲ੍ਹਾਂ ਕਡ੍ਹਣ ਲੱਗ ਪਵੋਗੇ, ਇਹ ਮੇਰਾ ਦਾਵਾ ਹੈ ।
ਲੇਕਿਨ ਗਾਲ੍ਹਾਂ ਕਡ੍ਹਣ ਤੋਂ ਅਲਾਵਾ ਹੋਰ ਤੁਸਾਂ ਅੱਜ ਤਕ ਸਿਖਿਆ ਵੀ ਕੀ
ਹੈ? ਗਾਲ੍ਹਾਂ
ਕਡ੍ਹ ਕਡ੍ਹ ਕੇ ਤੁਸੀਂ ਕਿਸ ਤਰ੍ਹਾਂ ਇਨ੍ਦਾ ਦਾ
ਮੂੰਹ ਬੰਦ ਕਰੋਗੇ । ਇਹ ਤਾਂ ਉਹ ਹੀ ਤੁਹਾ
ਨੂੰ ਯਾਦ ਦੁਆ ਰਹੇ ਨੇ, ਜੋ ਤੁਹਾਡੇ ਇਸ ਕੂੜ ਗ੍ਰੰਥ ਵਿੱਚ ਲਿਖਿਆ ਹੋਇਆ ਹੈ ! ਇਹ ਤਾਂ
ਤੁਹਾਡਾ ਕੀਤਾ ਹੀ ਤੁਹਾਡੇ ਸਾਮ੍ਹਣੇ
ਲਿਆ ਰਹੇ ਨੇ। ਹੱਲੀ ਤਾਂ ਇਨ੍ਹਾਂ ਨੇ ਸ਼ੁਰੂਵਾਤ
ਹੀ ਕੀਤੀ ਹੈ, ਅੱਗੇ ਅੱਗੇ ਵੇਖੀ ਜਾਉ ਕਿ ਇਹ ਇਸ ਕਿਤਾਬ ਨੂੰ ਅਧਾਰ ਬਣਾਂ ਕੇ ਤੁਹਾਡਾ
ਕੀ ਹਾਲ ਕਰਦੇ ਨੇ ?
ਇਹ ਦੋਵੇ ਇਹ ਹੀ ਤਾਂ ਕਹਿ ਰਹੇ ਨੇ ਨਾਂ ਕਿ, "
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਾਲਕਾ /
ਸ਼ਿਵਾ/ ਅਤੇ ਚੰਡੀ ਦੀ ਉਪਾਸਨਾਂ ਕੀਤੀ ਸੀ
" । ਮੈਂ ਮਨਦਾ ਹਾਂ ਕਿ ਇਹ ਵੀਡੀਉ ਵੇਖ ਕੇ ਅਤੇ
ਲਾਲੇ ਬਲਬੀਰ ਪੁੰਜ ਦਾ ਬਿਆਨ ਪੜ੍ਹ ਕੇ ਤੁਹਾਡਾ ਦਿਲ ਬੁਰੀ ਤਰ੍ਹਾਂ ਵਲੂੰਧਰਿਆ ਜਾਵੇਗਾ,
ਲੇਕਿਨ ਤੁਸੀਂ ਤਾਂ ਸਾਨੂੰ ਹੀ ਗਾਲ੍ਹਾਂ ਅਤੇ ਧਮਕੀਆਂ ਦੇਣ ਜੋਗੇ ਹੋ ? ਇਨ੍ਹਾਂ ਨੂੰ ਕਿਵੇ
ਚੁੱਪ ਕਰਾਉਗੇ ? ਇਹ ਤਾਂ ਉਹ ਹੀ ਕਹਿ ਰਹੇ ਨੇ ਜੋ ਤੁਹਾਡਾ ਕੋਈ ਭਾਈ ਗੁਰਦਾਸ ਦੂਜਾ ਲਿੱਖ
ਗਿਆ ਹੈ । ਜਿਸ ਦੀ ਵਾਰ ਇਨ੍ਹਾਂ ਦੇ ਪੁਰਖਿਆਂ ਨੇ ਹੀ ਲਿਖਵਾ ਕੇ ਭਾਈ ਸਾਹਿਬ ਭਾਈ
ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਜੋੜ ਦਿੱਤੀਆਂ ਹਨ ? ਤੇ ਤੁਸੀਂ ਵੀ ਇੱਨੇ ਭੋਲੇ ਹੋ
ਕਿ, ਚਿਮਟੇ ਮਾਰ ਮਾਰ ਕੇ, ਢੋਲਕੀਆਂ ਪਾੜ ਪਾੜ ਕੇ ਨਗਰ ਕੀਰਤਨਾਂ ਵਿੱਚ ਝੂਮ ਝੂਮ ਕੇ
ਇਸਨੂੰ ਪੜ੍ਹੀ ਜਾਂਦੇ ਹੋ !
ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ॥
ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰ ਚੇਲਾ ॥
ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ 25 ਅਗਸਤ 1636 ਨੂੰ ਅਕਾਲ ਚਲਾਣਾਂ ਕਰ ਗਏ ਸਨ ।
ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਨੇ ਅਪਣੀ ਹੱਥੀਂ ਗੋਬਿੰਦਵਾਲ ਸਾਹਿਬ
ਵਿਖੇ ਕੀਤਾ ਸੀ । ਫਿਰ ਇਹ ਭਾਈ ਗੁਰਦਾਸ ਦੂਜਾ, ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਕਿਥੋਂ
ਜੰਮ ਪਿਆ, ਜਿਸਨੇ ਗੁਰੂ ਸਾਹਿਬ ਨੂੰ ਕਾਲਕਾ ਦੇਵੀ ਨੂੰ
ਪੂਜਦਿਆਂ ਵੇਖ ਲਿਆ ? ਚਲੋ ! ਕੁਝ
ਦੇਰ ਲਈ ਇਹ ਮੰਨ ਵੀ ਲਿਆ ਜਾਵੇ ਕਿ ਕੋਈ ਦੂਜਾ ਭਾਈ ਗੁਰਦਾਸ ਜੰਮ ਹੀ ਪਿਆ ਸੀ, ਤਾਂ ਕੀ ਉਸ
ਦੀ ਲਿਖੀ ਇਸ ਵਾਰ ਨੂੰ ਤੁਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਰਲ ਗਡ ਕਰ
ਦਿਉਗੇ ? ਸੁੱਤੀ ਅਤੇ ਬੇਹੋਸ਼ ਕੌਮ ਦੇ ਵਾਰਿਸੋ ! ਹੁਣ ਤਾਂ ਕੁਝ ਹੋਸ਼ ਕਰੋ !
ਅਸੀਂ ਤਾਂ ਆਵਾਜ਼ਾਂ ਮਾਰ ਮਾਰ ਕੇ ਵੀ ਥੱਕ ਚੁਕੇ ਹਾਂ, ਪਰ ਤੁਸੀਂ ਹੋ ਕਿ ਜਾਗਦੇ ਹੀ ਨਹੀਂ ? ਹੁਣ
ਤਾਂ ਪੂਰੀ ਤਰ੍ਹਾਂ ਲੁੱਟੇ ਜਾ ਚੁਕੇ ਹੋ ! ਹੁਣ ਤਾਂ ਜਾਗ ਜਾਉ !
ਹੁਣ ਕੀ ਕਰੋਗੇ ? ਇਸਨੂੰ "ਦਸਮ ਗ੍ਰੰਥ" ਕਹਿਣ ਵਾਲਿਉ ? ਇਸ ਵਿੱਚ ਲਿਖੀਆ ਸਯਾਮ ਕਵੀ ਦੀਆ
ਰਚਨਾਵਾਂ ਨੂੰ ਦਸਮ ਬਾਣੀ ਕਹਿਣ ਵਾਲਿਉ ! ਹੁਣ ਇਨ੍ਹਾਂ ਨੂੰ ਕੀ ਜਵਾਬ ਦਿਉਗੇ ? ਇਨ੍ਹਾਂ
ਨੂੰ ਇਹ ਸਭ ਕਹਿਣ ਤੋਂ ਕਿਸ ਤਰ੍ਹਾਂ ਰੋਕੋਗੇ ? ਇਹ ਤਾਂ ਕਿਤੇ ਵੀ ਖਲੋ ਕੇ ਤੁਹਾਡਾ ਅਖੌਤੀ
ਦਸਮ ਗ੍ਰੰਥ ਅਤੇ ਦੂਜੇ ਗੁਰਦਾਸ ਦੀਆਂ ਵਾਰਾਂ ਦਾ ਹਵਾਲਾ ਦੇ ਕੇ ਸੱਚੇ ਹੋ ਜਾਂਣਗੇ, ਲੇਕਿਨ ਤੁਸੀਂ ਤਾਂ ਹਮੇਸ਼ਾਂ ਲਈ ਰੋਂਦੇ ਹੀ ਰਹਿ ਜਾਉਗੇ । ਤੁਸੀਂ ਤਾਂ ਹੁਣ ਦੁਨੀਆਂ ਦੀ
ਕਿਸੇ ਅਦਾਲਤ ਵਿੱਚ ਇਹ ਵੀ ਸਾਬਿਤ ਨਹੀਂ ਕਰ ਸਕੋਗੇ ਕਿ ਜੋ ਇਹ ਕਹਿ ਰਹੇ ਨੇ ਉਹ ਸਭ ਝੂਠ
ਹੈ । ਤੁਹਾਡਾ ਨਿਤਨੇਮ, ਤੁਹਡੀ ਅਰਦਾਸ ਅਤੇ ਤੁਹਾਡਾ ਅੰਮ੍ਰਿਤ ਸੰਚਾਰ ਇੱਸੇ ਗ੍ਰੰਥ ਨਾਲ
ਪੂਰਾ ਹੁੰਦਾ ਹੈ !
ਕੌਣ ਮੰਨੇਗਾ ਕਿ ਇਹ ਗ੍ਰੰਥ ਤੁਹਾਡੇ ਗੁਰੂ ਦਾ ਲਿਖਿਆ ਨਹੀਂ ਅਤੇ
ਸਿੱਖੀ ਨਾਲ ਇਸਦਾ ਕੋਈ ਵਾਸਤਾ ਨਹੀਂ ?
ਖਾਲਸਾ ਨਿਊਜ਼ ਦੇ ਸੰਪਾਦਕ ਜੀ ਦੀਆਂ ਲਿਖੀਆਂ ਇਹ ਲਾਈਨਾਂ ਯਾਦ ਕਰਕੇ ਮੇਰਾ ਅੰਦਰ ਕੰਬ
ਜਾਂਦਾ ਹੈ ਕਿ . "ਜਦੋਂ ਇਨ੍ਹਾਂ ਨੇ ਇਸ ਪੋਥੇ ਦੀਆਂ ਅਸ਼ਲੀਲ ਰਚਨਾਵਾਂ ਦੀਆਂ ਫਿਲਮਾਂ ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਨਾਲ ਬਣਾ ਬਣਾ ਕੇ ਦੁਨੀਆਂ ਨੂੰ ਵਖਾਈਆਂ ਤਾਂ ਕਿੱਥੇ
ਮੂਹ ਛੁਪਾਉਗੇ ?" ਤੁਹਾਡੀਆਂ ਟਕਸਾਲਾਂ, ਤੁਹਾਡੇ ਨੰਗੀਆਂ ਟੰਗਾਂ ਵਾਲੇ ਦਸ਼ਮ ਗ੍ਰੰਥੀਏ
ਪ੍ਰਚਾਰਕ ਤਾਂ ਅਪਣੀ ਛਾਤੀ 'ਤੇ ਹੱਥ ਮਾਰ ਮਾਰ ਕੇ ਕਹਿ ਰਹੇ ਨੇ ਕਿ ਇਹ ਗੁਰੂ ਦੀ ਰਚਨਾ
ਹੈ ।
ਤੁਹਾਡਾ ਦੋ ਕੌਡੀ ਇਕ ਕਾਨਪੁਰੀ ਰਾਗੀ ਤਾਂ ਚਾਰ ਪੈਸੇ ਇਕੱਠੇ ਕਰਕੇ, ਹੋਛੇ ਅਤੇ
ਝੂਠੇ ਸਿਆਸਤ ਦਾਨਾਂ ਦੀ ਕੁੱਛੜ ਵਿੱਚ ਬਹਿਕੇ ਇਹ ਕਹਿ ਰਿਹਾ ਹੈ ਕਿ, "ਜੇੜ੍ਹਾ ਵੀ ਸਿੱਖ
ਇਸ ਗ੍ਰੰਥ ਦੀਆਂ ਬਾਣੀਆਂ ਤੇ ਕਿੰਤੂ ਕਰੇ ਉਸ ਦੀ ਜੁਬਾਨ ਵਡ੍ਹ ਲਵੋ ! ਜਾਂ ਆਪ ਮਰ ਜਾਉ
ਜਾਂ ਉਸਨੂੰ ਮਾਰ ਦਿਉ
!"
ਉਏ ਭੋਲਿਉ ! ਤੁਸਾਂ ਇਸ ਕੂੜ ਪੋਥੇ ਨੂੰ ਲੈ ਕੇ ਆਪਸ ਵਿੱਚ ਹੀ ਲੜ ਲੜ ਕੇ ਮਰ ਜਾਣਾ ਹੈ,
ਤੇ ਚਾਣਕਿਆ ਦੇ ਇਨ੍ਹਾਂ ਚਾਲਾਕ ਚੇਲਿਆਂ ਨੇ ਅਪਣੇ ਮਕਸਦ ਵਿੱਚ, ਹਮੇਸ਼ਾਂ ਲਈ ਕਾਮਯਾਬ ਹੋ
ਜਾਣਾ ਹੈ ।!
ਫਸ ਗਏ ਨਾਂ ਬੁਰੀ ਤਰ੍ਹਾਂ ਤੁਸੀਂ ਇਨ੍ਹਾਂ ਬਿਪਰ ਦੀ ਬਣਾਈਆਂ ਸਾਜਿਸ਼ਾਂ ਵਿੱਚ
! ਅਸੀਂ ਤਾਂ ਅੱਜ ਵੀ ਬਿਪਰ ਦੇ ਬਣਾਏ ਇਸ ਕੂੜ ਪੋਥੇ ਨੂੰ ਗੁਰੂ ਦੀ ਕਿਰਤ ਨਹੀਂ ਮੰਣਦੇ ਤੇ ਨਾਂ ਸਾਡੀਆਂ
ਆਉਣ ਵਾਲੀਆਂ ਪੀੜ੍ਹੀਆਂ ਇਸਨੂੰ ਮਨਣ ਗੀਆਂ । ਲੇਕਿਨ ਦਸਮ ਗ੍ਰੰਥੀਉ ! ਤੁਸੀਂ ਆਪਣਾ
ਇੰਤਜਾਮ ਹੁਣ ਆਪ ਕਰ ਲੈਣਾਂ । ਇਨ੍ਹਾਂ ਸ਼ਾਤਿਰ ਲੋਕਾਂ ਨੇ ਸਿੱਖਾਂ ਨੂੰ ਹਿੰਦੂ ਧਰਮ ਦਾ
ਇਕ ਹਿੱਸਾ ਐਲਾਨ ਕਰਣ ਦੀਆਂ ਜੋ ਸਕੀਮਾਂ ਬਣਾਈਆਂ ਹੋਈਆਂ ਹਨ, ਉਸ ਤੇ ਇਨ੍ਹਾਂ ਨੇ ਅਮਲ
ਕਰਣਾਂ ਸ਼ੁਰੂ ਕਰ ਦਿੱਤਾ ਹੈ । ਇਹ ਕੰਮ ਹੁਣ ਅਪਣੀਆਂ ਅਖੀਰਲੀਆਂ ਹੱਦਾਂ ਨੂੰ ਵੀ ਪਾਰ ਕਰ
ਚੁਕਾ ਹੈ । ਸਾਨੂੰ ਅਤੇ ਸਾਡੇ ਗੁਰੂਆਂ ਨੂੰ ਹਿੰਦੂ ਸਾਬਿਤ ਕਰਣ, ਅਤੇ ਸਿੱਖਾਂ ਨੂੰ
ਹਿੰਦੂ ਸਮਾਜ ਦਾ ਹੀ ਇਕ ਅੰਗ ਸਾਬਿਤ ਕਰਕੇ,
ਤੁਹਾਡੇ ਵਖਰੇ ਵਜੂਦ ਅਤੇ ਵਖਰੀ ਹੋਂਦ ਨੂੰ
ਮੁੰਢੋ ਹੀ ਖਤਮ ਕਰ ਦੇਣ ਵਿੱਚ ਇਹ ਕੂੜ ਪੋਥਾ ਹੀ ਇਨ੍ਹਾਂ ਦਾ ਸਭ ਤੋਂ ਵੱਡਾ ਹਥਿਆਰ ਬਣੇਗਾ
।