ਭਾਈ
ਬਲਦੀਪ ਸਿੰਘ ਤੇ ਕੁਝ ਹੋਰ ਕਾਹਲੇ ਪਏ ਹੋਏ ਲੋਕਾਂ (ਜਿਨ੍ਹਾਂ ਵਿਚ ਸਿੱਖ ਵੀ ਹਨ)
ਨੇ ਨਿਰੰਕਾਰੀ ਹਰਦੇਵ (ਭੋਲਾ) ਦੇ ਮਰਨ 'ਤੇ "ਸ਼ਰਧਾਂਜਲੀਆਂ" ਦਿੱਤੀਆਂ ਹਨ।
(ੳ) ਮੈਂ
ਕਿਸੇ ਦੇ ਮਰਨ 'ਤੇ ਖ਼ੁਸ਼ੀ ਮਨਾਉਣ ਦੇ ਹੱਕ ਵਿਚ ਨਹੀਂ ਹਾਂ, ਮੇਰਾ ਇਕ ਸ਼ੇਅਰ ਹੈ:
ਉਹ ਬੰਦਾ ਕਮਜ਼ੋਰ ਯਕੀਨਨ ਹੋਣਾ ਏ,
ਦੁਸ਼ਮਣ ਮਰਿਆਂ ਜਿਸ ਦਾ ਸੀਨਾ ਠਰਦਾ ਏ!
ਮੈਂ ਤਾਂ ਦੁਸ਼ਮਣ ਨਾਲ ਟੱਕਰ ਲੈਣਾ ਬਹਾਦਰੀ ਤੇ ਖ਼ੁਸ਼ੀ ਦੀ ਗੱਲ ਸਮਝਦਾ
ਹਾਂ। ਹਾਂ ਕਿਸੇ ਜ਼ਾਲਮ ਨੂੰ ਸਜ਼ਾ ਦੇਣਾ ਇਕ ਮੁਬਾਰਕ ਗੱਲ ਹੁੰਦੀ ਹੈ (ਜਿਵੇਂ ਗੁਰਬਚਨ,
ਇੰਦਰਾ, ਵੈਦਯ, ਬੇਅੰਤ ਨੂੰ ਦਿੱਤੀ ਗਈ ਸੀ)।
(ਅ) ਮੈਂ
ਇਹ ਮੰਨਦਾ ਹਾਂ ਕਿ ਜੇ ਕੋਈ ਦਿਲੋਂ ਮੁਆਫ਼ੀ ਮੰਗੇ ਤਾਂ ਉਸ ਨੂੰ ਮੁਆਫ਼ ਕਰ ਦੇਣਾ ਸਿੱਖੀ ਦਾ
ਮੁੱਢਲਾ ਉਸੂਲ (ਅਸੂਲ) ਹੈ। ਪਰ ਬਿਨਾ ਮੁਆਫ਼ੀ ਮੰਗੇ ਮੁਆਫ਼ ਕਰ ਦੇਣਾ ਸਾਜ਼ਸ਼ (ਪੁਜਾਰੀ
ਗੁਰਬਚਨ ਸਿੰਘ ਵਾਲੀ) ਹੈ ਜਾਂ ਐਵੇਂ ਡਰ ਕੇ ਦਿਖਾਈ ਫ਼ਰਾਖ਼ਦਿਲੀ
ਜੋ ਦਰਅਸ਼ਲ ਬੁਜ਼ਦਿਲੀ ਹੈ। ਨਾ
ਤਾਂ ਸਰਸੇ ਵਾਲੇ ਨੇ ਮੁਆਫ਼ੀ ਮੰਗੀ ਸੀ ਤੇ ਨਾ ਕੂਕਿਆਂ ਨੇ ਖ਼ੁਦ ਨੂੰ ਸਤਿਗੁਰੂ ਕਹਿਣੋਂ
ਛੱਡਿਆ ਹੈ ਤੇ ਨਾ ਹੀ ਹਰਦੇਵ ਨਿਰੰਕਾਰੀ ਨੇ ਦਿਲੋਂ ਮੁਆਫ਼ੀ ਮੰਗੀ ਹੈ।
ਇਸ ਟੋਲੇ ਦੀਆਂ ਕਿਤਾਬਾਂ 'ਅਵਤਾਰਬਾਣੀ' ਅਤੇ 'ਯੁਗਪੁਰਸ਼' ਵਿਚ ਗੁਰੂ
ਨਿੰਦਾ, ਅੰਮ੍ਰਿਤ ਨਿੰਦਾ ਅਤੇ ਸਿੱਖੀ ਦੇ ਖ਼ਿਲਾਫ਼ ਨਫ਼ਰਤ ਭਰੇ ਬੋਲ ਅੱਜ ਵੀ ਉਵੇਂ ਹੀ
ਮੌਜੂਦ ਹਨ।
Read books:
1. Sant Nirankari Mandal by Dr
Fauja Singh (famous historian)
2. Sikh Faith and Real & Pseudo Nirankairs by Dr. Khushdeva Singh.
3. True Nirankaris -- A White Paper by the S.G.P.C.
(ੲ)
ਬੂਝੜ ਸਿੱਖ ਬਿਨਾ ਜਾਣਕਾਰੀ ਦੇ ਫ਼ਰਾਖ਼ਦਿਲ ਹੋ ਜਾਂਦੇ ਹਨ।