ਐ ਮੇਰੇ ਪਿਆਰੇ ਵੀਰੋ ਤੇ ਭੈਣੋ! ਜ਼ਰਾ ਕੁ ਸੋਚੋ, ਕੀ
ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਕੇਸ ਰੱਖਣੇ ਜ਼ਰੂਰੀ ਕਰਕੇ, ਆਪ
ਹੀ ਕੇਸ ਨਾਸਕ ਪਾਊਡਰ ਨਾਲ ਕੇਸ ਲਾਹ ਕੇ, ਕਿਸੇ
ਜ਼ਨਾਨੀ ਨੂੰ ਕਿਸੇ ਹੋਰ ਮਰਦ ਨਾਲ ਰੰਗ ਰਲੀਆਂ ਮਨਾਉਣ ਦੇ ਤਰੀਕੇ ਵੀ ਦੱਸਣਗੇ? ਜਿਸ
ਗ੍ਰੰਥ ਵਿੱਚ ਨੌਜਵਾਨ ਛੋਕਰੇ ਨੂੰ ਤੰਘ ਕਰਨ ਲਈ ਪਿਠ (ਗਾਂਡ) ਵਿੱਚ
ਭੱਖੜੇ ਦਾ ਕੰਡਾ ਦੇਣ ਦੀ ਤਜਵੀਜ਼ ਦੱਸੀ ਗਈ ਹੋਵੇ, ਕੀ
ਉਹ ਗ੍ਰੰਥ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੋ ਸਕਦਾ ਹੈ?
ਸਿਸ
ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਂਤੇ ਅਧਿਕ ਦੁਖਤਿ ਤਹਿ ਕੀਯਾ॥ (ਚਰਿਤ੍ਰ
੩੭੮, ਅੰਕ-੫)
ਚਰਿਤ੍ਰ ੪੦੨ ਦੀ ਸੰਖੇਪ ਵਿਚਾਰ (ਦਸਮ ਗ੍ਰੰਥ ਪੰਨਾ-੧੩੫੬)
ਚਿੰਜੀ ਸ਼ਹਿਰ ਦੇ ਰਾਜੇ ਚਿੰਗਸ ਸੇਨ ਨੂੰ ਇੱਕ ਸਦਾ ਕੁਆਰਿ
ਜਵਾਨ ਕੁੜੀ ਆਪਣੇ ਘਰ ਬੁਲਾ ਕੇ ਕਾਮ ਵਾਸ਼ਨਾ ਅਧੀਨ ਹੱਥ ਜੋੜਦੀ ਹੈ ਤੇ ਪੈਰੀਂ
ਡਿਗਦੀ ਹੋਈ ਤਰਲੇ ਲੈਂਦੀ ਹੈ ਪਰ ਰਾਜਾ ਨਹੀਂ ਮੰਨਦਾ ਤਾਂ ਆਪਣੀਆਂ ਸਹੇਲੀਆਂ
ਰਾਹੀਂ ਉਸ ਰਾਜੇ ਦੀਆਂ ਬਾਹਵਾਂ ਜਕੜ ਕੇ, ਪੱਗ
ਲਹਾ ਕੇ, ਉਸ
ਦੇ ਸਿਰ ਵਿੱਚ ੭੦੦ ਜੁਤੀ ਮਾਰਨ ਉਪ੍ਰੰਤ ਦਮ ਦਿਵਾ ਕੇ ੯੦੦ ਜੁੱਤੀ ਹੋਰ ਮਾਰਦੀ
ਹੈ ਇਉਂ ੧੬੦੦ ਜੁੱਤੀ ਝੱਲਨ ਪਿਛੋਂ ਰਾਜਾ ਭੋਗ ਕਰਨ ਲਈ ਤਿਆਰ ਹੋ ਜਾਂਦਾ ਹੈ।
ਦਸਮ ਗ੍ਰੰਥ ਦੀ ਰਚਨਾ ਵਿੱਚ ਇਸ ਤਰ੍ਹਾਂ ਲਿਖਿਆ ਹੈ-
ਜਬ ਭੁਪਤਿ ਇੱਕ ਬਾਤ ਨਾ ਮਾਨੀ॥
ਸ਼ਾਹ ਸੁਤਾਤਬ ਅਧਿਕ ਰਸਾਨੀ॥ ੧੬॥ ਸ਼ਖੀਯਨ ਨੈਨ ਸੈਨ ਕਰ ਦਈ॥ ਰਾਜਾ ਕੀ ਬਹੀਆਂ
ਗਹਿ ਲਈ॥ ਪਕਰ ਰਾਵ ਕੀ ਪਾਗ ਉਤਾਰੀ॥ ਪੰਨਹੀ ਮੂੰਡ ਸਤ ਸੇ ਝਾਰੀ॥ ੧੮॥ ਸ਼ਾਹ
ਸੁਤਾ ਜਬ ਯੋ ਸੁਨਿ ਪਾਈ॥ ਨੈਨ ਸੈਨ ਦੇ ਸਖੀ ਹਟਾਈ॥ …ਆਪੁ
ਗਹੀ ਰਾਜਾ ਪਹਿ ਧਾਇ॥ ਕਾਮ ਭੋਗ ਕੀਨਾ ਲਪਟਾਇ॥ ੨੩॥ ਪੋਸਤ, ਭਾਂਗ, ਅਫੀਮ
ਖਿਲਾਏ॥ ਆਸਨ ਤਾਂ ਤਰ ਦਿਯੋ ਬਨਾਇ॥ ਚੁੰਬਨ ਰਾਇ ਅਲਿੰਗਨ ਲਏ॥ ਲਿੰਗ ਦੇਤ ਤਿਹ
ਭਗ ਮੋਂ ਭਏ॥ ੨੪॥ ਭੱਗ ਮੋ ਲਿੰਗ ਦਿਯੋ
ਰਾਜਾ ਜਬ॥ ਰੁਚ ਉਪਜੀ ਤਰਨੀ ਕੇ ਜਿਯ ਤਬ॥ ਲਪਟਿ ਲਪਟਿ ਆਸਨ ਤਰ ਗਈ॥ ਚੁੰਮਨ ਕਰਤ
ਭੂਪ ਕੇ ਭਈ॥੨੫॥
ਇਸ ਤੋਂ ਅੱਗੇ ਵੀ ਇਹ ਰਚਨਾ ਇੰਝ ਹੀ ਚਲੀ ਜਾ ਰਹੀ ਹੈ। ੪੦੨
ਚਰਿਤ੍ਰ ਵਿਚੋਂ ਸਿਖਿਆ ਤਾਂ ਇਹੀ ਮਿਲਦੀ ਹੈ ਕਿ ਜੇ ਜਨਾਨੀ ਸੈਕਸ ਵਾਸਤੇ ਅਵਾਜ
ਮਾਰੇ ਤਾਂ ਢਿੱਲ੍ਹ ਨਹੀਂ ਕਰਨੀ ਚਾਹੀਦੀ,
ਨਹੀਂ ਤਾਂ ਰਾਜੇ ਵਾਂਗਰ ੧੬੦੦ ਜੁੱਤੀ ਖਾ ਕੇ ਵੀ ਜਨਾਨੀ ਨਾਲ ਸੈਕਸ ਤਾਂ ਕਰਨਾ
ਹੀ ਪੈਣਾ ਹੈ।