Share on Facebook

Main News Page

ਆਖਿਰ ਬਿੱਲੀ ਥੈਲੇ ਵਿਚੋਂ ਬਾਹਰ ਆ ਹੀ ਗਈ !
-: ਵਰਿੰਦਰ ਸਿੰਘ ਗੋਲਡੀ

ਭਾਈ ਸਰਬਜੀਤ ਸਿੰਘ ਧੂੰਦਾ ਦਾ ਨੌਰਥ ਕੈਲੀਫੋਰਨੀਆ ਵਿੱਚ ਵਿਰੋਧ ਕਰਨ ਆਏ ਜਮੂਰਿਆਂ ਦੀ ਚਾਬੀ ਕਿਸ ਦੇ ਹੱਥ ਹੈ, ਇਹ ਗਲ ਮੈਨੂੰ ਪਹਿਲੇ ਦਿਨ ਤੋਂ ਪਰੇਸ਼ਾਨ ਕਰ ਰਹੀ ਸੀ, ਪਰ ਅੱਜ ਵਾਲੀ ਇਸ ਖਬਰ ਨਾਲ ਸਥਿਤੀ ਬਿਲਕੁਲ ਸਾਫ਼ ਹੋ ਗਈ ਹੈ ।

ਜਦੋਂ ਕੁੱਝ ਦਿਨ ਪਹਿਲਾਂ ਮੈ ਭਾਈ ਪਿੰਦ੍ਰਪਾਲ ਸਿੰਘ ਜੀ ਦਾ ਨਾਮ ਲੈ ਕੇ ਲਿਖਿਆ, ਤਾਂ ਮੇਰੇ ਬਹੁਤ ਪਿਆਰੇ ਤੇ ਭਾਈ ਪਿੰਦ੍ਰਪਾਲ ਸਿੰਘ ਜੀ ਦੇ ਬਹੁਤ ਨੇੜੇ ਦੋਸਤ ਦਾ ਫੋਨ ਉਸੇ ਸਮੇਂ ਆ ਗਿਆ ਤੇ ਓਹਨਾ ਨੇ ਕਿਹਾ ਕੇ ਭਾਈ ਪਿੰਦ੍ਰਪਾਲ ਸਿੰਘ ਜੀ ਦਾ ਇਸ ਵਿੱਚ ਕੋਈ ਹੱਥ ਨਹੀਂ ਹੈ ਇਸ ਲਈ ਮੈ ਓਹਨਾ ਦਾ ਨਾਮ ਉਸ ਲਿਖਤ ਵਿਚੋਂ ਹਟਾ ਦਿੱਤਾ।

ਪਰ ਹੁਣ ਪਰਮਜੀਤ ਸਿੰਘ ਖਾਲਸਾ ਦਾ ਸ਼ਰੇਆਮ ਮੀਡੀਆ ਵਿੱਚ ਆਉਣਾ ਤੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦਾ ਜੱਸ ਟੀਵੀ 'ਤੇ ਲਾਇਵ ਇੰਟਰਵਿਊ ਵਿੱਚ ਕਹਣਾ ਕੇ ਭਾਈ ਪਿੰਦ੍ਰਪਾਲ ਸਿੰਘ ਸਾਡੇ ਖਾਸ ਬੰਦੇ ਹਨ, ਓਹਨਾ 'ਤੇ ਸਵਾਲ ਖੜੇ ਜਰੂਰ ਕਰਦਾ ਹੈ ।

ਭਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ ਹੈ, ਜੇ ਤੁਸੀਂ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਸਵਾਲ ਕਰਦੇ ਹੋ, ਤੇ ਜਵਾਬ ਦੀ ਉਮੀਦ ਰਖਦੇ ਹੋ, ਤਾਂ ਆਪ ਵੀ ਜਵਾਬ ਦੇਣ ਵਾਸਤੇ ਤਿਆਰ ਰਹੋ ਤੇ ਭਾਈ ਪਿੰਦ੍ਰਪਾਲ ਸਿੰਘ ਵਰਗੇ ਪ੍ਰਚਾਰਕ ਜਿਹੜੇ ਸ਼ਰੇਆਮ ਕਹਿੰਦੇ ਹਨ ਕਿ "ਮੈਂ ਇਸ ਜਨਮ ਵਿੱਚ ਤਾਂ ਦਸਮ ਗਰੰਥ ਨੂੰ ਗੁਰੂ ਦੀ ਕਿਰਤ ਹੀ ਮੰਨਾਂਗਾ" ਉਹ "ਭੱਗ ਮੋ ਲਿੰਗ ਦਿਯੋ ਰਾਜਾ ਜਬ॥ ਰੁਚ ਉਪਜੀ ਤਰਨੀ ਕੇ ਜਿਯ ਤਬ॥" ਵਰਗੀਆਂ ਤੁੱਕਾਂ ਦੀ ਸੰਗਤ ਵਿੱਚ ਵਿਆਖਿਆ ਕਰਨ ਨੂੰ ਤਿਆਰ ਰਹਣ। ਜਿਹੜੇ ਕਹੰਦੇ ਹਨ ਕੇ ਚਰਿੱਤਰ ਸਿੱਖਾਂ ਦੇ ਘਰਾਂ ਵਿੱਚ ਖੇਡੇ ਜਾਂਦੇ ਹਨ, ਉਹ ਦੱਸਣ ਵਾਸਤੇ ਤਿਆਰ ਰਹਣ ਕੇ ਓਹਨਾ ਦੇ ਘਰ ਕਿਹੜਾ ਚਰਿੱਤਰ ਖੇਡਿਆ ਜਾਂਦਾ ਹੈ ?

ਤੇ ਮੈਂ ੬੦ ਸਾਲ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਹੁਣ ਤੇਰੇ ਬਾਦਲਾਂ ਦੇ ਦਿਨ ਥੋੜੇ ਰਹ ਗਏ ਹਨ ਤੇ ਜਥੇਦਾਰਾਂ ਨੂੰ ਹੁਣ ਕੋਈ ਬੇਰਾਂ ਦੇ ਵੱਟੇ ਨਹੀਂ ਪੁਛਦਾ, ਏਹੋ ਜਿਹੀਆਂ ਗਲਾਂ ਦਾ ਹੁਣ ਸੰਗਤ 'ਤੇ ਕੋਈ ਅਸਰ ਨਹੀਂ ਹੋਣ ਲੱਗਾ... ਹੁਣ ਤੁਹਾਡਾ ਇਹ ਧਰਮ ਵਾਲਾ ਪੱਤਾ ਨਹੀਂ ਚੱਲਣਾ, ਤੁਸੀਂ ਇਹ ਚਲਾ ਚਲਾ ਕੇ ਘਸਾ ਦਿੱਤਾ ਹੈ !

ਨਾਲੇ ਜਿਹੜੇ ਕਹਿੰਦੇ ਸੀ ਕੇ ਧੂੰਦਾ ਆਰ.ਐਸ.ਐਸ ਜਾਂ ਬਾਦਲਾਂ ਦਾ, ਜਾਂ ਧੁੰਮੇ ਦਾ ਬੰਦਾ ਹੈ, ਉਹ ਵੀ ਦੇਖ ਲੈਣ ਕੇ ਕੌਣ ਹੈ ਆਰ.ਐਸ.ਐਸ ਦਾ ਬੰਦਾ ????


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top