ਪਾਪੁ
ਬੁਰਾ ਪਾਪੀ ਕਉ ਪਿਆਰਾ ॥ ਪਾਪਿ ਲਦੇ ਪਾਪੇ ਪਾਸਾਰਾ
॥
ਅੱਜ ਅਚਾਨਕ ਜ਼ਾਲਮ ਅਤੇ ਪਾਪ ਬਿਰਤੀ
ਵਾਲਿਆਂ ਵਲੋਂ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ 'ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ
ਆਈ।
ਮੈਂ ਹੈਰਾਨ ਹਾਂ ਕਿ ਜਦੋਂ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ, ਗੁਰੂ
ਦਾ ਪੱਲਾ ਫੜਕੇ ਸੱਚ ਦੀ ਆਵਾਜ਼ ਦੇ ਪਹਿਰੇਦਾਰ ਬਣ ਨਿਕਲੇ ਹਨ, ਤਾਂ
“ਜੇ ਕੋਈ ਬੋਲੈ ਸਚ ਕੂੜਾ ਜਲ ਜਾਵਈ” ਅਨੁਸਾਰ ਪਾਪੀਆਂ
ਦੇ ਅੰਦਰ ਕੂੜ ਦਾ ਭਾਂਬੜ ਕਿਉਂ ਬਲ ਪਿਆ?
ਓ ਕੂੜ ਦੇ ਵਪਾਰੀਓ !!!
ਯਾਦ ਰੱਖੋ ਸੱਚ ਦਬਾਇਆਂ ਨਹੀਂ ਦੱਬਦਾ, ਸੱਚ ਮਾਰਿਆਂ ਨਹੀਂ
ਮਰਦਾ, ਜੇਕਰ ਕੋਈ ਸੱਚ ਬੋਲਣ ਵਾਲਾ ਸਰੀਰ ਕਰਕੇ ਵਿਛੜ ਭੀ ਜਾਵੇ, ਤਾਂ ਇਉਂ ਸੱਚ ਨਹੀਂ
ਮਰਦਾ, ਸੱਚ ਤਾਂ ਪਹਿਲੇ ਨਾਲੋਂ ਭੀ ਤੇਜ਼ੀ ਨਾਲ ਅੱਗੇ ਤੁਰ ਪੈਂਦਾ ਹੈ।
ਇਸੇ ਲਈ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਵਾਲਿਆਂ ਨੂੰ ਗੁਰੂ ਨੇ ਆਖਿਆ ਹੈ:
“ਨਰ ਅਚੇਤ ਪਾਪ ਤੇ ਡਰੁ ਰੇ ॥”
ਮੂਰਖਾ ਰੱਬ ਤੋਂ ਡਰ, ਐਸਾ ਪਾਪ ਕਰਨਾ ਛੱਡ ਦੇ, ਨਹੀਂ ਤਾਂ ਯਾਦ ਰੱਖ
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ
ਕਮਾਣੈ ਪਾਪੀ ਜਾਣੀਐ ॥