Share on Facebook

Main News Page

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ 'ਤੇ ਜਾਨਲੇਵਾ ਹਮਲਾ, ਉਨ੍ਹਾਂ ਦੇ ਸਾਥੀ ਭਾਈ ਭੁਪਿੰਦਰ ਸਿੰਘ ਦੀ ਗੋਲੀ ਲੱਗਣ ਕਾਰਣ ਮੌਤ

***BREAKING NEWS UPDATE*** ASSASSINATION ATTEMPT ON BHAI RANJIT SINGH KHALSA DHADRIANWALE - ONE DEAD - BHAI RANJIT SINGH KHALSA BELIEVED TO BE ADMITTED IN DMC HOSPITAL - 17 May 2016 - Whilst en-route to a Diwaan at village Isewal that was due to start shortly, approximately 40 people have fired gunshots upon Bhai Ranjit Singh Khalsa Dhadrianwale and the Jatha. This is believed to have been an assassination attempt. There are reports of injuries in the Jatha. A Parcharak of the Parmeshar Dwar Gurmat Parchar Sewa Mission, Baba Bhupinder Singh Ji, has died during the assassination attempt. Wearing a similar Dastar style to that of Bhai Ranjit Singh Khalsa and mistaken for him, the Parcharak was in the same car as Bhai Ranjit Singh Khalsa, sitting in the front seat, and died on the spot. The Jatha vehicles, which were near Ludhiana, were stopped using the excuse of a "Shabeel", smashed with rods and fired upon, then pursued by a number of cars for approximately 4 kilometres in a chase. Bhai Ranjit Singh Khalsa is believed to be admitted in the DMC hospital, Ludhiana. People from across the world are strongly condemning this shameful criminal act.

ਟਿੱਪਣੀ : ਭਾਈ ਰਣਜੀਤ ਸਿੰਘ ਢਡਰੀਆਂ ਅਤੇ ਉਨ੍ਹਾਂ ਦਾ ਸਾਥੀਆਂ 'ਤੇ ਕਾਤਲਾਨਾ ਹਮਲਾ ਬਹੁਤ ਹੀ ਕਾਇਰਾਨਾ ਕਰਤੂਤ ਹੈ। ਜਦੋਂ ਤੱਕ ਰਣਜੀਤ ਸਿੰਘ "ਬਾਬਾ" ਸੀ, ਉਦੋਂ ਤੱਕ ਕਿਸੇ ਨੂੰ ਤਕਲੀਫ ਨਹੀਂ ਸੀ, ਹੁਣ ਜਦੋਂ ਉਹ "ਬਾਬਾ" ਤੋਂ ਭਾਈ ਰਣਜੀਤ ਸਿੰਘ ਬਣੇ ਹਨ, ਤੱਤ ਗੁਰਮਤਿ ਵੱਲ ਨੂੰ ਕਦਮ ਵਧਾ ਰਹੇ ਹਨ, ਤਾਂ ਗੁਰਮਤਿ ਵਿਰੋਧੀ ਅਨਸਰਾਂ ਦੇ ਢਿੱਡ ਪੀੜ ਸ਼ੁਰੂ ਹੋ ਗਈ ਹੈ। ਹਰ ਜਾਗਰੂਕ ਸਿੱਖ, ਸੱਚ ਨੂੰ ਸੁਣਨ ਬੋਲਣ ਦਾ ਆਦੀ ਸ਼ਖਸ ਨੂੰ ਇਸ ਹਮਲੇ ਦੀ ਨਿਖੇਦੀ ਕਰਨੀ ਚਾਹੀਦੀ ਹੈ, ਤੇ ਗੁਰਮਤਿ ਦੇ ਪ੍ਰਚਾਰ 'ਚ ਹੋਰ ਤੇਜ਼ੀ ਲਿਆਉਣੀ ਚਾਹੀਦੀ ਹੈ। ਅਕਾਲਪੁਰਖ ਭਾਈ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਹਤਯਾਬੀ ਬਖਸ਼ੇ, ਅਤੇ ਭਾਈ ਭੁਪਿੰਦਰ ਸਿੰਘ ਜੋ ਕਿ ਇਸ ਘਟਨਾਕ੍ਰਮ 'ਚ ਫਨਾ ਹੋਏ ਹਨ, ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

- ਸੰਪਾਦਕ ਖ਼ਾਲਸਾ ਨਿਊਜ਼

ਭਾਈ ਭੁਪਿੰਦਰ ਸਿੰਘ ਦੀ ਗੋਲੀ ਲੱਗਣ ਕਾਰਣ ਮੌਤ ਗੱਡੀ ਦੀ ਕੀਤੀ ਗਈ ਭੰਨਤੋੜ
ਗੱਡੀ ਦੀ ਕੀਤੀ ਗਈ ਭੰਨਤੋੜ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੇ ਇਹ ਗੱਲ ਚੰਗੀ ਤਰਾਂ ਸੋਚ-ਵਿਚਾਰਕੇ ਹਮਲਾ ਕੀਤਾ ਹੈ ਕਿ ਜੇ ਹਮਲਾ ਕਾਮਯਾਬ ਰਹੇਗਾ ਤਾਂ ਪੰਥਕ ਸਫਾਂ ਵਿਚ ਆਪਸੀ ਪਾਟੋਧਾੜ ਇਕ ਨਵੇਂ ਦੌਰ ਵਿਚ ਸ਼ਾਮਿਲ ਹੋ ਸਕਦੀ ਹੈ।ਇਹੋ ਜਿਹੀ ਖਤਰਨਾਕ ਸਤਿਤੀ ਪੰਥ ਲਈ ਘਾਤਕ ਹੈ ਤੇ ਪੰਥ-ਦੋਖੀਆਂ ਲਈ ਖੁਸ਼ੀ ਦੀ ਗੱਲ!ਇਸੇ ਕਰਕੇ ਦਿਲ ਵਿਚ ਵਾਰ-ਵਾਰ ਗੱਲ ਆ ਰਹੀ ਹੈ ਕਿ ਕਿਤੇ ਇਹ ਕਾਰਾ ਦਿੱਲੀ ਜਾਂ ਨਾਗਪੁਰ ਦੇ ਇਸ਼ਾਰੇ ਤੇ ਤਾਂ ਨਹੀਂ ਵਿਉਂਤਿਆ ਗਿਆ?

ਕੀ ਇਹ ਕਾਰਵਾਈ ਏਜੰਸੀਆਂ ਦਾ ਕੋਈ ਗੁਪਤ ਅਪਰੇਸ਼ਨ ਤਾਂ ਨਹੀਂ ਜਿਸ ਦਾ ਮੁਖ ਨਿਸ਼ਾਨਾ ਸਿਖਾਂ ਵਿਚ ਖੂੰਨ-ਖਰਾਬਾ ਕਰਵਾਉਣਾ ਹੈ।ਅਕਸਰ ਹੀ ਐਹੋ ਜਿਹੇ ਹਮਲਿਆਂ ਵਿਚ ਬਦਲਾ-ਦਰ-ਬਦਲਾ ਪ੍ਰਤੀਕਰਮ ਚੱਲ ਪੈਂਦਾ ਹੁੰਦਾ ਹੈ।ਕੀ ਹੁਣ ਕਿਤੇ ਕੋਈ ਐਹੋ ਜਿਹਾ ਕਾਰਾ ਤਾਂ ਨਹੀਂ ਹੋਣ ਵਾਲਾ ਜਿਸਨੂੰ ਲੋਕ ਬਾਬਾ ਰਣਜੀਤ ਸਿੰਘ ਵਾਲੀ ਧਿਰ ਦਾ ਬਦਲਾ ਸਮਝ ਲੈਣ। ਲੁਧਿਆਣੇ ਨੇੜੇ ਵਾਪਰੇ ਹੌਲਨਾਕ ਖੂੰਨੀ ਕਾਂਡ ਨੇ ਪੰਥਕ ਸਫਾਂ ਵਿਚ ਚਿੰਤਾ ਵਧਾ ਦਿਤੀ ਹੈ ਕਿਉਂਕਿ ਅਜੇ ਕੋਈ ਪੱਕੇ ਸਬੂਤ ਤਾਂ ਸਾਹਮਣੇ ਆਏ ਨਹੀਂ, ਪਰ ਸੋਸ਼ਿਲ ਮੀਡੀਆ ਵਿਚ ਇਸ ਖੂੰਨ-ਖਰਾਬੇ ਨੂੰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਬਾਬਾ ਹਰਨਾਮ ਸਿੰਘ ਖਾਲਸਾ ਵਿਚਾਲੇ ਚੱਲ ਰਹੀ ਤਕਰਾਰ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।

ਪਰ ਜਾਪਦਾ ਹੈ ਕਿ ਚੱਲਦੀ ਤਕਰਾਰ ਵਿਚ ਇਹ ਘਟਨਾ ਕਿਸੇ ਹੋਰ ਤੀਜੀ ਧਿਰ ਨੇ ਕੀਤੀ-ਕਰਵਾਈ ਹੈ ਜੋ ਧਿਰ ਚੰਗੀ ਤਰਾਂ ਜਾਣਦੀ ਹੈ ਕਿ ਬਾਬਾ ਰਣਜੀਤ ਸਿੰਘ ਦੇ ਸਰੀਰਕ ਨੁਕਸਾਨ ਹੋਣ ਦੀ ਸੂਰਤ ਵਿਚ ਸਿਖ ਜਗਤ ਵਿਚ ਪਾਟੋਧਾੜ ਤੇ ਜੰਗ ਹੋਰ ਤਲਖ ਹੋਣ ਦੀ ਪੂਰੇ ਆਸਾਰ ਹਨ।ਇਸੇ ਕਰਕੇ ਉਨਾਂ ਨੇ ਬੜੀ ਕਾਰਗਰ ਚਾਲ ਚੱਲੀ ਕਿ ਜੇ ਹਮਲਾ ਕਾਮਯਾਬ ਰਿਹਾ ਤਾਂ ਸਿਖ ਜਗਤ ਵਿਚ ਬਾਬਾ ਹਰਨਾਮ ਸਿੰਘ ਦਾ ਹੋਰ ਵੀ ਠੋਕਵਾਂ ਵਿਰੋਧ ਹੋਣ ਲੱਗੇਗਾ।ਬਾਦਲ ਦਲ ਨਾਲ ਸਬੰਧਾਂ ਤੇ ਹੋਰ ਕਈ ਕਾਰਨਾਂ ਕਰਕੇ ਸਿਖ ਜਗਤ ਵਿਚ ਬਾਬਾ ਹਰਨਾਮ ਸਿੰਘ ਪਹਿਲਾਂ ਹੀ ਬੜੀ ਸਖਤ ਅਲੋਚਨਾ ਹੁੰਦੀ ਰਹਿੰਦੀ ਹੈ, ਪਰ ਜੇ ਹਮਲਾ ਕਰਨ-ਕਰਾਉਣ ਵਾਲੇ ਜਾਣਦੇ ਹਨ ਕਿ ਜੇ ਹੁਣ ਬਾਬਾ ਰਣਜੀਤ ਸਿੰਘ 'ਤੇ ਹਮਲਾ ਕਾਮਯਾਬ ਹੋ ਜਾਂਦਾ ਤਾਂ ਬਾਬਾ ਹਰਨਾਮ ਸਿੰਘ ਲਈ ਸਥਿਤੀ ਹੋਰ ਵੀ ਬਦਤਰ ਹੋ ਜਾਵੇਗੀ।

ਹਰਨਾਮ ਸਿੰਘ ਐਹੋ ਜਿਹੀ ਗਲਤੀ ਕਿਉਂ ਕਰੇਗਾ ਜਿਸ ਨਾਲ ਸੰਗਤ ਵਿਚ ਉਸਦਾ ਵਿਰੋਧ ਹੋਰ ਵਧ ਜਾਵੇ? ਅਜ ਦੇ ਅਖਬਾਰਾਂ ਵਿਚ ਬਾਬਾ ਹਰਨਾਮ ਸਿੰਘ ਬਾਰੇ ਬਾਬਾ ਰਣਜੀਤ ਸਿੰਘ ਦੇ ਸਮਰਥਕ ਦਾ ਬਿਆਨ ਵੀ ਛਪਿਆ ਹੈ ਕਿ ਉਹ ਐਹੋ ਜਿਹੀ ਹਰਕਤ ਨਹੀਂ ਕਰ ਸਕਦੇ।ਬਾਬਾ ਹਰਨਾਮ ਸਿੰਘ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਉਨਾਂ ਦੀ ਕਤਲੋਗਾਰਦ ਵਾਲੀ ਬਿਰਤੀ ਨਹੀਂ।ਪਰ ਜਦ ਤੱਕ ਸਾਰੀ ਗੱਲ ਸਪਸ਼ਟ ਨਹੀਂ ਹੋ ਜਾਂਦੀ ਤੇ ਕਾਤਲ ਫੜੇ ਨਹੀਂ ਜਾਂਦੇ, ਉਦੋਂ ਤੱਕ ਲੁਧਿਆਣਾ ਕਾਂਡ ਲਈ ਸ਼ੱਕ ਦੀਆਂ ਨਜਰਾਂ ਮਹਿਤਾ ਚੌਂਕ ਵੱਲ ਉਠਦੀਆਂ ਰਹਿਣਗੀਆਂ।

- ਸਰਬਜੀਤ ਸਿੰਘ ਘੁਮਾਣ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top