Share on Facebook

Main News Page

ਹੁਕਮਨਾਮਾ ! (ਥਰਡ ਡਿਗਰੀ)
-: ਬਲਵਿੰਦਰ ਸਿੰਘ ਬਾਈਸਨ

ਗੁਰੂ ਸਾਹਿਬ ਸਾਨੂੰ "ਗਿਆਨ" ਨਾਲ ਜੋੜ ਗਏ ਹਨ ਤੇ "ਫੋਕਟ ਕਰਮ ਕਾਂਡਾਂ" ਤੋਂ ਵਰਜ ਗਏ ਹਨ ! ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੁੱਖ ਸੇਵਾਦਾਰ ਸਾਨੂੰ "ਫੋਕਟ ਕਰਮ ਕਾਂਡਾਂ" ਨਾਲ ਤਾਂ ਜੁੜਨ ਤੋਂ ਨਹੀਂ ਰੋਕ ਰਿਹਾ ਪਰ "ਗਿਆਨ" ਨਾਲ ਜੁੜਨ ਤੋਂ ਹੁਕਨਾਮਨਾਮੇ ਜਾਰੀ ਕਰ ਕੇ ਰੋਕਣ ਦਾ ਕੋਝਾ ਜਤਨ ਕਰ ਰਿਹਾ ਹੈ !

ਜਿਤਨੀ ਚਿੰਤਾ ਉਨ੍ਹਾਂ ਨੂੰ ਗੁਰਮਤ ਪ੍ਰਚਾਰ ਰੋਕਣ ਦੀ ਹੈ, ਜੇਕਰ ਉਤਨੀ ਚਿੰਤਾ ਕਰਕੇ 100 ਤੋਂ ਵੱਧ ਸਾਲਾਂ ਤੋਂ ਲਟਕਦੇ ਆ ਰਹੇ ਪੰਥਕ ਮੁੱਦੇਆਂ ਨੂੰ ਸੁਲਝਾ ਲਿਆ ਹੁੰਦਾ ਤਾਂ ਅੱਜ ਕੌਮ ਨੂੰ ਅਜੇਹੇ ਮਨਹੂਸ ਦਿਨ ਨਾ ਵੇਖਣੇ ਪੈਂਦੇ !

ਆਮ ਸਿੱਖ ਨੂੰ ਚਾਹੀਦਾ ਹੈ ਕੀ ਅਜੇਹੇ ਨਾਦਰਸ਼ਾਹੀ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਨ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਤੇ ਗੁਰੂਆਂ ਦੇ ਨਾਮ ਨੂੰ ਬੱਟਾ ਲਾਉਣ ਵਾਲੇ ਮਹੰਤਾਂ ਦਾ ਬਾਈਕਾਟ ਕਰਣ !

ਗਿਆਤ ਰਹੇ ਕੀ ਮੈਂ ਕੋਈ ਮਿਸ਼ਨਰੀ ਨਹੀਂ (ਜਿੰਦਗੀ ਵਿੱਚ ਕੋਈ ਮਿਸ਼ਨ ਹੋਣਾ ਹੀ ਚਾਹੀਦਾ ਹੈ) ਪਰ ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਕੰਮ ਕਰਦੇ ਆਪਣੀ ਅੱਖੀ ਵੇਖਿਆ ਹੈ ਕੀ ਕਿਵੇਂ ਆਪਣਾ ਘਰ ਬਾਰ ਵਿਸਾਰ ਕੇ ਤੇ ਝੋਲੇ ਚੱਕ ਕੇ ਸਾਲਾਂ ਬੱਧੀ ਓਹ ਆਪਨੇ ਨਿਸ਼ਾਨੇ ਲਈ ਘਾਲਣਾ ਕਰਦੇ ਰਹੇ ਹਨ !

ਪੰਥ ਵਿੱਚ ਅਨੇਕਾਂ ਵਿਚਾਰਧਾਰਾਂ ਹੋ ਸਕਦੀਆਂ ਹਨ (ਹੋਣੀਆਂ ਵੀ ਚਾਹੀਦੀਆਂ ਹਨ) ਪਰ ਆਪਸ ਨਫਰਤ ਦੀ ਇਤਨੀ ਵੱਡੀ ਦੀਵਾਰ ਵੀ ਨਹੀਂ ਹੋਣੀ ਚਾਹੀਦੀ ! ਕੋਈ ਵੀ ਧਿਰ ਜੇਕਰ "ਨਫਰਤ" ਦੀ ਗੱਲ ਕਰਦੀ ਹੈ ਤਾਂ ਇਸਦਾ ਇੱਕੋ ਮਤਲਬ ਹੈ ਕੀ ਓਹ ਆਪਣੇ ਗੁਰੂ ਤੋਂ ਦੂਰ ਹੋ ਚੁੱਕੇ ਹਨ !

ਹਰ ਓਹ ਸਲੇਬਸ ਜਿਸ ਵਿੱਚ ਗੁਰੂ ਨੂੰ ਚਮਤਕਾਰੀ, ਕਿਰਦਾਰ ਤੋਂ ਸਖਣਾ, ਵਰ-ਸ਼ਰਾਪ ਤੋਂ ਡਰਿਆ, ਨਸ਼ੇੜੀ, ਡਾਕੂ ਆਦਿ ਮੰਨਣ ਵਾਲੀਆਂ ਸਾਖੀਆਂ ਹੋਣ ਨੂੰ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਪਰ ਮੈਂ ਕਿਸੀ "ਮਿਸ਼ਨਰੀ" ਸਲੇਬਸ ਵਿੱਚ ਅਜੇਹਾ ਕੁਝ ਨਹੀਂ ਵੇਖਿਆ !

ਸ਼੍ਰੀ ਗੁਰੂ ਗਰੰਥ ਸਾਹਿਬ ਦੀ ਕਸਵੱਟੀ ਤੇ ਜੇਕਰ ਮਿਸ਼ਨਰੀ ਸਲੇਬਸ ਦੀ ਕੋਈ ਗੱਲ ਜਾਂ ਸਾਖੀ ਪੂਰੀ ਨਾ ਉਤਰੇ ਤਾਂ ਉਸਨੂੰ ਰੱਦ ਕਰਨ ਵਿੱਚ ਢਿੱਲ ਨਹੀਂ ਹੋਣੀ ਚਾਹੀਦੀ ! ਜੇਕਰ ਕਿਸੀ ਹੋਰ ਪੰਥਕ ਅਦਾਰੇ ਜਾਨ ਧਿਰ ਦੇ ਸਲੇਬਸ ਵਿਚ ਅਜੇਹੀਆਂ ਸਾਖੀਆਂ ਜਾਂ ਸਿਖਿਆਵਾਂ ਹਨ ਤਾਂ ਉਨ੍ਹਾਂ ਨੂੰ ਵੀ ਵਿਚਾਰਨਾ ਜਰੂਰੀ ਹੈ ... ਸਿਰਫ ਇੱਕ ਧਿਰ ਨੂੰ ਹੀ ਨਿਸ਼ਾਨਾ ਬਣਾਉਣ ਨਾਲ ਇਹ ਪੂਰਾ ਹੁਕਮਨਾਮਾ ਸ਼ੱਕੀ ਬਣ ਗਿਆ ਹੈ ! ਵੇਖਣਾ ਹੈ ਤਾਂ ਇੱਕੋ ਅੱਖ ਨਾਲ ਵੇਖੋ, ਵਿਤਕਰੇ ਨਾਲ ਤਾਂ ਕਲੇਸ਼ ਹੀ ਹੁੰਦੇ ਹਨ !

ਆਮ ਸਿੱਖ ਆਪ ਇਸ ਹੁਕਮਨਾਮੇ ਬਾਬਤ ਵਿਚਾਰ ਕਰੇ ..... ! ਸਿੱਖ ਜਜਬਾਤਾਂ ਨਾਲ ਨਹੀਂ, ਬਲਕਿ ਵਿਚਾਰ ਨਾਲ ਸੋਚਦਾ ਹੈ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top