Share on Facebook

Main News Page

ਦਮਦਮੀ ਟਕਸਾਲ ਦੇ ਬੰਦਿਆਂ ਵੱਲੋਂ ਜੁਰਮ ‘ਇਕਬਾਲ’

- ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬੰਦਿਆਂ ’ਤੇ ਲਾਇਆ ਪਹਿਲਾਂ ਗੋਲੀਆਂ ਚਲਾਉਣ ਦਾ ਦੋਸ਼

ਦਵਿੰਦਰ ਪਾਲ, ਚੰਡੀਗੜ੍ਹ, 21 ਮਈ
ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਨੇ ਪੁਲੀਸ ਤਫ਼ਤੀਸ਼ ਦੌਰਾਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਹਮਲਾ ਕਰਨ ਦਾ ਜੁਰਮ ਇਕਬਾਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਸੋਨੀ ਨਾਮੀ ਵਿਅਕਤੀ ਨੇ ਪੁਲੀਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ ਕਿਹਾ ਹੈ, ‘‘ਸਾਡਾ ਇਰਾਦਾ ਢੱਡਰੀਆਂ ਵਾਲੇ ਨੂੰ ਮਾਰਨ ਦਾ ਨਹੀਂ ਸੀ ਬਲਕਿ ਕੁੱਟਮਾਰ ਕਰਨ ਤੇ ਡਰਾਉਣ ਤੱਕ ਹੀ ਸੀਮਤ ਸੀ।’’

ਟਕਸਾਲ ਦੇ ਬੰਦਿਆਂ ਨੇ ਤਫ਼ਤੀਸ਼ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਹਮਲੇ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਂਝ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਹਮਲੇ ਦੀ ਸਾਜ਼ਿਸ਼ ਡੇਰੇ ’ਚ ਹੀ ਘੜੀ ਗਈ ਸੀ ਅਤੇ ਮੁਢਲੇ ਤੌਰ ’ਤੇ 5 ਬੰਦਿਆਂ ਨੇ ਯੋਜਨਾ ਬਣਾਈ ਸੀ। ਸੰਤ ਢੱਡਰੀਆਂ ਵਾਲੇ ਦੇ ਸਮਾਗਮਾਂ ਦੀ ਪੂਰੀ ਸੂਹ ਲਈ ਗਈ। ਇਸ ਉਪਰੰਤ ਯੋਜਨਾ ਤਹਿਤ ਪਹਿਲਾਂ 4 ਵਿਅਕਤੀਆਂ ਨੂੰ ਟੈਂਟ ਅਤੇ ਹੋਰ ਸਮਾਨ ਦੇ ਕੇ ਛਬੀਲ ਲਗਾਉਣ ਲਈ ਭੇਜ ਦਿੱਤਾ ਗਿਆ। ਲੁਧਿਆਣਾ ਪੁਲੀਸ ਵੱਲੋਂ ਹੁਣ ਤਕ ਫੜੇ ਗਏ 8 ਵਿਅਕਤੀਆਂ ਵਿੱਚੋਂ 5 ਵਿਅਕਤੀ ਦਮਦਮੀ ਟਕਸਾਲ ਨਾਲ ਸਬੰਧਤ ਦੱਸੇ ਗਏ ਹਨ। ਹਮਲੇ ’ਚ ਵਰਤੇ ਗਏ ਹਥਿਆਰ ਵੀ ਡੇਰੇ ’ਚੋਂ ਹੀ ਲਏ ਗਏ ਸਨ, ਪਰ ਇਨ੍ਹਾਂ ਦੀ ਅਜੇ ਬਰਾਮਦਗੀ ਨਹੀਂ ਹੋਈ। ਇਹ ਹਥਿਆਰ ਰੋਡੇ ਪਿੰਡ ਦੇ ਇਕ ਵਿਅਕਤੀ ਦੇ ਨਾਮ ’ਤੇ ਰਜਿਸਟਰਡ ਦੱਸੇ ਗਏ ਹਨ।

ਗ੍ਰਿਫ਼ਤਾਰ ਵਿਅਕਤੀਆਂ ਨੇ ਪੁਲੀਸ ਤਫ਼ਤੀਸ਼ ਦੌਰਾਨ ਦਾਅਵਾ ਕੀਤਾ ਹੈ ਕਿ ਪਹਿਲਾਂ ਗੋਲੀ ਸੰਤ ਢੱਡਰੀਆਂ ਵਾਲੇ ਦੇ ਬੰਦਿਆਂ ਨੇ ਚਲਾਈ ਅਤੇ ਟਕਸਾਲ ਦੇ ਬੰਦਿਆਂ ਨੇ ਜਵਾਬੀ ਗੋਲੀ ਚਲਾਈ। ਇਸ ਤਾਜ਼ਾ ਦਾਅਵੇ ਤੋਂ ਬਾਅਦ ਪੁਲੀਸ ਵੱਲੋਂ ਮਾਮਲੇ ਦੀ ਤਫ਼ਤੀਸ਼ ਦੋਹਾਂ ਪਾਸਿਆਂ ਤੋਂ ਗੋਲੀ ਚੱਲਣ ਨੂੰ ਆਧਾਰ ਬਣਾ ਕੇ ਕੀਤੀ ਜਾਵੇਗੀ। ਪੁਲੀਸ ਸੂਤਰਾਂ ਮੁਤਾਬਕ ਟਕਸਾਲ ਦੇ ਬੰਦਿਆਂ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਵੱਲੋਂ ਟਕਸਾਲ ਮੁਖੀ ਖ਼ਿਲਾਫ਼ ਗਲਤ ਅਤੇ ਭੜਕਾਊ ਬਿਆਨਬਾਜ਼ੀ ਕੀਤੀ ਗਈ ਜੋ ਹਮਲੇ ਦਾ ਕਾਰਨ ਬਣੀ। ਸੁਖਵਿੰਦਰ ਸਿੰਘ ਸੋਨੀ, ਜੋ ਜਨਮ ਤੋਂ ਹੀ ਟਕਸਾਲ ਵਿੱਚ ਰਹਿੰਦਾ ਹੈ, ਦਾ ਕਹਿਣਾ ਹੈ ਕਿ ਸੰਸਥਾ ਦੇ ਮੁਖੀ ਨੂੰ ਜਦੋਂ ਅਸੀਂ ਆਪਣਾ ਗੁਰੂ, ਪਿਤਾ ਸਭ ਕੁਝ ਮੰਨਦੇ ਹਾਂ ਤਾਂ ਉਸ ਦੀ ਨੁਕਤਾਚੀਨੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਵਿਅਕਤੀਆਂ ਨੇ ਮੰਨਿਆ ਕਿ ਟਕਸਾਲ ਵਿਚਲੇ ਸਾਰੇ ਵਾਹਨ ਬਾਬਾ ਹਰਨਾਮ ਸਿੰਘ ਦੇ ਨਾਮ ’ਤੇ ਹੀ ਰਜਿਸਟਰਡ ਹੁੰਦੇ ਹਨ ਅਤੇ ਸੰਸਥਾ ਵਿਚਲਾ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਚਲਾ ਸਕਦਾ ਹੈ।

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਹੋਏ ਹਮਲੇ ਵਿੱਚ ਦਮਦਮੀ ਟਕਸਾਲ ਦਾ ਨਾਂ ਆਉਣ ਮਗਰੋਂ ਪਹਿਲੀ ਵਾਰ ਜਥੇਬੰਦੀ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਆਖਿਆ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਟਕਸਾਲ ਦੇ ਸਿੰਘਾਂ ਨੂੰ ਨਜਾਇਜ਼ ਤੌਰ ’ਤੇ ਚੁੱਕਿਆ ਗਿਆ ਹੈ। ਬਾਬਾ ਧੁੰਮਾ ਵੱਲੋਂ ਅੱਜ ਮਹਿਤਾ ਸਥਿਤ ਟਕਸਾਲ ਦੇ ਹੈੱਡ ਕੁਆਰਟਰ ’ਤੇ ਪੱਤਰਕਾਰ ਸੰਮੇਲਨ ਸੱਦਿਆ ਗਿਆ ਸੀ ਪਰ ਐਨ ਆਖਰੀ ਮੌਕੇ ’ਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਉਂਝ ਉਨ੍ਹਾਂ ਜ਼ਰੂਰ ਆਖਿਆ ਕਿ ਉਹ ਜਲਦੀ ਮੀਡੀਆ ਵਿੱਚ ਸਮੁੱਚੇ ਮਾਮਲੇ ਦਾ ਖ਼ੁਲਾਸਾ ਕਰਨਗੇ।

ਨਿਮਰਤਾ ਸਾਹਿਤ "ਧਮਕੀ" ਆਪਣੇ ਮੂੰਹ ਬੰਦ ਰੱਖਣ ਲਈ ... ਨਹੀ ਤਾਂ ਬੁਥਾੜੇ ਭੰਨਣਗੇ !!!!

ਚਾਰ ਹੋਰ ਮੁਲਜ਼ਮਾਂ ਦਾ 24 ਤੱਕ ਰਿਮਾਂਡ

ਲੁਧਿਆਣਾ: ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉਪਰ ਹਮਲਾ ਕਰਨ ਦੇ ਦੋਸ਼ ਹੇਠ ਫੜੇ ਗਏ ਚਾਰ ਹੋਰ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ 24 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

ਇਸ ਦੌਰਾਨ ਅਦਾਲਤ ’ਚ ਪਹਿਲਾਂ ਤੋਂ ਮੌਜੂਦਾ ਦਮਦਮੀ ਟਕਸਾਲ ਦੇ ਸਮਰਥਕਾਂ ਨੇ ਮੁਲਜ਼ਮਾਂ ਉੱਤੇ ਫੁੱਲ ਸੁੱਟ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਟਕਸਾਲ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਟਕਸਾਲ ਅਤੇ ਸੰਤ ਸਮਾਜ ਨਾਲ ਜੁੜੇ ਸੰਤ ਚਰਨਜੀਤ ਸਿੰਘ ਨੇ 25 ਤੋਂ ਵੱਧ ਸਮਰਥਕਾਂ ਨਾਲ ਪ੍ਰਦਰਸ਼ਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੋ ਕੋਈ ਵੀ ਗੁਰੂਆਂ, ਪੰਜ ਬਾਣੀਆਂ ਅਤੇ ਸਿੱਖ ਮਰਿਆਦਾ ਖ਼ਿਲਾਫ਼ ਬੋਲੇਗਾ, ਉਸ ਦਾ ਇਹੀ ਹਾਲ ਹੋਵੇਗਾ।

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top