ਆ ਜਿਹੜੇ ਲੋਕ ਅੱਡੀਆਂ ਚੁੱਕ ਚੁੱਕ ਰੌਲ਼ਾ ਪਾਉਂਦੇ ਨੇ ਕਿ ਅੰਮ੍ਰਿਤ
ਦੀ ਮਰਿਆਦਾ ਬਦਲ ਦਿੱਤੀ, ਹਾਏ ਓ ਮਰ ਗਏ, ਬਰਬਾਦ ਹੋ ਗਏ, ਪੱਪੂ ਗੁਰਬਚਨ ਕੋਲ ਜਾ ਜਾ ਨੱਕ
ਰਗੜਦੇ ਨੇ, ਰਾਜਵੰਤ ਸਿੰਘ ਵਰਗੇ ਪੜੇ ਲਿਖੇ ਲੋਕ ਵੀ ਇਨ੍ਹਾਂ
ਜਮੂਰਿਆਂ ਦਾ ਸਾਥ ਦਿੰਦੇ ਨੇ, ਉਹ ਅੱਖਾਂ ਖੋਲ ਕੇ ਪੜ੍ਹ ਲੈਣ ਤੇ ਸੁਣ ਲੈਣ ਇਸ
ਧਰਮ ਸਿਓਂ ਨਿਹੰਗ ਦੀਆਂ ਯਬਲ਼ੀਆਂ...
- ਔਰਤ ਨੂੰ ਪਾਹੁਲ ਦੇਣ ਦਾ ਮਤਲਬ
ਹੀ ਕੋਈ ਨਹੀਂ...
- ਔਰਤਾਂ ਹੁੰਦੀਆਂ ਕੱਠ 'ਚ, ਤਾਹੀਂ ਪਾਹੁਲ ਦਿੰਦੇ, ਉਹ
ਤਾਂ ਸੱਦੀਆਂ ਹੀ ਨਹੀਂ ਸੀ...
- ਔਰਤਾਂ ਤਾਂ ਮਜਬੂਰੀ ਸੀ, ਸਿੰਘ ਤਾਂ ਰਹਿੰਦੇ ਹੀ
ਗੱਡਿਆਂ 'ਤੇ ਸੀ, ਫਿਰ ਔਰਤਾਂ ਵੀ ਦੁਮਾਲੇ ਵੀ ਬੰਨਣ ਲਗ ਪਈਆਂ, ਪਰ ਪਾਹੁਲ ਫਿਰ ਵੀ
ਨਹੀਂ ਦਿੱਤੀ...
- ਸਿੰਘਣੀ ਆਪਣੇ ਘਰਵਾਲੇ ਦੀ ਹੈ, ਗੁਰੂ ਦਾ ਤਾਂ ਸਿੰਘ
ਹੈ...
- ਇਨ੍ਹਾਂ ਕਿਹੜਾ ਧਰਮ ਦਾ ਪਤਾ ਹੈ, ਐਨੀ ਇਨ੍ਹਾਂ ਨੂੰ
ਅਕਲ ਹੀ ਹੈ ਨਹੀਂ...
- 1920 ਵਿੱਚ ਨਾਮਧਾਰੀਆਂ ਨੇ ਦਿੱਤੀ ਔਰਤਾਂ ਨੂੰ ਅੰਮਿਤ
ਛਕਾ ਕੇ ਬਹਾਦਰੀ ਕੀਤੀ, ਤੇ ਉਨ੍ਹਾਂ ਦਾ ਹਾਲ ਦੇਖ ਲਓ...
- ਔਰਤਾਂ ਨੂੰ ਸਿਰਫ ਕਿਰਪਾਨ ਦੀ ਪਾਹੁਲ ਛਕਾਈ ਜਾਂਦੀ
ਹੈ, ਖੰਡੇ ਦੀ ਨਹੀਂ, ਔਰਤ ਹੀ ਅੰਮ੍ਰਿਤ ਛਕਾਉਂਦੀ ਹੈ, ਬੰਦਾ ਨਹੀਂ...
ਇਸੇ ਧਰਮ ਸਿਓਂ
ਨਿਹੰਗ ਦਾ ਚੇਲਾ ਹੈ ਭਈਆ ਗੁਰਪ੍ਰੀਤ ਕੈਲੀਫੋਰਨੀਆ... ਆਪੇ ਅੰਦਾਜ਼ਾ ਲਗਾ ਸਕਦੇ
ਹੋ ਕਿ ਕਿੰਨੀ ਅਕਲ ਦਾ ਮਾਲਿਕ ਹੈ ਇਹ ਭੰਗੀ ਨਿਹੰਗ ਤੇ ਉਸਦਾ ਬਦਮਾਸ਼ ਚੇਲਾ...
ਕੀ, ਇਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਇਹ ਘਸਿਆਰੇ ਜਿਹੇ
ਅਕਲੋਂ ਪੈਦਲ,
ਜਾਤ ਦੇ ਕੋੜ੍ਹ ਕਿਰਲੇ ਤੇ ਸ਼ਤੀਰੀਆਂ ਨੂੰ ਜੱਫੇ ਪਾਉਣ ਵਾਲੇ ਲੋਕ
ਜੋ ਮਰਜ਼ੀ ਬੋਲੀ ਜਾਣ, ਇਨ੍ਹਾਂ ਨੂੰ ਸਭ ਮੁਆਫ ਹੈ, ਇਹ ਗੁਰੂ 'ਤੇ ਉਂਗਲ ਚੁਕਣ, ਗੁਰਮਤਿ
ਸਿਧਾਂਤ ਨੂੰ ਮਲੀਆਮੇਟ ਕਰਣ, ਇਤਿਹਾਸ ਨੂੰ ਗਰਕ ਕਰਣ, ਬੰਦੇ ਮਾਰਣ, ਬੱਚੇ ਅਨਾਥ ਕਰਣ...
ਇਨ੍ਹਾਂ ਨੂੰ ਸਭ ਮੁਆਫ ਹੈ....
ਪਰ ਜਿਹੜਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੇ,
ਗੁਰੂ ਦੀ ਬੇਅਦਬੀ ਨਾ ਸਹਾਰੇ ਤੇ ਲੋਕਾਂ ਨੂੰ ਉਸ ਪ੍ਰਤੀ ਜਾਗਰੂਕ ਕਰੇ, ਗੁਰਬਾਣੀ ਪਾਹੁਲ
ਦੀ ਗੱਲ ਕਰੇ ਅਤੇ ਪ੍ਰਚਾਰੇ... ਉਹ ਤਾਂ ਛੇਕੇ ਜਾਂਦੇ ਹਨ... ਤੇ ਇਹੋ ਜਿਹੇ
ਬੂਝੜ ਲੋਕ ਅੱਖਾਂ 'ਤੇ ਬਿਠਾਏ ਜਾਂਦੇ ਹਨ।