ਗਉੜੀ ਮਹਲਾ 5 ॥
ਗਰੀਬਾ ਉਪਰਿ ਜਿ ਖਿੰਜੈ ਦਾੜੀ ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥1॥ ਪੂਰਾ
ਨਿਆਉ ਕਰੇ ਕਰਤਾਰੁ ॥ਅਪੁਨੇ ਦਾਸ ਕਉ ਰਾਖਨਹਾਰੁ ॥1॥ ਰਹਾਉ ॥ ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥ ਨਿੰਦਕੁ
ਮੁਆ ਉਪਜਿ ਵਡ ਤਾਪੁ ॥2॥ ਤਿਨਿ ਮਾਰਿਆ ਜਿ ਰਖੈ ਨ ਕੋਇ ॥ ਆਗੈ ਪਾਛੈ ਮੰਦੀ ਸੋਇ ॥3॥ ਅਪੁਨੇ
ਦਾਸ ਰਾਖੈ ਕੰਠਿ ਲਾਇ ॥ ਸਰਣਿ ਨਾਨਕ ਹਰਿ ਨਾਮੁ ਧਿਆਇ ॥4॥98॥
ਜਿਨ੍ਹਾਂ ਜ਼ਾਲਮ ਸਰਕਾਰਾਂ ਨੇ 1984 ਵਿਚ ਬਰਬਾਦ ਹੋਇ ਹਜ਼ਾਰਾਂ ਸਿੱਖ ਪਰਵਾਰਾਂ ਨੂੰ, ਵਿਧਵਾ
ਹੋਈਆਂ ਸਿੱਖ ਬੱਚੀਆਂ ਨੂੰ, ਯਤੀਮ ਹੋਏ ਨੰਨ੍ਹੇ ਮੁਨ੍ਹੇ ਹਜ਼ਾਰਾਂ ਬੱਚਿਆਂ ਨੂੰ ਅੱਜ ਤੱਕ
ਇਨਸਾਫ ਨਹੀਂ ਦਿਤਾ
“ਵਹੀ ਕਾਤਲ ਵਹੀ ਮੁਨਿਸਫ ਠਹਿਰੇ, ਫਰੀਆਦ ਕਰੂੰ ਮੈ ਕਿਸ ਕੇ ਆਗੇ”।
ਹੁਣ ਭੀ ਇਨਸਾਫ ਦੀ ਆਸ ਇਨ੍ਹਾਂ ਜ਼ਾਲਮਾਂ ਦੇ ਬਾਲਮਾ ਕੋਲੋਂ ਨਹੀਂ, ਜਿਨ੍ਹਾਂ ਦੇ ਰਾਜ ਵਿੱਚ
ਦੁਜਿਆਂ ਦੇ ਸਿਰ ਵੱਢਣ ਦਾ ਇਨਾਮ ਪੰਜਾਹ ਪੰਜਾਹ ਹਜ਼ਾਰ ਦੇਣ ਵਾਲੇ, ਭਾਈ ਭੁਪਿੰਦਰ ਸਿੰਘ ਨੂੰ
ਕਤਲ ਕਰਕੇ ਛੋਟੇ ਛੋਟੇ ਬੱਚਿਆਂ ਨੂੰ ਯਤੀਮ ਅਤੇ ਮਾਵਾਂ ਨੂੰ ਵਿਧਵਾ ਕਰਨ ਵਾਲੇ, ਸਿੱਖੀ ਦੇ
ਬੁਰਕੇ ਵਿੱਚ ਦਨਦਨਾ ਰਹੇ ਹੋਣ, ਉਨ੍ਹਾਂ ਕੋਲੋਂ ਇਨਸਾਫ ਦੀ ਆਸ ਕਿਵੇਂ?
ਹਾਂ ਅਕਾਲ ਪੁਰਖ ਦਾ
ਦਰ ਜ਼ਰੂਰ ਇਨਸਾਫ ਦਾ ਘਰ ਹੈ, ਜਿਸਦੇ ਘਰ ਦੇਰ ਹੈ ਅੰਧੇਰ ਨਹੀਂ ਹੈ, ਉਹ ਜ਼ਰੂਰ ਇਨਸਾਫ ਕਰੇਗਾ।
ਮੇਰੀ ਉਸੇ ਅੱਗੇ ਅਰਦਾਸ ਹੈ ਕਿ ਅਕਾਲ ਪੁਰਖ ਆਪਣੇ ਦਰੋਂ ਇਨਸਾਫ ਦੇਵੇ, ਅਤੇ ਪਰਿਵਾਰ ਬੱਚਿਆਂ
ਦੇ ਸਿਰ 'ਤੇ ਆਪਣਾ ਰਹਿਮਤ ਭਰਿਆ ਹੱਥ ਰੱਖ ਕੇ ਹਮੇਸ਼ਾਂ ਸੰਭਾਲ ਕਰੇ।