Share on Facebook

Main News Page

ਜੇ ਢੱਡਰੀਆਂਵਾਲਾ ਟਿੱਪਣੀਆਂ ਵਾਪਸ ਲਵੇ, ਤਾਂ ਸਮਝੌਤਾ ਸੰਭਵ
-: ਬਾਘੜਬਿੱਲਾ ਧੁੰਮਾ 
28 ਮਈ 2016

ਟਿੱਪਣੀ: ਕਿਸੇ ਨੂੰ ਚਵੰਨੀ ਦੀ ਅਕਲ ਹੋਵੇ ਤਾਂ ਓਸ ਤੋਂ ਰੁਪਈਏ ਦੀ ਸਮਝ ਦੀ ਤਵੱਕੋ ਰੱਖਣਾਂ ਆਪਣੀ ਹੀ ਬੇਫਕੂਫੀ ਹੁੰਦਾ । ਕਸੂਰ ਸਾਹਮਣੇ ਵਾਲੇ ਦਾ ਨਹੀਂ ਸਗੋਂ ਆਪਣਾ ਗਿਣੋ । ਧੁੰਮੇ ਦਾ ਆਹ ਬਿਆਨ ਖਿਸਿਆਨੀ ਬਿੱਲੀ ਦੇ ਖੰਬਾ ਨੋਚਣ ਵਰਗਾ ਹੈ । ਕੀ ਸਮਝੌਤਾ ਹੋ ਸੱਕਦਾ ?....ਕੀ ਹਾਲਾਤ ਪਹਿਲਾਂ ਵਰਗੇ ਹੋ ਸੱਕਦੇ ਨੇ ? ਪਰ ਸ਼ੁਰੁਆਤ ਕਿੱਥੋਂ ਹੋਵੇ ?

ਜੇ ਧੁੰਮਾ ਬਾਬਾ ਰਣਜੀਤ ਸਿੰਘ ਨੂੰ ਪਿਛੇ ਜਿਹੇ ਦਿੱਤੇ ਬਿਆਨ ਵਾਪਿਸ ਲੈਣ ਨੂੰ ਕਹਿ ਰਿਹਾ ਤਾਂ ਓਸ ਤੋਂ ਪਹਿਲਾ ਓਸ ਨੂੰ ਆਪ ਪਿਛੋਕੜ ਵਿਚ ਜਾ ਕੇ ਸਰਕਾਰੀ ਪੁਸ਼ਤ ਪਨਾਹੀ , ਓਹਨਾ ਦੀਆਂ ਜੁੱਤੀਆਂ ਚੱਟਣਾ, ਕੌਮ ਨਾਲ ਧੋਖਾ ਕਮਾਉਣਾ, ਗੱਦਾਰੀ ਕਰਨਾ, ਕੌਮ ਨੂੰ ਗੁਮਰਾਹ ਕਰਨਾ ਵਰਗੇ ਇਲਜਾਮਾਂ ਤੋਂ ਆਪਨੇ ਆਪ ਨੂੰ ਬਰੀ ਕਰਨਾ ਪਵੇਗਾ । ਕੀ ਓਹ ਇਹ ਦਾਗ ਧੋ ਸਕੇਗਾ ? ਕੀ ਭੁਪਿੰਦਰ ਸਿੰਘ ਨੂੰ ਜਿੰਦਾ ਕਰ ਕੇ ਓਸ ਦੇ ਘਰ ਖੁਸ਼ੀਆ ਵਾਪਿਸ ਲਿਆ ਸਕੇਗਾ ?

ਟੱਕਸਾਲ ਨਾਲ ਜੁੜੇ ਮੇਰੇ ਵੀਰ ਏਸ ਗੱਲ ਲਈ ਦੁਹਾਈ ਪਾ ਰਹੇ ਨੇ ਕੀ ਏਸ ਬੰਦੇ ਕਰਕੇ ਟੱਕਸਾਲ ਨੂੰ ਨਾ ਭੰਡੋ... ਪਰ ਓਹਨਾ ਕਿਹੜਾ ਏਸ ਨੂੰ ਕੱਡ ਬਾਹਰ ਸੱਟਿਆ ? ਓਹਨਾ ਦੀ ਭੇਦਭਰੀ ਚੁੱਪੀ ਓਹਨਾ ਤੇ ਸ਼ੱਕ ਪੈਦਾ ਨਹੀਂ ਕਰਦੀ ? - ਹਰਮਿੰਦਰ ਸਿੰਘ ਲੁਧਿਆਣਾ


ਜਗਤਾਰ ਸਿੰਘ ਲਾਂਬਾ
ਚੌਂਕ ਮਹਿਤਾ (ਅੰਮ੍ਰਿਤਸਰ), 26 ਮਈ- ਦਮਦਮੀ ਟਕਸਾਲ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਚਾਲੇ ਚੱਲ ਰਹੇ ਮਤਭੇਦਾਂ ਨੂੰ ਖ਼ਤਮ ਕਰਨ ਸਬੰਧੀ ਅੱਜ ਇੱਥੇ ਟਕਸਾਲ ਮੁਖੀ ਹਰਨਾਮ ਸਿੰਘ ਖ਼ਾਲਸਾ ਨੇ ਆਖਿਆ ਕਿ ਜੇਕਰ ਸੰਤ ਢੱਡਰੀਆਂਵਾਲੇ ਟਕਸਾਲ ਦੀ ਦਸਤਾਰ ਸਬੰਧੀ ਕੀਤੀ ਇਤਰਾਜ਼ਯੋਗ ਟਿੱਪਣੀ ਵਾਪਸ ਲੈ ਲੈਣ ਅਤੇ ਆਪਣੀ ਗਲਤੀ ਮੰਨ ਲੈਣ ਤਾਂ ਇਹ ਮਾਮਲਾ ਖ਼ਤਮ ਹੋ ਸਕਦਾ ਹੈ ਅਤੇ ਉਨ੍ਹਾਂ ਨਾਲ ਸਮਝੌਤੇ ਬਾਰੇ ਵਿਚਾਰ ਹੋ ਸਕਦਾ ਹੈ।

ਟਕਸਾਲ ਮੁਖੀ ਨੇ ਅੱਜ ਚੌਂਕ ਮਹਿਤਾ ਸਥਿਤ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਸੱਦੀ ਸੀ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਚਾਰ ਸਾਲ ਪਹਿਲਾਂ ਇੰਗਲੈਂਡ ਵਿੱਚ ਸੰਤ ਢੱਡਰੀਆਂਵਾਲੇ ਨੇ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਦਮਦਮੀ ਟਕਸਾਲ ਦੀ ਦਸਤਾਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਵੀ ਇਹ ਪ੍ਰਚਾਰ ਜਾਰੀ ਰਿਹਾ ਅਤੇ ਇਸ ਦੌਰਾਨ ਉਨ੍ਹਾਂ ਨੇ ਕਦੇ ਵੀ ਉਸ ਖ਼ਿਲਾਫ਼ ਕੋਈ ਮਾੜਾ ਸ਼ਬਦ ਨਹੀਂ ਆਖਿਆ ਹੈ।

ਉਨ੍ਹਾਂ ਆਖਿਆ ਕਿ ਸੰਤ ਢੱਡਰੀਆਂਵਾਲੇ ਨੂੰ ਸੰਸਥਾ ਬਾਰੇ ਕੂੜ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੈ ਅਤੇ ਨਾ ਹੀ ਇਸ ਨੂੰ ਬਰਦਾਸ਼ਤ ਕੀਤਾ ਜਾਵੇਗਾ। ਜੇਕਰ ਉਹ ਆਪਣੀ ਇਸ ਗਲਤੀ ਸਵੀਕਾਰ ਕਰਦੇ ਹਨ ਤਾਂ ਇਹ ਮਾਮਲਾ ਹੱਲ ਹੋ ਸਕਦਾ ਹੈ ਅਤੇ ਸਮਝੌਤੇ ਬਾਰੇ ਸੋਚਿਆ ਜਾ ਸਕਦਾ ਹੈ। ਜੇਕਰ ਉਹ ਟਕਸਾਲ ਖ਼ਿਲਾਫ਼ ਪ੍ਰਚਾਰ ਜਾਰੀ ਰੱਖਣਗੇ ਤਾਂ ਟਕਸਾਲ ਵੱਲੋਂ ਅਗਲੀ ਰਣਨੀਤੀ ਉਲੀਕੀ ਜਾਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top