ਸਿੱਖੀ ਵਿੱਚ ਅੰਮ੍ਰਿਤ ਸੰਸਕਾਰ ਦਾ ਬਹੁਤ ਵੱਡਾ ਮਹੱਤਵ ਹੈ।
ਅੰਮ੍ਰਿਤ ਸੰਸਕਾਰ ਇੱਕ ਸਿੱਖ ਦਾ ਆਪਣੇ ਗੁਰੂ ਨਾਲ ਉਹ ਕਮਿਟਮੈਂਟ ਜਾਂ ਪ੍ਰਣ ਹੈ, ਜਿਸ
ਵਿੱਚ ਉਹ ਆਪਣੇ ਗੁਰੂ ਨਾਲ ਇਹ ਵਾਅਦਾ ਕਰਦਾ ਹੈ ਕਿ ਅੱਜ ਤੋਂ ਮੈਂ ਮਨ ਅਤੇ ਸ਼ਰੀਰ ਤੋਂ
ਤੇਰਾ ਹਾਂ, ਅਤੇ ਤੂੰ ਹੀ ਮੇਰਾ ਇਕੋ ਇਕ ਆਸਰਾ ਹੈਂ (ਤੂੰ ਮੇਰੋ
ਮੇਰੁ ਪਰਬਤੁ ਸੁਆਮੀ ੳਟ ਗਹੀ ਮੈ ਤੇਰੀ ॥) ਪਰ ਇਸ ਅੰਮਿ੍ਤ ਸੰਸਕਾਰ ਦੇ ਵਿੱਚ ਹੀ
ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੀ ਰਚਨਾਵਾਂ ਦੇ ਮੂਲ ਸ੍ਰੋਤ ਅਖੌਤੀ ਦਸਮ ਗ੍ਰੰਥ ਨੂੰ
ਜਿਉਂ ਜਿਉਂ ਪੜਦੇ ਹਾਂ, ਉਵੇਂ ਉਵੇਂ ਇਕ ਸ਼ਰਧਾਲੂ ਦੇ ਮਨ ਵਿੱਚ ਨਵੇਂ ਨਵੇਂ ਸ਼ੰਕੇ ਪੈਦਾ
ਹੋਣੇ ਸ਼ੁਰੂ ਹੋ ਜਾੰਦੇ ਹਨ।
ਅਖੌਤੀ
ਦਸਮ ਗ੍ਰੰਥ ਵਿਚ ਲਿਖਿਤ "ਬਚਿਤੱਰ ਨਾਟਕ" ਦੇ ਤੇਰ੍ਹਵੇਂ ਅਧਿਆਇ,
"ਸ਼ਹਜਾਦੇ ਕੋ ਆਗਮਨ ਮੱਦ੍ਰ ਦੇਸ਼" ਦੀ 18ਵੀਂ ਪਉੜੀ
ਵਿੱਚ ਲਿਖਾਰੀ ਇੱਕ ਵਾਰ ਫਿਰ ਸਿੱਖ ਧਰਮ
ਦੇ ਪਾਵਨ ਸੰਸਕਾਰਾਂ ਦਾ ਮਖੌਲ ਉਡਾਉਂਦਾ ਹੈ ਅਤੇ ਪਾਹੁਲ ਦੀ ਤੁਲਨਾਂ ਮੂਤਰ ਨਾਲ ਕਰਦਾ
ਹੈ, ਅਤੇ ਲਿਖਦਾ ਹੈ ਕਿ
ਜੇ ਤਜਿ ਭਜੇ ਹੁਤੇ ਗੁਰ ਆਨਾ ॥
ਤਿਨ ਪੁਨਿ ਗੁਰੂ ਅਹਦੀਅਹਿ ਜਾਨਾ ॥
ਮੂਤ੍ਰ ਡਾਰ ਤਿਨ ਸੀਸ ਮੂਡਾਏ ॥
ਪਾਹੁਰਿ ਜਾਨ ਗ੍ਰਿਹਹਿ ਲੈ ਆਏ ॥18॥
(ਅਖੌਤੀ ਦਸਮ ਗ੍ੰਥ ਪੰਨਾ 72)
ਅਰਥ: ਜੋ ਸਿੱਖ ਗੁਰੂ ਦਾ ਆਸਰਾ
ਛੱਡਕੇ ਭੱਜ ਗਏ, ਉਨ੍ਹਾਂ ਨੇ ਫਿਰ ਔਰੰਗਜੇਬ ਦੇ ਅਹਦਿਆਂ (ਅਹਿਲਕਾਰਾਂ) ਨੂੰ ਹੀ ਗੁਰੂ
ਜਾਣਿਆਂ ਹੈ। ਅਹਿਲਕਾਰਾਂ ਨੇ ਇਨ੍ਹਾਂ ਦੇ ਸਿਰਾਂ ਉੱਤੇ ਪੇਸ਼ਾਬ
ਕਰਕੇ ਇਨ੍ਹਾਂ ਦੇ ਸਿੱਰ ਮੁੰਨਵਾ ਦਿੱਤੇ। (ਮਾਨੋਂ ਮੂਤਰ ਨੂੰ ਹੀ) ਇਹ ਪਾਹੁਲ (ਜਾਣਕੇ)
ਘਰ ਲੈ ਆਏ ਹਨ।
ਬੇਸ਼ਕ ਇਤਿਹਾਸ ਦੇ ਪੰਨਿਆਂ ਵਿੱਚ ਗੁਰੂ ਨੂੰ ਬੇਦਾਵਾ ਲਿਖਣ ਵਾਲੇ ਸਿੱਖਾਂ ਦਾ ਜ਼ਿਕਰ ਹੈ,
ਲੇਕਿਨ ਸਿੱਖਾਂ ਦੇ ਉੱਤੇ ਸਦਾ ਦਇਆਲ ਰਹਿਣ (ਸੇਵਕ ਕਉ ਗੁਰੁ
ਸਦਾ ਦਇਆਲ ॥) ਵਾਲੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਿਰਦਾਣੇ ਦੀ ਜੰਗ
ਵਿੱਚ, ਬੇਦਾਵਾ ਲਿੱਖਣ ਵਾਲੇ ਸਿੰਘਾਂ ਦੇ ਸਾਮ੍ਹਣੇ ਹੀ ਬੇਦਾਵਾ ਪਾੜ ਕੇ, ਉਨ੍ਹਾਂ ਸਿੰਘਾਂ
ਨੂੰ ਅਪਣੇ ਸੀਨੇ ਨਾਲ ਲਗਾ ਕੇ ਹਰ ਦੋਸ਼ ਤੋਂ ਮੁਕਤ ਕਰ ਦਿੱਤਾ ਸੀ। ਪਰ
ਉੱਸੇ ਮਹਾਨ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ
ਤੋਂ ਪ੍ਰਚਾਰ ਕੀਤੇ ਜਾਣ ਵਾਲੇ ਅਖੌਤੀ ਦਸਮ ਗ੍ਰੰਥ ਦੀ ਇਸ ਰਚਨਾ ਦੀ ਪੂਰੀ 25 ਪਉੜ੍ਹੀਆਂ
ਵਿੱਚ ਗੁਰੂ ਵਲੋਂ ਹੀ ਸਿੱਖਾਂ ਨੂੰ ਬਦ ਅਸੀਸਾਂ ਅਤੇ ਲਾਨ੍ਹਤਾਂ ਪਾਉਂਦੇ ਦਰਸਾਇਆ ਗਿਆ
ਹੈ।
ਇਹ ਪੜ ਕੇ ਸੰਗਤ ਆਪ ਹੀ ਫੈਸਲਾ ਕਰੇ ਕਿ ਸਿੱਖਾਂ ਨੂੰ ਬਦਅਸੀਸਾਂ
ਦੇਣ ਵਾਲਾ ਅਤੇ ਪਾਹੁਲ ਦੀ ਤੁਲਨਾਂ ਮੂਤਰ (ਪੇਸ਼ਾਬ) ਨਾਲ ਕਰਣ ਵਾਲਾ ਕੌਣ ਹੋ ਸਕਦਾ ਹੈ ਅਤੇ
ਇਸ ਦੀ ਲਿੱਖੀਆਂ ਦੂਜੀਆਂ ਰਚਨਾਵਾਂ ਕਿਸ ਆਧਾਰ 'ਤੇ ਅੰਮ੍ਰਿਤ ਸੰਚਾਰ ਦਾ ਹਿੱਸਾ ਬਣ
ਸਕਦੀਆਂ ਹਨ।