Share on Facebook

Main News Page

ਹਿੰਦੂ ਅੱਤਵਾਦੀ ਸੰਗਠਨ "ਅਨੰਦ ਮਾਰਗ"
-: ਵਰਪਾਲ ਸਿੰਘ, ਨਿਊਜ਼ੀਲੈਂਡ

ਇਹ ਹੇਠ ਦਿੱਤੀਆਂ ਅੱਤਵਾਦੀ ਘਟਨਾਵਾਂ ਨੂੰ ਧਿਆਨ ਨਾਲ ਪੜ੍ਹਿਓ ਤੇ ਪੜ੍ਹਣ ਤੋਂ ਬਾਅਦ ਅੰਦਾਜਾ ਲਾਇਓ ਕਿ ਇਹ ਕਿਹੜੇ ਅੱਤਵਾਦੀ ਸੰਗਠਨਾਂ ਨੇ ਕਿਹੜੇ ਸਾਲ ਕੀਤੀਆਂ ਹੋਣੀਆਂ ਨੇ।

  1. ਭਾਰਤੀ ਹਾਈ ਕਮਿਸ਼ਨ ਦਾ ਕੈਨਬਰਾ, ਆਸਟਰੇਲੀਆ ਦਾ ਦਫਤਰ ਅੱਗ ਲਾ ਕੇ ਸਾੜ੍ਹ ਦਿੱਤਾ ਗਿਆ ਅਤੇ ਸਿਡਨੀ ਵਾਲੇ ਕਾਉਂਸਲ-ਜਨਰਲ ਦੇ ਦਫਤਰ ਉੱਤੇ ਪਥਰਾਅ ਕੀਤਾ ਗਿਆ।

  2. ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਤੈਨਾਤ ਭਾਰਤੀ ਫੌਜ ਦੇ ਕਰਨਲ ਇਕਬਾਲ ਸਿੰਘ ਤੇ ਛੁਰੇ ਨਾਲ ਹਮਲਾ ਕੀਤਾ ਗਿਆ ਅਤੇ ਉਸਨੂੰ ਉਸਦੀ ਘਰਵਾਲੀ ਦਰਸ਼ਨ ਕੌਰ ਨਾਲ ਉਹਨਾਂ ਦੇ ਘਰੋਂ ਅਗਵਾ ਕਰ ਲਿਆ ਗਿਆ।

  3. ਮੈਲਬਰਨ ਵਿਚ ਏਅਰ ਇੰਡੀਆ ਦੇ ਇਕ ਮੁਲਾਜਮ ਨੂੰ ਚਾਕੂ ਮਾਰ ਦਿੱਤਾ ਗਿਆ।

  4. ਲੰਡਨ ਦੀ ਨਿਊ ਬੌਂਡ ਸਟਰੀਟ ਵਿਚਲੇ ਭਾਰਤ ਸਰਕਾਰ ਦੇ ਟੂਰਿਜ਼ਮ ਮਹਿਕਮੇ ਦੇ ਦਫਤਰ ਦੀ ਬਾਰੀ ਨੂੰ ਇੱਟ ਮਾਰ ਕੇ ਭੰਨ ਦਿੱਤਾ ਗਿਆ। ਇੱਟ ਨਾਲ ਬੰਨੇ ਨੋਟ ਵਿਚ ਧਮਕੀ ਸੀ ਕਿ ਅਗਾਂਹ ਸਿਆਸੀ ਆਗੂਆਂ ਨੂੰ ਮਾਰਣ ਦਾ ਪਲਾਨ ਹੈ।

  5. ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਵਿਚ ਤੈਨਾਤ ਇਕ ਸਹਾਇਕ, ਏ ਐਸ ਆਹਲੂਵਾਲੀਆ 'ਤੇ ਛੁਰੇ ਨਾਲ ਹਮਲਾ ਕੀਤਾ ਗਿਆ।

  6. ਖਟਮੰਡੂ (ਕਾਠਮੰਡੂ) ਵਿੱਚ ਭਾਰਤ ਦੀ ਐਂਮਬੈਸੀ ਉੱਤੇ ਬੰਬ ਸੁੱਟਿਆ ਗਿਆ।

  7. ਭਾਰਤ ਦੇ ਹਾਂਗ ਕਾਂਗ ਵਿਚਲੇ ਹਾਈ ਕਮਿਸ਼ਨ ਨੂੰ ਧਮਕੀ ਮਿਲੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ, ਤਾਂ ਹਾਈ ਕਮਿਸ਼ਨ ਹਿੰਸਕ ਹਮਲਿਆਂ ਲਈ ਤਿਆਰ ਰਹੇ।

ਜੇਕਰ ਤੁਹਾਨੂੰ ਇਹਨਾਂ ਅੱਤਵਾਦੀ ਘਟਨਾਵਾਂ ਬਾਰੇ ਪਹਿਲਾਂ ਕੁੱਝ ਨਹੀਂ ਪਤਾ ਸੀ ਅਤੇ ਤੁਸੀਂ ਪੂਰੀ ਇਮਾਨਦਾਰੀ ਨਾਲ ਅੰਦਾਜਾ ਲਾਇਆ ਹੈ, ਤਾਂ ਮੈਂ ਸ਼ਰਤੀਆ ਕਹਿ ਸਕਦਾਂ ਕਿ ਤੁਸੀਂ ਸਾਰਿਆਂ ਨੇ ਇਹੀ ਸੋਚਿਆ ਹੋਣਾ ਕਿ "ਖਾਲਿਸਤਾਨੀ ਜਥੇਬੰਦੀਆਂ ਨੇ 1984 ਜਾਂ ਇਸ ਤੋਂ ਬਾਅਦ ਕੀਤੇ ਹੋਣੇ ਆ।"

- ਅਸਲ ਵਿਚ ਇਹ ਸਾਰੇ ਅੱਤਵਾਦੀ ਹਮਲੇ ਸਾਲ 1977 ਵਿਚ ਅਗਸਤ ਤੋਂ ਨਵੰਬਰ ਦੇ ਮਹੀਨਿਆਂ ਵਿਚ ਹੋਏ, ਅਤੇ ਇਹ ਹਿੰਦੂ ਅੱਤਵਾਦੀਆਂ ਵਲੋਂ ਕੀਤੇ ਗਏ!

- ਇਸ ਤੋਂ ਵੀ ਵੱਧ ਹੈਰਾਨੀ ਤੁਹਾਨੂੰ ਸ਼ਾਇਦ ਇਹ ਜਾਣ ਕੇ ਹੋਵੇਗੀ ਕਿ ਹਿੰਦੂਆਂ ਦਾ ਇਹ ਅੱਤਵਾਦੀ ਸੰਗਠਨ 1955 ਵਿਚ "ਅਨੰਦ ਮਾਰਗ" ਨਾਮ ਹੇਠ ਬਣ ਗਿਆ ਸੀ ਅਤੇ ਅੱਜ ਵੀ ਭਾਰਤ ਵਿਚ ਬਿਨਾਂ ਰੋਕ-ਟੋਕ ਤੋਂ ਵਿਚਰ ਰਿਹਾ ਹੈ - ਅੰਦਾਜੇ ਮੁਤਾਬਕ ਇਸਦੇ ਮੈਂਬਰਾਂ ਦੀ ਗਿਣਤੀ ਕਈ ਲੱਖਾਂ ਵਿਚ ਹੈ।

- ਸਬੂਤ ਵਜੋਂ ਹੇਠਲੀਆਂ ਫੋਟੋ ਵੇਖੋ, ਖਾਸ ਕਰਕੇ "ਬਾਬਾ" ਰਾਮਦੇਵ ਨਾਲ। ਅਤੇ ਫੋਟੋਆਂ ਵਿਚ ਪੱਗਾਂ-ਦਾੜ੍ਹੀਆਂ ਦਾ ਸਟਾਈਲ ਵੀ ਧਿਆਨ ਨਾਲ ਵੇਖੋ।

- ਇਹਨਾਂ ਦਾ ਸਰਗਣਾ ਸੀ ਬੰਗਾਲੀ ਹਿੰਦੂ, ਪਰਭਾਤ ਰੰਜਣ ਸਰਕਾਰ, ਜਿਸਨੇ 1955 ਵਿਚ ਆਪਣੇ ਆਪ ਨੂੰ ਅਨੰਦਮੂਰਤੀ ਦਾ ਨਵਾਂ ਨਾਮ ਦਿਤਾ ਅਤੇ ਆਪਣੀ ਘਰਵਾਲੀ ਨੂੰ ਅਨੰਦਮਾਂ ਦਾ।

- ਸਾਰੇ ਸਗੰਠਨ ਦਾ ਕੰਮ ਕਰਨ ਦਾ ਤਰੀਕਾ ਹਿਟਲਰ ਦੇ ਪੈਟਰਨ 'ਤੇ ਸੀ - ਜੋ ਆਗੂ ਨੇ ਕਹਿ ਦਿੱਤਾ ਉਹ ਪੱਥਰ 'ਤੇ ਲਕੀਰ ਅਤੇ ਨਾਹ-ਨੁੱਕਰ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜਾ।

- 1971 ਵਿਚ ਇਸ ਹਿੰਦੂ ਅੱਤਵਾਦੀ ਨੂੰ ਇਸ ਸੰਗਠਨ ਦੇ ਛੇ ਮੈਂਬਰਾਂ ਦੇ ਕਤਲ ਦੇ ਕੇਸ ਵਿਚ ਗਿਰਫਤਾਰ ਕਰ ਲਿਆ ਗਿਆ ਸੀ। ਇਹ ਛੇ ਮੈਂਬਰ ਇਸ ਅੱਤਵਾਦੀ ਸੰਗਠਨ ਨੂੰ ਛੱਡ ਕੇ ਜਾਣਾ ਚਾਹੁੰਦੇ ਸਨ।

- 1975 ਵਿਚ ਰੇਲ ਮੰਤਰੀ ਐਲ ਐਨ ਮਿਸ਼ਰਾ ਨੂੰ ਸਮਸਤੀਪੁਰ (ਬਿਹਾਰ) ਵਿਚ ਮਾਰ ਦਿੱਤਾ ਗਿਆ ਸੀ। ਮਾਰਣ ਵਾਲਿਆਂ ਵਿਚ ਸ਼ਾਮਲ ਸੀ ਬਿਹਾਰ ਦਾ ਇਕ ਵਕੀਲ ਰੰਜਣ ਦਿਵੇਦੀ ਅਤੇ ਤਿੰਨ ਹੋਰ ਸੰਤੋਸ਼ਾਨੰਦ ਅਵਧੂਤ, ਸੁਦੇਵਾਨੰਦ ਅਵਧੂਤ ਅਤੇ ਗੋਪਾਲਜੀ। ਇਹਨਾਂ ਸਾਰੇ ਹਿੰਦੂ ਅੱਤਵਾਦੀਆਂ ਤੇ ਕੇਸ 2012 ਵਿਚ ਜਾ ਕੇ ਚੱਲਿਆ।

- 1971 ਤੋਂ 1978 ਤੱਕ ਜੇਲ੍ਹ ਕੱਟਣ ਤੋਂ ਬਾਅਦ ਇਸਨੂੰ ਬਰੀ ਕਰ ਦਿੱਤਾ ਗਿਆ ਜਿਸਤੋਂ ਬਾਅਦ, 21 ਅਕਤੂਬਰ 1990 ਤੱਕ (ਜਦੋਂ ਇਸਦੀ ਮੌਤ ਹੋਈ) ਇਹਨੇ ਦੁਨੀਆ ਦੇ ਕਈਆਂ ਮੁਲਕਾਂ ਵਿਚ ਜਾ ਕੇ ਆਪਣੀ "ਕਾਮਰੇਡ-ਵਿਰੋਧੀ" ਸੋਚ ਨੂੰ ਪਰਚਾਰਿਆ। ਇਸਦੀ ਸੰਸਥਾ ਦੇ ਅੱਡੇ ਅੱਜ ਤਕਰੀਬਨ ਹਰੇਕ ਮੁਲਕ ਵਿਚ ਹਨ ਅਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਸਰਕਾਰੀ ਤੰਤਰ ਦੇ ਨੇੜ੍ਹੇ ਵਾਲਿਆਂ ਨੂੰ ਮੈਂਬਰ ਬਣਾਇਆ ਜਾਵੇ।

- ਇਹਨਾਂ ਦੀ ਤਾਕਤ ਦਾ ਅੰਦਾਜਾ ਸਾਨੂੰ ਇਸ ਗੱਲ ਤੋਂ ਵੀ ਲੱਗ ਜਾਣਾ ਚਾਹੀਦਾ ਹੈ ਕਿ 1995 ਵਿਚ ਪੁਰੁਲੀਆ (ਪਛਮੀ ਬੰਗਾਲ) ਵਿਚ ਜਿਹੜਾ ਹਜਾਰਾਂ ਅਖ-47 ਬੰਦੂਕਾਂ, ਗਰਨੇਡਾਂ, ਰਾਕਟ ਲਾਂਚਰਾਂ ਅਤੇ ਗੋਲੀਆਂ, ਆਦਿ (ਕੁੱਲ ਚਾਰ ਟਨ ਭਾਰ ਦੇ ਹਥਿਆਰ) ਦੇ ਜਹਾਜ ਵਿਚੋਂ ਸੁੱਟੇ ਜਾਣ ਦਾ ਕੇਸ ਹੋਇਆ ਸੀ, ਉਹ ਸਾਰਾ ਅਸਲਾ ਇਸੇ ਸੰਗਠਨ ਲਈ ਹੀ ਸੀ। ਅਤੇ ਅਸਲਾ ਪਹੁੰਚਾਉਣ ਵਾਲੇ ਡੇਨਮਾਰਕ, ਬਰਤਾਨੀਆ ਅਤੇ ਲੈਟਵੀਆ ਦੇ ਬਸ਼ਿੰਦੇ ਸਨ (ਜਿਹਨਾਂ ਨੂੰ ਉਹਨਾਂ ਦੀਆਂ ਸਰਕਾਰਾਂ ਦੇ ਕਹਿਣ ਤੇ ਸਮੇਂ-ਸਮੇਂ ਤੇ ਰਿਹਾ ਕਰ ਦਿਤਾ ਗਿਆ ਸੀ)।

ਹੁਣ ਕੁੱਝ ਸਵਾਲ ਸਾਡੇ ਵਿਚਾਰਨ ਲਈ:

  1. ਸਾਨੂੰ ਇਹਨਾਂ ਹਿੰਦੂ ਅੱਤਵਾਦੀਆਂ ਬਾਰੇ ਜਾਣਕਾਰੀ ਕਿਉਂ ਨਹੀਂ ਹੈ?

  2. ਜੇਕਰ ਹਿੰਦੂ ਮੀਡੀਆ ਸਾਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਦਿੰਦਾ ਤਾਂ ਸਾਡੇ ਅਖਬਾਰਾਂ ਨੂੰ ਕੀ ਹੋਇਆ ਹੈ?

  3. ਜਿਹਨਾਂ ਨੂੰ ਅਸੀਂ "ਹਿੰਦੂ ਅੱਤਵਾਦੀ" ਕਹਿੰਦੇ ਹਾਂ ਉਹਨਾਂ ਦਾ ਟਾਕਰਾ ਜਿਹਨਾਂ ਨੂੰ ਉਹ "ਸਿੱਖ ਅੱਤਵਾਦੀ" ਕਹਿੰਦੇ ਨੇ, ਉਹਨਾਂ ਨਾਲ ਕਰ ਕੇ ਵੇਖ ਲਵੋ - ਕੀ ਆਪਣੇ ਟੀਚੇ ਹਾਸਲ ਕਰਨ ਲਈ ਹਥਿਆਰਬੰਦ ਜੰਗ ਲੜਨਾ ਸਾਡੀ ਮੂਰਖਤਾਈ ਨਹੀਂ ਹੋਵੇਗੀ?

  4. ਖਾਸ ਕਰਕੇ ਜੇ ਅਸੀਂ ਇਸ ਤੱਥ ਨੂੰ ਵਿਚਾਰੀਏ ਕਿ ਸਾਰੀ ਗੁਰਦੂਆਰਾ ਸੁਧਾਰ ਲਹਿਰ ਵਿਚ ਅਸੀਂ ਨਾ ਹਥਿਆਰ ਚੁੱਕੇ ਅਤੇ ਨਾਂ ਹਿੰਸਾ ਦਾ ਸਹਾਰਾ ਲਿਆ ਅਤੇ ਆਪਣਾ ਟੀਚਾ ਹਾਸਲ ਕਰਨ ਵਿਚ ਕਾਮਯਾਬੀ ਪਾਈ। ਕੀ ਇਸ ਤੋਂ ਇਹ ਨਹੀਂ ਸਾਬਤ ਹੁੰਦਾ ਕਿ ਬਿਨਾਂ ਹਥਿਆਰਾਂ ਦੀ ਲੜਾਈ ਵਿਚ ਸਰਕਾਰ ਨੂੰ ਸਾਨੂੰ ਕੁੱਟਣਾ ਬਹੁਤ ਔਖਾ ਹੋ ਜਾਂਦਾ ਹੈ - ਸਾਰੀ ਦੁਨੀਆ ਦੇ ਸਾਹਮਣੇ ਸਰਕਾਰ (ਅਤੇ ਹਿੰਦੂ ਬਹੁ-ਗਿਣਤੀ) ਦਾ ਅੱਤਿਆਚਾਰ ਜਾਹਰ ਹੁੰਦਾ ਹੈ ਅਤੇ ਸਾਡੇ ਨਾਲ ਖੜਨ ਵਾਲੇ ਮੁਲਕ ਅਤੇ ਸੰਗਠਨ ਤਿਆਰ ਹੁੰਦੇ ਨੇ?

  5. ਇਸਦੇ ਉਲਟ, ਕੋਈ ਵੀ ਸਰਕਾਰ (ਖਾਸ ਕਰਕੇ 9-11 ਤੋਂ ਬਾਅਦ) ਇਹ ਨਹੀਂ ਚਾਹੁੰਦੀ ਕਿ ਉਹ ਉਹਨਾਂ ਦਾ ਸਾਥ ਦੇਵੇ ਜਿਹਨਾਂ ਨੂੰ ਕਿਸੇ ਸਰਕਾਰ ਨੇ "ਅੱਤਵਾਦੀ" ਗਰਦਾਨ ਦਿੱਤਾ ਹੈ।

ਇਹ ਸਭ ਸਾਡੇ ਲਈ ਵਿਚਾਰਨਾ ਬੜਾ ਜਰੂਰੀ ਹੈ - ਨਹੀਂ ਤਾਂ ਅਸੀਂ ਬਜਾਇ ਆਪਣੇ ਕੌਮੀ ਟੀਚੇ ਵੱਲ ਵਧਣ ਦੇ, ਇਹਨਾਂ ਬਹਿਸਾਂ ਵਿੱਚ ਹੀ ਪਏ ਰਹਿਣਾਂ ਕਿ ਟਕਸਾਲ ਨੇ ਸਿੱਖਾਂ ਦਾ ਭਲਾ ਕੀਤਾ ਕਿ ਬੁਰਾ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top