Share on Facebook

Main News Page

ਕੀ ਇਹ ਟਕਸਾਲੀ, ਮਨੁੱਖ ਅਖਵਾਉਣ ਦੇ ਵੀ ਹੱਕਦਾਰ ਨੇ ?
-: ਖ਼ਾਲਸਾ ਨਿਊਜ਼ ਟੀਮ

ਜਿਨ੍ਹਾਂ ਦਾ ਮੁੱਖੀ ਕਾਤਲ ਹੋਵੇ, ਸਾਜਿਸ਼ਕਾਰ ਹੋਵੇ, ਤੇ ਉਸੀ ਟਕਾਸਾਲ ਦੇ ਸਮਰਥਕਾਂ ਦਾ ਮਾਨਸਿਕ ਪੱਧਰ ਦੇਖ ਲਓ, ਕੀ ਤੁਹਾਨੂੰ ਲਗਦਾ  ਹੈ ਕਿ ਇਹ ਮਨੁੱਖ ਅਖਵਾਉਣ ਦੇ ਹੱਕਦਾਰ ਨੇ? ਕਿਵੇਂ ਇਹ ਲੋਕ ਆਪਣੇ ਨਿਆਣਿਆਂ ਨੂੰ ਇਹ ਭੱਦਾ ਚਿਹਰਾ ਦਿਖਾਉਂਦੇ ਹੋਣਗੇ। ਜ਼ਰਾ ਜਿੰਨੀ ਵੀ ਸ਼ਰਮ ਨਹੀਂ ਇਨ੍ਹਾਂ ਲੋਕਾਂ ਨੂੰ। ਫਿਰ ਕਹਿੰਦੇ ਹਨ ਕਿ ਧੁੰਮਾ ਮਾੜਾ ਹੋ ਸਕਾ, ਸਾਰੀ ਟਕਸਾਲ ਨਹੀਂ, ਪਰ ਇਹ ਵੀਡੀਓ ਦੇਖਕੇ ਕੇ ਲਗਦਾ ਨਹੀਂ ਕਿ ਜਿਸ ਤਰ੍ਹਾਂ ਦਾ ਮੁਖੀ ਹੋਵੇ, ਉਸੇ ਤਰ੍ਹਾਂ ਦੇ ਚੇਲੇ ਹੁੰਦੇ ਨੇ। ਜੇ ਧੁੰਮਾ ਗੁੰਡਾ ਬਦਮਾਸ਼ ਹੈ, ਤਾਂ ਟਕਸਾਲ ਦੇ ਸਮਰਥਕ ਦੇ ਵਿਦਿਆਰਥੀ ਵੀ ਤਾਂ ਕਿਸੇ ਤਰ੍ਹਾਂ ਘੱਟ ਨਹੀਂ।

ਸਿਰਫ ਭਿੰਡਰਾਂਵਲਿਆਂ ਦਾ ਨਾਮ ਪ੍ਰਚਾਰ ਕੇ ਇਹ ਲੋਕਾਂ 'ਚ ਚੌਧਰ ਜਮਾਉਂਦੇ ਨੇ, 300 ਸਾਲ ਦਾ ਇਤਿਹਾਸ ਦਾ ਕੋਰਾ ਝੂਠ ਬੋਲਦੇ ਨੇ, ਇਨ੍ਹਾਂ ਦੀਆਂ ਕਾਰਗੁਜ਼ਾਰੀਆਂ ਦੇਖਕੇ ਲਗਦਾ ਨਹੀਂ ਕਿ ਇਹ ਲੋਕ ਆਪ ਅਣਮਨੁੱਖੀ ਕਾਰੇ ਕਰਦੇ ਨੇ, ਫਿਰ ਕਿਹੜੇ ਮੂੰਹ ਨਾਲ ਸਰਕਾਰਾਂ ਕੋਲੋਂ ਇੰਨਸਾਫ ਭਾਲਦੇ ਨੇ।

ਇਨ੍ਹਾਂ ਚੌਧਰੀਆਂ 'ਚ ਜਾਗੋਵਾਲਾ (ਅਸਲ 'ਚ ਆਪ ਸੁੱਤਾ ਪਿਆ ਹੈ), ਕੁਲਦੀਪ ਸਿੰਘ ਚਹੇੜੂ, ਚਰਨ ਸਿੰਘ, ਪ੍ਰਚਾਰਕ ਗੁਰਜਿੰਦਰ ਸਿੰਘ, ਲਸ਼ਵਿੰਦਰ ਸਿੰਘ ਡੱਲੇਵਾਲ ਆਦਿ ਹਨ।

- ਸਤਵਿੰਦਰ ਸਿੰਘ ਜਾਗੋਵਾਲਾ ਕਹਿੰਦਾ: ਪ੍ਰੋ. ਦਰਸ਼ਨ ਸਿੰਘ ਨੇ ਨੱਕ ਵੱਢ ਦਿਤਾ, ਅਸੀਂ ਫਿਰ ਨਾ ਧੋਖਾ ਖਾ ਲਈਏ, ਬਾਣੀਆਂ 'ਤੇ ਕਿੰਤੂ ਪਰੰਤੂ, ਉਨ੍ਹਾਂ ਦਾ ਵਿਰੋਧ ਤੇ ਸਹਿਯੋਗੀਆਂ ਦਾ ਵਿਰੋਧ ਕਰਾਂਗੇ

- ਮਨਜੀਤ ਸਿੰਘ ਖੰਨੋਵਾਲ (ਅਸੀਂ ਕਿੰਨਾਂ ਨਾਲ ਅੰਮ੍ਰਿਤ ਛਕਾਵਾਂਗੇ ?)

- ਅਮਰੀਕ ਸਿੰਘ ਕਹਿੰਦਾ: (ਸੰਗਰਾਂਦਾਂ, ਪੂਰਨਮਾਸ਼ੀਆਂ, ਬਾਬਿਆਂ ਦੀ ਬਰਸੀ ਮਨਾਉਣੀ ਬੰਦ ਕਰ ਦਿੱਤੀ, ਧੁੰਮੇ ਦੀ ਕੌਮ ਨੂੰ ਦੇਣ - ਦਸਮ ਗ੍ਰੰਥ ਦਾ ਪ੍ਰਚਾਰ, ਸੰਗਰਾਂਦਾ),

- ਹਰਜੀਤ ਸਿੰਘ ਸਰਪੰਚ ਕਹਿੰਦਾ: (ਗੁਰਬਚਨ ਸਿੰਘ ਬ੍ਰਹਮਗਿਆਨੀ ਸੀ, ਕਿਸੇ ਸਾਧੂ ਨੇ ਸੰਗਰਾਂਦ, ਮਸਿਆ, ਪੂਰਨਮਾਸ਼ੀ, ਮਨਾਉਂਦੇ ਸੀ, ਉਥੇ ਧੂੰਦਾ ਵੀ ਬੋਲਿਆ, ਉਨ੍ਹਾਂ ਲੋਕਾਂ ਨੂੰ ਬੁਲਾਇਆ ਜਿਹੜੇ ਦਸਮ ਵਿਰੋਧੀ ਹਨ, ਮਿਸ਼ਨਰੀ, ਰਣਜੀਤ ਸਿੰਘ ਵਾਪਿਸ ਆ ਜਾਵੇ, ਸੰਗਰਾਂਦਾਂ ਮਨਾਉਣ ਲੱਗ ਪਵੇ), ਪੰਥ ਵਾਸਤੇ ਬਹੁਤ ਕੰਮ ਕੀਤਾ ਧੁੰਮਾ ਨੇ...,

- ਪਰਮਜੀਤ ਸਿੰਘ ਵੈਡਨਸਫੀਲਡ ਸ਼ਰੇਆਮ ਝੂਠ ਬੋਲਦਾ: (ਮਰਿਆਦਾ ਟਕਸਾਲ ਦੀ ਮਰਿਆਦਾ ਨਹੀਂ, ਇਹ ਗੁਰੂ ਦੀ ਮਰਿਆਦਾ ਹੈ)

- ਜਸਵਿੰਦਰ ਸਿੰਘ ਕੁਵੈਂਟਰੀ ਸ਼ਰੇਆਮ ਝੂਠ ਬੋਲਦਾ: (ਦੋ ਬਾਣੀਆਂ ਨਾਲ ਅੰਮ੍ਰਿਤ ਛਕਾਇਆ, ਇੱਕ ਛਬੀਲ ਨਹੀਂ, ਕਈ ਛਬੀਲਾਂ ਲੱਗਣਗੀਆਂ) ਪੰਥਕ ਦੋਖੀ ਪੰਥਪ੍ਰੀਤ ਸਿੰਘ, ਧੂੰਦਾ, ਢੱਪਾਲੀ, ਘੱਗਾ, ਮਾਝੀ ਇਨ੍ਹਾਂ ਨਾਲ ਸਟੇਜ ਸਾਂਝੀ ਕੀਤੀ,

- ਇਕ ਸਿਰਫਿਰਾ ਕਹਿ ਰਿਹਾ ਹੈ ਕਿ ਇਹੋ ਜਿਹੀਆਂ ਛਬੀਲਾਂ ਹੋਰ ਲੱਗਣਗੀਆਂ... ਹੈ ਨਾ ਸਿਰੇ ਬੇਸ਼ਰਮੀ ਦੀ ਬੇਗੈਰਤੀ!!!

ਇਹ ਹੈ ਇਨ੍ਹਾਂ ਦੀ ਮਾਨਸਕਿਤਾ ਤੇ ਸੋਚ ਦਾ ਪੱਧਰ... ਇਨ੍ਹਾਂ ਨੂੰ ਭਾਈ ਭੁਪਿੰਦਰ ਸਿੰਘ ਦੀ ਮੌਤ ਦਾ ਐਨਾ ਦੁੱਖ ਨਹੀਂ, ਜਿੰਨਾਂ ਢੱਡਰੀਆਂਵਾਲੇ ਵੱਲੋਂ ਸੰਗਰਾਂਦਾਂ, ਪੂਰਨਮਾਸ਼ੀਆਂ, ਮੱਸਿਆ ਨਾ ਮਨਾਉਣੀਆਂ, ਬਾਬਿਆਂ ਦੀਆਂ ਬਰਸੀਆਂ ਮਨਾਉਣੀਆਂ ਬੰਦ ਕਰਨੀਆਂ ਜ਼ਿਆਦਾ ਚੁਭੀਆਂ ਹਨ... ਲੱਖ ਲਾਹਨਤ ਹੈ ਇਨ੍ਹਾਂ ਟਕਸਾਲੀਆਂ 'ਤੇ !!!

ਸ. ਸਤਿਨਾਮ ਸਿੰਘ ਮੌਂਟਰੀਆਲ ਦੀ ਇਹ ਪੋਸਟ ਵੀ ਇਨ੍ਹਾਂ ਦਾ ਪਾਜ ਉਘੇੜਦੀ ਹੈ:

ਪਾਠਕ ਦੇਖ ਸੁਣ ਸਕਦੇ ਹਨ ਕਿ ਕਿਵੇਂ ਇਹ ਲੋਕ ਨਿਰਦੋਸ਼ ਭੁਪਿੰਦਰ ਸਿੰਘ ਦੇ ਕਤਲ ਨੂੰ ਸਹੀ ਸਿੱਧ ਕਰ ਰਹੇ ਹਨ, ਇਨ੍ਹਾਂ ਨੂੰ ਦੋ ਮਾਸੂਮ ਜਿੰਦਾਂ ਨਹੀਂ ਦਿਸ ਦੀਆਂ, ਜਿਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਇਆ ਖੋਹ ਲਿਆ ਗਿਆ ਹੈ, ਉਹ ਔਰਤ ਨਹੀਂ ਦਿਸ ਰਹੀ ਜਿਸ ਦਾ ਸੁਹਾਗ ਉਜਾੜ ਦਿੱਤਾ ਗਿਆ ਹੈ।

ਛਬੀਲ ਦੀ ਆੜ ਵਿੱਚ ਕੀਤੇ ਕਤਲ ਨੂੰ ਸਹੀ ਠਹਿਰਾਉਣ ਲਈ ਇਹ ਲੋਕ ਗੁਰੂਆਂ ਨੂੰ ਵੀ ਜਾਲਮ ਸਿੱਧ ਕਰ ਰਹੇ ਹਨ। ਕਹਿੰਦਾ ਇੱਕ ਰਾਮਰਾਏ ਦੇ ਕਤਲ ਬਦਲੇ ਗੁਰੂ ਗੋਬਿੰਦ ਸਿੰਘ ਨੇ ਦੇਹਰਾਦੂਨ ਵਿਖੇ ਗਿਆਰਾਂ ਸੌ ਮਸੰਦ ਜਿਊਂਦਾ ਤੇਲ ਵਿੱਚ ਤਲ਼ੇ ਸੀ, ਫੁਕਰੇ ਲੋਕ ਗੁਰੂ ਗੋਬਿੰਦ ਸਿੰਘ ਜੀ ਨੂੰ ਹਿਟਲਰ ਦੇ ਬਰਾਬਰ ਦਾ ਜਾਲਮ ਦੱਸ ਰਹੇ ਹਨ।

ਜ਼ਰਾ ਸੋਚੋ ਪਿਛਲੇ ਸਮੇਂ ਵਿੱਚ ਡੀ.ਐਸ.ਪੀ ਸਵੱਰਨੇ ਘੋਟਨੇ ਨੇ ਇੱਕ ਗੁਰਦੇਵ ਸਿੰਘ ਦੇਬੂ ਨੂੰ ਪਾਣੀ ਵਿੱਚ ਉਬਾਲਿਆ ਸੀ, ਪੂਰੀ ਸਿੱਖ ਕੌਮ ਅੱਜ ਤੱਕ ਉਸ ਦੀਆਂ ਫੋਟੋਆਂ ਦਿਖਾ ਦਿਖਾ ਕੇ ਦੁਨੀਆ ਨੂੰ ਦੱਸ ਰਹੀ ਹੈ, ਕਿ ਸਿੰਘਾਂ ਤੇ ਅਣਮਨੁੱਖੀ ਤਸ਼ੱਦਦ ਹੋਇਆ ਹੈ, ਕੀ ਗਿਆਰਾਂ ਸੌ ਲੋਕਾਂ ਨੂੰ ਜਿੰਦਾ ਤੇਲ ਵਿੱਚ ਤਲ਼ਣਾ ਅਣਮਨੁੱਖੀ ਤਸ਼ੱਦਦ ਨਹੀਂ ਹੁੰਦਾ?? ਗੁਰੂ ਸੀ ਕਿ ਹਿਟਲਰ??

੪-੫ ਸਾਲ ਪਹਿਲਾਂ ਅਰਬ ਵਿੱਚ ਇੱਕ ਕਤਲ ਹੋਇਆ ਸੀ, ਜਿਸ ਦੇ ਬਦਲੇ ਉੱਥੋਂ ਦੀ ਅਦਾਲਤ ਨੇ 17 ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਪੂਰੀ ਦੁਨੀਆਂ ਵਿੱਚ ਵਸਦੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਸੀ, ਕਿ ਇੱਕ ਕਤਲ ਦੇ ਬਦਲੇ 17 ਲੋਕਾਂ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ, ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਸਲਿਮ ਅਦਾਲਤ ਨਾਲ਼ੋ ਵੀ ਕਈ ਗੁਣਾਂ ਜਿਆਦਾ ਜਾਲਮ ਬਣਾ ਰਹੇ ਹਨ।

ਵੈਸੇ ਇਹ ਜਾਗੋਵਾਲੇ ਆਪ ਸਿੰਘਾਂ 'ਤੇ ਹੋਏ ਅਣਮਨੁੱਖੀ ਤਸ਼ੱਦਦ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਲੱਖਾਂ ਪੌਂਡ ਕਮਾ ਚੁੱਕੇ ਹਨ, ਹੋਰ ਸੁਣੋਂ ਕਹਿੰਦਾ ਕਿ ਜੇ ਕੋਈ ਆਪਣੇ (ਮਰ ਚੁੱਕੇ) ਬਾਬੇ ਦੀਆਂ 'ਖੂੰਡੀਆਂ 'ਜੁੱਤੀਆਂ 'ਚੋਲ਼ੇ 'ਟੁਆਇਲਟਾਂ ਆਦਿ ਸਾਭਕੇ ਰੱਖਦੇ ਹਨ, ਤਾਂ ਕਿਸੇ ਨੂੰ ਕੀ ਇਤਰਾਜ਼ ਹੈ, ਮੂਰਖਾਂ ਨੂੰ ਇਹ ਨਹੀਂ ਪਤਾ ਕਿ ਗੁਰੂਆਂ ਦੇ ਸਾਰੇ ਜੀਵਨ ਮਨੁੱਖਤਾ ਨੂੰ ਇਹੋ ਜਿਹੀ ਮਨਮੱਤ ਵਿੱਚੋ ਕੱਡਣ ਨੂੰ ਹੀ ਲੱਗੇ ਸੀ,

ਪੂਰੀ ਵੀਡੀਓ ਸੁਣੋਂ ਜੇ ਇੱਕ ਵੀ ਗੱਲ ਗੁਰਮਤਿ ਨਾਲ ਮੇਲ ਖਾਂਦੀ ਹੋਈ ਤਾਂ ਮੈਨੂੰ ਵੀ ਜਰੂਰ ਦੱਸਿਓ,

ਸਤਿਨਾਮ ਸਿੰਘ ਮੌਂਟਰੀਆਲ 514-219-2525


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top