Share on Facebook

Main News Page

ਜਾਪੁ ਵਿੱਚ ਦੁਰਗਾ/ਸ਼ਿਵਾ ਬੈਠੀ ਹੈ !!!
-: ਪ੍ਰੋ. ਕਸ਼ਮੀਰਾ ਸਿੰਘ USA

ਦੇਵੀ ਜੂ ਕੀ ਉਸਤਤਿ-‘ਚੰਡੀ ਚਰਿੱਤ੍ਰ’ ਅਖੌਤੀ ਦਸਮ ਗ੍ਰੰਥ ਵਿੱਚ ਦੁਰਗਾ ਦੇਵੀ ਦੀ ਸਿਫ਼ਤਿ ਵਿੱਚ 34 ਬੰਦ ਲਿਖੇ ਮਿਲ਼ਦੇ ਹਨ। ਜੋ ਸਿਫ਼ਤਿ ਚੰਡੀ ਚਰਿੱਤ੍ਰ ਵਿੱਚ ਕਵੀ ਨੇ ਦੇਵੀ ਦੀ ਕੀਤੀ ਹੈ, ਉਹੀ ਸਿਫ਼ਤਿ ਕਵੀ ਨੇ ‘ਜਾਪੁ’ ਵਿੱਚ ਵੀ ਕੀਤੀ ਹੈ। ਜਿਹਾ ‘ਜਾਪੁ’ ਪੜ੍ਹਿਆ, ਜੇਹੀ ਦੇਵੀ ਦੀ ਉਸਤਤ ਪੜ੍ਹ ਲਈ। ਜਿਹੜੇ ਜਾਪੁ ਨਾ ਪੜ੍ਹਨ ਵਾਲ਼ਿਆਂ ਦੀ ਜ਼ਬਾਨ ਤਕ ਕੱਟਣ ਲਈ ਸਿੱਖਾਂ ਨੂੰ ਭੜਕਾਉਂਦੇ ਹਨ, ਉਹ ਅੱਖਾਂ ਖੋਲ੍ਹ ਕੇ ਇਸ ਲੇਖ ਨੂੰ ਪੜ੍ਹ ਲੈਣ, ਸ਼ਾਇਦ ਅਗਿਆਨ ਅੰਧੇਰ ਵਿਨਾਸ਼ ਹੋ ਜਾਏ। ਦੇਖੋ ‘ਚੰਡੀ ਚਰਿਤੱਰ’ ਦਸਮ ਗ੍ਰੰਥ ਵਿੱਚੋਂ ਦੇਵੀ ਦੀ ਉਸਤਤਿ ਦੇ ਪ੍ਰਮਾਣ ਅਤੇ ‘ਜਾਪੁ’ ਵਿੱਚ ਉਹੀ ਸਿਫ਼ਤਾਂ-
 

ਚੰਡੀ ਚਰਿੱਤਰ ਦੇਵੀ ਉਸਤਤ ਜਾਪੁ

ਨੋਟ: ਜਾਪੁ ਅਤੇ ਚੰਡੀ ਚਰਿਤ੍ਰ ਵਿੱਚ ਦੁਰਗਾ ਦੇਵੀ ਦੇ ਗੁਣਾਂ ਦੀ ਸਮਾਨ ਵਰਤੋਂ ਕਰਕੇ ਉਸ ਨੂੰ ਸਲਾਹਿਆ ਜਾ ਰਿਹਾ ਹੈ। ਦੁਰਗਾ ਦੇ ਗੁਣ ਗਾਉਣ ਵਾਲ਼ਾ ਕਵੀ ਦੁਰਗਾ ਭਗਤ ਹੁੰਦਾ ਹੈ ਤੇ ਉਹ ਦੋਗਲਾ ਬਣ ਕੇ ਦੇਵੀ ਨੂੰ ਛੱਡ ਕੇ ਕਿਸੇ ਹੋਰ ਦੇ ਗੁਣ ਨਹੀਂ ਗਾ ਸਕਦਾ।

ਚੰਡੀ ਚਰਿੱਤ੍ਰ ਵਿੱਚ ਸਾਫ਼ ਤੌਰ 'ਤੇ ਲਿਖਿਆ ਹੈ "ਦੇਵੀ ਜੂ ਕੀ ਉਸਤਤ" ਬਰਨੰ।

ਅਖੌਤੀ ਦਸਮ ਗ੍ਰੰਥ ਦੇ ਪੰਨਾਂ 118 ਉੱਤੇ ਚੰਡੀ ਚਰਿਤ੍ਰ ਦੀ ਸਮਾਪਤੀ 'ਤੇ ਇਉਂ ਲਿਖਿਆ ਹੋਇਆ ਹੈ-

“ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਦੇਵੀ ਜੂ ਕੀ ਉਸਤਤ ਬਰਨਨ ਨਾਮ ਸਪਤਮੋ ਧਿਆਇ ਸੰਪੂਰਣਮ ਸਤੁ ਸੁਭਮ ਸਤੁ ।7। ਅਫਜੂ”

ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ:

 

ਜਿਹੜੇ ਵੀਰ ਵਰਜੀਨੀਆਂ ਦੇ ਸਿੱਖਾਂ ਨੂੰ ਸਬਕ ਸਿਖਾਉਣ 'ਤੇ ਤੁਲੇ ਹੋਏ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰ ਰਹੇ ਹਨ। ਉਹ ਗੁਰੂ ਜੀ ਉੱਤੇ ਹੀ ਉਂਗਲ਼ ਚੁੱਕ ਰਹੇ ਹਨ। ਦਸਵੇਂ ਗੁਰੂ ਜੀ ਵਲੋਂ ਆਦਿ ਬੀੜ ਵਿੱਚ ਦਰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਪਾਨ ਕਰਾਉਣਾ ਕੋਈ ਗੁਨਾਹ ਨਹੀਂ ਹੈ। ਗੁਨਾਹ ਦੇ ਉਹ ਭਾਗੀ ਹਨ ਜੋ ਸੰਨ 1931 ਤੋਂ 1945 ਤਕ 14 ਕੁ ਬੰਦਿਆਂ ਦੁਆਰਾ ਬਣਾਈ ਰਹਿਤ ਮਗਰ ਲੱਗੇ ਹੋਏ ਹਨ, ਜਿਸ ਵਿੱਚ ਸੋਚੀ ਸਮਝੀ ਬ੍ਰਾਹਮਣਵਾਦੀ ਸਾਜਿਸ਼ ਨਾਲ਼ ਨਿੱਤ-ਨੇਮ ਅਤੇ ਅੰਮ੍ਰਿਤ ਸੰਚਾਰ ਵਿੱਚ ਕੱਚੀਆਂ ਬਾਣੀਆਂ ਸ਼ਾਮਲ ਕੀਤੀਆਂ ਗਈਆਂ ਸਨ।

 

ਗੁਰੂ ਦੀ ਦੱਸੀ ਰਹਿਤ ਤਾਂ ਧੰਨੁ ਗੁਰੂ ਨਾਨਕ ਪਾਤਿਸ਼ਾਹ ਤੋਂ ਹੀ ਚਲਦੀ ਆ ਰਹੀ ਹੈ, ਜੋ ਗੁਰਬਾਣੀ ਵਿੱਚ ਦਰਜ ਹੈ। ਚੌਦਾਂ ਕੁ ਬੰਦਿਆਂ ਨੇ ਨਵੀਂ ਰਹਿਤ ਬਣਾ ਕੇ ਸਿੱਖਾਂ ਵਿੱਚ ਕਲ਼ੇਸ਼ ਹੀ ਖੜ੍ਹਾ ਕੀਤਾ ਹੈ ਕਿਉਂਕਿ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਵਲੋਂ ਬਣਾਇਆਂ ਨਿੱਤ-ਨੇਮ ਭੰਗ ਕਰ ਦਿੱਤਾ ਗਿਆ ਹੈ। ਗੁਰੂ ਦਸਵੇਂ ਪਾਤਿਸ਼ਾਹ ਜੀ ਵੱਡੇ ਹਨ ਕਿ 14 ਕੁ ਬੰਦੇ?

 

ਬਹੁਤ ਹੀ ਹੈਰਾਨੀ ਦੀ ਗੱਲ!!! ਇਹ ਹੈਰਾਨੀ ਓਦੋਂ ਹੋਈ ਜਦੋਂ ਭਾਈ ਭੁਪਿੰਦਰ ਸਿੰਘ ਦੇ ਸਸਕਾਰ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਨਿਭਾਅ ਚੁੱਕੇ ਪੰਜ ਪਿਆਰਿਆਂ ਵਿੱਚੋਂ ਇੱਕ ਸੱਜਣ ਨੇ ਅਕਾਲ ਚੈਨਲ ਦੇ ਮਾਈਕ ਸਾਮ੍ਹਣੇ ਬੋਲਦਿਆਂ ਕਿਹਾ ਕਿ ਅਕਾਲ ਤਖ਼ਤ ਤੋਂ ਪ੍ਰਵਾਨਤ ਮਰਯਾਦਾ ਮੰਨ ਕੇ ਇੱਕ-ਮੁੱਠ ਹੋਣਾ ਚਾਹੀਦਾ ਹੈ। ਇਹ ਭਾਈ ਸਾਹਿਬ ਹੁਣ ਤਕ ਕੱਚੀਆਂ ਰਚਨਾਵਾਂ ਨੂੰ ਧੁਰ ਕੀ ਬਾਣੀ ਦੇ ਬਰਾਬਰ ਸਮਝਕੇ ਅੰਮ੍ਰਿਤ ਪਾਨ ਕਰਾਉਂਦੇ ਆ ਰਹੇ ਸਨ। ਕੀ ਅਜੇ ਜੀ ਇਨ੍ਹਾਂ ਨੂੰ ਧੁਰ ਕੀ ਬਾਣੀ ਅਤੇ ਕੱਚੀ ਬਾਣੀ ਦੀ ਪਛਾਣ ਨਹੀਂ ਆਈ?

 

ਇਹ ਦੱਸਣ ਕਿ ਇਹ ਕਿੱਥੇ ਲਿਖਿਆ ਹੋਇਆ ਹੈ ਕਿ ਸਿੱਖ ਰਹਿਤ ਮਰਯਾਦਾ ਸ਼੍ਰੀ ਅਕਾਲ ਤਖ਼ਤ ਤੋਂ ਪ੍ਰਵਾਨਤ ਹੈ? ਕਿੰਨਾ ਕੁ ਚਿਰ ਸੰਗਤਾਂ ਨੂੰ ਧੋਖੇ ਵਿੱਚ ਰੱਖੋਗੇ? ਇਹ ਕਿੱਥੇ ਲਿਖਿਆ ਹੈ ਕਿ ਰਹਿਤ ਮਰਯਾਦਾ ਸ਼੍ਰੋ. ਕਮੇਟੀ ਵਲੋਂ ਜਾਂ ਸ਼੍ਰੀ ਅਕਾਲ ਤਖ਼ਤ ਵਲੋਂ ਲਾਗੂ ਕੀਤੀ ਗਈ ਹੈ? ਇਸ ਦੀਆਂ ਤਾਂ ਥਾਂ-ਥਾਂ ਧਜੀਆਂ ਉੱਡ ਰਹੀਆਂ ਹਨ। ਰਹਿਤ ਮਰਯਾਦਾ ਤਾਂ ਸ਼੍ਰੋ. ਕਮੇਟੀ ਦੀ ਦੁਕਾਨ ਤੇ ਬਾਕੀ ਪੁਸਤਕਾਂ ਵਾਂਗ ਇੱਕ ਛੋਟੀ ਜਿਹੀ ਪੁਸਤਕ ਹੈ। ਕੋਈ ਪੜ੍ਹੇ ਨਾ ਪੜ੍ਹੇ, ਕੋਈ ਮੰਨੇ ਜਾਂ ਨਾ ਮੰਨੇ ਸ਼੍ਰੋ. ਕਮੇਟੀ ਨੂੰ ਇਸ ਨਾਲ਼ ਕੋਈ ਸਰੋਕਾਰ ਨਹੀਂ ਹੈ। ਸ਼੍ਰੋ. ਕਮੇਟੀ ਨੇ ਤਾਂ ਸੰਨ 1945 ਵਿੱਚ ਖਰੜੇ ਵਿੱਚ ਕੀਤੇ ਵਾਧੇ ਘਾਟੇ ਨੂੰ ਪ੍ਰਵਾਨਗੀ ਦਿੱਤੀ ਸੀ। ਕਦੇ ਵੀ ਇਸ ਨੂੰ ਲਾਗੂ ਨਹੀਂ ਕੀਤਾ ਗਿਆ।

 

ਸ਼ਬਦ ਗੁਰੂ ਦੇ ਚਾਨਣ ਵਿੱਚ ਹੁਣ ਜਾਪੁ, ਚੌਪਈ ਅਤੇ ਸਵੱਯਾਂ ਨੂੰ ਪੜ੍ਹਨ ਦਾ ਹਨ੍ਹੇਰਾ ਦੂਰ ਕਰੋ। ਗੁਰੂ ਗ੍ਰੰਥ ਸਾਹਿਬ ਉੱਚਾ ਹੈ, ਅਖੌਤੀ ਦਸਮ ਗ੍ਰੰਥ ਨਹੀਂ ਜਿਸ ਦੀਆਂ ਕੱਚੀਆਂ ਰਚਨਾਵਾਂ ਨਾਲ਼ ਹੁਣ ਤਕ ਅੰਮ੍ਰਿਤ ਪਾਨ ਕਰਾਇਆ ਜਾਂਦਾ ਰਿਹਾ ਹੈ। ਸਿੱਖੀ ਨੂੰ ਬ੍ਰਾਹਮਣਵਾਦ ਦੇ ਜੂਲ਼ੇ ਤੋਂ ਆਜ਼ਾਦ ਕਰਾਉਣਾ ਹੈ ਤਾਂ ਕੇਵਲ ਦਸਵੇਂ ਗੁਰੂ ਜੀ ਵਲੋਂ ਸਿੱਖਾਂ ਲਈ ਥਾਪੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਤਕ ਹੀ ਸੀਮਤ ਰਹਿਣਾ ਹੋਵੇਗਾ। ਮੱਕਿਓਂ ਪਰੇ ਉਜਾੜ ਹੈ।

1. ਨਮੋ ਚੰਡ ਮੁੰਡਾਰਨੀ ਭੂੀਪ ਭੁਪਾ।224।  ** ਨਮੋ ਭੂਪ ਭੂਪੇ। 55।
2. ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ।225।  ** ਨਮੋ ਨਿੱਤ ਨਾਰਾਇਣੇ ਕ੍ਰੂਰ ਕਰਮੇ।
3. ਨਮੋ ਰਾਜਸਾ ਸਾਤਕਾ --225।  ** ਨਮੋ ਰਾਜਸੰ ਤਾਮਸੰ---।186।
4. ਨਮੋ ----ਸਰਬ ਮਾਨੀ।226।  ** ਨਮੋ ਸਰਬ ਮਾਨੇ।44।
5. ਅਧੀ ਉਰਧਵੀ---ਅਪਾਰੀ।227।  ** ਅਧੋ ਉਰਧ ਅਰਧੰ--।59।
6. ਨਮੋ ਜੁਧਨੀ--ਕ੍ਰੂਰ ਕਰਮਾ।228।  ** ਨਮੋ ਜੁਧ ਜੁਧੇ--।187।
7. ਮਹਾ ਬੁਧਿਨੀ ਸਿਧਨੀ--।228।  ** ਸਦਾ ਸਿਧਿਦਾ ਬੁਧਿਦਾ-।59।
8. ਪਰਾ---ਦੁਸਟ ਹਟਤਾ।229।  ** -- ਦੁਸਟ ਭੰਜਨ--।84।
9. ---ਨਮੋਸਸਤ੍ਰ ਪਾਣੰ।230।  ** ਨਮੋ ਸਸਤਰ੍ਰ ਪਾਣੇ।52।
10. ਨਮੋ ਗਿਆਨ--ਗਿਆਨ--।231।  ** ਨਮੋ ਗਿਆਨ ਗਿਆਨੇ।186।
11. ਨਮੋ ਪੋਖਣੀ ਸੋਖਣੀ-232।  ** ਨਮੋ ਸਰਬ ਪੋਖੰ। ਨਮੋ ਸਰਬ ਸੋਖੰ।27।
12. ਨਮੋ ਸਸਤ੍ਰਣੀ ਅਸਤ੍ਰਣੀ-233।  **-ਸਸਤ੍ਰ ਪਾਣੇ।-ਅਸਤ੍ਰ ਮਾਣੇ।52।
13. ---ਸਰਬ ਬਿਆਪੀ।234।  ** ਸਰਬ ਪਾਸਿਯ ਹੈਂ।174।
14. ਨਮੋ--ਸਿਧ ਕਰਣੀ।235।  ** --ਸਿਧਿ ਦਾਤਾ---।60।
15. ਨਮੋ--ਸਰਬ ਭਰਣੀ।235।  ** ਸਰਬੰ ਭਰ ਹੈਂ। 174।
16. ਨਮੋ--ਸਰਬ ਦਾਤ੍ਰੀ।235।  ** ਸਰਬੰ ਦਾਤਾ।76।
17. ਨਮੋ ਪਰਮ ਪਰਮੇਸ੍ਵਰੀ-।236।  ** ਪਰਮ ਪਰਮੇਸ੍ਵਰੰ।60।
18. ਨਮੋ ਗੰਜਨੀ--238।  ** ਸਰਬ ਗੰਜਨ---।85।
19. ਨਮੋ ਚੰਦ੍ਰਣੀ---।239।  ** ਨਮੋ ਚੰਦ੍ਰ ਚੰਦ੍ਰੇ-।47।
20. ਨਮੋ --ਭਾਨਵੀਯੰ-।239।  ** ਨਮੋ ਸੂਰਜ---।185।
21. ਨਮੋ---ਗੁਬਿੰਦੀ।239।  ** ਗੁਬਿੰਦੇ।--।94।
22. --ਸ੍ਰਿਸਟ ਭਰਣੀ।239।  ** ਬਿਸੰਵਭਰ ਹੈਂ।175।
23. ਨਮੋ ਮਾਰਣ ਕਾਰਣੀ--239।  ** ਸਰਬੰ ਕਰਤਾ।143।
24. ਨਮੋ ਜੋਗਣੀ ਭੋਗਣੀ-240।  ** ਨਮੋ ਜੋਗ ਜੋਗੇ।ਨਮੋ ਭੋਗ ਭੋਗੇ।28।
25. ਨਮੋ ਘੋਰਿ ਰੂਪਾ-241।  ** -- ਕ੍ਰੂਰ ਕਰਮੇ।54।
26. --ਨਮੋ ਚਾਰ ਨੈਣਾ।241।  ** --ਹੁਸਨਲ ਜਮਾਲ ਹੈਂ।152।
27. ਨਮੋ ਬ੍ਰਿਧ ਬੁਧੰ-241।  ** --ਬੁਧਿ ਦਾ ਬ੍ਰਿਧਿ ਕਰਤਾ।59।
28. ਨਮੋ--ਪੂਰਣ ਕਾਮੀ।242।  ** --ਮੁਕਤਿ ਦਾਇਕ ਕਾਮ।84।
29. ਰਿਪੰ ਤਾਪਣੀ--243।  ** ਰਿਪੁ ਤਾਪਨ ਹੈਂ।182।
30. ---ਜਾਪਣੀ--।243।  ** ਜਪ ਜਾਪਨ ਹੈਂ।182।
31. --ਖਾਪਣੀ ਥਾਪਣੀ-243।  ** ਨਮੋ-ਖਾਪੇ। ਨਮੋ -ਥਾਪੇ।20।
31. ----ਦਾਤੀ ਕ੍ਰਿਪਾਣੀ।244।  ** -- ਦਾਤਾ ਦਯਾਲੰ।60।
32. ਨਮੋ- -ਮੁਕੰਦੀ।246।  ** -- ਮੁਕੰਦੇ।94।
33. ਨਮੋ --ਧਰਮੰ ਧੁਜਾਯੰ।248।  ** ਕਿ ਧਰਮੰ ਧੁਜਾ ਹੈਂ।105।
34. ਨਮੋ ਇੰਦ੍ਰ ਊਰਧਾ-249।  ** ਨਮੋ ਇੰਦ੍ਰ ਇੰਦ੍ਰੇ।185।
35. ---ਸਰਬ ਇਛਿਆ।250।  ** ਨਮੋ ਆਸ ਆਸੇ।188।
36. ਪਰੀ ਪਦਮਿਨੀ--।250।  ** --ਨਮੋ ਬਾਂਕ ਬਾਂਕੇ।188।
37. ---ਜਗ ਕਰਤਾ-250।  ** ਸਰਬ ਬਿਸ੍ਵ ਰਚਿਓ--।83।
38. ਸੁਭਾ---ਸ੍ਰਿਸਟਜਾ-।250।  ** ਜਗ ਕੇ ਕਰਨ ਹੈਂ।173।
39. ਪਵਿਤ੍ਰੀ ਪੁਨੀਤਾ--।251।  ** --ਪੁਨੀਤ ਮੂਰਤਿ--।83।
40. ---ਪੁਰਾਣੀ--।251।  ** ਆਦਿ ਰੂਪ--।179।
41--ਪਰੇਯੰ (ਸਮਝ ਤੋਂ ਪਰੇ)।251।  ** ਨ੍ਰਿਬੂਝ ਹੈਂ। ਅਸੂਝ ਹੈਂ।37।
42. ਪ੍ਰਭੀ--ਅਜੈਯੰ।251।  ** -ਪ੍ਰਭਾ ਹੈਂ।160।ਅਜੈ।189।
43. ਅਰੂਪੰ ਅਨੂਪੰ-251।  ** ਅਰੂਪ ਹੈਂ ।ਅਨੂਪ ਹੈਂ।29।
44. --ਅਨਾਮੰ ਅਠਾਮੰ।251।  ** --ਅਨਾਮੇ।ਨਮਸਤੰ ਅਠਾਮੇ।4।
45. ਅਭੀਅੰ--।251।  ** ਅਭੈ।189।
46. --ਅਜੀਤੰ--।251।  ** --ਅਜੀਤੇ।6।
47. --ਮਹਾ ਧਰਮ ਧਾਮੰ।251।  ** ਧਰਮ ਧਾਮ---।84।
48. ਅਛੇਦੰ ਅਭੇਦੰ--।252।  ** --ਅਛੇਦੇ।7।ਅਭੇਦ ਹੈਂ--124।
49. --ਅਕਰਮੰ ਸੁਧਰਮੰ।252।  ** -ਅਕਰਮੰ।5।--ਸੁਧਰਮੰ-।197।
50. ---ਨਿਤਯੰ।252।  ** ਸਦੈਵੰ ਸਦਾ ਹੈਂ।131।
51. ਨਿਰੂਪੰ----।252।  ** ਨਰੂਪੇ।195।
52. -----ਅਕ੍ਰਿਤਯੰ।252।  ** ਅਕ੍ਰਿਤਾਕ੍ਰਿਤ ਹੈਂ।177।
53. ---ਨਮੋ ਲੋਕ ਮਾਤਾ।254।  ** ਨਮੋ ਲੋਕ ਮਾਤਾ।52।
54. --ਪਰਮ ਰੂਪੰ ਪਵਿਤ੍ਰੀ।255।  ** ਪਰਮ ਰੂਪ ਪੁਨੀਤ-।83।
55. -----ਅਖੰਡੀ।255।  ** ਹਰਿ ਨਰ ਅਖੰਡ।162।
56. ਸਬੈ---ਬਰੰਬਯੂਹ ਦਾਤਾ।256।  ** ਸਰਬੰ ਦਾਤਾ।76।

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top