Share on Facebook

Main News Page

ਜੂਨ 1984 = 2016
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਜੇਠ ਦਾ ਮਹੀਨਾ ਅਗਨ ਵਰਸਾਉਂਦਾ...
ਅਸਮਾਨ 'ਤੇ ਸੂਰਜ ਅਗਨ ਵਰਸਾਉਂਦਾ...
ਧਰਤੀ ਤੱਤੀ ਤਵੀ ਬਣ ਅਗਨ ਵਰਸਾਉਂਦੀ...
ਸਤਾ ਧਾਰੀ ਜ਼ਾਲਮ ਜ਼ੁਲਮ ਦੀ ਅਗਨ ਵਰਸਾਉਂਦਾ...
ਤੋਪਾਂ ਟੈਂਕਾਂ ਤੇ ਅਸਾਲਟਾਂ ਦੇ ਮੂੰਹ ਅਗਨ ਵਰਸਾਉਂਦੇ...
ਗਲਾਂ ਵਿੱਚ ਪਾਏ ਟਾਇਰ ਗਲੀਆਂ ਵਿੱਚ ਅਗਨ ਵਰਸਾਉਂਦੇ...
ਈਰਖਾ ਦੀ ਅਗਨ ਤੇ ਪਕਾਏ ਲੱਡੂ ਦਿਲਾਂ 'ਤੇ ਅਗਨ ਵਰਸਾਉਂਦੇ...

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ

ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਥਿਵੀ ਦਿਸਿ ਆਈ

ਪਰ ਅੱਜ ਅਕਾਲ ਤਖਤ ਸਥਾਨ ਤੇ ਦਿਲ ਅੰਦਰ ਧੁਖਦੀ ਅੱਗ ਦੀ ਚਿੰਗਾਰੀ ਜਗਾਉਣ ਆਏ, ਕੁੱਛ ਲੋਕ ਤਾਂ ਜ਼ਰੂਰ ਸਮਝਦੇ ਹਨ ਕਿ ਇਸ ਚਿੰਗਾਰੀ ਤੋਂ ਜੇ ਗਿਆਨ ਦਾ ਦੀਵਾ ਬਲ ਪਵੇ ਅਤੇ ਉਸ ਗਿਆਨ ਦੀ ਰੌਸ਼ਨੀ ਵਿਚ ਕੌਮ ਆਪਣਾ ਘਰ, ਆਪਣੀ ਮੰਜ਼ਿਲ, ਆਪਣਾ ਭਵਿੱਖ ਢੂੰਡ ਸਕੇ।

ਪਰ ਦੇਖਿਓ ਇਸ ਜਾਗਰਤੀ ਦਿਹਾੜੇ 'ਤੇ ਜੇ ਕੁੱਛ ਬੇਸਮਝ ਲੋਕਾਂ ਨੇ ਸਿਆਸੀ ਹਵਾ ਦੇ ਬੁੱਲੇ ਨਾਲ ਆਪਣੀ ਹਥੀਂ ਇਸ ਚਿੰਗਾਰੀ ਤੋਂ ਅਪਣੇ ਕਪੜਿਆਂ ਨੂੰ ਹੀ ਅੱਗ ਲਾ ਲਈ, ਤਾਂ ਫਿਰ ਨਾ ਕਹਿਓ। ਅੱਜ ਆਪਣੀ ਆਪਸੀ ਲਗੀ ਅਗਨ ਨੂੰ ਦੇਖ ਕੇ ਲੱਡੂ ਵੰਡਣ ਵਾਲੇ ਤਾਂ ਖੁਸ਼ੀਆਂ ਮਨਾਉਣਗੇ ਹੀ।

ਰੱਬ ਰਾਖਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top