Share on Facebook

Main News Page

ਕੱਟੜ-ਪੰਥੀ ਹਿੰਦੂ ਨੇਤਾ ਲਕਸ਼ਮੀ ਕਾਂਤ ਚਾਵਲਾ ਨੇ ਸ਼੍ਰੀ ਦਰਬਾਰ ਸਾਹਿਬ ਦੇ ਮੇਨ ਗੇਟ ਨਜ਼ਦੀਕ ਸਥਿੱਤ ਸ਼ਨੀ ਮੰਦਰ ਦੇ ਬਾਹਰ ਹਿੰਦੂਆਂ ਤੋਂ ਪਵਾਇਆ ਭੰਗੜਾ ਅਤੇ ਕੀਤੀ ਅਤਿਸ਼ਬਾਜ਼ੀ

4 ਜੂਨ ਰਾਤ 9:30pm ਇਹ ਸਿਲਸਿਲਾ ਤਕਰੀਬਨ 1 ਘੰਟੇ ਤੱਕ ਚੱਲਿਆ। ਇਸ ਬਾਰੇ ਨਾ ਤਾਂ ਕਿਸੇ ਪੁਲਿਸ ਅਫਸਰ ਨੂੰ ਇਤਲਾਹ ਕੀਤੀ ਗਈ ਸੀ ਅਤੇ ਨਾ ਕਿਸੇ ਤਰਾਂ ਦੀ ਕੋਈ ਪਰਮੀਸ਼ਨ ਹੀ ਲਈ ਗਈ ਸੀ । ਇਹੀ ਕਾਰਨ ਸੀ ਕਿ ਮੌਕੇ ਤੇ ਸਕਿਓਰਟੀ ਦੀ ਤਰਫ ਤੋਂ ਕੋਈ ਵੀ ਪੁਲਿਸ ਕਰਮਚਾਰੀ ਮੌਯੂਦ ਨਹੀਂ ਸੀ। ਸਾਫ ਪਰਤੀਤ ਹੋ ਰਿਹਾ ਸੀ ਕਿ ਇਹ ਭੂਤ ਭੰਗੜਾ ਸਿਖਾਂ ਦਾ ਮੂੰਹ ਚਿੜ੍ਹਾਉਣ ਲਈ, ਜੂਨ ਚੁਰਾਸੀ ਵਿੱਚ ਹੋਏ ਹਿਦੁਸਤਾਨੀ ਫੌਜੀ ਹਮਲੇ ਦੀ ਖੁਸ਼ੀ ਵਿੱਚ ਪਾਇਆ ਜਾ ਰਿਆ ਹੈ।

ਜਦੋਂ ਕੁਝ ਸਿਖਾਂ ਨੇ ਨਜ਼ਦੀਕ ਖੜੀ ਲਕਸ਼ਮੀ ਕਾਂਤ ਚਾਵਲਾ ਨੂੰ ਪੁਛਿਆ ਕਿ ਅੱਜ ਅਚਾਨਕ ਰਾਤ ਵੇਲੇ ਦਰਬਾਰ ਸਾਹਿਬ ਦੇ ਨਜ਼ਦੀਕ ਅਜਿਹਾ ਨਾਚ ਅਤੇ ਆਤਿਸ਼ਬਾਜ਼ੀ ਕਰਨ ਦਾ ਕੀ ਕਾਰਨ ਹੈ ? ਤਾਂ ਉਹ ਕੋਈ ਸਾਫ ਤੇ ਸਪਸ਼ਟ ਜਵਾਬ ਨਾ ਦੇ ਸਕੀ .. ਕਹਿਣ ਲੱਗੀ ਕਿ ਅੱਜ ਸ਼ਨੀ ਮਹਾਂਰਾਜ ਦਾ ਦਿਨ ਹੈ ਤਾਂ ਕਰਕੇ... । ਸਿੱਖਾਂ ਨੇ ਪੁੱਛਿਆ ਕਿ ਅਜਿਹਾ ਦਿਨ 'ਸ਼ਨੀਵਾਰ' ਤਾਂ ਹਰ ਹਫਤੇ ਵਿੱਚ ਇੱਕ ਵਾਰ ਆਂਉਦਾ ਹੈ, ਹਰ ਵਾਰ ਤਾਂ ਅਜਿਹਾ ਨਹੀਂ ਹੁੰਦਾ ? ...ਤਾਂ ਕੱਚੀ ਜੀਹ ਹੋ ਕੇ ਕਹਿਣ ਲੱਗੀ ਕਿ ਮੇਰੀ ਕੋਈ ਮੰਨਤ ਪੂਰੀ ਹੋਈ ਹੈ ਤਾਂ ਅਜਿਹਾ ਕਰ ਰਹੀ ਹਾਂ ...

ਖਾਲਸਾ ਜੀ! ਇਹ ਗੱਲ ਸਪਸ਼ਟ ਹੈ ਕਿ ਸਾਰੀ ਕੌਮ ਲਈ 1 ਜੂਨ ਤੋਂ 6 ਜੂਨ ਤੱਕ ਦੇ ਦਿਹਾੜ੍ਹੇ ਬਾਹੁਤ ਹੀ ਪੀੜ੍ਹਾਂ ਭਰੇ ਹੁੰਦੇ ਹਨ। ਸ਼੍ਰੀ ਦਰਬਾਰ ਸਾਹਿਬ ਤੋਂ ਰਾਗੀ ਸਿੰਘ ਸ਼ਹੀਦ ਸਿੰਘਾਂ ਨੂੰ ਸਮਰਪਿਤ ਜਾਂ ਬੇਦੋਸ਼ੀਆਂ ਗਈਆਂ ਜਾਨਾ ਨੂੰ ਸਮਰਪਿਤ ਸ਼ਬਦ ਗਾਇਨ ਕਰ ਰਹੇ ਹੁੰਦੇ ਹਨ, ਦੂਰੋਂ ਦੂਰੋਂ ਸੰਗਤ 6 ਜੂਨ ਨੂੰ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਆ ਰਹੀ ਹੁੰਦੀ ਹੈ । ਸਾਫ ਜ਼ਾਹਰ ਹੁੰਦਾ ਹੈ ਕਿ ਇਹਨਾਂ ਦਿਨਾ ਵਿੱਚ ਲਕਸ਼ਮੀ ਕਾਂਤ ਚਾਵਲਾ ਦੀ ਕਿਹੜੀ ਮੰਨਤ ਪੂਰੀ ਹੋਈ ਸੀ।

ਯਾਦ ਰਹੇ ! ਸ਼੍ਰੀ ਹਰਿਮੰਦਰ ਸਾਹਿਬ ਦੇ ਘੇਰੇ ਬਣੀ ਬਾਰਾਂ ਦਰੀ ਅੰਦਰ ਰਹਿਣ ਵਾਲੇ ਜਿਆਦਾ ਤਰ ਹਿੰਦੂ ਪਰਿਵਾਰ ਉਹ ਹਨ, ਜਿੰਨਾਂ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਵਾਲੇ ਫੌਜੀਆਂ ਨੂੰ ਰੋਕ ਰੋਕ ਕੇ ਲੱਡੂ, ਸ਼ਰਾਬ , ਅਤੇ ਬੀੜ੍ਹੂੀਆਂ ਦੇ ਬੰਡਲ ਵੰਡੇ ਸਨ ਅਤੇ ਭੰਗੜੇ ਪਾਏ ਸਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top