Share on Facebook

Main News Page

ਗੁਰਬਾਣੀ ਦੀ ਬੋਲੀ ਵਿਚ ਅੱਜ ਦਾ ਸੱਚ
ਕੇਵਲ ਗੁਰਬਾਣੀ ਰਾਹੀਂ ਅੰਮ੍ਰਿਤ ਛੱਕਣ ਤੇ ਛਕਾਉਣ ਵਾਲਿਆਂ ਨੂੰ ਛੇਕਣ ਦਾ ਮਨਮੁਖੀ ਹਰਬਾ ਕੀ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥

ਦੁਨੀਆਂ ਦੇ ਲੋਕੋ ਵੇਖੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਧਾਰਿਤ ਅੰਮ੍ਰਿਤ ਨਿਤਨੇਮ ਜੀਵਨ ਰਹਿਤ ਨੂੰ ਸਮਰਪਤ ਗੁਰਸਿਖ ਕਾਫਲਾ ਗੁਰੁ ਵੱਲ ਮੂਹ ਕਰਕੇ ਅੱਜ ਸੰਸਾਰ ਦੇ ਹਰ ਕੋਨੇ ਤੋਂ ਬੇ ਝਿਜਕ ਤੁਰ ਪਿਆ ਹੈ ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕਿੰਨੇ ਫਖਰ ਅਤੇ ਸਵੈ ਭਰੋਸੇ ਨਾਲ ਦੱਸ ਰਿਹਾ ਹੈ ਮੇਰਾ ਪਿਤਾ ਇਕ ਹੈ ਅਤੇ ਮੈ ਇਕੋ ਪਿਤਾ ਦਾ ਪੁੱਤਰ ਹਾਂ। ਮੇਰੀ ਹਰ ਲੋੜ ਮੇਰਾ ਸਮਰੱਥ ਪਿਤਾ ਪੂਰੀ ਕਰਦਾ ਹੈ, ਮੈਨੂੰ ਅੰਮ੍ਰਿਤ ਬਖਸ਼ਦਾ ਹੈ, ਮੈਨੂੰ ਨਿਤਨੇਮ ਦੇਂਦਾ ਹੈ, ਮੈਨੂੰ ਗੁਰਬਾਣੀ ਰਹਿਤ ਦੀ ਉਂਗਲੀ ਫੜਾ ਕੇ “ਗੁਰਸਿਖ ਮੀਤ ਚਲਹੁ ਗੁਰ ਚਾਲੀ” ਤੇ ਜੀਵਨ ਦੀ ਸਫਲ ਮੰਜ਼ਲ ਲਈ ਤੁਰਨਾ ਸਿਖਾਉਂਦਾ ਹੈ, ਮੈਨੂੰ ਇਕੋ ਇਕ ਗੁਰੁ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਮਾਣ ਹੈ ਕਿ ਮੈਂ ਆਪਣੇ ਗੁਰੂ ਪਿਤਾ ਦਾ ਹਾਂ ਕਿਸੇ ਹੋਰ ਤੋਂ ਮੰਗਦਿਆਂ ਮੈਨੂੰ ਲਾਜ ਆਉਂਦੀ ਹੈ। ਇਸ ਲਈ ਮੈਂ ਇਕੋ ਪਿਤਾ ਦੀ ਗੁਰਬਾਣੀ ਗੋਦੀ ਵਿਚ ਸੁਰਖਸ਼ਤ ਹਾਂ।

ਆਓ ਜੀ ਆਇਆਂ ਤੁਹਾਡੇ ਸਭ ਲਈ ਗੁਰੁ ਦੀ ਗਲਵੱਕੜੀ ਖੁਲੀ ਹੈ, ਵੱਖ ਵੱਖ ਗ੍ਰੰਥਾਂ, ਪੰਥਾਂ, ਸੰਤਾਂ, ਦੇ ਮੱਕੜ ਜਾਲ ਵਿਚੋਂ ਨਿਕਲ ਕੇ ਆ ਜਾਓ ਗੁਰੂ ਦੀ ਗਲਵੱੜੀ ਵਿੱਚ ਗੁਰੂ ਤੁਹਾਨੂੰ ਸਭ ਨੂੰ ਆਵਾਜ਼ ਦੇ ਰਿਹਾ ਹੈ ਆਓ।

ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥

ਦੂਜਾ ਪਾਸਾ

ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥6॥
ਜਿਉ ਬਹੁ ਮਿਤੀ ਵੇਸੁਆ ਛਡੈ ਖਸਮੁ ਨਿਖਸਮੀ ਹੋਈ ॥ 

ਜਿਵੇਂ ਬਹੁਤੇ ਮਿਤਰਾਂ ਨਾਲ ਸਬੰਧ ਰੱਖਣ ਵਾਲੀ ਵੇਸਵਾ ਦੇ ਘਰ ਪੈਦਾ ਹੋਣ ਵਾਲਾ ਪੁੱਤਰ ਆਪਣੇ ਇੱਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ, ਦਰ ਦਰ ਧੱਕੇ ਖਾਂਦਾ ਹੈ, ਥਾਂ ਥਾਂ ਤੋਂ ਮੰਗ ਕੇ ਆਪਣੀ ਲੋੜ ਸਾਰਦਾ ਹੈ, ਕਿਉਂਕਿ ਇੱਕ ਪਿਤਾ ਦਾ ਨਹੀਂ ਹੈ, ਫਿਰ ਪਿਛਲੇ ਵ੍ਹਰੇ ਪੰਜ ਪਿਆਰਿਆਂ ਅਤੇ ਉਸਤੋ ਬਾਅਦ ਖਾਲਸੇ ਦੇ ਸੰਸਾਰ ਭਰ ਦੇ ਇਕੱਠ ਵਲੋਂ ਇਨ੍ਹਾਂ ਨੂੰ ਛੇਕਿਆ ਜਾ ਚੁਕਾ ਹੈ, ਹੁਣ ਤਾਂ ਆਪਣੀ ਹੋਂਦ ਬਚਾਉਣ ਲਈ ਇਹ ਛੇਕੇ ਹੋਏ ਲੋਕ ਦੂਜਿਆਂ ਨੂੰ ਛੇਕਣ ਦੇ ਐਸੇ ਬੇਸਿਰਪੈਰ ਹਰਬੇ ਵਰਤ ਰਹੇ ਹਨ, ਕਿਉਂਕਿ ਕਿਸੇ ਪ੍ਹਰੇ ਵਿੱਚ ਸੰਗਤ ਦੇ ਸਾਹਮਣੇ ਉਹ ਇੱਕ ਪਿਤਾ ਦੇ ਪੁੱਤਰ ਦਾ ਸਾਹਮਣਾ ਨਹੀਂ ਕਰ ਸਕਦੇ, ਉਸਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ, ਜਿਵੇਂ ਅੱਜ ਗਿਆਨੀ ਕੁਲਦੀਪ ਸਿੰਘ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਵੇਂ, ਜਿਵੇਂ ਛੇ ਸਾਲ ਪਹਿਲੇ ਮੇਰੇ ਅਕਾਲ ਤਖਤ 'ਤੇ ਪਹੁੰਚਣ 'ਤੇ ਭੀ ਸੰਗਤ ਦੇ ਸਾਹਮਣੇ ਆਉਣ ਦੀ ਥਾਵੇਂ, ਹਮੇਸ਼ਾਂ ਬੰਦ ਕਾਲ ਕੋਠੜੀਆਂ ਵਿੱਚ ਬੈਠ ਕੇ, ਟੀ.ਵੀ. ਦੀਆਂ ਸਕਰੀਨਾਂ ਦੇ ਓਹਲੇ ਛੁਪ ਕੇ “ਮੁਰਦਾ ਬੋਲੇ ਖਫਣ ਪਾੜੇ” ਵਾਂਗੂੰ ਬੋਲਦੇ ਹਨ ਤੇ ਕਹਿੰਦੇ ਹਨ, ਅਸੀਂ ਇਸ ਏਕਸ ਕੇ ਬਾਰਕ ਨੂੰ ਛੇਕ ਦਿਤਾ ਹੈ, ਤਾਂ ਕਿ ਕਿਸੇ ਪ੍ਹਰੇ {ਸੰਗਤ} ਵਿੱਚ ਸਾਨੂੰ ਇਸ ਦੇ ਸਵਾਲਾਂ ਦਾ ਜਵਾਬ ਨਾ ਦੇਣਾ ਪਵੇ, ਲੋਕੋ ਤੁਸੀਂ ਭੀ ਇਸ ਨਾਲ ਸਬੰਧ ਤੋੜ ਲਉ, ਮਤ ਕਿਤੇ ਇਸ ਦੇ ਕੀਤੇ ਸਵਾਲਾਂ ਵਿਚੋ ਤੁਹਾਨੂੰ ਸਾਡੀ ਅਸਲੀਅਤ ਦਾ ਪਤਾ ਨਾ ਲੱਗ ਜਾਵੇ।

ਪਰ ਏਕ ਪਿਤਾ ਆਵਾਜ਼ ਦੇਂਦਾ ਹੈ, ਪੁਤਰਾ ਯਕੀਨ ਕਰ ਤੂੰ ਮੇਰਾ ਬਣਿਆਂ ਹੈ, ਅਤੇ ਮੇਰਾ ਬਣ ਕੇ ਰਹੀਂ ਮੈਨੂੰ ਮੰਨਣ ਵਾਲਾ ਸਾਰਾ ਸੰਸਾਰ ਤੇਰੇ ਨਾਲ ਹੋਵੇਗਾ।

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥95॥


ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥
ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥
ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥
ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥
ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥
ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥
ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥2॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top