ਸਿੱਖ ਕਿਸਦੇ ਹੁਕਮ ਦਾ ਪਾਬੰਦ ਹੋਵੇ
?
-: ਗਿਆਨੀ ਕੁਲਦੀਪ ਸਿੰਘ
ਵਰਜੀਨੀਆ, ਯੂ.ਐਸ.ਏ.
6 ਜੂਨ 2016
ਧੰਨ ਗੁਰੂ ਅਮਰਦਾਸ ਜੀ ਦਾ ਅੰਮ੍ਰਿਤ ਬਚਨ ਹੈ
- ਹੁਕਮੁ ਮੰਨਿਹੁ ਗੁਰੂ ਕੇਰਾ... - ਪੰਨਾ 918
ਪਰ ਗੁਰੂ ਦੇ ਸ਼ਰੀਕ ਆਖਦੇ ਹਨ ਸਾਡਾ ਹੁਕਮ ਮੰਨੋ।
ਐਸੇ ਹੁਕਮ ਸੁਨਾਉਣ ਵਾਲਿਆਂ ਲਈ ਸਤਿਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ:
- ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ ਪੰਨਾ
14
ਗੁਰੂ ਦੇ ਸ਼ਰੀਕ ਆਪਣੇ ਮਨਮੱਤੀ ਫੈਸਲੇ ਨੂੰ ਅਕਾਲ ਤਖਤ ਦਾ ਹੁਕਮ ਆਖ
ਕੇ ਕਹਿ ਰਹੇ ਹਨ, "ਜੋ ਮੰਨੇਗਾ ਉਸ ਦਾ ਲੋਕ ਪਰਲੋਕ ਦੋਹੀਂ
ਥਾਈਂ ਭਲਾ ਹੋਵੇਗਾ।"
ਕੀ ਗੁਰਸਿੱਖਾਂ ਦੇ ਲੋਕ ਪਰਲੋਕ ਦੇ ਰਾਖੇ ਇਹ ਹਨ, ਜਾਂ
ਸਤਿਗੁਰੂ ਜੀ ਹਨ?
ਗੁਰੂ ਅਰਜਨ ਸਾਹਿਬ ਜੀ ਦਾ ਅਟੱਲ ਫੁਰਮਾਨ ਹੈ: ਸਤਿਗੁਰੁ ਸਿਖ
ਕਾ ਹਲਤੁ ਪਲਤੁ ਸਵਾਰੈ ॥ ਪੰਨਾ 286
ਗੁਰੂ ਕਾ ਸਿੱਖ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੇ ਹੀ ਵਿਸ਼ਵਾਸ ਕਰ
ਸਕਦਾ ਹੈ ।