Share on Facebook

Main News Page

! ਗਲੀਜ਼ ਪੁਜਾਰੀਓ, ਹੁਣ ਬਸ ਕਰੋ ਤੇ ਸਿੱਖ ਕੌਮ ਦਾ ਖਹਿੜਾ ਛੱਡ ਦਿਓ !
-: ਡਾ. ਹਰਜਿੰਦਰ ਸਿੰਘ ਦਿਲਗੀਰ

ਅਖ਼ਬਾਰਾਂ ਵਿਚ ਇਕ ਹਾਸੋ-ਹੀਣੀ ਖ਼ਬਰ ਛਪੀ ਹੈ ਕਿ 4 ਜੂਨ 2016 ਦੇ ਦਿਨ ਪੰਜ ਪੁਜਾਰੀਆਂ ਨੇ ਵਰਜੀਨੀਆ (ਅਮਰੀਕਾ) ਦੇ ਗਿਆਨੀ ਕੁਲਦੀਪ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਰਜਿੰਦਰ ਸਿੰਘ ਤੇ ਅਮਰਜੀਤ ਸਿੰਘ ਨਰੂਲਾ ਨੂੰ ਅਖੌਤੀ ਤੋਰ 'ਤੇ 'ਛੇਕ' ਦਿੱਤਾ ਹੈ। ਹਾਲਾਂ ਕਿ ਬਾਦਲ ਦੇ ਇਨ੍ਹਾਂ ‘ਝਾੜੂ ਬਰਦਾਰਾਂ’ ਦਾ ਇਹ ਕੂੜਨਾਮਾ (ਅਖੌਤੀ ਹੁਕਮਨਾਮਾ) ਸਿਰਫ਼ ਅਖ਼ਬਾਰਾਂ ਵਿਚ ਛਪਿਆ ਰਹਿ ਜਾਣਾ ਹੈ। ਇਨ੍ਹਾਂ (ਅਤੇ ਇਨ੍ਹਾਂ ਦੇ ‘ਪੁਰਖਿਆਂ’) ਦੇ ਕੂੜਨਾਮਿਆਂ ਦੀ ਅਜਿਹੀ ਬੇਕਦਰੀ ਕਈ ਨਵੀਂ ਗੱਲ ਨਹੀਂ। ਇਨ੍ਹਾਂ ਨੇ ਪਹਿਲਾਂ ਵੀ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਜੋਗਿੰਦਰ ਸਿੰਘ, ਪ੍ਰੋ ਦਰਸ਼ਨ ਸਿੰਘ ਰਾਗੀ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਤੇ ਹੋਰ ਕਈਆਂ ਨੂੰ ਅਖੌਤੀ ਤੌਰ 'ਤੇ ਪੰਥ ਵਿਚੋਂ 'ਛੇਕਿਆ’ ਸੀ। ਪਰ, ਪੰਥ ਨੇ ਇਨ੍ਹਾਂ ਦੇ ਅਖੌਤੀ ਹੁਕਮਾਂ ਨੂੰ ਹਮੇਸ਼ਾ ਇੰਞ ਨਜ਼ਰ-ਅੰਦਾਜ਼ ਕੀਤਾ ਜਿਵੇਂ ਇਕ ਰਾਹਗੀਰ ਇਕ ਕੁੱਤੇ ਦੇ ਭੌਂਕਣ 'ਤੇ ਚੁੱਪ ਕਰ ਕੇ ਕੋਲੋਂ ਲੰਘ ਜਾਂਦਾ ਹੈ। ਹਾਂ ਕੁਝ ਲੋਕ ਉਸ ਕੁੱਤੇ ਨੂੰ ਗਾਲ੍ਹ ਵੀ ਕੱਢ ਦੇਂਦੇ ਹਨ ਤੇ ਕੋਈ ਗੁੱਸੇ ਵਿਚ ਉਸ ਨੂੰ ਢੀਮ ਜਾਂ ਪੱਥਰ ਵੀ ਮਾਰ ਦੇਂਦਾ ਹੈ।

ਇਨ੍ਹਾਂ ਦਾ ਬਿਆਨ ਸੰਗਤਾਂ ਨੇ ਅਖ਼ਬਾਰਾਂ ਵਿਚ ਮਗਰੋਂ ਪੜ੍ਹਿਆ ਪਰ ਦਰਜਨਾਂ ਜਥੇਬੰਦੀਆਂ ਵੱਲੋਂ ਇਨ੍ਹਾਂ ਦੇ ਕੂੜਨਾਮੇ ਨੂੰ ਜੁੱਤੀ ਦੀ ਨੋਕ 'ਤੇ ਰੱਖਣ ਦਾ ਬਿਆਨ ਪਹਿਲਾਂ ਪੜ੍ਹ ਲਿਆ।

ਇਹ ਗੱਲ ਕਾਬਲੇ ਗ਼ੌਰ ਹੈ ਕਿ ਤਵਾਰੀਖ਼ ਵਿਚ, ਕਿਸੇ ਵੀ ਮਜ਼ਹਬ ਵਿਚ ਅੱਜ ਤਕ ਏਨੀ ਬੇਇਜ਼ਤੀ ਕਿਸੇ ਪੁਜਾਰੀ ਦੀ ਨਹੀਂ ਹੋਈ ਜਿੰਨੀ ਅਕਾਲ ਤਖ਼ਤ (ਦਰਅਸਲ ਬਾਦਲ ਤਖ਼ਤ) ਦੇ ਪੁਜਾਰੀਆਂ ਦੀ ਹੋਈ ਹੋਵੇ। 10 ਜੂਨ 1978 ਦੇ ਨਿਰੰਕਾਰੀਆਂ ਦੇ ਖ਼ਿਲਾਫ਼ ਹੁਕਮਨਾਮੇ (ਜਿਸ ਨੂੰ ਇਕ ਸੱਤ ਮੈਂਬਰੀ ਕਮੇਟੀ ਨੇ ਬਣਾਇਆ ਸੀ) ਤੋਂ ਮਗਰੋਂ ਇਨ੍ਹਾਂ ਪੁਜਾਰੀਆਂ ਦੇ ਅਖੌਤੀ ਹੁਕਮਨਾਮਿਆਂ (ਖ਼ਾਸ ਕਰ ਕੇ ਜਸਬੀਰ ਸਿੰਘ ਰੋਡੇ, ਰਣਜੀਤ ਸਿੰਘ, ਪੂਰਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਗੁਰਬਚਨ ਸਿੰਘ) ਨੂੰ ਸਿੱਖ ਪੰਥ ਨੇ ਦੁਰਕਾਰਿਆ ਹੈ। ਪੰਥ ਨੇ ਜਿੰਨੀ ਨਫ਼ਰਤ 1887 ਵਿਚ ਪ੍ਰੋ. ਗੁਰਮੁਖ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਗਏ ਕੂੜਨਾਮੇ ਨੂੰ ਕੀਤੀ ਸੀ, ਇਨ੍ਹਾਂ ਦੇ ਕੂੜਨਾਮਿਆਂ ਦੀ ਬੇਇਜ਼ਤੀ ਉਸ ਤੋਂ ਹਜ਼ਾਰਾਂ ਗੁਣਾ ਵਧ ਕੀਤੀ ਹੈ।

ਲੋਕ ਤਾਂ ਅਰੂੜ ਸਿੰਘ ਸਰਬਰਾਹ ਨੂੰ ਇਨ੍ਹਾਂ ਗਲੀਜ਼ ਪੁਜਾਰੀਆਂ ਤੋਂ ਹਜ਼ਾਰ ਗੁਣਾ ਵਧੀਆ ਮੰਨਦੇ ਹਨ ਕਿਉਂ ਕਿ ਉਸ ਨੇ ਤਾਂ ਅਗਸਤ 1920 ਵਿਚ ਆਪਣੇ ਖ਼ਿਲਾਫ਼ ਇਕ ਪ੍ਰੋਟੈਸਟ ਇਸ਼ਤਿਹਾਰ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ (ਜੋ ਕਿ ਸਿਰਫ਼ 100 ਦੀ ਗਿਣਤੀ ਵਿਚ ਛਪਿਆ ਸੀ ਤੇ ਸਿਰਫ਼ ਅੰਮ੍ਰਿਤਸਰ ਸ਼ਹਿਰ ਵਿਚ ਗਿਣਤੀ ਦੀਆਂ ਥਾਂਵਾਂ ’ਤੇ ਲੱਗਿਆ ਸੀ)। ਪੂਰਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਗੁਰਬਚਨ ਸਿੰਘ ਵਰਗੇ ਉਹ ਪੁਜਾਰੀ ਹਨ ਜਿਨ੍ਹਾਂ ਨੂੰ (ਰਾਸ਼ਟਰ ਸੋਇਮ ਸੇਵਕ ਸੰਘ ਦਾ ਬਾਦਲ ਅਕਾਲੀ ਦਲ ਛੱਡ ਕੇ) ਸਿਖ ਪੰਥ ਦੀ ਹਰ ਜਥੇਬੰਦੀ ਐਲਾਨਿਆ ਰੱਦ ਕਰ ਚੁਕੀ ਹੈ। ਲੋਕ ਤਾਂ ਇਨ੍ਹਾਂ ਨੂੰ ਫ਼ਤਹਿ ਤਕ ਬੁਲਾਉਣ ਵਾਸਤੇ ਤਿਆਰ ਨਹੀਂ। ਸੰਗਤ ਵਿਚ ਤਾਂ ਇਹ ਜ਼ਬਰਦਸਤ ਸਕਿਊਰਿਟੀ ਤੋਂ ਬਿਨਾ ਹਾਜ਼ਰ ਵੀ ਨਹੀਂ ਹੋ ਸਕਦੇ।

ਇਹ ਉਹ ਪੁਜਾਰੀ ਹਨ ਜਿਨ੍ਹਾਂ ਨੇ ਸਰਸਾ ਦੇ ਗੁਰੁ ਨਿੰਦਕ ਗੁਰਮੀਤ ਨੂੰ ਮੁਆਫ਼ ਕਰ ਦਿੱਤਾ ਸੀ। ਇਹ ਉਹ ਪੰਥਕ ਗ਼ਦਾਰ ਹਨ ਜੋ ਗੁਰੂ ਨਾਨਕ ਸਾਹਿਬ ਵੱਲੋਂ ਰੱਦ ਕੀਤੇ ਸ੍ਰੀਚੰਦ ਦੇ ਗੁਣ ਗਾਉਂਦੇ ਹਨ, ਗੁਰੁ ਗੋਬਿੰਦ ਸਿੰਘ ਵੱਲੋਂ ਪੰਥ ਵਿਚੋਂ ਛੇਕੇ ਧੀਰਮੱਲੀਆਂ ਦੀ ਰਹਿੰਦ-ਖੂਹੰਦ ਵਡਭਾਗ ਸਿੰਘ ਦੀਆਂ ਸਿਫ਼ਤਾਂ ਕਰਦੇ ਹਨ, ਆਪਣੇ ਆਪ ਨੂੰ ਸਿੱਖਾਂ ਦਾ ਗੁਰੂ ਕਹਿਣ ਵਾਲੇ ਭੈਣੀ ਪਿੰਡ ਦੇ ਕੁਕਿਆਂ ਦੇ ਪੈਰਾਂ ’ਤੇ ਮੱਥਾ ਟੇਕਦੇ ਹਨ, ਪੰਥਕ ਮਰਿਆਦਾ ਨੂੰ ਰੱਦ ਕਰ ਕੇ ਬਾਨਾਰਸ ਤੇ ਹਰਦੁਆਰ ਦੀ ਮਰਿਆਦਾ ’ਤੇ ਅਮਲ ਕਰਨ ਵਾਲੀ ਚਿੱਟੀ ਸਿਊਂਕ ਨੂੰ ਸੰਤ, ਮਹਾਂਪੁਰਖ ਤੇ ਬ੍ਰਹਮ ਗਿਆਨੀ ਕਹਿੰਦੇ ਹਨ, ਪੰਥ ਤੇ ਪੰਜਾਬ ਦਾ ਸਭ ਤੋਂ ਵਧ ਨੁਕਸਾਨ ਕਰਨ ਵਾਲੇ ਨੂੰ ‘ਪੰਥ ਰਤਨ ਫ਼ਖ਼ਰੇ ਕੌਮ’ ਦਾ ਖ਼ਿਤਾਬ ਦੇਂਦੇ ਹਨ।

ਆਪਣੀਆਂ ਕਰਤੂਤਾਂ ਕਰ ਕੇ ਇਹ ਤਾਂ ਸਿੱਖ ਵੀ ਨਹੀਂ ਰਹੇ ਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਪਾਹੁਲ ਲੈਣ ਵਾਲਿਆਂ ਦੇ ਖ਼ਿਲਾਫ਼ ਕੂੜਨਾਮੇ ਜਾਰੀ ਕਰ ਕੇ ਭਰਮ ਪਾਲਦੇ ਹਨ ਕਿ ਸਿੱਖ ਇਨ੍ਹਾਂ ਦੀ ਗੱਲ ਸੁਣਦੇ ਹਨ। ਲੋਕ ਜਾਣਦੇ ਹਨ ਕਿ ਇਹ ਬਾਦਲ, ਚੌਕ ਮਹਿਤਾ ਡੇਰਾ, ਰਾਸ਼ਟਰੀ ਸਿੱਖ ਸੰਗਤ ਤੇ ਗੁਰੂਆਂ ਦੇ ਸ਼ਰੀਕ ਬਣੀ ਬੈਠੇ ਵਿਹਲੜ, ਪਾਪੀ ਸਾਧਾਂ ਦੀਆਂ ‘ਧਾਰਮਿਕ ਵੇਸਵਾਵਾਂ ਤੇ ਰਖੈਲਾਂ’ ਹਨ। ਇਹ ਤਾਂ ਖ਼ੁਦ ਪੰਥ ’ਚੋਂ ਖਾਰਜ ਹਨ, ਇਹ ਗੁਰੁ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਖਾਰਜ ਕਿਵੇਂ ਕਰ ਸਕਦੇ ਹਨ।

ਓ! ਗਲੀਜ਼ ਪੁਜਾਰੀਓ, ਤੁਹਾਡਾ ਉਹ ਦਰਜਾ ਹੈ ਜੋ ਗੁਰਬਾਣੀ ਵਿਚ ‘ਵਿਸ਼ਟਾ ਦੇ ਕੀੜੇ’ ਦਾ ਦੱਸਿਆ ਹੋਇਆ ਹੈ। ਤੁਹਾਡੇ ਕੋਲੋਂ ਸੜਹਾਂਦ ਦੀ ਬਦਬੂ ਆਉਂਦੀ ਹੈ। ਹੁਣ ਬਸ ਕਰੋ ਤੇ ਸਿੱਖ ਪੰਥ ਦਾ ਖਹਿੜਾ ਛੱਡ ਦਿਓ! ਜਾਓ, ਹੁਣ ਤੁਸੀਂ ਬਨਾਰਸ, ਹਰਦੁਆਰ ਦੇ ਮੰਦਰਾਂ ਤੇ ਨਾਗਪੁਰ ਆਰ.ਐਸ.ਐਸ. ਦੇ ਦਫ਼ਤਰ ਵਿਚ ਜਾ ਕੇ ਪੂਜਾ ਕਰੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top