Share on Facebook

Main News Page

ਇਸ ਕੂੜ ਪੋਥੇ ਵਿੱਚ "ਪਾਤਸ਼ਾਹੀ 10" ਦੇ ਸਿਰਲੇਖ ਹੇਠ, ਇਕ ਇਸਤ੍ਰੀ ਨੂੰ ਕਿਸੇ ਵੇਸਵਾ ਨਾਲੋਂ ਵੀ ਨੀਵੇਂ ਦਰਜੇ ਦਾ ਦਰਸਾਇਆ ਗਿਆ ਹੈ, ਤੇ ਅਸੀਂ ਚੁੱਪਚਾਪ ਇਹ ਬਚਿਤੱਰ ਡਰਾਮਾਂ ਵੇਖ ਰਹੇ ਹਾਂ !
-: ਇੰਦਰਜੀਤ ਸਿੰਘ, ਕਾਨਪੁਰ

ਖੂਨ ਖੌਲ ਉਠਦਾ ਹੈ, ਜਦੋਂ ਇਹ ਦਸਮ ਗ੍ਰੰਥੀਏ ਇਸ ਕੂੜ ਕਿਤਾਬ ਦੇ ਪਾਜ ਖੋਲਣ ਵਾਲਿਆਂ ਦੀ ਜੁਬਾਨ ਵੱਢ ਦੇਣ ਅਤੇ ਉਨ੍ਹਾਂ ਨੂੰ ਸੋਧਣ ਲਈ ਪੰਜਾਹ ਪੰਜਾਹ ਹਜਾਰ ਡਾਲਰ ਦੇ ਇਨਾਮ ਦੇਣ ਦਾ ਐਲਾਨ ਕਰਦੇ ਹਨ। ਇਨ੍ਹਾਂ ਦਸਮ ਗ੍ਰੰਥੀਆਂ ਨੂੰ ਤਾਂ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਹੇ, ਜੋ ਇਸ ਗੰਦ ਦੇ ਪੋਥੇ ਨੂੰ "ਦਸਮ ਬਾਣੀ" ਕਹਿ ਕੇ ਭੋਲੇ ਭਾਲੇ ਸਿੱਖਾਂ ਨੂੰ ਇਸ ਅੱਗੇ ਮੱਥੇ ਟਿਕਾਈ ਜਾ ਰਹੇ ਹਨ। ਕੀ ਸਾਡੇ ਸਰਬੰਸ ਦਾਨੀ ਗੁਰੂ ਨੇ ਇਹ ਗੰਦੀ ਕਿਤਾਬ ਲਿੱਖੀ ਹੋ ਸਕਦੀ ਹੈ ਜਿਸ ਵਿੱਚ ਇਹ ਲਿਖਿਆ ਹੋਵੇ ਕਿ ਇਨ੍ਹਾਂ ਇਸਤ੍ਰੀਆਂ ਦੇ ਚਰਿੱਤ੍ਰ ਵੇਖ ਕੇ, ਇਨ੍ਹਾਂ ਨੂੰ ਬਨਾਉਣ ਵਾਲਾ ਕਰਤਾਰ ਵੀ ਪਛਤਾ ਰਿਹਾ ਹੈ।

ਇਨ ਇਸਤ੍ਰਿਨ ਕੇ ਚਰਿਤ ਅਪਾਰਾ॥ ਸਜਿ ਪਛੁਤਾਨਯੋ ਇਨ ਕਰਤਾਰਾ ॥ 25॥ ਕੂੜ ਕਿਤਾਬ ਪੰਨਾਂ 1278

ਗਲ ਇੱਥੇ ਹੀ ਨਹੀਂ ਮੁੱਕਦੀ ! ਇਕ ਇਸਤ੍ਰੀ ਆਪਣੇ ਸ਼ਰੀਫ ਅਤੇ ਨਸ਼ਾਂ ਨਾਂ ਕਰਣ ਵਾਲੇ ਪਤੀ ਨੂੰ ਅਪਣੀ ਕਾਮ ਵਾਸਨਾਂ ਪੂਰੀ ਕਰਨ ਲਈ ਨਸ਼ਾ ਕਰਣ ਲਈ ਉਕਸਾ ਰਹੀ ਹੈ, ਤੇ ਆਪਣੇ ਪਤੀ ਨੂੰ ਉਹ ਕੁਝ ਕਹਿ ਰਹੀ ਹੈ ਕਿ ਇਕ ਵੇਸਵਾ ਵੀ ਆਪਣੇ ਗ੍ਰਾਹਕ ਨੂੰ ਨਹੀਂ ਕਹਿ ਸਕਦੀ। ਉਹ ਆਪਣੇ ਪਤੀ ਨੂੰ ਤਾਨ੍ਹੇ ਦੇਂਦੀ ਹੋਈ ਕਹਿੰਦੀ ਹੈ, "ਕਿ ਜਿਹੜਾ ਪੁਰਖ ਨਸ਼ਾ ਕਰਦਾ ਹੈ ਉਹ ਕਦੀ ਵੀ ਧੋਖਾ ਨਹੀਂ ਖਾਂਦਾ। ਉਹ ਦੁਜਿਆਂ ਨੂੰ ਮੂੰਡਦਾ ਹੈ ਆਪ ਕਦੀ ਵੀ ਨਹੀਂ ਮੂੰਡਿਆਂ ਜਾਂਦਾ। ਭਾਵ : ਉਹ ਦੂਜਿਆਂ ਨੂੰ ਠੱਗਦਾ ਹੈ, ਆਪ ਕਦੀ ਵੀ ਠਗਿਆ ਨਹੀਂ ਜਾਂਦਾ। ਉਹ ਪੁਰਖ ਕਾਮੁਕ ਇਸ੍ਤ੍ਰੀਆਂ ਦਾ ਚਿੱਤ ਇਕ ਛਿਨ ਵਿੱਚ ਚੁਰਾ ਲੈਂਦਾ ਹੈ। ਉਹ ਉਨ੍ਹਾਂ ਇਤ੍ਰੀਆਂ ਨਾਲ ਭਾਂਤ ਭਾਂਤ ਦੇ ਭੋਗ ਕਰਕੇ ਉਨ੍ਹਾਂ ਇਸਤ੍ਰੀਆਂ ਨੂੰ ਮੰਨ ਭਾਉਂਦਾ ਸੁੱਖ ਦਿੰਦਾ ਹੈ ॥ 23॥ ਅੜਿਲ ॥ ਉਹ ਨਸ਼ਾ ਕਰਕੇ ਦਸ ਪਹਿਰ ਤਕ ਇਸਤ੍ਰੀ ਨਾਲ ਭੋਗ ਕਰਦਾ ਰਹਿੰਦਾ ਹੈ । ਉਹ ਹਿਰਣਾਂ ਵਾਂਗ ਉਛਲ ਉਛਲ ਕੇ ਨਾਗਿਨ ਵਰਗੀਆਂ ਇਸਤ੍ਰੀਆਂ ਦੀ ਕਾਮ ਵਾਸਨਾਂ ਪੂਰੀ ਕਰਦਾ ਹੈ । ਸੂਫੀ (ਨਸ਼ਾ ਨਾਂ ਕਰਣ ਵਾਲਾ) ਪੁਰਖ ਇਸਤ੍ਰੀ ਤੇ ਚੜ੍ਹਦੇ ਸਾਰ ਹੀ ਕੰਬਦਾ ਹੋਇਆ ਧਰਤੀ ਤੇ ਆ ਪੈਂਦਾ ਹੈ। ਉਸਦਾ ਬੀਰਜ ਫੌਰਨ ਨਿਕਲ ਜਾਂਦਾ ਹੈ, ਉਸਨੇ ਸੰਭੋਗ ਸਵਾਹ ਕਰਣਾਂ ਹੈ ॥24॥ ਧਰਤੀ 'ਤੇ ਡਿਗਿਆ ਆਪਣਾਂ ਵੀਰਜ ਉਹ ਮੂੰਹ ਅੱਡ ਕੇ ਵੇਖਦਾ ਰਹਿੰਦਾ ਹੈਉਹ ਉਸ ਇਸਤ੍ਰੀ ਅੱਗੇ ਸਿਰ ਝੁਕਾ ਕੇ (ਸ਼ਰਮਸਾਰ ਹੋਕੇ) ਰਹਿ ਜਾਂਦਾ ਹੈ

॥ਛੰਦ ॥
ਜੇ ਅਮਲਨ ਕਹ ਖਾਇ ਖਤਾ ਕਬਹੂੰ ਨਹਿ ਖਾਵੈਂ ॥ ਮੂੰਡਿ ਅਵਰਨਹਿ ਜਾਹਿ ਆਪੁ ਕਬਹੂੰ ਨ ਮੂੰਡਾਵੈਂ॥
ਚੰਚਲਾਨ ਕੋ ਚਿੱਤ ਚੋਰ ਛਿਨ ਇਕ ਮਹਿਂ ਲੇਂਹੀ॥ ਭਾਂਤਿ ਭਾਂਤਿ ਭਾਮਿਨਨਿ ਭੋਗ ਭਾਵਤ ਮਨ ਦੇਂਹੀ॥23
॥ਅੜਿਲ॥
ਭਜਹਿ ਬਾਮ ਕੈਫਿਯੈ ਕੇਲ ਜੁਗ ਜਾਮ ਮਚਾਵਹਿ॥ ਹਰਿਣਾ ਜਿਮਿ ਉਛਲਹਿ ਨਾਰਿ ਨਾਗਰਿਨ ਰਿਝਾਵਹਿ॥
ਸੌਫੀ ਚੜਤਹਿ ਕਾਂਪਿ ਧਰਨਿ ਉਪਰ ਪਰੈਂ॥ ਹੋ ਬੀਰਜ ਖਲਤ ਹਵੈਜਾਹਿ ਕਹਾਂ ਜੜ੍ਹਰਤਿ ਕਰੈਂ॥
24॥
ਬੀਰਜ ਭੂਮਿਗਿਰਿ ਪਰੈਂ ਤਕੈ ਮੁਖ ਬਾਇਕੈ॥ ਨਿਰਖਿ ਨਾਰ ਕੀ ਓਰ ਰਹੈ ਸਿਰੁ ਨਯਾਇਕੈ॥

ਕੂੜ ਕਿਤਾਬ ਪੰਨਾ 1161

ਕਦੀ ਕਦੀ ਤਾਂ ਜੀ ਕਰਦਾ ਹੈ ਕਿ ਇਨ੍ਹਾਂ ਜੁਬਾਨ ਵਡ੍ਹ ਲੈਣ ਵਾਲਿਆਂ ਦੀ ਹੀ ਜੁਬਾਨ ਵੱਡ੍ਹ ਦਿੱਤੀ ਜਾਵੇ, ਜੋ ਸਾਡੇ ਸਰਬੰਸਦਾਨੀ ਮਹਾਨ ਗੁਰੂ ਨੂੰ ਇਹ ਸਭ ਕੁੱਝ ਲਿਖਣ ਵਾਲਾ ਸਾਬਿਤ ਕਰਕੇ ਉਸਨੂੰ ਬਦਨਾਮ ਕਰ ਰਹੇ ਨੇ। ਇਨ੍ਹਾਂ ਨੇ ਸਾਨੂੰ ਕੀ ਸੋਧਾ ਲਾਉਣਾ ਹੈ, ਇਨ੍ਹਾਂ ਨੂੰ ਤਾਂ ਰੱਬ ਨੇ ਹੀ ਸੋਧ ਦੇਣਾਂ ਹੈ।

ਪਾਠਕੋ ! ਮੈਂ ਆਪਣਾ ਰੋਸ਼ ਇਸ ਲੇਖ ਵਿੱਚ ਦਬਾ ਨਹੀਂ ਪਾ ਰਿਹਾ, ਕਿਉਂਕਿ ਹੁਣ ਤਾਂ ਇਨ੍ਹਾਂ ਦਸਮ ਗ੍ਰੰਥੀਆਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਮੈਂ ਨਾਲ ਹੀ ਪਾਠਕਾਂ ਕੋਲੋਂ ਖਿਮਾਂ ਵੀ ਮੰਗ ਲੈਂਦਾ ਹਾਂ ਜੀ। ਲੇਕਿਨ ਤੁਸੀਂ ਆਪ ਹੀ ਸੋਚੋ ਕਿ, ਕੀ ਇਹ ਕਿਤਾਬ ਸਾਡੇ ਅਮੀਰ ਇਤਿਹਾਸ ਅਤੇ ਗੌਰਵ ਮਈ ਵਿਰਾਸਤ ਨਾਲ ਇਕ ਸੋਚੀ ਸਮਝੀ ਸਾਜਿਸ਼ ਨਹੀਂ? ਜਿਸ ਕੌਮ ਵਿੱਚ ਮਾਤਾ ਗੁਜਰ ਕੌਰ ਜਹੀ ਪਤਨੀ, ਮਾਂ ਅਤੇ ਦਾਦੀ ਦਾ ਵਿਲੱਖਣ ਇਤਿਹਾਸ ਹੋਵੇ ! ਜਿਸ ਕੌਮ ਦੇ ਇਤਿਹਾਸ ਵਿੱਚ ਬੇਬੇ ਨਾਨਕੀ ਵਰਗੀ ਭੈਣ ਹੋਵੇ ! ਜਿਸ ਕੌਮ ਦਾ ਇਤਿਹਾਸ ਬੀਬੀ ਭਾਨੀ ਅਤੇ ਬੀਬੀ ਭਾਗ ਕੌਰ ਵਰਗੀਆਂ ਧੀਆਂ ਹੋਣ ! ਇਸ ਕਿਤਾਬ ਨੂੰ ਲਿਖਣ ਵੇਲੇ ਮੇਰਾ ਮਹਾਨ ਗੁਰੂ ਉਨ੍ਹਾਂ ਨੂੰ ਭੁੱਲ ਜਾਵੇ ਤੇ ਉਨ੍ਹਾਂ ਦਾ ਜਿਕਰ ਤਕ ਨਾ ਕਰੇ 'ਤੇ ਇਹੋ ਜਿਹੀਆਂ ਪਤਨੀਆਂ ਬਨਣ ਦੀ ਸਿਖਿਆ ਦੇਵੇ ਕਿ ਆਪਣੀ ਕਾਮ ਵਾਸਨਾਂ ਪੂਰੀ ਕਰਣ ਲਈ ਉਹ ਆਪਣੇ ਸ਼ਰੀਫ ਅਤੇ ਸੂਫੀ ਪਤੀ ਨੂੰ ਨਸ਼ਾ ਕਰਣ ਲਈ ਪ੍ਰੇਰਿਤ ਕਰੇ ?

ਇਕ ਇਸਤ੍ਰੀ ਆਪਣੇ ਹੱਥਾਂ 'ਤੇ ਮਹਿੰਦੀ ਲਾਕੇ ਆਪਣੇ ਪਤੀ ਕੋਲੋਂ ਅਪਣਾਂ ਨਾਲਾ ਖੁਲ੍ਹਵਾ ਕੇ ਦੂਜੇ ਕਮਰੇ ਵਿੱਚ ਆਪਣੇ ਯਾਰ ਨਾਲ ਭੋਗ ਕਰੇ ਤੇ ਫਿਰ ਆਪਣੇ ਪਤੀ ਕੋਲ ਆਕੇ, ਆਪਣਾ ਨਾਲਾ ਬੰਧਵਾਏ ਤੇ ਉਸਦਾ ਪਤੀ ਇਹ ਸੋਚਕੇ ਖੁਸ਼ ਹੋ ਜਾਵੇ ਕਿ ਕਿ ਮੇਰੀ ਪਤਨੀ ਕਿੰਨੀ ਭੋਲੀ ਅਤੇ ਸਿੱਧੀ ਹੈ। ਕੀ ਇਹ ਮੇਰਾ ਗੁਰੂ ਇਹ ਲਿੱਖ ਸਕਦਾ ਹੈ ?

ਅੜਿਲ॥ ਏਕ ਦਿਵਸ ਤਿਨ ਮਿਹੰਦੀ ਲਈ ਮੰਗਾਇਕੈ ॥ ਲੀਪਿ ਆਪਨੇ ਹਾਥ ਪਤਿਹਿ ਦਿਖਰਾਇਕੈ॥
ਜਾਰਿ ਦੂਸਰੇ ਸੰਗ ਯੋਂ ਕਹਯੋ ਸੁਧਾਰਿਕੈ॥ ਹੋ ਐਹੋ ਤੁਮਰੇ ਤੀਰ ਤਿਹਾਰੇ ਪਯਾਰਕੈ॥4॥
ਚੌਪਈ ॥ ਪਿਯ ਪਯਾਰੋ ਆਯੋ ਜਬ ਜਾਨਯੋ॥ ਜਾਰ ਦੂਸਰੇ ਸੰਗ ਬਖਾਨਯੋ॥
ਮੈ ਅਬ ਹੀ ਲਘੁ ਕੇ ਹਿਤ ਜੈਹੋ ॥ ਆਨਿ ਨਾਰ ਤਵ ਪਾਸ ਬਧੈ ਹੋ ॥5॥
ਦੋਹਰਾ ॥ ਨਾਰ ਖੁਲਾਯੋ ਜਾਰ ਤੇ ਗਈ ਜਾਰ ਕੇ ਪਾਸਿ॥ ਜਾਇ ਨ੍ਰਿਪਤਿ ਕੇ ਸੰਗ ਰਮੀ ਰੰਚਕ ਕਿਯਾ ਨ ਤ੍ਰਾਸ ॥6॥
ਕੂੜ ਗ੍ਰੰਥ ਪੰਨਾਂ 835

ਮੇਰੇ ਵੀਰੋ ਅਤੇ ਭੈਣੋ ! ਤੁਸੀਂ ਵੀ ਕਹੋਗੇ ਕਿ ਇਸ ਉਮਰ ਵਿੱਚ ਵੀ ਇਸ ਬੰਦੇ ਨੂੰ ਇਹ ਸਭ ਲਿਖਨ ਵਿੱਚ ਸ਼ਰਮ ਵੀ ਨਹੀਂ ਆਂਉਦੀ ? ਤੁਸੀਂ ਠੀਕ ਸੋਚਦੇ ਹੋ ! ਮੈਂ ਇਸ ਉਮਰ ਵਿੱਚ ਇਹ ਸਭ ਲਿੱਖ ਕੇ ਤੁਹਾਡੇ ਤਕ ਪਹੁੰਚਾਉਣ ਲਈ ਆਪਣੀ ਨਜ਼ਰ ਵਿੱਚ ਹੀ ਹਜ਼ਾਰ ਵਾਰ ਡਿੱਗਦਾ ਹਾਂ ਤੇ ਜ਼ਲੀਲ ਹੁੰਦਾ ਹਾਂ । ਕਈ ਵਾਰ ਮਰਦਾ ਹਾਂ ਤੇ ਜਿਉਂਦਾ ਹਾਂ, ਕਿਉਂਕਿ ਮੇਰੇ ਇਹ ਲੇਖ ਮੇਰੀਆਂ ਧੀਆਂ, ਭੈਣਾਂ ਅਤੇ ਮਾਵਾਂ ਵੀ ਪੜ੍ਹਦੀਆਂ ਨੇ, ਲੇਕਿਨ ਇਹ ਲਿਖਣ ਲਈ ਮੈਂ ਮਜਬੂਰ ਹਾਂ ! ਹਜ਼ਾਰ ਵਾਰ ਬਦਨਾਮ ਹੋਣ ਲਈ ਤਿਆਰ ਹਾਂ ! ਕਿਉਂਕਿ ਜੇ ਸਾਡੇ ਵਰਗੇ ਲੋਗਾਂ ਨੇ ਕੌਮ ਤਕ ਇਹ ਸਭ ਕੁਝ ਨਾਂ ਪਹੁੰਚਾਇਆ, ਤੇ ਅੱਜ ਤਾਂ ਅਸੀਂ ਬੇਸ਼ਰਮ ਹੋ ਰਹੇ ਹਾਂ, ਕੱਲ ਨੂੰ ਸਾਡਾ ਗੁਰੂ ਬੇਸ਼ਰਮ ਕਰਾਰ ਦੇ ਦਿੱਤਾ ਜਾਵੇਗਾ, ਜਿਸਦੇ ਨਾਮ ਤੋਂ "ਪਾਤਸ਼ਾਹੀ 10" ਦਾ ਠੱਪਾ ਲਾਕੇ ਇਹ ਗੰਦ ਲਿਖਿਆ ਹੋਇਆ ਹੈ ਅਤੇ ਪੰਥ ਦੋਖੀਆਂ ਨੇ ਇਸ ਗੰਦ ਦੇ ਟੋਕਰੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰੁਮਾਲੇ ਪਾ ਪਾ ਕੇ ਢੱਕਿਆ ਹੋਇਆ ਹੈ।

ਇਕ ਇਸਤ੍ਰੀ ਆਪਣੇ ਪਤੀ ਨੂੰ ਮੰਜੀ ਨਾਲ ਬਨ੍ਹ ਕੇ, ਉਸ ਮੰਜੀ ਨੂੰ ਪੁੱਠਾ ਕਰਕੇ, ਆਪਣੇ ਪਤੀ ਨੂੰ ਉਸਦੇ ਹੇਠਾਂ ਦੱਬਕੇ, ਉਸਦੇ ਸਾਮ੍ਹਣੇ ਹੀ ਉੱਸ ਪੁੱਠੀ ਕੀਤੀ ਹੋਈ ਮੰਜੀ ਤੇ ਹੀ ਆਪਣੇ ਯਾਰ ਨਾਲ ਕਾਮ ਵਾਸਨਾਂ ਪੂਰੀ ਕਰਦੀ ਹੈ। ਉਸ ਇਸਤ੍ਰੀ ਦਾ ਪਤੀ ਜੋ ਮੰਜੀ ਹੇਠਾ ਦਬਿਆ ਹਾਏ ਹਾਏ ਕਰਦਾ ਹੈ ਤੇ ਇਹ ਸੋਚਦਾ ਹੈ ਕਿ ਮੇਰੀ ਪਤਨੀ ਤੇ ਕਿਸੇ ਪੀਰ ਦਾ ਭੂਤ ਚੜ੍ਹ ਗਿਆ ਹੈ। ਉਹ ਹੇਠਾ ਦਬਿਆ ਦਬਿਆ ਇਹ ਅਰਦਾਸਾਂ ਕਰਦਾ ਹੈ ਕਿ ਹੇ ਭੂਤ ਮੇਰੀ ਇਸਤ੍ਰੀ ਨੂੰ ਛੱਡ ਦੇ, ਮੈਂ ਅੱਗੋਂ ਤੋਂ ਕੋਈ ਭੁੱਲ ਨਹੀਂ ਕਰਾਂਗਾ। ਉਹ ਇਸਤ੍ਰੀ ਆਪਣੇ ਯਾਰ ਨਾਲ ਭਾਂਤਿ ਭਾਂਤਿ ਦੇ ਚੁੰਬਨ, ਆਲਿੰਗਨ ਅਤੇ ਆਸਨ ਬਣਾਂ ਕੇ ਚੰਗੀ ਤਰ੍ਹਾਂ ਭੋਗ ਕਰ ਲੈਂਦੀ ਹੈ ਤਾਂ ਆਪਣੇ ਯਾਰ ਨੂੰ ਵਿਦਾ ਕਰਕੇ, ਮੰਜੀ ਨੂੰ ਸਿਧਾ ਕਰਦੀ ਹੈ ਅਤੇ ਆਪਣੇ ਪਤੀ ਨੂੰ ਥਲੋਂ ਕੱਢਦੀ ਹੈ। ਉਸਦਾ ਪਤੀ ਇਹ ਸੋਚ ਕੇ ਲੱਖ ਲੱਖ ਸ਼ੁਕਰ ਮਨਾਉਂਦਾ ਹੈ ਕਿ ਉਸਦੇ ਪੀਰ ਨੇ ਉਸਦੀ ਸੁਣ ਲਈ ਹੈ ਤੇ ਉਸਦੇ ਪੀਰ ਦਾ ਭੂਤ ਉਸਦੀ ਪਤਨੀ ਤੋਂ ਉਤਰ ਕੇ ਚਲਾ ਗਿਆ ਹੈ। ਕੀ ਮੇਰਾ ਗੁਰੂ ਇਹੋ ਜਹੀਆਂ ਸ਼ਰਮਸਾਰ ਕਰ ਦੇਣ ਵਾਲੀਆਂ ਅਸ਼ਲੀਲ ਅਤੇ ਫੂਹੜ ਕਹਾਨੀਆਂ ਲਿੱਖ ਸਕਦਾ ਹੈ ਤੇ ਇਕ ਇਸਤ੍ਰੀ ਨੂੰ ਇੱਨੀ ਗਿਰੀ ਹੋਈ ਚਰਿਤ੍ਰ ਹੀਨ ਵਿਖਾ ਸਕਦਾ ਹੈ ? ਇਸ ਕੂੜ ਗ੍ਰੰਥ ਵਿੱਚ ਤਾਂ ਇਸਤ੍ਰੀਆਂ ਬਾਰੇ ਇਹੀ ਕੁਝ ਲਿਖਿਆ ਅਤੇ ਭਰਿਆ ਪਿਆ ਹੈ ।

ਦੋਹਰਾ॥ ਖਾਟ ਸਾਥ ਦ੍ਰਿੜ ਬਾਂਧਿਕੈ ਔਧ ਦਿਯੋ ਉਲਟਾਇ ॥ ਚੜਿ ਬੈਠੀ ਤਾਂ ਪਰ ਤੁਰਤੁ ਜਾਰ ਸੰਗਿ ਲਪਟਾਇ ॥10॥
ਅੜਿੱਲ ॥ ਭਾਂਤਿ ਭਾਂਤਿ ਤਿਹ ਤ੍ਰਿਯ ਕੌ ਜਾਰ ਬਜਾਇਕੈ ॥ ਭਾਂਤਿ ਭਾਂਤਿ ਕੇ ਆਸਨ ਲਏ ਬਨਾਇਕੈ ॥
ਚੁੰਬਨ ਆਲਿੰਗਨ ਲੀਨੈ ਰੁਚਿ ਮਾਨਿਕੈ ॥ ਹੋ ਤਰ ਡਾਰਿਯੌ ਜੜ੍ਹ ਰਹਿਯੋ ਮੋਨ ਮੁਖਿ ਠਾਨਿਕੈ॥

ਚੌਪਈ ॥ ਹਾਇ ਹਾਇ ਤਰ ਮਰਯੋ ਉਚਾਰੈ ॥ ਕਹਾ ਕਰਯੋ ਤੈ ਪੀਰ ਹਮਾਰੈ ॥ ਤੁਮੈ ਤਯਾਗ ਮੈਂ ਅਨਤ ਨ ਧਾਯੋ ॥ ...

ਚੌਪਈ॥ ਜਾਰ ਭੋਗ ਦ੍ਰਿੜ ਜਬ ਕਰਿ ਲਯੋ ॥ ਨ੍ਰਿਪ ਕੌ ਛੋਰਿ ਤਰੇ ਤੇ ਦਯੋ ॥ ਪ੍ਰਥਮ ਮੀਤ ਨਿਜੁ ਤ੍ਰਿਯ ਨੈ ਟਾਰਯੋ ॥
ਬਹੁਰ ਅਨਿਕੈ ਰਾਵ ਉਠਾਰਯੌ ॥ ਬੰਧਨ ਛੁਟੇ ਸੁ ਥਾਨ ਸਵਾਰਯੋ ॥ ਤ੍ਰਿਯ ਕੌ ਚਰਿਤ ਨ ਜਿਯ ਮੈ ਧਾਰਯੋ ॥15॥1॥
ਕੂੜ ਕਿਤਾਬ ਪੰਨਾਂ 1018

ਮੇਰੇ ਵੀਰੋ ! ਹੁਣ ਵਕਤ ਆ ਗਿਆ ਹੈ ਕਿ ਇਸ ਕੂੜ ਕਿਤਾਬ ਦਾ ਪੂਰੀ ਤਰ੍ਹਾਂ ਭੋਗ ਪਾ ਹੀ ਦੇਣਾਂ ਚਾਹੀਦਾ ਹੈ। ਜੇ ਹੱਲੀ ਵੀ ਅਸੀਂ ਇਹ ਸੋਚਦੇ ਰਹੇ ਕਿ ਪਤਾ ਨਹੀਂ ਇਸ ਵਿੱਚ ਕੇੜ੍ਹੀ ਬਾਣੀ ਗੁਰੂ ਦੀ ਹੈ, ਤੇ ਕੇੜ੍ਹੀ ਮਿਲਾਵਟ ਹੈ, ਤਾਂ ਇਹ ਕਿਤਾਬ ਸਿੱਖੀ ਨੂੰ ਪੂਰੀ ਤਰ੍ਹਾਂ ਲੈ ਡੁੱਬੇਗੀ।

ਮੇਰੇ ਵੀਰੋ ! ਇਸ ਕੂੜ ਪੋਥੇ ਵਿੱਚ ਇਕ ਵੀ ਪੰਗਤੀ ਮੇਰੇ ਗੁਰੂ ਦੀ ਲਿੱਖੀ ਹੋਈ ਨਹੀਂ ਹੈ। ਆਪਣੇ ਗੁਰੂ ਪ੍ਰਤੀ ਤੁਹਾਡੇ ਪਿਆਰ ਦੀ ਅਸੀਂ ਇਜੱਤ ਕਰਦੇ ਹਾਂ ! ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ ! ਲੇਕਿਨ ਕਿਤੇ ਇਹ ਸੋਚਦੇ ਸੋਚਦੇ ਹੋਰ ਦੇਰ ਨਾਂ ਹੋ ਜਾਵੇ ! ਕਿਤੇ ਗੁਰੂ ਪ੍ਰਤੀ ਤੁਹਾਡੀ ਅਪਾਰ ਸ਼ਰਧਾ, ਅੰਨ੍ਹੀ ਸ਼ਰਧਾ ਬਣ ਕੇ ਤੁਹਾਡੇ ਪੈਰਾਂ 'ਤੇ ਹੀ ਕੁਹਾੜਾ ਬਣ ਕੇ ਨਾਂ ਢਿੱਗ ਪਵੇ । ਸਾਡੇ ਅਮੀਰ ਵਿਰਸੇ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਅਤੇ ਸਿੱਖੀ ਦੇ ਫਲਸਫੇ ਨੂੰ ਹੀ ਇਹ ਕੂੜ ਪੋਥਾ ਹੌਲੀ ਹੌਲੀ ਬਦਨਾਮ ਨਾ ਕਰ ਦੇਵੇ। ਵਕਤ ਰਹਿੰਦਿਆਂ ਹੀ ਜਾਗ ਜਾਉ ! ਕਿਸੇ ਦੇ ਆਖੇ ਨਾ ਲੱਗੋ, ਕਿਸੇ ਦੀ ਨਾ ਮੰਨੋਂ ! ਇਕ ਵਾਰ ਇਸ ਗੰਦ ਅਤੇ ਦੇਵੀ ਪੂਜਾ ਨਾਲ ਭਰੇ ਪੋਥੇ ਨੂੰ ਖੋਲ੍ਹ ਕੇ ਗੁਰਬਾਣੀ ਦੀ ਕਸਵੱਟੀ 'ਤੇ ਪਰਖ ਕੇ ਤਾਂ ਵੇਖੋ ! ਸਭ ਕੁੱਝ ਸਾਮ੍ਹਣੇ ਆ ਜਾਵੇਗਾ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top