Share on Facebook

Main News Page

ਮਹਿਤੇ ਚੌਕ ਵਿੱਚ ਪੜ੍ਹੀ ਚਿੱਠੀ ਨਾਲ ਮੇਰਾ ਕੋਈ ਸਬੰਧ ਨਹੀਂ
-: ਭਾਈ ਜਗਤਾਰ ਸਿੰਘ ਤਾਰਾ

ਭਾਈ ਜਗਤਾਰ ਸਿੰਘ ਤਾਰਾ ਦੇ ਪਰਿਵਾਰ ਵਲੋਂ ਭਾਈ ਤਾਰਾ ਨਾਲ ਮੁਲਾਕਾਤ ਤੋਂ ਬਾਅਦ ਇਹ ਪਤਾ ਚੱਲਿਆ ਹੈ ਕਿ ਧੁੰਮੇ ਨੇ ਜਾਅਲੀ ਚਿੱਠੀ ਲਿਖ ਕੇ, ਭਾਈ ਜਗਤਾਰ ਸਿੰਘ ਤਾਰਾ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ। ਇਹ ਆਸ ਧੁੰਮੇ ਕੋਲੋ ਕੀਤੀ ਜਾ ਸਕਦੀ ਹੈ, ਉਹ ਕਿਸੇ ਵੀ ਹੱਦ ਤੱਕ ਗਿਰ ਸਕਦਾ ਹੈ।

ਕੌਮੀ ਪਰਵਾਨੇ ਭਾਈ ਜਗਤਾਰ ਸਿੰਘ ਤਾਰਾ ਨੇ ਆਪਣਾ ਪ੍ਰਤੀਕਰਮ ਦੇਦੇਂ ਕਿਹਾ ਕਿ ਅਸੀਂ ਸ਼ਹੀਦ ਭਾਈ ਫੌਜਾ ਸਿੰਘ ਜੀ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵਲੋਂ ਆਰੰਭੇ ਸ਼ੰਘਰਸ਼ ਦੇ ਪਾਂਧੀ ਹਾਂ।

ਜੋ ਵੀ ਗੁਰਸਿੱਖ, ਮਾਈ ਭਾਈ ਅਤੇ ਸੰਤ ਇਸ ਸੋਚ ਦਾ ਧਾਰਨੀ ਹੋਵੇਗਾ, ਉਸ ਨਾਲ ਮੈਂ ਸਹਿਯੋਗ ਕਰਨ ਲਈ ਤਿਆਰ ਅਤੇ ਸਹਿਮਤੀ ਪ੍ਰਗਟਾਉਂਦਾ ਹਾਂ। ਸਰਕਾਰੀ ਸਰਪ੍ਰਸਤੀ ਨਾਲ ਚੱਲਣ ਵਾਲੇ ਕਿਸੇ ਵੀ ਬੰਦੇ ਨਾਲ ਸਾਡੀ ਕੋਈ ਸਾਂਝ ਨਹੀਂ।

ਅਸੀਂ ਅਪੀਲ ਕਰਦੇ ਹਾਂ ਭਰਾ ਮਾਰੂ ਨੀਤੀ ਠੀਕ ਨਹੀਂ, ਉਸ ਤੋਂ ਬਚਿਆ ਜਾਵੇ। ਅਸੀਂ ਭਰਾ ਮਾਰੂ ਨੀਤੀ ਦੀ ਨਿਖੇਧੀ ਕਰਦੇ ਹਾਂ। ਕੋਈ ਵੀ ਪੰਥਿਕ ਮੱਤਭੇਦ ਹੋਣ ਤਾਂ ਆਪਸ ਵਿੱਚ ਬੈਠ ਕੇ ਦੂਰ ਕੀਤੇ ਜਾਣ। ਕਿਸੇ ਨੂੰ ਵੀ ਮੇਰੇ ਨਾਂ ਦੀ ਦੁਰਵਰਤੋ ਕਰਣ ਦੀ ਕੋਈ ਇਜਾਜ਼ਤ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top