ਅਮਰੀਕ
ਸਿੰਘ ਅਜਨਾਲਾ ਨੇ 6 ਜੂਨ ਦੇ ਦਿਨ ਸੰਗਰਾਂਵਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ
ਜੋ ਨੀਚ ਬੋਲ ਬੋਲੇ ਸਨ ਉਸ ਵਿਚੋਂ ਉਸ ਨੇ ਉਸ ਬਾਰੇ ਕਿਹਾ ਹੈ ਕਿ :
(1) ਮੈਂ ਕੁਝ ਬਚਨ ਕਹੇ ਸਨ ...
(2) ਐਹੋ ਜਿਹੇ ਬਚਨਾਂ ਨੂੰ ਦੁਬਾਰਾ ਨਹੀਂ ਦੁਹਰਾਇਆ ਜਾਵੇਗਾ, ਜਿਹੜੇ ਬਚਨ ਪੰਥ ਵਿਚ
ਫੁੱਟ ਦਾ ਕਾਰਨ ਬਣਦੇ ਹਨ।
ਪਹਿਲੀ ਗੱਲ ਤਾਂ ਉਹ ਆਪਣੀ ਨੀਚ ਬਕਵਾਸ ਨੂੰ "ਬਚਨ"
ਦਾ ਦਰਜਾ ਦੇਂਦਾ ਹੈ।
ਦੂਜਾ ਉਸ ਨੇ ਗੋਲ ਮੋਲ ਜਹੀ ਗੱਲ ਕੀਤੀ ਹੈ ਤੇ ਇਹ ਨਹੀਂ
ਕਿਹਾ ਕਿ ਕਿਹੜੇ ਬੋਲ ਗ਼ਲਤ ਸਨ।
ਤੀਜਾ ਉਸ ਨੇ ਜਿਨ੍ਹਾਂ ਪ੍ਰਚਾਰਕਾਂ ਨੂੰ ਕਤਲ ਕਰਨ ਦੀ
ਸਲਾਹ ਦਿੱਤੀ ਸੀ ਕੀ ਉਸ ਨੇ ਉਹ ਵਾਪਿਸ ਲੈ ਲਈ ਹੈ?
ਜੇ ਨਿਗਾਹ ਮਾਰੀ ਜਾਏ ਤਾਂ ਅਮਰੀਕਾ ਸਿੰਘ ਅਜਨਾਲਾ ਦਾ ਪਿਛਲਾ
ਕਿਰਦਾਰ ਗੁੰਡਾ ਤੇ ਨੀਚ ਸੋਚ ਵਾਲਾ ਹੈ। ਉਸ ਦਾ ਮਨ ਪਿਛਲੀਆਂ ਘਟਨਾਵਾਂ ਤੋਂ
ਸਪਸ਼ਟ ਹੋ ਜਾਂਦਾ ਹੈ
- ਜਦ ਉਸ ਨੇ ਗ਼ਰੀਬ ਤੇ ਮਾਸੂਮ ਪਾਠੀਆਂ
ਨੂੰ ਮੁਆਫ਼ੀ ਮੰਗਣ ਦੇ ਬਾਵਜੂਦ ਬੁਰੀ ਤਰ੍ਹਾਂ ਝੰਬਿਆ ਸੀ ਤੇ ਇਸ ਨੂੰ ਸਹੀ ਕਰਾਰ ਦਿੱਤਾ
ਸੀ, ਅਤੇ,
- ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ
ਕਮੇਟੀ ਨੂੰ '1936 ਵਾਲੀ ਮਰਿਆਦਾ' ਦੇ ਖ਼ਿਲਾਫ਼ ਗੁੰਡਿਆਂ ਵਾਂਙ ਦਬਕੇ ਮਾਰੇ ਸੀ ਤਾਂ ਉਹ
ਦਿਲੋਂ ਬੋਲ ਰਿਹਾ ਸੀ।
- ਛੇ ਜੂਨ ਨੂੰ ਉਹ ਢਡਰੀਆਂ ਵਾਲਾ,
ਪੰਥਪ੍ਰੀਤ ਸਿੰਘ ਵਗ਼ੈਰਾ ਦੇ ਖ਼ਿਲਾਫ਼ ਉਹ ਦਿਲੋਂ ਬੋਲ ਰਿਹਾ ਸੀ।
ਹੁਣ ਜੇ ਉਸ ਨੇ 'ਰਸਮੀ' ਮੁਆਫ਼ੀ ਮੰਗੀ
ਹੈ ਤਾਂ ਉਸ ਨੇ 'ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਣ'
ਅਤੇ ਆਪਣਾ ਭਵਿੱਖ ਵੇਖ ਕੇ ਮੰਗੀ ਹੈ। ਇਹ ਦਿਲੀ ਮੁਆਫ਼ੀ ਨਹੀਂ, ਇਹ ਦਿਖਾਵੇ ਦੀ ਮੁਆਫ਼ੀ ਦਾ
ਡਰਾਮਾ ਹੈ। ਇਸ ਦਾ ਸਬੁਤ ਉਸ ਦੇ ਚਿਹਰੇ ਦੇ ਭਾਵਾਂ ਤੋਂ ਪਤਾ ਲਗਦਾ ਹੈ ਕਿ ਜਿਵੇਂ ਉਹ
ਮਜਬੂਰੀ ਵਿਚ ਬੋਲ ਰਿਹਾ ਹੋਵੇ, ਉਸ ਦੇ ਚਿਹਰੇ ਤੇ ਪਛਤਾਵੇ ਦਾ ਜ਼ਰਾ ਮਾਸਾ ਵੀ ਇਹਸਾਸ ਨਜ਼ਰ
ਨਹੀਂ ਆਉਂਦਾ।
ਜੇ ਉਹ ਸਚਮੁਚ ਸੰਜੀਦਾ ਹੈ ਤਾਂ ਉਹ ਸੰਗਤਾਂ ਦਾ ਇਕੱਠ ਕਰ ਕੇ
ਗਲ ਵਿਚ ਪੱਲੂ ਪਾ ਕੇ ਮੁਆਫ਼ੀ ਮੰਗੇ ਅਤੇ ਐਲਾਨ ਕਰੇ ਕਿ ਘੱਟੋ-ਘੱਟ ਇੱਕ ਸਾਲ ਉਹ ਕਿਸੇ
ਮੈਂਬਰੀ ਜਾਂ ਅਹੁਦੇ ਤੇ ਨਹੀਂ ਆਵੇਗਾ ਅਤੇ ਸਿਰਫ਼ ਇਕ ਸੇਵਾਦਾਰ ਦੇ ਤੌਰ 'ਤੇ ਵਿਚਰੇਗਾ।
(ਇਹ ਖ਼ਿਆਲ ਰਹੇ ਕਿ ਸਿੱਖੀ ਵਿਚ 'ਜਥੇਦਾਰ' ਦਾ ਕੋਈ ਅਹੁਦਾ ਨਹੀਂ ਹੈ ਤੇ ਮੈਂ ਉਸ ਨੂੰ
ਕੇਸਗੜ੍ਹ ਸਾਹਿਬ ਦਾ ਪੁਜਾਰੀ ਉਰਫ਼ ਅਖੌਤੀ ਜਥੇਦਾਰ ਨਹੀਂ ਮੰਨਦਾ)