Share on Facebook

Main News Page

ਧੁੰਮਾ ਅਜੈਂਸੀਆਂ ਦਾ ਏਜੈਂਟ ਆ, ਰਾਮ ਸਿੰਘ ਗਿੱਦੜ ਹੈ, ਬਹੁਤ ਜਿਆਦਾ ਡਰਪੋਕ ਬੰਦਾ - ਅਮਰੀਕ ਸਿੰਘ ਟੱਟੀਵਾਲਾ
-: ਖ਼ਾਲਸਾ ਨਿਊਜ਼ ਟੀਮ

ਇਹ ਵੀਡੀਓ ਕਾਫੀ ਲੋਕਾਂ ਨੇ ਦੇਖੀ ਹੋਣੀ ਹੈ, ਜਿਸ ਵਿੱਚ ਇਹ ਗੁੰਡਾ ਅਨਸਰ ਅਮਰੀਕ ਸਿੰਘ ਆਪਣੇ "ਬਚਨ ਬਿਲਾਸ" ਕਰ ਰਿਹਾ ਹੈ:

ਕਹਿੰਦਾ:

- ਸੰਤ ਸ਼ਹੀਦ ਨਹੀਂ ਹੋਏ, ਉਹ ਆਉਣਗੇ
- ਇਹ ਕਿਸੇ ਨੂੰ ਨਹੀ ਪਤਾ, ਕਦੋਂ ਆਉਣਾ
- ਸ਼ਹੀਦੀ ਦਾ ਕਿਸੇ ਕੋਲ ਕੋਈ ਸਬੂਤ ਨਹੀਂ
- ਸਾਨੂੰ ਅਰਦਾਸ ਕਰਣੀ ਚਾਹੀਦੀ, ਉਹ ਜਿੱਥੇ ਹੋਣ, ਉਨ੍ਹਾਂ ਦੀ ਚੜ੍ਹਦੀਕਲਾ ਰੱਖਣੀ
- ਸਾਡਾ ਜਾਤੀ ਵਿਰੋਧ ਨਹੀਂ ਨਾ ਧੁੰਮੇ ਨਾਲ, ਨਾ ਰਾਮ ਸਿੰਘ ਨਾਲ
- ਧੁੰਮਾ ਅਜੈਂਸੀਆਂ ਦਾ ਏਜੈਂਟ ਆ
- ਰਾਮ ਸਿੰਘ ਗਿੱਦੜ ਹੈ, ਬਹੁਤ ਜਿਆਦਾ ਡਰਪੋਕ ਬੰਦਾ, ਇਹ ਗਿੱਦੜ ਨਾਲੋਂ ਵੀ ਡਰਪੋਕ ਬੰਦਾ ਹੈ
- ਇਹ ਬਾਹਰ ਕਥਾ ਕਰਣ ਜਾਂਦਾ ਠੇਕਾ ਕਰਕੇ, ਕਹਿੰਦਾ ਮੈਂਨੂੰ ਐਨੇ ਡਾਲਰ ਦੇਓ

ਇਹ ਹੈ ਇਸ ਅਮਰੀਕ ਸਿੰਘ ਗੰਦਾਨਾਲਾ ਦੇ "ਬਚਨ", ਜਿਹੜਾ ਜਿਨ੍ਹਾਂ ਨਾਲ ਬੈਠਦਾ, ਉਨ੍ਹਾਂ ਬਾਰੇ ਹੀ "ਬਚਨ" ਕਰਦਾ। ਤੇ ਰਾਮ ਸਿੰਘ ਉਸੇ ਨੂੰ ਆਪਣੇ ਡੇਰੇ ਬੁਲਾਕੇ ਉਸਨੂੰ ਸਮਾਂ ਦੇਂਦਾ ਹੈ, ਤੇ ਜਦੋਂ ਟੱਟੀ ਪਿਸ਼ਾਬ ਵਾਲੇ "ਬਚਨ" ਸੁਣਾਉਂਦਾ ਹੈ, ਤਾਂ ਚੁੱਪ ਕਰਕੇ ਸੁਣੀ ਜਾਂਦਾ। ਉਥੇ ਬੈਠੇ ਰਾਧਾਸੁਆਮੀ ਦਾਦੂਵਾਲ, ਮੋਹਕਮ ਸਿੰਘ ਆਦਿ ਕਿਸੇ ਨੇ ਟੱਟੀਵਾਲਾ ਦੇ "ਬਚਨ ਬਿਲਾਸ" ਨੂੰ ਰੋਕਣ ਦਾ ਹੀਆ ਨਾ ਕੀਤਾ।

ਮਾਨ ਭਾਈ ਜਰਨੈਲ ਸਿੰਘ ਨੂੰ ਸ਼ਹੀਦ ਮੰਨਦਾ, ਤੇ ਉਸਦਾ ਥੋਪਿਆ ਟੱਟੀਵਾਲਾ ਮੰਨਦਾ ਨਹੀਂ। ਰਾਮ ਸਿੰਘ ਸੰਗਰਾਵਾਂ ਵਿਖੇ ਸ਼ਹੀਦੀ ਸਮਾਗਮ ਮਨਾਉਂਦਾ, ਤੇ ਅਮਰੀਕ ਸਿੰਘ ਉਥੇ ਪਹੁੰਚਦਾ ਤੇ ਬਚਨ ਬਿਲਾਸ ਕਰਦਾ... ਤੇ ਰਾਮ ਸਿੰਘ ਸੁਣੀ ਜਾਂਦਾ.... ਇਹ ਹੈ ਇਨ੍ਹਾਂ ਦੀ ਗੈਰਤ... ਲੱਖ ਲਾਹਨਤ ਹੈ ਇਨ੍ਹਾ ਸਾਰਿਆਂ 'ਤੇ...

ਦਰਅਸਲ ਇਹ ਸਾਰੇ ਧੁੰਮਾ, ਅਜਨਾਲਾ, ਰਾਮ ਸਿੰਘ ਕੋਈ ਵੀ ਸਿੱਖੀ ਦਾ ਖੈਰ ਖੁਆਹ ਨਹੀਂ, ਸਭ ਆਪਣੀ ਆਪਣੀ ਢੱਫਲੀ ਬਜਾ ਰਹੇ ਨੇ, ਤੇ ਅਖੌਤੀ ਦਮਦਮੀ ਟਕਸਾਲ ਦੀਆਂ ਝੂਠੀਆਂ ਪੀੜੀਆਂ ਚਲਾ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ। ਫਿਰ ਤੋਂ ਦੁਹਰਾ ਦੇਈਏ ਕਿ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ, ਨਾ ਬਾਬਾ ਦੀਪ ਸਿੰਘ ਜੀ ਨੇ, ਤੇ ਨਾ ਹੀ ਭਾਈ ਮਨੀ ਸਿੰਘ ਨੇ ਕੋਈ ਟਕਸਾਲ ਚਲਾਈ.... ਇਹ ਇਨ੍ਹਾਂ ਦੋਗਲੇ ਕਿਰਦਾਰ ਵਾਲੇ ਟਟਪੂੰਜੀਆਂ ਦਾ ਫੈਲਾਇਆ ਜਾਲ ਹੈ। ਬਚੋ ਇਨ੍ਹਾਂ ਤੋਂ... ਵੈਸੇ ਇਨ੍ਹਾਂ ਜਾਅਲੀ ਲੋਕਾਂ ਦੀ ਅਸਲੀਯਤ ਹੁਣ ਲੋਕਾਂ ਸਾਹਮਣੇ ਆ ਚੁਕੀ ਹੈ, ਬਾਕੀ ਰਹਿੰਦੀ ਖੂੰਹਦੀ ਅੁਣ ਵਾਲੇ ਸਮੇਂ ਵਿੱਚ ਆ ਜਾਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top