Share on Facebook

Main News Page

ਟਕਸਾਲ ਦੀ ਸਿੱਖ ਪੰਥ ਨੂੰ ਦੇਣ
-: ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫

ਸਿੱਖਾਂ ਵਿੱਚ ਇੱਕ ਭਰਮ ਹੈ ਕਿ ਟਕਸਾਲ ਦੀ ਸਿੱਖ ਪੰਥ ਨੂੰ ਬਹੁਤ ਦੇਣ ਹੈ, ਪਰ ਸੱਚ ਇਹ ਹੈ ਕਿ ਸਿਵਾਏ ਕਰਮਕਾਂਡਾਂ ਤੋਂ ਸਿੱਖ ਪੰਥ ਨੂੰ ਟਕਸਾਲ ਦੀ ਹੋਰ ਕੋਈ ਵੀ ਦੇਣ ਹੈ ਹੀ ਨਹੀਂ।

ਅਸਲੀਅਤ ਇਹ ਹੈ ਕਿ ਜੋ ਮੋਰਚਾ ੧੯੮੨ ਨੂੰ ਅਨੰਦਪੁਰ ਮਤੇ ਦਾ ਲੱਗਾ ਸੀ ਉਹ ਮਤਾ ਵੀ ਸ੍ਰ. ਕਪੂਰ ਸਿੰਘ ਜੀ ਦਾ ਹੀ ਲਿਖਿਆ ਹੋਇਆ ਸੀ, ਬਾਬਾ ਜਰਨੈਲ ਸਿੰਘ ਜੀ ਨੇ ਤਾਂ ਉਹ ਮੋਰਚਾ ਸਿਰਫ਼ ਅਪਣਾਇਆ ਸੀ, ਟਕਸਾਲ ਦੀ ਇਨੀ ਔਕਾਤ ਕਿੱਥੋਂ ਕਿ ਸਿੱਖਾਂ ਦੇ ਨਿਆਰੇਪਣ ਜਾ ਸਿੱਖ ਇੱਕ ਵੱਖਰੀ ਕੌਮ ਬਾਰੇ ਕੁਝ ਸੋਚ ਸਕੇ।

ਜਰਾ ਸੋਚੋ ਜਿਹੜੀ ਟਕਸਾਲ...

👉 ਹਨੂੰਮਾਨ ਦੇ ਚਾਲੀਸੇ ਕੱਟਦੀ ਹੋਵੇ,

👉 ਭਾਈ ਮਰਦਾਨਾ ਜੀ ਨੂੰ ਪਿਛਲੇ ਜਨਮ ਦੇ ਕਰਮਾਂ ਦੀ ਸਜਾ ਮਿਲਣ ਕਰਕੇ ਨੀਵੀਂ ਜਾਤ ਦਾ ਮਰਾਸੀ ਮੰਨਦੀ ਹੋਵੇ,

👉 ਕਛਹਿਰਾ ਹਨੂੰਮਾਨ ਦਾ ਮੰਨਦੀ ਹੋਵੇ,

👉 ਸਿੱਖ ਗੁਰੂਆਂ ਨੂੰ ਲਭ ਕੁਸ਼ ਦੀ ਔਲਾਦ ਮੰਨਦੀ ਹੋਵੇ,

👉 ਗੁਰੂ ਗੋਬਿੰਦ ਸਿੰਘ ਜੀ ਨੂੰ ਚਤਰਭੁਜ ਜਾਨਵਰ ਦਾ ਅਵਤਾਰ ਮੰਨਦੀ ਹੋਵੇ,

👉 ਗੁਰੂ ਹਰ ਗੋਬਿੰਦ ਸਾਹਿਬ ਜੀ ਨੂੰ ਵਿਸ਼ਨੂ ਦਾ ਅਵਤਾਰ ਮੰਨਦੀ ਹੋਵੇ,

👉 ਪੰਜਾਂ ਪਿਆਰਿਆਂ ਨੂੰ ਪਿਛਲੇ ਜਨਮ ਦੇ ਭਗਤਾਂ ਦੇ ਅਵਤਾਰ ਮੰਨਦੀ ਹੋਵੇ,

👉 ਤਮਾਕੂ ਨੂੰ ਗਊ ਦੇ ਕੰਨਾਂ ਤੋਂ ਉਗਿਆ ਮੰਨਦੀ ਹੋਵੇ

👉 ਦੇਵੀ ਦੇਵਤਿਆਂ ਨੇ ਸੱਤ ਦਿਨ ਸੂਰਜ ਨੂੰ ਚੜਨ ਤੋਂ ਰੋਕਿਆ ਮੰਨਦੀ ਹੋਵੇ,

👉 ਗੁਰੂ ਗਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਸਮਝਕੇ ਬਚਿੱਤ੍ਰ ਨਾਟਕ ਗਰੰਥ ਦਾ ਵੀ ਬਰਾਬਰ ਪ੍ਰਕਾਸ਼ (ਖਿਲਾਰਾ) ਪਾਉਂਦੀ ਹੋਵੇ,

👉 ਗੁਰਬਾਣੀ ਕਹਿੰਦੀ ਹੈ "ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ", ਪਰ ਟਕਸਾਲ ਗੁਰਬਾਣੀ ਤੋਂ ਉਲਟ ਸਿੱਖਾਂ ਦੇ ਸਿਰਫ਼ ਚਾਰ ਰੰਗ ਹੀ ਮੰਨਦੀ ਹੋਵੇ,

👉 ਮੂਤ ਕਰਦੇ ਅੱਠ ਸੌ (੮੦੦) ਲੋਕਾਂ ਦੀਆਂ ਪੱਗਾਂ ਗੁਰੂ ਗੋਬਿੰਦ ਸਿੰਘ ਨੇ ਲੁਹਾ ਕੇ ਸਿੱਖਾਂ ਨੂੰ ਸਿਰੋਪੇ ਦਿੱਤੇ ਮੰਨਦੀ ਹੋਵੇ,

ਇੱਕ ਐਸੀ ਸੰਸਥਾ (ਟਕਸਾਲ) ਜੋ ਹਿੰਦੂਆਂ (RSS) ਦੀ ਇੱਕ ਬਰਾਂਚ ਵਜੋਂ ਕੰਮ ਕਰਦੀ ਹੋਵੇ, ਕੀ ਕਦੇ ਸਿੱਖਾਂ ਦੇ ਨਿਆਰੇਪਣ ਜਾ ਸਿੱਖ ਇੱਕ ਵੱਖਰੀ ਕੌਮ ਬਾਰੇ ਸੋਚ ਸਕਦੀ ਹੈ?????


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top