Share on Facebook

Main News Page

ਨਿਤਨੇਮ ਦੀ ਬਾਣੀਆਂ ਨੂੰ ਸਮਝੋ ਤੇ ਜਾਣੋ ਮੁਕਾਬਲਾ
-: ਅਕਾਲੀ ਜੱਥਾ ਕਾਨਪੁਰ (ਰਜਿ.)

ਨਿਤਨੇਮ 'ਚ ਪੜੀ ਜਾਣ ਵਾਲੀ ਕਵੀਆਂ ਦੁਆਰਾ ਲਿਖੀ ਗਈ ਬੇਨਤੀ ਚੌਪਈ (ਜੋ ਕਿ ਅਖੌਤੀ ਦਸਮ ਗ੍ਰੰਥ ਦੀ "ਚਰਿਤਰੋਪਾਖਿਯਾਨ" ਨਾਮ ਦੀ ਰਚਨਾ ਦੇ 404 ਚਰਿਤ੍ਰਾਂ 'ਚ ਅੰਕਿਤ ਹੈ) ਦਾ ਸੁਲੇਖ ਲਿਖ ਕੇ ਭੇਜਣ ਵਾਲੇ ਨੂੰ ਅਕਾਲੀ ਜੱਥਾ ਕਾਨਪੁਰ (ਰਜਿ.) ਵੱਲੋਂ ਉਤਸ਼ਾਹਿਤ ਕਰਣ ਦੇ ਰੂਪ 'ਚ ਸਨਮਾਨਿਤ ਕਰਣ ਦਾ ਐਲਾਨ ਕੀਤਾ ਜਾਂਦਾ ਹੈ।

-  5 ਤੋਂ 18 ਸਾਲ ਉਮਰ ਵਰਗ: ਪੰਨਾਂ ਨੰ. 1359 ਤੋਂ 1388 ਤੱਕ, ਸੰਪੂਰਣ "ਚੌਪਈ" ਦੀਆਂ ਸਾਰੀਆਂ 404 ਪੌੜੀਆਂ ਦਾ ਸਭ ਤੋਂ ਸੁੰਦਰ ਸੁਲੇਖ ਭੇਜਣ ਵਾਲੇ ਨੂੰ 2000 ਰੁ. ਦਾ ਇਨਾਮ

- 19 ਤੋਂ 70 ਸਾਲ ਉਮਰ ਵਰਗ: ਕਬਿਓ ਬਾਚੁ ਬੇਨਤੀ ਚੌਪਈ (ਕਵੀਆਂ ਦੁਅਰਾ ਕਹੀ ਗਈ ਚੌਪਈ) ਜੋ "ਚਰਿਤਰੋਪਾਖਿਯਾਨ" ਨਾਮਕ ਰਚਨਾ ਦੇ 404ਵੇਂ ਚਰਿਤ੍ਰ ਦੀ 377ਵੀਂ ਪੌੜੀ ਹੈ, ਦੇ ਚਰਿਤ੍ਰ ਨੰ. 28, ਚਰਿਤ੍ਰ ਨੰ. 30, ਚਰਿਤ੍ਰ ਨੰ. 68, ਚਰਿਤ੍ਰ ਨੰ. 71, ਚਰਿਤ੍ਰ ਨੰ. 190, ਚਰਿਤ੍ਰ ਨੰ. 245 ਦੇ ਜਿਹੜਾ ਪ੍ਰਤਿਯੋਗੀ ਸਹੀ ਅਰਥ ਕਰਕੇ ਸੁਲੇਖ ਭੇਜੇਗਾ, ਉਸਨੂੰ 10,000 ਰੁ. ਦਾ ਇਨਾਮ ਅਤੇ "ਨਿਤਨੇਮ ਗੁਣੀ" ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਵਿਸ਼ੇਸ਼ ਸਨਮਾਨ ਤੇ ਪੁਰਸਕਾਰ

ਜੋ ਸਿੱਖ ਉੱਤੇ ਦਿੱਤੇ ਗਏ ਚਰਿੱਤਰਾਂ ਦਾ ਪਾਠ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਦੇ ਸਨਮੁੱਖ ਅਰਥਾਂ ਸਹਿਤ ਕਰੇਗਾ, ਉਸਨੂੰ 25,000 ਰੁ. ਦਾ ਨਕਦ ਇਨਾਮ ਅਤੇ "ਸ਼੍ਰੋਮਣੀ ਨਿਤਨੇਮੀ ਸਿੱਖ" ਦਾ ਪੁਰਸਕਾਰ ਦਿੱਤਾ ਜਾਵੇਗਾ। (ਇਸ ਮੁਕਾਬਲੇ ਵਿੱਚ ਕੇਵਲ 18 ਸਾਲ ਤੋਂ ਉਪਰ ਦੇ ਪ੍ਰਤਿਯੋਗੀ ਹੀ ਭਾਗ ਲੈ ਸਕਦੇ ਹਨ, ਅਤੇ ਸਫਲ ਪ੍ਰਤਿਯੋਗੀਆਂ ਦਾ ਨਾਮ ਅਤੇ ਭੇਜੇ ਗਏ ਅਰਥਾਂ ਸਮੇਤ ਸਮੂੰਹ ਪੰਥਕ ਵੈਬਸਾਈਟਾਂ ਅਤੇ ਸੋਸ਼ਲ ਮੀਡੀਆ 'ਤੇ ਆਦਰ ਸਹਿਤ ਪ੍ਰਕਾਸ਼ਿਤ ਕੀਤਾ ਜਾਵੇਗਾ।

ਨਿਯਮ

  1. ਇਸ ਮੁਕਾਬਲੇ ਵਿੱਚ ਸਿਰਫ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਹੀ ਸਿੱਖ ਭਾਗ ਲੈ ਸਕਦੇ ਹਨ।
  2. ਉੱਤਰ ਪ੍ਰਦੇਸ਼ ਤੋਂ ਬਾਹਰ ਤੋਂ ਆਉਣ ਵਾਲੀ ਕਿਸੇ ਵੀ ਲਿਖਤ 'ਤੇ ਕਿਸੇ ਤਰ੍ਹਾਂ ਦਾ ਵੀਚਾਰ ਨਹੀਂ ਕੀਤਾ ਜਾਵੇਗਾ।
  3. ਇਹ ਮੁਕਾਬਲਾ ਸਿਰਫ ਨਿੱਤਨੇਮ ਕਰਣ ਵਾਲੇ ਸਿੱਖਾਂ ਲਈ ਹੈ।
  4. ਇੱਕ ਪ੍ਰਤਿਯੋਗੀ ਸਿਰਫ ਇੱਕ ਹੀ ਲਿਖਤ ਭੇਜ ਸਕਦਾ ਹੈ।
  5. ਜਿਹੜੀਆਂ ਲਿਖਤਾਂ 'ਤੇ ਪ੍ਰਤਿਯੋਗੀ ਦਾ ਨਾਮ, ਪਿਤਾ ਦਾ ਨਾਮ, ਪਤਾ ਅਤੇ ਫੋਨ ਨੰਬਰ ਸਪਸ਼ਟ ਨਹੀਂ ਹੋਵੇਗਾ, ਉਸਨੂੰ ਰੱਦ ਸਮਝਿਆ ਜਾਵੇਗਾ।
  6. ਮੁਕਾਬਲੇ 'ਚ ਭਾਗ ਲੈਣ ਲਈ ਆਖਰੀ ਤਰੀਕ 31 ਜੁਲਾਈ 2016 ਹੈ। ਲਿਖਤਾਂ ਨੂੰ ਈਮੇਲ ਦੁਆਰਾ ਵੀ gd94@rediffmail.com 'ਤੇ ਵੀ ਭੇਜਿਆ ਜਾ ਸਕਦਾ ਹੈ।

ਜਿਹੜੇ ਨਿੱਤਨੇਮੀ ਸਿੱਖਾਂ ਨੇ ਅਖੌਤੀ ਦਸਮ ਗ੍ਰੰਥ ਦੀਆਂ ਇਨ੍ਹਾਂ ਰਚਨਾਵਾਂ ਨੂੰ ਕਦੀ ਵੀ ਨਹੀਂ ਪੜਿਆ ਹੈ, ਅਤੇ ਇਨ੍ਹਾਂ ਦੇ ਅਰਥ ਵੀ ਨਹੀਂ ਪਤਾ ਹਨ, ਉਹ www.SriDasam.org ਅਤੇ www.theSikhLife.com ਵੈਬਸਾਈਟ 'ਤੇ ਜਾਕੇ ਪੂਰੇ ਚਰਿਤ੍ਰੋਪਾਖਿਆਨ ਦੇ ਅਰਥ ਪ੍ਰਾਪਤ ਕਰ ਸਕਦੇ ਹਨ। ਜਿਹੜੇ ਪ੍ਰਤਿਯੋਗੀਆਂ ਕੋਲ ਅਖੌਤੀ ਦਸਮ ਗ੍ਰੰਥ ਜਾਂ ਉਸਦਾ ਟੀਕਾ ਉਪਲਭਧ ਨਹੀਂ ਹੈ, ਉਹ ਪ੍ਰਤਿਯੋਗੀ ਅਕਾਲੀ ਜੱਥਾ ਕਾਨਪੁਰ (ਰਜਿ.) ਦੇ ਆਫਿਸ ਤੋਂ ਪ੍ਰਾਪਤ ਕਰ ਸਕਦੇ ਹਨ।

ਇਸ ਮੁਕਾਬਲੇ ਦਾ ਉਦੇਸ਼ ਸਿੱਖਾਂ ਨੂੰ ਨਿਤਨੇਮ 'ਚ ਪੜੀਆਂ ਜਾਣ ਵਾਲੀਆਂ ਰਚਨਾਵਾਂ ਦੇ ਬਾਰੇ ਵਿੱਚ ਜਾਣਕਾਰੀ ਦੇਣਾ ਮਾਤਰ ਹੈ। ਸ਼ਫਲ ਪ੍ਰਤਿਯੋਗੀਆਂ ਦਾ ਚੁਣਾਵ ਅਕਾਲੀ ਜੱਥਾ ਕਾਨਪੁਰ ਦੁਆਰਾ ਬਣਾਈ ਗਿਆ ਪੈਨਲ ਕਰੇਗਾ, ਤੇ ਉਹ ਆਖਰੀ ਅਤੇ ਮੰਨਣਯੋਗ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਵਿਵਾਦ ਦਾ ਹਲ ਨਿਆਇਕ ਖੇਤਰ ਕਾਨਪੁਰ ਅਦਾਲਤ ਦੁਆਰਾ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top