Share on Facebook

Main News Page

ਮੰਡ, ਦਾਦੂਵਾਲ ਤੇ ਅਜਨਾਲਾ - ਇਹ ਆਰ.ਐਸ.ਐਸ ਦੇ ਏਜੰਟ ਬਾਦਲ ਦੇ ਦੱਲੇ ਹਨ
-: ਸ਼੍ਰੋਮਣੀ ਖ਼ਾਲਸਾ ਪੰਚਾਇਤ

ਅਖੌਤੀ ਜੱਥੇਦਾਰਾਂ ਦੀ ਅਸਲੀਅਤ ਹੋਈ ਜਗ ਜਾਹਿਰ, ਆਪੂੰ ਬਣੇ ਜਥੇਦਾਰਾਂ ਨੇ ਸਰਬੱਤ ਖਾਲਸਾ ਵਲੋਂ ਚੁਣੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਵਾਲਾ ਹੁਕਮਨਾਮਾ ਰੱਦ ਕਰ ਦਿੱਤਾ ਹੈ। ਸੱਚਾਈ ਤਾਂ ਇਹ ਹੈ ਕਿ ਸਰਬੱਤ ਖਾਲਸਾ ਨੇ ਸਿਰਫ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਦੀ ਸਹਿਮਤੀ ਉਤੇ ਜੈਕਾਰੇ ਲਾਏ, ਤੇ ਜਦੋਂ ਇਨ੍ਹਾਂ ਅਖੌਤੀਆਂ ਦਾ ਨਾਮ ਲਿਆ ਗਿਆ, ਤਾਂ ਸੰਗਤ ਨੇ ਇਨ੍ਹਾਂ ਦੇ ਵਿਰੋਧ ਵਿੱਚ ਨਾਅਰੇ ਲਾਏ ।

ਇਹ ਆਰ.ਐਸ.ਐਸ ਦੇ ਏਜੰਟ ਬਾਦਲ ਦੇ ਦੱਲੇ ਹਨ, ਇਨ੍ਹਾਂ ਅਖੌਤੀਆਂ ਨੂੰ ਸਿੱਖ ਰਹਿਤ ਮਰਯਾਦਾ ਕਿਸ ਤਰ੍ਹਾਂ ਚੰਗੀ ਲੱਗੂ ? ਮੰਡ ਤੇ ਦਾਦੂ ਰਾਧਾ ਸੁਆਮੀ ਮੁੱਖੀ ਦੀ ਟਾਸਕ ਫੋਰਸ ਦੇ ਮੈਂਬਰ ਹਨ, ਤੇ ਅਮਰੀਕ ਦਸਮ ਗੰਰਥੀਆ ਹੈ, ਤਾਂ ਹੀ ਇਨ੍ਹਾਂ ਭਾਈ ਜਗਤਾਰ ਸਿਘ ਹਵਾਰਾ ਦਾ ਹੁਕਮ ਰੱਦ ਕੀਤੈ।

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ
ਸਰਬਤ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਆਪਣੇ ਹੁਕਮ 'ਚ ਤੂਹਾਨੂੰ ਸਮਝਾਇਆ, ਕਿ ਹੇ ਭਾਈ ਹੇਸਿਆਰ ਹੋ ਜਾਉ, ਤੁਸੀਂ ਆਪਣਿਆਂ ਹਥੋਂ ਜਾਗਦੇ ਹੀ ਲੁੱਟੇ ਜਾ ਰਹੇ ਹੋ, (ਕਿਉਂਕਿ ਚੋਰ ਤਾਂ ਸੁਤਿਆ ਲੁਟਦੈ)

ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ

ਗੁਰੂ ਗਰੰਥ ਸਾਹਿਬ ਦਾ ਹੁਕਮ ਹੈ ਕਿ ਕੂੜ ਰੂਪ ਮੁਲੰਮਾ ਬੇਸ਼ਕ ਸੱਚ ਨਾਲ ਲਪੇਟ ਕੇ ਰਖੋ, ਜੋ ਝੂਠ ਤੇ ਠੱਗੀ ਹੈ, ਉਹ ਲੁਕੇ ਨਹੀਂ ਰਹਿ ਸਕਦੇ।

ਆਹ ਜਿਹੜਾ ਸੁਖਬੀਰ ਬਾਦਲ ਨੂੰ ਤਲਬ ਕਰਨ ਦਾ ਸ਼ੋਸ਼ਾ ਛੱਡਿਆ ਗਿਆ ਹੈ, ਇਸ 'ਤੇ ਗੁੰਮਰਾਹ ਨਹੀਂ ਹੋਣਾਂ, ਕਿਉਂਕਿ ਇਸ ਮੱਖਣ ਦੇ ਪੇੜੇ ਵਿੱਚ ਲਪੇਟ ਕੇ ਹੀ ਭਾਈ ਸਾਹਿਬ ਦਾ ਹੁਕਮਨਾਮਾ ਰੱਦ ਕੀਤਾ ਗਿਆ ਹੈ। (ਆਰ.ਐਸ.ਐਸ ਵਿੱਚ ਖਾਲਸਾ ਡਰੈਸ ਤੋਂ ਬਚੋ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top