ਅਖੌਤੀ ਦਮਦਮੀ ਟਕਸਾਲ ਦੀ ਕਾਰਗੁਜ਼ਾਰੀ ਦਾ ਹੁਣ ਸਰੇਬਾਜ਼ਾਰ ਭੰਡਾਫੋੜ
ਹੋ ਚੁਕਾ ਹੇ, ਤੇ ਇਸ ਆਰ.ਐਸ.ਐਸ. ਦੇ ਕਰਿੰਦਿਆਂ ਦੀ ਦਮਿਾਗ਼ੀ ਹਾਲਤ ਐਨੀ ਕੁ ਹਿੱਲ ਚੁਕੀ
ਹੈ ਕਿ ਇਨ੍ਹਾਂ ਨੇ ਹੁਣ ਭਾਈ ਜਗਤਾਰ ਸਿੰਘ ਹਵਾਰਾ 'ਤੇ ਵੀ ਉਂਗਲ਼ ਚੁੱਕਣੀ ਸ਼ੁਰੂ ਕਰ ਦਿੱਤੀ
ਹੈ!
ਇਨ੍ਹਾਂ ਸਿਰਫਿਰਆਂ ਲਈ ਸਿਰਫ ਜਰਨੈਲ
ਸਿੰਘ ਭਿੰਡਰਾਂਵਾਲਾ ਹੀ ਹੀਰੋ ਹੈ, ਬਾਕੀ ਸਭ ਜ਼ੀਰੋ ਹਨ। ਭਾਈ ਹਵਾਰਾ ਦਾ ਬਿਆਨ
ਵਧੀਆ ਸੀ, ਪਰ ਇਨ੍ਹਾਂ ਲੋਕਾਂ ਨੂੰ ਕੋਈ ਚੱਜ ਦੀ ਗੱਲ ਪੱਚਦੀ ਨਹੀਂ, ਇਨ੍ਹਾਂ ਛੱਪੜ ਦੇ
ਡੱਡੂਆਂ ਲਈ ਸਿਰਫ ਅਖੌਤੀ ਟਕਸਾਲ ਤੋਂ ਬਾਹਰ ਕੁੱਝ ਨਹੀਂ ਦਿੱਖਦਾ ਤੇ ਨਾ ਪਤਾ ਹੈ...
ਰੁਕੇ ਹੋਏ ਪਾਣੀ ਦੀ ਤਰ੍ਹਾਂ ਸੜਿਆਂਦ ਮਾਰਦੇ ਹਨ...
ਇਨ੍ਹਾਂ ਦਾ ਕੰਮ ਹੈ ਅਸੀਂ ਤਾਂ ਜਥੇਦਾਰ ਮੰਨਣਾ ਹੈ ਜੇ ਸਾਡਾ
ਕਿਹਾ ਮੰਨਣਾ ਹੈ, ਨਹੀਂ ਤਾਂ ਤੁਸੀਂ ਕੋਈ ਵੀ ਹੋਵੇ, ਸਾਡੇ ਲਈ ਭਿੰਡਰਾਂਵਾਲਾ
ਤੋਂ ਉਪਰ ਕੋਈ ਨਹੀਂ!!
ਇਨ੍ਹਾਂ ਦੀ ਅਕਲ ਦਾ ਜਨਾਜ਼ਾ ਕੱਢਦੀ ਹੋਈ ਇੱਕ ਪੋਸਟ ਦੇਖੋ, ਜੋ
ਦਮਦਮੀ ਟਕਸਾਲ ਈਸਟ ਲੰਡਨ ਨੇ ਪੋਸਟ ਕੀਤੀ ਹੈ... ਦੇਖੋ
ਜ਼ਰਾ...
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
ਦਮਦਮੀ ਟਕਸਾਲ ਈਸਟ ਲੰਡਨ
ਕੱਲ ਇੱਕ ਸਟੇਟਮੈਂਟ ਆਈ ਆ ਜਥੇਦਾਰ ਹਵਾਰਾ ਦੇ ਨਾਮ 'ਤੇ ਕੇ
ਸਾਰਾ ਪੰਥ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਤ ਮਰਿਆਦਾ ਮੰਨੇ।
ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਇਸ ਨੂੰ ਸ਼ਾਤਿਰ ਲੋਕਾਂ ਦੀ ਚਾਲ
ਸਮਝਦੇ ਹਾਂ, ਪਰ ਫਿਰ ਵੀ ਜੇ ਕੱਲ ਨੂੰ ਸਾਬਿਤ ਹੁੰਦਾ ਕੇ ਬਿਆਨ ਸਚ ਹੈ, ਤਾਂ ਸਾਡੇ ਕੁੱਛ
ਸਵਾਲ ਹਨ ਜੱਥੇਦਾਰ ਸਾਹਿਬ ਜੀ ਨੂੰ
1: ਕੀ ਜੱਥੇਦਾਰ ਜੀ ਨੂੰ ਕੁਠਾ ਛੱਡ ਕੇ ਦੂਸਰਾ ਮਾਸ ਖਾਣ ਲਈ
ਤਿਆਰ ਹਨ ?
2: ਕੀ ਜਥੇਦਾਰ ਜੀ ਹੁਣ ਤਿਨ ਬਾਣੀਆ ਦਾ ਨਿਤਨੇਮ ਕਰਨਗੇ ?
3: ਕੀ ਜੱਥੇਦਾਰ ਜੀ ਹੁਣ ਰਾਗਮਾਲਾ ਨੂੰ ਬਾਣੀ ਮਨਣ ਗੇ ਜਾ ਨਈ
?
4: ਕੀ ਜੱਥੇਦਾਰ ਜੀ ਬੀਬੀਆ ਨੂੰ ਪੰਜ ਪਿਆਰੇਆ ਚ੍ ਲਾਉਣਗੇ ?
5: ਕੀ ਜੱਥੇਦਾਰ ਜੀ ਅਧੂਰੀ ਰਹਿਰਾਸ ਸਾਹਿਬ ਕਰਨਗੇ ਹੁਣ ਔਰ
ਕੀ ਜੱਥੇਦਾਰ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਦੀ ਪੋਥੀ ਸਾਹਿਬ 'ਤੇ ਲਿਖੀ ਰਹਿਰਾਸ ਸਾਹਿਬ
ਨੂੰ ਨਈ ਮਨਦੇ ?
6: ਕੀ ਜੱਥੇਦਾਰ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਦੇ ਚੱਕਰ ਤੇ
ਲਿਖੇ ਸਮਪੂਰਨ ਮੂਲ ਮੰਤਰ ਨੂੰ ਨਈ ਮੰਨਦੇ ?
7: ਕੀ ਜੱਥੇਦਾਰ ਜੀ ਸੰਤ ਜਰਨੈਲ ਸਿੰਘ ਜੀ ਭਿਂਡਰਾਂਵਾਲੇਆ
ਤੋਂ ਜ਼ਿਆਦਾ ਸਿਆਣੇ ਹੋ ਗਏ ਹਨ ?
ਜੇਕਰ ਸਵਾਲਾਂ ਦਾ ਜਵਾਬ "ਹਾਂ" ਹੈ, ਤਾਂ ਪੰਥ ਆਪ ਹੀ ਫੈਸਲਾ
ਕਰ ਲਵੇ, ਔਰ ਜੇ ਜਵਾਬ ਨਾਂਹ ਹੈ, ਤਾਂ ਕੋਈ ਜੱਥੇਦਾਰ
ਸਾਹਿਬ ਜੀ ਤੱਕ ਇਸ ਖਰੜੇ ਦੀ ਕਾਪੀ ਪੰਹੁਚਾ ਦਵੇ ਤਾ ਕਿ ਜੱਥੇਦਾਰ ਜੀ ਦੁਬਾਰਾ ਸੋਚ
ਵੀਚਾਰ ਕੇ ਬਿਆਨ ਦੇ ਸਕਣ ਕਿਉਂਕਿ ਜਦ
ਸਰਬੱਤ ਖਾਲਸਾ 'ਚ ਆਪ ਜੀ ਨੂੰ ਜੱਥੇਦਾਰ
ਦਾ ਮਾਣ ਮਿਲੀਆ ਸੀ, ਤਾਂ ਓਹ ਸਾਰੇ ਇਸ "ਖਰੜੇ ਦੇ ਵਿਰੋਧੀ ਲੋਕਾਂ" ਨੇ ਹੀ ਦਿੱਤਾ ਸੀ,
ਜੇਹੜੇ ਖਰੜੇ ਦੇ ਹਕ 'ਚ ਸੀ ਓਹ ਤਾਂ ਓਥੇ ਗਏ ਹੀ ਨੀ ਸੀ ।
ਬਾਕੀ ਜੱਥੇਦਾਰ ਜੀ ਦਸਣ ਕੇ ਇਹ ਖਰੜਾ ਪੰਥ ਨੇ ਕਦੋਂ ਪ੍ਰਵਾਨ ਕੀਤਾ ਔਰ ਕਦੋਂ ਪਾਸ ਹੋਇਆ
?
ਔਰ ਬਾਕੀ ਅਖੌਤੀ ਪੰਥ ਦਰਦੀ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ
'ਤੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰਨ ।
ਅਤੇ ਜਥੇਦਾਰ ਦੀ ਖ਼ਬਰ ਦੇਣ ਵਾਲੀ ਆਈ ਡੀ ਮੱਖਣ ਸਿੰਘ ਗਿਲ 24 ਘੰਟੇ
ਸਾਡੇ ਸਵਾਲਾਂ ਦੇ ਜਵਾਬ ਲੈ ਕੇ ਦਏ, ਨਈ ਤਾਂ ਅਸੀਂ ਜੱਥੇਦਾਰ ਸਾਹਿਬ ਦੇ ਬਿਆਨ ਨੂੰ ਝੂਠਾ
ਸਮਝਾਂਗੇ।
ਬਾਕੀ ਬੇਨਤੀ ਆ ਕੇ ਕੋਈ ਵੀ ਜਥੇਦਾਰ ਸਾਹਿਬ ਦਾ ਬਿਆਨ ਆਉਂਦਾ ਹੈ ਤਾਂ ਕਾਰਜਕਾਰੀ
ਜੱਥੇਦਾਰ ਉਸਨੂੰ ਤਸਦੀਕ ਕਰ ਕੇ, ਸੰਗਤ 'ਚ ਬਾਕੀ ਜਥੇਦਾਰਾਂ ਦੀ ਸਹਮਤੀ ਨਾਲ਼ ਹੀ ਜਾਰੀ
ਕਰਨ।
ਬਾਕੀ ਸਾਡੀ ਇਸ ਪੋਸਟ 'ਤੇ ਜਥੇਦਾਰ ਸ਼ਬਦ ਦੀ ਦੁਹਾਈ ਪਾਉਣ ਵਾਲੇ ਲੋਕਾਂ ਨੂੰ ਪਰਮਾਤਮਾ
ਸੁਮੱਤ ਬਖਸ਼ੇ।
(ਅਸੀਂ ਪੰਥ ਲਈ ਕੁਰਬਾਨੀ ਕਰਨ ਵਾਲੇ ਹਰ ਇਕ ਯੋਧੇ ਦਾ ਦਿਲੋਂ
ਸਤਿਕਾਰ ਕਰਦੇ ਹਾਂ, ਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਤੋਂ ਵੱਧ ਕੇ ਸਾਡੇ ਲਈ ਕੋਈ ਨਈ,
ਅਸੀਂ ਸੰਤ ਜੀ ਦੀ ਸੋਚ ਨੂੰ ਸਮਰਪਿਤ ਹਾਂ)
ਭੁੱਲ ਚੁੱਕ ਮੁਆਫ਼ ਕਰਨੀ
ਸੰਤ ਜੀ ਨੂੰ ਪਿਆਰ ਕਰਨ ਵਾਲੇ
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
ਸੇਵਾਦਾਰ ਦਮਦਮੀ ਟਕਸਾਲ ਈਸਟ ਲੰਡਨ